Author: Vijay Pathak | Last Updated: Sun 1 Sep 2024 11:53:17 AM
ਇਹ ਲੇਖ਼ ‘2025 ਨਾਮਕਰਣ ਮਹੂਰਤ’ ਤੁਹਾਨੂੰ ਸਾਲ 2025 ਵਿੱਚ ਨਾਮਕਰਣ ਮਹੂਰਤਾਂ ਬਾਰੇ ਜਾਣਕਾਰੀ ਦੇਵੇਗਾ। ਸਨਾਤਨ ਧਰਮ ਵਿੱਚ ਵਿਅਕਤੀ ਦੇ ਜਨਮ ਤੋਂ ਲੈ ਕੇ ਮੌਤ ਤੱਕ ਕੁੱਲ 16 ਸੰਸਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹਨਾਂ ਵਿੱਚ ਪੰਜਵਾਂ ਸੰਸਕਾਰ ਹੁੰਦਾ ਹੈ, ਨਾਮਕਰਣ ਸੰਸਕਾਰ। ਹੋਰ ਸੰਸਕਾਰਾਂ ਦੀ ਤਰ੍ਹਾਂ ਇਸ ਦਾ ਵੀ ਖਾਸ ਮਹੱਤਵ ਹੁੰਦਾ ਹੈ। ਨਾਮਕਰਣ ਸੰਸਕਾਰ, ਜਿਵੇਂ ਕਿ ਨਾਮ ਤੋਂ ਹੀ ਸਾਫ ਹੈ, ਇਸ ਵਿੱਚ ਬੱਚੇ ਦਾ ਨਾਂ ਰੱਖਿਆ ਜਾਂਦਾ ਹੈ। ਹੁਣ ਸਵਾਲ ਉੱਠਦਾ ਹੈ ਕਿ ਆਖਰ ਨਾਮਕਰਣ ਸੰਸਕਾਰ ਏਨਾ ਜ਼ਰੂਰੀ ਕਿਓਂ ਹੈ। ਇਸ ਦਾ ਇੱਕ ਸਭ ਤੋਂ ਸਪਸ਼ਟ ਜਵਾਬ ਇਹੀ ਹੈ ਕਿ ਵਿਅਕਤੀ ਦਾ ਨਾਂ ਉਸ ਦੇ ਵਿਅਕਤਿੱਤਵ, ਉਸ ਦੇ ਭੂਤ, ਭਵਿੱਖ ਅਤੇ ਵਰਤਮਾਨ ਉੱਤੇ ਗਹਿਰਾ ਅਸਰ ਪਾਉਂਦਾ ਹੈ ਅਤੇ ਇਹੀ ਕਾਰਣ ਹੈ ਕਿ ਨਾਮਕਰਣ ਸੰਸਕਾਰ ਨੂੰ ਹੋਰ ਸੰਸਕਾਰਾਂ ਦੀ ਹੀ ਤਰ੍ਹਾਂ ਬਹੁਤ ਮਹੱਤਵਪੂਰਣ ਅਤੇ ਸ਼ੁਭ ਮੰਨਿਆ ਜਾਂਦਾ ਹੈ। ਜੋਤਿਸ਼ ਦੇ ਜਾਣਕਾਰ ਮੰਨਦੇ ਹਨ ਕਿ ਜੇਕਰ ਕਿਸੇ ਵੀ ਸੰਤਾਨ ਦਾ ਨਾਂ ਨਾਮਕਰਣ ਮਹੂਰਤ ਦੇ ਦੌਰਾਨ ਕੀਤਾ ਜਾਵੇ, ਤਾਂ ਇਸ ਨਾਲ ਉਸ ਦੇ ਜੀਵਨ ਵਿੱਚ ਸਫਲਤਾ, ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਆਪਣੇ ਇਸ ਖਾਸ ਲੇਖ਼ ‘2025 ਨਾਮਕਰਣ ਮਹੂਰਤ’ ਵਿੱਚ ਅੱਜ ਅਸੀਂ ਤੁਹਾਨੂੰ ਸਾਲ 2025 ਵਿੱਚ ਨਾਮਕਰਣ ਮਹੂਰਤਾਂ ਬਾਰੇ ਜਾਣਕਾਰੀ ਦੇਵਾਂਗੇ। ਨਾਲ ਹੀ ਜਾਣਾਂਗੇ ਕਿ ਨਾਮਕਰਣ ਮਹੂਰਤ ਦਾ ਮਹੱਤਵ ਕੀ ਹੁੰਦਾ ਹੈ ਅਤੇ ਨਾਮਕਰਣ ਮਹੂਰਤ ਦੇ ਦੌਰਾਨ ਕੀ-ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
Read in English: 2025 Namkaran Muhurat
ਸ਼ਾਸਤਰਾਂ ਦੇ ਅਨੁਸਾਰ ਜਦੋਂ ਵੀ ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਤਾਂ ਜਨਮ ਤੋਂ ਦਸਵੇਂ ਦਿਨ ਸੂਤਕ ਦੇ ਸ਼ੁੱਧੀਕਰਣ ਦੇ ਲਈ ਹਵਨ ਕਰਵਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਨਾਮਕਰਣ ਸੰਸਕਾਰ ਕਰਵਾਇਆ ਜਾਂਦਾ ਹੈ। ਦਿਨ ਬਾਰੇ ਗੱਲ ਕਰੀਏ ਤਾਂ ਹਫਤੇ ਵਿੱਚ ਸੋਮਵਾਰ, ਵੀਰਵਾਰ ਅਤੇ ਸ਼ੁੱਕਰਵਾਰ ਦਾ ਦਿਨ ਨਾਮਕਰਣ ਸੰਸਕਾਰ ਦੇ ਲਈ ਬਹੁਤ ਸ਼ੁਭ ਮੰਨੇ ਗਏ ਹਨ। ਪਰ ਮੱਸਿਆ ਤਿਥੀ, ਚੌਥ ਤਿਥੀ ਅਤੇ ਅਸ਼ਟਮੀ ਤਿਥੀ ਦੇ ਦਿਨ ਨਾਮਕਰਣ ਕਰਨਾ ਸ਼ੁਭ ਨਹੀਂ ਹੁੰਦਾ।
आयुर्वेदभिवृद्धिश्च सिद्धिर्व्यवहतेस्तथा।
नामकर्मफलं त्वेतत् समुदृष्टं मनीषिभि:।।
ਇਸ ਸ਼ਲੋਕ ਦਾ ਅਰਥ ਹੈ ਕਿ ਨਾਂ ਦਾ ਪ੍ਰਭਾਵ ਬੱਚਿਆਂ ਦੇ ਵਿਅਕਤਿੱਤਵ ਉੱਤੇ ਖਾਸ ਤੌਰ ‘ਤੇ ਪੈਂਦਾ ਹੈ। ਵਿਅਕਤੀ ਦਾ ਨਾਂ ਉਸ ਦੇ ਅਸਤਿੱਤਵ ਦੀ ਪਹਿਚਾਣ ਬਣਦਾ ਹੈ। ਇਸ ਤੋਂ ਇਲਾਵਾ ਆਪਣੇ ਨਾਂ ਨਾਲ ਹੀ ਵਿਅਕਤੀ ਆਪਣੇ ਜੀਵਨ ਵਿੱਚ ਪ੍ਰਸਿੱਧੀ ਪ੍ਰਾਪਤ ਕਰਦਾ ਹੈ
ਨਾਂ ਦੇ ਮਹੱਤਵ ਅਤੇ ਨਾਮਕਰਣ ਸੰਸਕਾਰ ਦੇ ਮਹੱਤਵ ਜਾਣਨ ਤੋਂ ਬਾਅਦ, ਚੱਲੋ ਹੁਣ ਅੱਗੇ ਵਧਦੇ ਹਾਂ ਅਤੇ ਇਸ ਖਾਸ ਲੇਖ਼ ‘2025 ਨਾਮਕਰਣ ਮਹੂਰਤ’ ਵਿੱਚ ਸਾਲ 2025 ਵਿੱਚ ਨਾਮਕਰਣ ਮਹੂਰਤ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ।
हिंदी में पढ़े: 2025 नामकरण मुहूर्त
ਦੁਨੀਆਂ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਜਨਵਰੀ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ |
|
ਦਿਨ |
ਸਮਾਂ |
1 ਜਨਵਰੀ |
08:40-10:22 11:50-16:46 |
2 ਜਨਵਰੀ |
08:36-10:18 11:46-16:42 |
6 ਜਨਵਰੀ |
08:20-12:55 14:30-16:26 |
15 ਜਨਵਰੀ |
07:46-12:20 |
31 ਜਨਵਰੀ |
08:24-09:52 11:17-17:02 |
ਫਰਵਰੀ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ |
|
ਦਿਨ |
ਸਮਾਂ |
7 ਫਰਵਰੀ |
09:24-14:20 |
10 ਫਰਵਰੀ |
07:45-09:13 10:38-16:23 |
17 ਫਰਵਰੀ |
08:45-13:41 15:55-18:16 |
ਮਾਰਚ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ |
|
ਦਿਨ |
ਸਮਾਂ |
6 ਮਾਰਚ |
07:38-12:34 |
14 ਮਾਰਚ |
14:17-16:37 |
24 ਮਾਰਚ |
07:52-09:28 13:38-17:14 |
26 ਮਾਰਚ |
07:45-11:15 13:30-18:08 |
31 ਮਾਰਚ |
07:25-09:00 10:56-15:31 |
ਅਪ੍ਰੈਲ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ |
|
ਦਿਨ |
ਸਮਾਂ |
2 ਅਪ੍ਰੈਲ |
13:02-17:40 |
10 ਅਪ੍ਰੈਲ |
14:51-17:09 |
14 ਅਪ੍ਰੈਲ |
08:05-12:15 14:36-16:53 |
24 ਅਪ੍ਰੈਲ |
07:26-11:36 |
25 ਅਪ੍ਰੈਲ |
11:32-13:52 |
30 ਅਪ੍ਰੈਲ |
07:02-08:58 11:12-15:50 |
ਮਈ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ |
|
ਦਿਨ |
ਸਮਾਂ |
1 ਮਈ |
13:29-15:46 |
8 ਮਈ |
13:01-17:35 |
9 ਮਈ |
10:37-17:31 |
14 ਮਈ |
08:03-12:38 |
23 ਮਈ |
07:27-12:02 14:20-16:32 |
28 ਮਈ |
09:22-16:16 |
ਜੂਨ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ |
|
ਦਿਨ |
ਸਮਾਂ |
5 ਜੂਨ |
08:51-15:45 |
6 ਜੂਨ |
08:47-15:41 |
16 ਜੂਨ |
08:08-17:21 |
20 ਜੂਨ |
12:29-17:05 |
26 ਜੂਨ |
14:22-16:42 |
27 ਜੂਨ |
07:51-09:45 12:02-16:38 |
ਜੁਲਾਈ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ |
|
ਦਿਨ |
ਸਮਾਂ |
2 ਜੁਲਾਈ |
07:05-13:59 |
7 ਜੁਲਾਈ |
06:45-09:05 11:23-18:17 |
11 ਜੁਲਾਈ |
06:29-11:07 15:43-18:01 |
17 ਜੁਲਾਈ |
10:43-17:38 |
21 ਜੁਲਾਈ |
08:10-12:44 15:03-17:22 |
31 ਜੁਲਾਈ |
07:31-14:24 |
ਅਗਸਤ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ |
|
ਦਿਨ |
ਸਮਾਂ |
4 ਅਗਸਤ |
09:33-11:49 |
11 ਅਗਸਤ |
06:48-13:41 |
13 ਅਗਸਤ |
08:57-15:52 |
20 ਅਗਸਤ |
08:30-13:05 |
25 ਅਗਸਤ |
12:46-17:08 |
28 ਅਗਸਤ |
07:58-12:34 14:53-16:57 |
ਸਤੰਬਰ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ |
|
ਦਿਨ |
ਸਮਾਂ |
4 ਸਤੰਬਰ |
07:31-09:47 12:06-16:29 |
5 ਸਤੰਬਰ |
07:27-09:43 12:03-16:15 |
ਅਕਤੂਬਰ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ |
|
ਦਿਨ |
ਸਮਾਂ |
2 ਅਕਤੂਬਰ |
10:16-16:21 |
24 ਅਕਤੂਬਰ |
07:10-11:08 13:12-16:22 |
29 ਅਕਤੂਬਰ |
08:30-10:49 |
31 ਅਕਤੂਬਰ |
10:41-15:55 |
ਨਵੰਬਰ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ |
|
ਦਿਨ |
ਸਮਾਂ |
3 ਨਵੰਬਰ |
08:11-10:29 12:33-16:10 |
7 ਨਵੰਬਰ |
07:55-14:00 15:27-16:52 |
27 ਨਵੰਬਰ |
07:24-12:41 14:08-17:09 |
ਦਸੰਬਰ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ |
|
ਦਿਨ |
ਸਮਾਂ |
5 ਦਸੰਬਰ |
08:37-12:10 13:37-16:37 |
15 ਦਸੰਬਰ |
08:33-12:58 14:23-17:53 |
22 ਦਸੰਬਰ |
07:41-09:20 12:30-17:10 |
24 ਦਸੰਬਰ |
13:47-16:31 |
25 ਦਸੰਬਰ |
07:43-12:18 13:43-15:19 |
29 ਦਸੰਬਰ |
12:03-15:03 |
ਕੀ ਤੁਸੀਂ ਜਾਣਦੇ ਹੋ ਕਿ ਸ਼ਾਸਤਰਾਂ ਦੇ ਅਨੁਸਾਰ ਵੈਦਿਕ ਕਾਲ ਵਿੱਚ ਚਾਰ ਤਰ੍ਹਾਂ ਦੇ ਨਾਂ ਦੇ ਪ੍ਰਚੱਲਣ ਦਾ ਜ਼ਿਕਰ ਮਿਲਦਾ ਹੈ, ਜਿਸ ਵਿੱਚ ਪਹਿਲਾ ਹੁੰਦਾ ਹੈ ‘ਨਕਸ਼ੱਤਰ ਨਾਂ’, ਇਸ ਵਿੱਚ ਬੱਚੇ ਦਾ ਨਾਂ ਉਸ ਦੇ ਜਨਮ ਨਕਸ਼ੱਤਰ ਦੇ ਨਾਂ ਉੱਤੇ ਅਧਾਰਿਤ ਰੱਖਿਆ ਜਾਂਦਾ ਹੈ। ਦੂਜਾ ਹੁੰਦਾ ਹੈ ‘ਗੁਪਤ ਨਾਂ’। ਇਹ ਨਾਂ ਜਾਤ ਕਰਮ ਦੇ ਸਮੇਂ ਮਾਤਾ-ਪਿਤਾ ਦੁਆਰਾ ਰੱਖਿਆ ਜਾਂਦਾ ਹੈ। ਤੀਜਾ ਹੁੰਦਾ ਹੈ ‘ਵਿਵਹਾਰਿਕ ਨਾਂ’। ਇਹ ਨਾਮਕਰਣ ਸੰਸਕਾਰ ਦੇ ਦੌਰਾਨ ਰੱਖਿਆ ਗਿਆ ਨਾਂ ਹੁੰਦਾ ਹੈ। ਚੌਥਾ ਹੁੰਦਾ ਹੈ ‘ਯਾਗਿਕ ਨਾਂ’, ਇਹ ਨਾਂ ਯੱਗ ਕਰਮ ਵਿਸ਼ੇਸ਼ ਦੇ ਸੰਪਾਦਨ ਦੇ ਆਧਾਰ ‘ਤੇ ਰੱਖਿਆ ਜਾਂਦਾ ਹੈ।
ਨਾਮਕਰਣ ਸੰਸਕਾਰ ਬੱਚੇ ਦੇ ਜਨਮ ਤੋਂ 10 ਦਿਨ ਬਾਅਦ ਕੀਤਾ ਜਾਂਦਾ ਹੈ। ਕਹਿੰਦੇ ਹਨ ਕਿ ਬੱਚੇ ਦੇ ਜਨਮ ਤੋਂ ਸੂਤਕ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ ਇਸ ਦੀ ਅਵਧੀ ਵੱਖ-ਵੱਖ ਹੁੰਦੀ ਹੈ, ਜਿਵੇਂ ਪਰਾਸ਼ਰ ਸਮ੍ਰਿਤੀ ਦੇ ਅਨੁਸਾਰ ਗੱਲ ਕਰੀਏ, ਤਾਂ ਬ੍ਰਾਹਮਣ ਵਰਗ ਵਿੱਚ ਸੂਤਕ 10 ਦਿਨਾਂ ਦਾ ਮੰਨਿਆ ਗਿਆ ਹੈ। ਖੱਤਰੀਆਂ ਵਿੱਚ ਇਹ 12 ਦਿਨ ਦਾ ਹੁੰਦਾ ਹੈ। ਵੈਸ਼ਾਂ ਵਿੱਚ 15 ਦਿਨ ਅਤੇ ਸ਼ੂਦਰਾਂ ਵਿੱਚ ਇਹ ਸੂਤਕ ਇੱਕ ਮਹੀਨੇ ਦਾ ਮੰਨਿਆ ਜਾਂਦਾ ਹੈ। ਹਾਲਾਂਕਿ ਲੇਖ਼ ‘2025 ਨਾਮਕਰਣ ਮਹੂਰਤ’ ਕਹਿੰਦਾ ਹੈ ਕਿ ਅੱਜ ਦੇ ਸਮੇਂ ਦੇ ਅਨੁਸਾਰ ਦੇਖੀਏ ਤਾਂ ਵਰਣ ਵਿਵਸਥਾ ਨੂੰ ਕੋਈ ਨਹੀਂ ਮੰਨਦਾ। ਅਜਿਹੇ ਵਿੱਚ 11 ਦਿਨ ਤੋਂ ਬਾਅਦ ਨਾਮਕਰਣ ਸੰਸਕਾਰ ਕਰ ਦਿੱਤਾ ਜਾਂਦਾ ਹੈ। ਇਸ ਨਾਲ ਸਬੰਧਤ ਵੀ ਇੱਕ ਸ਼ਲੋਕ ਹੈ:
“दशम्यामुत्थाप्य पिता नाम करोति”।
ਇਸ ਦਾ ਅਰਥ ਹੈ ਕਿ ਨਾਮਕਰਣ ਸੰਸਕਾਰ ਬੱਚੇ ਦੇ ਜਨਮ ਤੋਂ ਦਸਵੇਂ ਦਿਨ ਕੀਤਾ ਜਾਂਦਾ ਹੈ। ਇਹ ਸੰਸਕਾਰ ਪਿਤਾ ਦੇ ਦੁਆਰਾ ਪੂਰਾ ਕੀਤਾ ਜਾਂਦਾ ਹੈ।
ਜੇਕਰ ਤੁਸੀਂ ਆਪਣੀ ਸੰਤਾਨ ਜਾਂ ਆਪਣੇ ਕਿਸੇ ਨਜ਼ਦੀਕੀ ਦੇ ਲਈ ਉਚਿਤ ਅੱਖਰ ਦੀ ਭਾਲ਼ ਕਰ ਰਹੇ ਹੋ, ਜਿਸ ਤੋਂ ਤੁਸੀਂ ਉਸ ਦਾ ਨਾਂ ਰੱਖ ਸਕੋ, ਤਾਂ ਤੁਸੀਂ ਹੁਣੇ ਹੀ ਵਿਦਵਾਨ ਅਤੇ ਜਾਣਕਾਰ ਜੋਤਸ਼ੀਆਂ ਨਾਲ਼ ਗੱਲ ਕਰ ਸਕਦੇ ਹੋ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਨਾਮਕਰਣ ਸੰਸਕਾਰ ਦਾ ਅਰਥ ਸਮਝਣਾ ਹੈ ਤਾਂ ਇਸ ਦੇ ਲਈ ਇਹ ਸ਼ਲੋਕ ਬਹੁਤ ਹੀ ਸਟੀਕ ਹੈ:
आयुर्वेडभिवृद्धिश्च सिद्धिर्व्यवहतेस्तथा।
नामकर्मफलं त्वेतत् समुद्दिष्टं मनीषिभिः।।
ਇਸ ਸ਼ਲੋਕ ਦੇ ਅਨੁਸਾਰ ਨਾਮਕਰਣ ਸੰਸਕਾਰ ਦਾ ਮਹੱਤਵ ਦੱਸਦੇ ਹੋਏ ਕਿਹਾ ਗਿਆ ਹੈ ਕਿ ਨਾਮਕਰਣ ਸੰਸਕਾਰ ਦਾ ਅਸਰ ਬੱਚਿਆਂ ਦੇ ਵਿਅਕਤਿੱਤਵ ‘ਤੇ ਨਿਸ਼ਚਿਤ ਤੌਰ ‘ਤੇ ਪੈਂਦਾ ਹੈ। ਇਸ ਖਾਸ ਲੇਖ਼ ‘2025 ਨਾਮਕਰਣ ਮਹੂਰਤ’ ਦੇ ਅਨੁਸਾਰ, ਨਾਮ ਹੀ ਬੱਚੇ ਦੀ ਜਾਂ ਕਿਸੇ ਵਿਅਕਤੀ ਦੇ ਅਸਤਿੱਤਵ ਦੀ ਪਹਿਚਾਣ ਹੁੰਦੀ ਹੈ। ਭਵਿੱਖ ਵਿੱਚ ਬੱਚਾ ਆਪਣੇ ਨਾਮ, ਆਪਣੇ ਆਚਰਣ ਅਤੇ ਆਪਣੇ ਕਰਮ ਤੋਂ ਹੀ ਪ੍ਰਸਿੱਧੀ ਪ੍ਰਾਪਤ ਕਰਦਾ ਹੈ। ਨਾਮ ਨਾਲ ਹੀ ਉਸ ਦੀ ਪਹਿਚਾਣ ਹੁੰਦੀ ਹੈ। ਨਾਮਕਰਣ ਸੰਸਕਾਰ ਨਾਲ ਬੱਚੇ ਦੀ ਉਮਰ ਅਤੇ ਤੇਜ ਵਿੱਚ ਵਾਧਾ ਹੁੰਦਾ ਹੈ।
ਧਿਆਨ ਦੇਣ ਯੋਗ ਗੱਲ: ਬੱਚੇ ਦੇ ਨਾਮ ਦਾ ਅਰਥ ਉਸ ਦੇ ਚਰਿੱਤਰ ਨੂੰ ਨਿਸ਼ਚਿਤ ਤੌਰ ‘ਤੇ ਪ੍ਰਭਾਵਿਤ ਕਰਦਾ ਹੈ। ਅਜਿਹੇ ਵਿੱਚ ਜੇਕਰ ਬੱਚੇ ਦਾ ਨਾਂ ਉਸ ਦੇ ਗ੍ਰਹਾਂ ਦੀ ਸਥਿਤੀ ਨਾਲ ਮੇਲ ਨਾ ਖਾਵੇ, ਤਾਂ ਇਹ ਬੱਚੇ ਦੇ ਲਈ ਬਦਕਿਸਮਤੀ ਵੀ ਲੈ ਕੇ ਆ ਸਕਦਾ ਹੈ। ਇਸ ਲਈ ਬਹੁਤ ਹੀ ਸੋਚ-ਸਮਝ ਕੇ ਬੱਚੇ ਦੇ ਨਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਜੇਕਰ ਤੁਸੀਂ ਆਪਣੀ ਸੰਤਾਨ ਦੇ ਨਾਮਕਰਣ ਸੰਸਕਾਰ ਦੇ ਲਈ ਉਚਿਤ ਅੱਖਰ ਜਾਣਨਾ ਚਾਹੁੰਦੇ ਹੋ, ਤਾਂ ਹੁਣੇ ਵਿਦਵਾਨ ਪੰਡਿਤਾਂ ਨਾਲ ਤੋਂ ਫੋਨ ‘ਤੇ ਸਲਾਹ ਲਓ।
ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਸ਼ਨੀ ਰਿਪੋਰਟ ਤੋਂ ਜਾਣੋ ਆਪਣੇ ਜੀਵਨ ‘ਤੇ ਸ਼ਨੀ ਦਾ ਪ੍ਰਭਾਵ ਅਤੇ ਉਪਾਅ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਨਾਮਕਰਣ ਸੰਸਕਾਰ ਦੇ ਲਈ ਕਿਹੜਾ ਦਿਨ ਸ਼ੁਭ ਹੁੰਦਾ ਹੈ?
ਨਾਮਕਰਣ ਸੰਸਕਾਰ ਦੇ ਲਈ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਚੰਗੇ ਮੰਨੇ ਜਾਂਦੇ ਹਨ।
2. ਨਾਮਕਰਣ ਸੰਸਕਾਰ ਕਿੰਨੇ ਦਿਨਾਂ ਬਾਅਦ ਕੀਤਾ ਜਾ ਸਕਦਾ ਹੈ?
ਬੱਚੇ ਦੇ ਜਨਮ ਦੇ ਦਸਵੇਂ ਦਿਨ ਸੂਤਕ ਦੇ ਸ਼ੁੱਧੀਕਰਣ ਦੇ ਲਈ ਹਵਨ ਕਰਵਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਨਾਮਕਰਣ ਸੰਸਕਾਰ ਕੀਤਾ ਜਾਂਦਾ ਹੈ।
3. ਅਕਤੂਬਰ 2025 ਵਿੱਚ ਨਾਮਕਰਣ ਕਦੋਂ ਕਰੀਏ?
ਇਸ ਸਾਲ ਅਕਤੂਬਰ ਦੇ ਮਹੀਨੇ ਵਿੱਚ ਨਾਮਕਰਣ ਸੰਸਕਾਰ ਦੇ ਚਾਰ ਮਹੂਰਤ ਉਪਲਬਧ ਹਨ।
4. ਜਨਵਰੀ 2025 ਵਿੱਚ ਨਾਮਕਰਣ ਦੇ ਲਈ ਕਿਹੜੀਆਂ ਤਰੀਕਾਂ ਚੰਗੀਆਂ ਹਨ?
ਜਨਵਰੀ ਵਿੱਚ ਨਾਮਕਰਣ ਦੇ ਲਈ 1, 2, 6, 15, ਅਤੇ 31 ਤਰੀਕਾਂ ਚੰਗੀਆਂ ਹਨ।