Author: Vijay Pathak | Last Updated: Sun 1 Sep 2024 11:50:55 AM
ਐਸਟ੍ਰੋਕੈਂਪ ਦੇ ਇਸ ਲੇਖ਼ ‘2025 ਗ੍ਰਹਿ ਪ੍ਰਵੇਸ਼ ਮਹੂਰਤ’ ਵਿੱਚ ਦੱਸਿਆ ਗਿਆ ਹੈ ਕਿ ਸਾਲ 2025 ਵਿੱਚ ਗ੍ਰਹਿ ਪ੍ਰਵੇਸ਼ ਦੇ ਮਹੂਰਤਾਂ ਦੇ ਲਈ ਸ਼ੁਭ ਤਿਥੀਆਂ, ਸ਼ੁਭ ਦਿਨ ਅਤੇ ਸ਼ੁਭ ਸਮਾਂ ਕੀ ਹੈ। ਇਸ ਦੇ ਨਾਲ਼ ਹੀ ਇਸ ਲੇਖ਼ ਵਿੱਚ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਗ੍ਰਹਿ ਪ੍ਰਵੇਸ਼ ਦਾ ਮਹੱਤਵ ਕੀ ਹੈ ਅਤੇ ਕੀ ਬਿਨਾਂ ਗ੍ਰਹਿ ਪ੍ਰਵੇਸ਼ ਮਹੂਰਤ ਦੇ ਵੀ ਗ੍ਰਹਿ ਪ੍ਰਵੇਸ਼ ਦੀ ਪੂਜਾ ਕੀਤੀ ਜਾ ਸਕਦੀ ਹੈ ਅਤੇ ਗ੍ਰਹਿ ਪ੍ਰਵੇਸ਼ ਕਿੰਨੇ ਪ੍ਰਕਾਰ ਦਾ ਹੁੰਦਾ ਹੈ।
Read in English: 2025 Griha Pravesh Muhurat
ਦੁਨੀਆਂ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਨਵੇਂ ਘਰ ਵਿੱਚ ਪ੍ਰਵੇਸ਼ ਕਰਨ ਦੇ ਲਈ ਹਿੰਦੂ ਧਰਮ ਵਿੱਚ ਕੁਝ ਰਸਮ-ਰਿਵਾਜ਼ ਅਤੇ ਨਿਯਮ ਬਣਾਏ ਗਏ ਹਨ। ਇਸ ਦੇ ਨਾਲ਼ ਹੀ ਸ਼ੁਭ ਤਿਥੀ ਅਤੇ ਮਹੂਰਤ ਵਿੱਚ ਹੀ ਨਵੇਂ ਘਰ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਨਵੇਂ ਘਰ ਵਿੱਚ ਪ੍ਰਵੇਸ਼ ਕਰਨ ਨੂੰ ਹੀ ਗ੍ਰਹਿ ਪ੍ਰਵੇਸ਼ ਕਿਹਾ ਜਾਂਦਾ ਹੈ। ਜੋਤਸ਼ੀ ਮੰਨਦੇ ਹਨ ਕਿ ਨਵੇਂ ਘਰ ਵਿੱਚ ਤਾਂ ਹੀ ਪ੍ਰਵੇਸ਼ ਕਰਨਾ ਚਾਹੀਦਾ ਹੈ, ਜਦੋਂ ਸਕਾਰਾਤਮਕ ਊਰਜਾਵਾਂ ਦਾ ਲੈਵਲ ਬਹੁਤ ਜ਼ਿਆਦਾ ਹੁੰਦਾ ਹੈ। ਸ਼ੁਭ ਤਿਥੀ ਅਤੇ ਨਕਸ਼ੱਤਰ ਦੇ ਅਧਾਰ ‘ਤੇ ਇਸ ਗੱਲ ਦਾ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਸ ਦਿਨ ਸਕਾਰਾਤਮਕ ਊਰਜਾ ਸਭ ਤੋਂ ਜ਼ਿਆਦਾ ਹੁੰਦੀਆਂ ਹਨ ਅਤੇ ਇਸ ਦੇ ਅਨੁਸਾਰ ਤੁਹਾਨੂੰ ਗ੍ਰਹਿ ਪ੍ਰਵੇਸ਼ ਕਦੋਂ ਕਰਨਾ ਚਾਹੀਦਾ ਹੈ।
ਜੋਤਸ਼ੀਆਂ ਦੇ ਅਨੁਸਾਰ ਖਰਮਾਸ, ਸ਼ਰਾਧ ਅਤੇ ਚਤੁਰਮਾਸ ਦੇ ਦੌਰਾਨ ਗ੍ਰਹਿ ਪ੍ਰਵੇਸ਼ ਨਹੀਂ ਕਰਨਾ ਚਾਹੀਦਾ। ਗ੍ਰਹਿ ਪ੍ਰਵੇਸ਼ ਦੇ ਲਈ ਕਿਸੇ ਅਨੁਭਵੀ ਜੋਤਸ਼ੀ ਤੋਂ ਸਲਾਹ ਲੈਣਾ ਜ਼ਰੂਰੀ ਹੈ।
ਭਾਰਤ ਵਿੱਚ ਨਵੇਂ ਘਰ ਜਾਂ ਪ੍ਰਾਪਰਟੀ ਨੂੰ ਖਰੀਦਣ ਜਾਂ ਨਵੇਂ ਘਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਗ੍ਰਹਿ ਪ੍ਰਵੇਸ਼ ਮਹੂਰਤ ਦੇਖਣ ਦਾ ਰਿਵਾਜ਼ ਹੈ। ਮੰਨਿਆ ਜਾਂਦਾ ਹੈ ਕਿ ਸ਼ੁਭ ਦਿਨ ਜਾਂ ਸ਼ੁਭ ਮਹੂਰਤ ਵਿੱਚ ਗ੍ਰਹਿ ਪ੍ਰਵੇਸ਼ ਕਰਨ ਨਾਲ ਉਸ ਘਰ-ਪਰਿਵਾਰ ਵਿੱਚ ਖੁਸ਼ਹਾਲੀ ਆਉਂਦੀ ਹੈ। ਗ੍ਰਹਿ ਪ੍ਰਵੇਸ਼ ਇੱਕ ਹਿੰਦੂ ਰਿਵਾਜ ਹੈ, ਜਿਸ ਵਿਚ ਘਰ ਵਿੱਚ ਪਹਿਲੀ ਵਾਰ ਕਦਮ ਰੱਖਣ ਜਾਂ ਉੱਥੇ ਰਹਿਣਾ ਸ਼ੁਰੂ ਕਰਨ ਤੋਂ ਪਹਿਲਾਂ ਸ਼ੁਭ ਮਹੂਰਤ ਵਿੱਚ ਪੂਜਾ ਸਮਾਰੋਹ ਕੀਤਾ ਜਾਂਦਾ ਹੈ।
हिंदी में पढ़े: 2025 गृह प्रवेश मुर्हत
ਇਸ ਲੇਖ਼ ‘2025 ਗ੍ਰਹਿ ਪ੍ਰਵੇਸ਼ ਮਹੂਰਤ’ ਦੇ ਅਨੁਸਾਰ, ਅੱਗੇ ਸਾਲ 2025 ਵਿੱਚ ਗ੍ਰਹਿ ਪ੍ਰਵੇਸ਼ ਦੇ ਮਹੂਰਤਾਂ ਦੇ ਲਈ ਸ਼ੁਭ ਤਿਥੀਆਂ ਦੀ ਸੂਚੀ ਦਿੱਤੀ ਗਈ ਹੈ। ਇਸ ਸੂਚੀ ਵਿੱਚ ਤੁਹਾਨੂੰ ਹਰ ਮਹੀਨੇ ਦੀ ਸ਼ੁਭ ਤਿਥੀ, ਸ਼ੁਭ ਦਿਨ ਅਤੇ ਸ਼ੁਭ ਸਮੇਂ ਦੀ ਜਾਣਕਾਰੀ ਮਿਲ ਜਾਵੇਗੀ। ਤੁਸੀਂ ਆਪਣੇ ਜੋਤਸ਼ੀ ਤੋਂ ਸਲਾਹ ਲੈ ਕੇ ਆਪਣੇ ਗ੍ਰਹਿ ਪ੍ਰਵੇਸ਼ ਦੇ ਲਈ ਕੋਈ ਸ਼ੁਭ ਤਿਥੀ ਚੁਣ ਸਕਦੇ ਹੋ।
ਇਸ ਮਹੀਨੇ ਵਿੱਚ ਗ੍ਰਹਿ ਪ੍ਰਵੇਸ਼ ਦੇ ਲਈ ਕੋਈ ਸ਼ੁਭ ਮਹੂਰਤ ਉਪਲਬਧ ਨਹੀਂ ਹੈ।
ਤਰੀਕ ਅਤੇ ਦਿਨ |
ਸ਼ੁਭ ਮਹੂਰਤ |
ਤਿਥੀ |
ਨਕਸ਼ੱਤਰ |
06 ਫਰਵਰੀ, ਵੀਰਵਾਰ |
ਰਾਤ ਨੂੰ 10:52 ਵਜੇ ਤੋਂ 07 ਫਰਵਰੀ ਨੂੰ ਸਵੇਰੇ 07:07 ਵਜੇ ਤੱਕ |
ਦਸ਼ਮੀ |
ਰੋਹਿਣੀ |
07 ਫਰਵਰੀ, ਸ਼ੁੱਕਰਵਾਰ |
ਸਵੇਰੇ 07:07 ਵਜੇ ਤੋਂ ਅਗਲੇ ਦਿਨ ਸਵੇਰੇ 07:07 ਵਜੇ ਤੱਕ |
ਦਸ਼ਮੀ ਅਤੇ ਇਕਾਦਸ਼ੀ |
ਰੋਹਿਣੀ, ਮ੍ਰਿਗਸ਼ਿਰਾ |
08 ਫਰਵਰੀ, ਸ਼ਨੀਵਾਰ |
ਸਵੇਰੇ 07:07 ਵਜੇ ਤੋਂ ਸ਼ਾਮ ਦੇ 06:06 ਵਜੇ ਤੱਕ |
ਇਕਾਦਸ਼ੀ |
ਮ੍ਰਿਗਸ਼ਿਰਾ |
14 ਫਰਵਰੀ, ਸ਼ੁੱਕਰਵਾਰ |
ਰਾਤ ਨੂੰ 11:09 ਵਜੇ ਤੋਂ ਅਗਲੇ ਦਿਨ ਸਵੇਰੇ 07:03 ਵਜੇ ਤੱਕ |
ਤੀਜ |
ਉੱਤਰਾਫੱਗਣੀ |
15 ਫਰਵਰੀ, ਸ਼ਨੀਵਾਰ |
ਸਵੇਰੇ 07:03 ਵਜੇ ਤੋਂ ਰਾਤ 11:51 ਵਜੇ ਤੱਕ |
ਤੀਜ |
ਉੱਤਰਾਫੱਗਣੀ |
17 ਫਰਵਰੀ, ਸੋਮਵਾਰ |
ਸਵੇਰੇ 07:01 ਵਜੇ ਤੋਂ ਅਗਲੀ ਸਵੇਰ 04:52 ਵਜੇ ਤੱਕ |
ਪੰਚਮੀ |
ਚਿੱਤਰਾ |
ਤਰੀਕ ਅਤੇ ਦਿਨ |
ਸ਼ੁਭ ਮਹੂਰਤ |
ਤਿਥੀ |
ਨਕਸ਼ੱਤਰ |
01 ਮਾਰਚ, ਸ਼ਨੀਵਾਰ |
ਸਵੇਰੇ 11:22 ਵਜੇ ਤੋਂ ਅਗਲੀ ਸਵੇਰ 06:51ਵਜੇ ਤੱਕ |
ਦੂਜ ਅਤੇ ਤੀਜ |
ਉੱਤਰਾਭਾਦ੍ਰਪਦ |
05 ਮਾਰਚ, ਬੁੱਧਵਾਰ |
ਰਾਤ ਨੂੰ 1:08 ਵਜੇ ਤੋਂ ਸਵੇਰੇ 06:47 ਵਜੇ ਤੱਕ |
ਸੱਤਿਓਂ |
ਰੋਹਿਣੀ |
06 ਮਾਰਚ, ਵੀਰਵਾਰ |
ਸਵੇਰੇ 06:47 ਵਜੇ ਤੋਂ 10:50 ਵਜੇ ਤੱਕ |
ਸੱਤਿਓਂ |
ਰੋਹਿਣੀ |
14 ਮਾਰਚ, ਸ਼ੁੱਕਰਵਾਰ |
12:23 ਵਜੇ ਤੋਂ ਅਗਲੇ ਦਿਨ ਸਵੇਰੇ 06:39 ਵਜੇ ਤੱਕ |
ਪ੍ਰਤਿਪਦਾ |
ਉੱਤਰਾਫੱਗਣੀ |
17 ਮਾਰਚ, ਸੋਮਵਾਰ |
06:37 ਵਜੇ ਤੋਂ ਦੁਪਹਿਰ 02:46 ਵਜੇ ਤੱਕ |
ਤੀਜ |
ਚਿੱਤਰਾ |
24 ਮਾਰਚ, ਸੋਮਵਾਰ |
06:30 ਵਜੇ ਤੋਂ 04:26 ਵਜੇ ਤੱਕ |
ਦਸ਼ਮੀ |
ਉੱਤਰਾਸ਼ਾੜਾ |
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਤਰੀਕ ਅਤੇ ਦਿਨ |
ਸ਼ੁਭ ਮਹੂਰਤ |
ਤਿਥੀ |
ਨਕਸ਼ੱਤਰ |
30 ਅਪ੍ਰੈਲ, ਬੁੱਧਵਾਰ |
ਸਵੇਰੇ 05:58 ਵਜੇ ਤੋਂ ਦੁਪਹਿਰ 02:11ਵਜੇ ਤੱਕ |
ਤੀਜ |
ਰੋਹਿਣੀ |
ਤਰੀਕ ਅਤੇ ਦਿਨ |
ਸ਼ੁਭ ਮਹੂਰਤ |
ਤਿਥੀ |
ਨਕਸ਼ੱਤਰ |
07 ਮਈ, ਬੁੱਧਵਾਰ |
ਸ਼ਾਮ 06:16 ਵਜੇ ਤੋਂ ਅਗਲੀ ਸਵੇਰ 05:53 ਵਜੇ ਤੱਕ |
ਇਕਾਦਸ਼ੀ |
ਉੱਤਰਾਫੱਗਣੀ |
08 ਮਈ, ਵੀਰਵਾਰ |
05:53 ਵਜੇ ਤੋਂ 12:28 ਵਜੇ ਤੱਕ |
ਇਕਾਦਸ਼ੀ |
ਉੱਤਰਾਫੱਗਣੀ |
09 ਮਈ, ਸ਼ੁੱਕਰਵਾਰ |
ਰਾਤ 12:08 ਵਜੇ ਤੋਂ ਸਵੇਰੇ 05:52 ਵਜੇ ਤੱਕ |
ਤੇਰਸ |
ਚਿੱਤਰਾ |
10 ਮਈ, ਸ਼ੁੱਕਰਵਾਰ |
ਸਵੇਰੇ 05:52 ਵਜੇ ਤੋਂ ਸ਼ਾਮ ਦੇ 05:29 ਵਜੇ ਤੱਕ |
ਤੇਰਸ |
ਚਿੱਤਰਾ |
14 ਮਈ, ਬੁੱਧਵਾਰ |
ਸਵੇਰੇ 05:50 ਵਜੇ ਤੋਂ 11:46 ਵਜੇ ਤੱਕ |
ਦੂਜ |
ਅਨੁਰਾਧਾ |
17 ਮਈ, ਸ਼ਨੀਵਾਰ |
ਸ਼ਾਮ 05:43 ਵਜੇ ਤੋਂ ਅਗਲੀ ਸਵੇਰ 05:48 ਵਜੇ ਤੱਕ |
ਪੰਚਮੀ |
ਉੱਤਰਾਸ਼ਾੜਾ |
22 ਮਈ, ਵੀਰਵਾਰ |
ਸ਼ਾਮ 05:47 ਵਜੇ ਤੋਂ ਅਗਲੀ ਸਵੇਰ 05:46 ਵਜੇ ਤੱਕ |
ਦਸ਼ਮੀ, ਇਕਾਦਸ਼ੀ |
ਉੱਤਰਾਭਾਦ੍ਰਪਦ |
23 ਮਈ, ਸ਼ੁੱਕਰਵਾਰ |
ਸਵੇਰੇ 05:46 ਵਜੇ ਤੋਂ ਰਾਤ 10:29 ਵਜੇ ਤੱਕ |
ਇਕਾਦਸ਼ੀ |
ਉੱਤਰਾਭਾਦ੍ਰਪਦ, ਰੇਵਤੀ |
28 ਮਈ, ਬੁੱਧਵਾਰ |
ਸਵੇਰੇ 05:45 ਵਜੇ ਤੋਂ ਰਾਤ 12:28 ਵਜੇ ਤੱਕ |
ਦੂਜ |
ਮ੍ਰਿਗਸ਼ਿਰਾ |
ਤਰੀਕ ਅਤੇ ਦਿਨ |
ਸ਼ੁਭ ਮਹੂਰਤ |
ਤਿਥੀ |
ਨਕਸ਼ੱਤਰ |
06 ਜੂਨ, ਸ਼ੁੱਕਰਵਾਰ |
ਸਵੇਰੇ 06:33 ਵਜੇ ਤੋਂ ਅਗਲੀ ਸਵੇਰ 04:47 ਵਜੇ ਤੱਕ |
ਇਕਾਦਸ਼ੀ |
ਚਿੱਤਰਾ |
ਇਸ ਮਹੀਨੇ ਵਿੱਚ ਗ੍ਰਹਿ ਪ੍ਰਵੇਸ਼ ਦੇ ਲਈ ਕੋਈ ਸ਼ੁਭ ਮਹੂਰਤ ਉਪਲਬਧ ਨਹੀਂ ਹੈ।
ਇਸ ਮਹੀਨੇ ਵਿੱਚ ਗ੍ਰਹਿ ਪ੍ਰਵੇਸ਼ ਦੇ ਲਈ ਕੋਈ ਸ਼ੁਭ ਮਹੂਰਤ ਉਪਲਬਧ ਨਹੀਂ ਹੈ।
ਇਸ ਮਹੀਨੇ ਵਿੱਚ ਗ੍ਰਹਿ ਪ੍ਰਵੇਸ਼ ਦੇ ਲਈ ਕੋਈ ਸ਼ੁਭ ਮਹੂਰਤ ਉਪਲਬਧ ਨਹੀਂ ਹੈ।
ਤਰੀਕ ਅਤੇ ਦਿਨ |
ਸ਼ੁਭ ਮਹੂਰਤ |
ਤਿਥੀ |
ਨਕਸ਼ੱਤਰ |
24 ਅਕਤੂਬਰ, ਸ਼ੁੱਕਰਵਾਰ |
ਸਵੇਰੇ 06:31ਵਜੇ ਤੋਂ ਰਾਤ 01:18 ਵਜੇ ਤੱਕ |
ਤੀਜ |
ਅਨੁਰਾਧਾ |
ਤਰੀਕ ਅਤੇ ਦਿਨ |
ਸ਼ੁਭ ਮਹੂਰਤ |
ਤਿਥੀ |
ਨਕਸ਼ੱਤਰ |
03 ਨਵੰਬਰ, ਸੋਮਵਾਰ |
ਸਵੇਰੇ 06:36 ਵਜੇ ਤੋਂ ਰਾਤ 02:05 ਵਜੇ ਤੱਕ |
ਤੇਰਸ |
ਉੱਤਰਾਭਾਦ੍ਰਪਦ, ਰੇਵਤੀ |
07 ਨਵੰਬਰ, ਸ਼ੁੱਕਰਵਾਰ |
ਸਵੇਰੇ 06:39 ਵਜੇ ਤੋਂ ਅਗਲੀ ਸਵੇਰ 06:39 ਵਜੇ ਤੱਕ |
ਦੂਜ ਅਤੇ ਤੀਜ |
ਰੋਹਿਣੀ ਅਤੇ ਮ੍ਰਿਗਸ਼ਿਰਾ |
14 ਨਵੰਬਰ, ਸ਼ੁੱਕਰਵਾਰ |
ਰਾਤ 09:20 ਵਜੇ ਤੋਂ ਸਵੇਰੇ 06:44 ਵਜੇ ਤੱਕ |
ਦਸ਼ਮੀ ਅਤੇ ਇਕਾਦਸ਼ੀ |
ਉੱਤਰਾਫੱਗਣੀ |
15 ਨਵੰਬਰ, ਸ਼ਨੀਵਾਰ |
ਸਵੇਰੇ 06:44 ਵਜੇ ਤੋਂ 11:34 ਵਜੇ ਤੱਕ |
ਇਕਾਦਸ਼ੀ |
ਉੱਤਰਾਫੱਗਣੀ |
24 ਨਵੰਬਰ, ਸੋਮਵਾਰ |
ਰਾਤ 09:53 ਵਜੇ ਤੋਂ ਅਗਲੀ ਸਵੇਰ 06:51ਵਜੇ ਤੱਕ |
ਪੰਚਮੀ |
ਉੱਤਰਾਸ਼ਾੜਾ |
‘2025 ਗ੍ਰਹਿ ਪ੍ਰਵੇਸ਼ ਮਹੂਰਤ’ ਲੇਖ਼ ਦੇ ਅਨੁਸਾਰ, ਇਸ ਮਹੀਨੇ ਵਿੱਚ ਗ੍ਰਹਿ ਪ੍ਰਵੇਸ਼ ਦੇ ਲਈ ਕੋਈ ਸ਼ੁਭ ਮਹੂਰਤ ਉਪਲਬਧ ਨਹੀਂ ਹੈ।
ਪ੍ਰਾਚੀਨ ਹਿੰਦੂ ਸੱਭਿਅਤਾ ਵਿੱਚ ਗ੍ਰਹਿ ਪ੍ਰਵੇਸ਼ ਦੇ ਤਿੰਨ ਪ੍ਰਕਾਰ ਦੱਸੇ ਗਏ ਹਨ। ਇਹਨਾਂ ਵਿੱਚ ਅਪੂਰਵ ਗ੍ਰਹਿ ਪ੍ਰਵੇਸ਼, ਸਪੂਰਵ ਗ੍ਰਹਿ ਪ੍ਰਵੇਸ਼ ਅਤੇ ਦਵੈਤ ਗ੍ਰਹਿ ਪ੍ਰਵੇਸ਼ ਸ਼ਾਮਿਲ ਹਨ।
ਇਸ ਵਿੱਚ ਅਪੂਰਵ ਗ੍ਰਹਿ ਪ੍ਰਵੇਸ਼ ਦਾ ਅਰਥ ਹੁੰਦਾ ਹੈ, ਆਪਣੇ ਆਪ ਵਿੱਚ ਅਨੋਖਾ। ਸਪੂਰਵ ਗ੍ਰਹਿ ਪ੍ਰਵੇਸ਼ ਦਾ ਮਤਲਬ ਹੁੰਦਾ ਹੈ, ਪਹਿਲਾਂ ਤੋਂ ਹੀ ਘਰ ਹੋਣਾ ਅਤੇ ਦਵੈਤ ਗ੍ਰਹਿ ਪ੍ਰਵੇਸ਼ ਦਾ ਮਤਲਬ ਹੁੰਦਾ ਹੈ, ਦੂਜੀ ਵਾਰ। ਆਓ ਗ੍ਰਹਿ ਪ੍ਰਵੇਸ਼ ਦੇ ਇਹਨਾਂ ਪ੍ਰਕਾਰਾਂ ਨੂੰ ਥੋੜਾ ਸੰਖੇਪ ਵਿੱਚ ਸਮਝਦੇ ਹਾਂ।
ਅਪੂਰਵ ਗ੍ਰਹਿ ਪ੍ਰਵੇਸ਼: ਅਪੂਰਵ ਦਾ ਅਰਥ ਹੁੰਦਾ ਹੈ, ਅਨੋਖਾ, ਜੋ ਪਹਿਲਾਂ ਨਾ ਕੀਤਾ ਗਿਆ ਹੋਵੇ। ਅਪੂਰਵ ਗ੍ਰਹਿ ਪ੍ਰਵੇਸ਼ ਨੂੰ ਨਵੇਂ ਗ੍ਰਹਿ ਪ੍ਰਵੇਸ਼ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਵਿੱਚ ਪਰਿਵਾਰ ਦੇ ਮੈਂਬਰ ਆਪਣੇ ਪੁਰਾਣੇ ਘਰ ਤੋਂ ਨਵੇਂ ਘਰ ਵਿੱਚ ਪਹਿਲੀ ਵਾਰ ਪ੍ਰਵੇਸ਼ ਕਰਦੇ ਹਨ।
ਸਪੂਰਵ ਗ੍ਰਹਿ ਪ੍ਰਵੇਸ਼: ਇਸ ਵਿੱਚ ਇਨਡਿਪੈਂਡੈਂਟ ਘਰ, ਰੀਸੇਲ ਦੇ ਲਈ ਦਿੱਤੇ ਗਏ ਘਰ ਜਾਂ ਕਿਰਾਏ ਉੱਤੇ ਦੇਣ ਵਾਲੇ ਘਰ ਦਾ ਗ੍ਰਹਿ ਪ੍ਰਵੇਸ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਘਰ ਪਹਿਲਾਂ ਤੋਂ ਬਣੇ ਹੁੰਦੇ ਹਨ ਅਤੇ ਇੱਥੇ ਕਿਰਾਏਦਾਰ ਰਹਿੰਦੇ ਹਨ।
ਦਵੈਤ ਗ੍ਰਹਿ ਪ੍ਰਵੇਸ਼: ਜਦੋਂ ਕਿਸੇ ਘਰ ਵਿੱਚ ਪ੍ਰਾਕਿਰਤਿਕ ਆਪਦਾ ਜਿਵੇਂ ਕਿ ਭੁਚਾਲ਼ ਆਦਿ ਦੇ ਕਾਰਨ ਕੋਈ ਪਰੇਸ਼ਾਨੀ ਆ ਰਹੀ ਹੋਵੇ, ਤਾਂ ਇਸ ਸਥਿਤੀ ਵਿੱਚ ਦਵੈਤ ਗ੍ਰਹਿ ਪ੍ਰਵੇਸ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀ ਪੂਜਾ ਨਾਲ ਉੱਥੇ ਰਹਿਣ ਵਾਲੇ ਲੋਕਾਂ ਨੂੰ ਸਕਾਰਾਤਮਕ ਸੋਚਣ ਅਤੇ ਅੱਗੇ ਵਧ ਕੇ ਖੁਸ਼ਹਾਲ ਜੀਵਨ ਜੀਣ ਦੇ ਲਈ ਪ੍ਰੇਰਣਾ ਦਿੱਤੀ ਜਾਂਦੀ ਹੈ।
ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਨਵੇਂ ਘਰ ਵਿੱਚ ਗ੍ਰਹਿ ਪ੍ਰਵੇਸ਼ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਰੱਖੋ:
ਸ਼ਨੀ ਰਿਪੋਰਟ ਤੋਂ ਜਾਣੋ ਆਪਣੇ ਜੀਵਨ ‘ਤੇ ਸ਼ਨੀ ਦਾ ਪ੍ਰਭਾਵ ਅਤੇ ਉਪਾਅ
ਵੈਦਿਕ ਸ਼ਾਸਤਰਾਂ ਦੇ ਅਨੁਸਾਰ ਗ੍ਰਹਿ ਪ੍ਰਵੇਸ਼ ਦੀ ਪੂਜਾ ਵਿਸਤ੍ਰਿਤ ਤਰੀਕੇ ਨਾਲ ਕੀਤੀ ਜਾਂਦੀ ਹੈ। ਅਨੁਭਵੀ ਪੰਡਿਤ ਜਾਂ ਜੋਤਸ਼ੀ ਤੋਂ ਪੂਜਾ ਕਰਵਾਓਣਾ ਚੰਗਾ ਹੁੰਦਾ ਹੈ। ਪਰ ਜੇਕਰ ਕਿਸੇ ਕਾਰਨ ਤੋਂ ਪੰਡਿਤ ਉਪਲਬਧ ਨਹੀਂ ਹੈ, ਤਾਂ ਤੁਸੀਂ ਆਪ ਵੀ ਆਪਣੇ ਨਵੇਂ ਘਰ ਦੀ ਪੂਜਾ ਕਰ ਸਕਦੇ ਹੋ।
ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਹਿੰਦੂ ਕੈਲੰਡਰ ਵਿੱਚ ਪੂਜਾ ਦੇ ਲਈ ਸ਼ੁਭ ਤਿਥੀ ਦੇਖੋ। ਗ੍ਰਹਿ ਪ੍ਰਵੇਸ਼ ਦੀ ਪੂਜਾ ਸਮੱਗਰੀ ਲਿਆ ਕੇ ਪੂਜਾ ਆਰੰਭ ਕਰੋ।
ਉਂਝ ਤਾਂ ਗ੍ਰਹਿ ਪ੍ਰਵੇਸ਼ ਮਹੂਰਤ ਦੇ ਅਨੁਸਾਰ ਹੀ ਕਰਨਾ ਚਾਹੀਦਾ ਹੈ। ਪਰ ਜੇਕਰ ਤੁਸੀਂ ਇਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਤਾਂ ਤੁਸੀਂ ਬਿਨਾਂ ਕੋਈ ਮਹੂਰਤ ਦੇਖੇ ਵੀ ਗ੍ਰਹਿ ਪ੍ਰਵੇਸ਼ ਦੀ ਪੂਜਾ ਕਰ ਸਕਦੇ ਹੋ। ਹਾਲਾਂਕਿ ‘2025 ਗ੍ਰਹਿ ਪ੍ਰਵੇਸ਼ ਮਹੂਰਤ’ ਲੇਖ਼ ਦੇ ਅਨੁਸਾਰ, ਤੁਹਾਨੂੰ ਆਪਣੇ ਨਵੇਂ ਘਰ ਵਿੱਚ ਗ੍ਰਹਿ ਸ਼ਾਂਤੀ ਪਾਠ ਜ਼ਰੂਰ ਕਰਵਾਓਣਾ ਚਾਹੀਦਾ ਹੈ, ਤਾਂ ਕਿ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਰਹੇ ਅਤੇ ਨਕਾਰਾਤਮਕ ਅਤੇ ਬੁਰੀ ਨਜ਼ਰ ਦੂਰ ਹੋਵੇ। ਤੁਸੀਂ ਪੂਜਾ ਤੋਂ ਬਾਅਦ ਦਾਨ-ਪੁੰਨ ਵੀ ਕਰ ਸਕਦੇ ਹੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ਼ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਨਵੇਂ ਘਰ ਵਿੱਚ ਪ੍ਰਵੇਸ਼ ਦੇ ਲਈ ਕਿਹੜਾ ਦਿਨ ਚੰਗਾ ਰਹਿੰਦਾ ਹੈ?
ਜੋਤਿਸ਼ ਦੇ ਅਨੁਸਾਰ, ਗ੍ਰਹਿ ਪ੍ਰਵੇਸ਼ ਦੇ ਲਈ ਵੀਰਵਾਰ, ਸ਼ੁੱਕਰਵਾਰ ਜਾਂ ਐਤਵਾਰ ਦਾ ਦਿਨ ਸ਼ੁਭ ਰਹਿੰਦਾ ਹੈ।
2. ਜੂਨ 2025 ਵਿੱਚ ਗ੍ਰਹਿ ਪ੍ਰਵੇਸ਼ ਦਾ ਮਹੂਰਤ ਕਦੋਂ ਹੈ?
2025 ਦੇ ਜੂਨ ਵਿੱਚ ਗ੍ਰਹਿ ਪ੍ਰਵੇਸ਼ ਦੇ ਲਈ ਸਿਰਫ ਇੱਕ ਮਹੂਰਤ ਉਪਲਬਧ ਹੈ, ਜੋ ਕਿ 6 ਜੂਨ ਨੂੰ ਹੈ।
3. ਮਾਰਚ 2025 ਵਿੱਚ ਗ੍ਰਹਿ ਪ੍ਰਵੇਸ਼ ਦੇ ਲਈ ਮਹੂਰਤ ਕਦੋਂ ਹੈ?
ਇਸ ਸਾਲ ਦੇ ਮਾਰਚ ਵਿੱਚ ਗ੍ਰਹਿ ਪ੍ਰਵੇਸ਼ ਦੇ ਲਈ ਕੁੱਲ 6 ਮਹੂਰਤ ਉਪਲਬਧ ਹਨ।
4. ਕੀ 2025 ਵਿੱਚ ਅਕਸ਼ੇ ਤ੍ਰਿਤੀਆ ਨੂੰ ਗ੍ਰਹਿ ਪ੍ਰਵੇਸ਼ ਕਰ ਸਕਦੇ ਹਾਂ?
ਹਾਂ, ਅਕਸ਼ੇ ਤ੍ਰਿਤੀਆ ਦਾ ਦਿਨ ਗ੍ਰਹਿ ਪ੍ਰਵੇਸ਼ ਤੋਂ ਲੈ ਕੇ ਸਭ ਤਰ੍ਹਾਂ ਦੇ ਕਾਰਜਾਂ ਦੇ ਲਈ ਸ਼ੁਭ ਹੁੰਦਾ ਹੈ।