Author: Vijay Pathak | Last Updated: Fri 6 Sep 2024 10:39:20 AM
ਐਸਟ੍ਰੋਕੈਂਪ ਦਾ 2025 ਰਾਸ਼ੀਫਲ ਲੇਖ ਰਾਸ਼ੀ ਚੱਕਰ ਦੀਆਂ ਸਭ 12 ਰਾਸ਼ੀਆਂ ਬਾਰੇ ਸਾਲ 2025 ਦਾ ਸਟੀਕ ਭਵਿੱਖਫਲ ਪ੍ਰਦਾਨ ਕਰੇਗਾ। ਵੈਦਿਕ ਜੋਤਿਸ਼ ਉੱਤੇ ਅਧਾਰਿਤ ਇਹ ਰਾਸ਼ੀਫਲ ਮਾਨਵ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਵਿਸਥਾਰ ਨਾਲ ਸੁਲਝਾਓਣ ਵਿੱਚ ਮਦਦ ਕਰੇਗਾ ਅਤੇ ਅਜਿਹੇ ਸਭ ਜਾਤਕ, ਜਿਹੜੇ ਆਓਣ ਵਾਲ਼ੇ ਸਾਲ ਦੇ ਲਈ ਆਪਣੇ ਜੀਵਨ ਨਾਲ ਸਬੰਧਤ ਭਵਿੱਖਬਾਣੀ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਵੀ ਉਹਨਾਂ ਦੇ ਭਵਿੱਖਫਲ ਤੋਂ ਜਾਣੂ ਕਰਵਾਏਗਾ। ਕੀ ਤੁਹਾਡਾ ਆਪਣੇ ਮਨਪਸੰਦ ਜੀਵਨ ਸਾਥੀ ਦੇ ਨਾਲ ਵਿਆਹ ਕਰਵਾਓਣ ਦਾ ਸੁਪਨਾ ਪੂਰਾ ਹੋਵੇਗਾ? ਨਵੇਂ ਸਾਲ ਵਿੱਚ ਕਰੀਅਰ ਵਿੱਚ ਕੀ ਸਥਿਤੀ ਆਵੇਗੀ? ਕੀ ਪਰਿਵਾਰਕ ਜੀਵਨ ਵਿੱਚ ਸੁੱਖ-ਸ਼ਾਂਤੀ ਬਣੀ ਰਹੇਗੀ? ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਅਜਿਹੇ ਅਨੇਕਾਂ ਪ੍ਰਸ਼ਨ ਜਿਹੜੇ ਤੁਹਾਡੇ ਮਨ ਵਿੱਚ ਹਰ ਸਾਲ ਉੱਠਦੇ ਹਨ, ਇਹਨਾਂ ਸਭਨਾਂ ਦੇ ਜਵਾਬ ਦੇਣ ਦੇ ਲਈ ਅਸੀਂ ਪੇਸ਼ ਕਰ ਰਹੇ ਹਾਂ ਐਸਟ੍ਰੋਕੈਂਪ ਦਾ 2025 ਰਾਸ਼ੀਫਲ, ਜਿਸ ਦੇ ਦੁਆਰਾ ਤੁਹਾਨੂੰ ਆਪਣੇ ਸਭ ਪ੍ਰਸ਼ਨਾਂ ਦੇ ਜਵਾਬ ਪ੍ਰਾਪਤ ਹੋ ਜਾਣਗੇ।
हिंदी में पढ़ें: 2025 राशिफल
ਨਵੇਂ ਸਾਲ ਦੀ ਮੁੱਖ ਭਵਿੱਖਬਾਣੀ ਤੋਂ ਪਹਿਲਾਂ ਅਸੀਂ ਦੱਸ ਦੇਈਏ ਕਿ ਸ਼ਨੀ ਮਹਾਰਾਜ, ਜੋ ਹੁਣ ਤੱਕ ਆਪਣੀ ਕੁੰਭ ਰਾਸ਼ੀ ਵਿੱਚ ਬਿਰਾਜਮਾਨ ਸੀ, 29 ਮਾਰਚ ਨੂੰ ਕੁੰਭ ਰਾਸ਼ੀ ਤੋਂ ਨਿੱਕਲ਼ ਕੇ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਵੇਗਾ। ਦੇਵ ਗੁਰੂ ਬ੍ਰਹਸਪਤੀ ਬ੍ਰਿਸ਼ਭ ਰਾਸ਼ੀ ਤੋਂ ਨਿੱਕਲ਼ ਕੇ 15 ਮਈ ਨੂੰ ਮਿਥੁਨ ਰਾਸ਼ੀ ਵਿੱਚ ਆ ਜਾਵੇਗਾ ਅਤੇ ਇਸੇ ਸਾਲ 19 ਅਕਤੂਬਰ ਨੂੰ ਉਹ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ, ਜਿੱਥੋਂ ਵੱਕਰੀ ਸਥਿਤੀ ਵਿੱਚ ਮਿਥੁਨ ਰਾਸ਼ੀ ਵਿੱਚ ਇੱਕ ਵਾਰ ਫੇਰ 4 ਦਸੰਬਰ ਨੂੰ ਪ੍ਰਵੇਸ਼ ਕਰੇਗਾ। ਜਿੱਥੋਂ ਤੱਕ ਰਾਹੂ ਅਤੇ ਕੇਤੂ ਦਾ ਸਵਾਲ ਹੈ, ਤਾਂ 18 ਮਈ ਨੂੰ ਰਾਹੂ ਕੁੰਭ ਰਾਸ਼ੀ ਵਿੱਚ ਅਤੇ ਕੇਤੂ ਸਿੰਘ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਇਸ ਦੇ ਨਾਲ ਹੀ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਮੰਗਲ ਮਹਾਰਾਜ ਬ੍ਰਿਸ਼ਭ ਰਾਸ਼ੀ ਵਿੱਚ, ਸੂਰਜ ਮਹਾਰਾਜ ਧਨੂੰ ਰਾਸ਼ੀ ਵਿੱਚ, ਸ਼ੁੱਕਰ ਮਹਾਰਾਜ ਕੁੰਭ ਰਾਸ਼ੀ ਵਿੱਚ ਅਤੇ ਬੁੱਧ ਮਹਾਰਾਜ ਬ੍ਰਿਸ਼ਚਕ ਰਾਸ਼ੀ ਵਿੱਚ ਬਿਰਾਜਮਾਨ ਰਹਿ ਕੇ ਆਮ ਜਣਮਾਨਸ ਨੂੰ ਪ੍ਰਭਾਵਿਤ ਕਰਨਗੇ। ਤਾਂ ਚੱਲੋ ਆਓ ਹੁਣ ਜਾਣਕਾਰੀ ਲਈਏ ਕਿ 2025 ਰਾਸ਼ੀਫਲ ਲੇਖ ਰਾਸ਼ੀ ਚੱਕਰ ਦੀਆਂ ਸਭ 12 ਰਾਸ਼ੀਆਂ ਬਾਰੇ ਕੀ ਕਹਿੰਦਾ ਹੈ।
ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
Click Here To Read in English:2025 Horoscope
ਮੇਖ਼ ਰਾਸ਼ੀ ਵਾਲਿਆਂ ਦੇ ਲਈ ਆਓਣ ਵਾਲ਼ਾ ਸਾਲ ਮਿਲੇ-ਜੁਲੇ ਨਤੀਜੇ ਲੈ ਕੇ ਆਵੇਗਾ। ਜਿੱਥੇ ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਕੋਈ ਜਾਇਦਾਦ ਖਰੀਦਣ ਵਿੱਚ ਸਫਲਤਾ ਮਿਲ ਸਕਦੀ ਹੈ, ਮਾਰਚ ਤੋਂ ਬਾਅਦ ਦੇ ਤੁਹਾਡੇ ਖਰਚਿਆਂ ਵਿੱਚ ਕਾਫੀ ਵਾਧਾ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਇਸ ਸਾਲ ਕੋਈ ਨਾ ਕੋਈ ਖਰਚੇ ਲਗਾਤਾਰ ਬਣੇ ਰਹਿਣ ਦੀ ਸੰਭਾਵਨਾ ਬਣੇਗੀ ਅਤੇ ਸਿਹਤ ਵਿੱਚ ਉਤਾਰ-ਚੜ੍ਹਾਅ ਬਣੇ ਰਹਿ ਸਕਦੇ ਹਨ। 18 ਮਈ ਤੋਂ ਬਾਅਦ ਰਾਹੂ ਦੇ ਬਦਲਣ ਨਾਲ ਇੱਛਾਵਾਂ ਦੀ ਪੂਰਤੀ ਹੋਣ ਦੀ ਸੰਭਾਵਨਾ ਬਣੇਗੀ ਅਤੇ ਆਮਦਨ ਵਿੱਚ ਵਾਧਾ ਹੋਣ ਦੀ ਵੀ ਸਥਿਤੀ ਬਣੇਗੀ। ਪ੍ਰੇਮ ਸਬੰਧਾਂ ਦੇ ਲਿਹਾਜ਼ ਨਾਲ ਇਹ ਸਾਲ ਔਸਤ ਰਹੇਗਾ, ਜਦੋਂ ਕਿ ਸ਼ਾਦੀਸ਼ੁਦਾ ਸਬੰਧਾਂ ਦੇ ਲਈ ਔਸਤ ਫਲ ਪ੍ਰਾਪਤ ਹੋਣ ਦੀ ਸੰਭਾਵਨਾ ਬਣੇਗੀ। ਪਰ ਦੇਵ ਗੁਰੂ ਬ੍ਰਹਸਪਤੀ ਦੀ ਕਿਰਪਾ ਨਾਲ 15 ਮਈ ਤੋਂ ਬਾਅਦ ਤੋਂ ਸ਼ਾਦੀਸ਼ੁਦਾ ਸਬੰਧ ਅਤੇ ਕਾਰੋਬਾਰ ਦੇ ਸਬੰਧਾਂ ਵਿੱਚ ਚੰਗੇ ਨਤੀਜੇ ਮਿਲਣਗੇ ਅਤੇ ਕਰੀਅਰ ਦੇ ਲਈ ਇਹ ਸਾਲ ਅਨੁਕੂਲ ਰਹੇਗਾ। ਹਾਲਾਂਕਿ ਭੱਜਦੌੜ ਜ਼ਿਆਦਾ ਰਹੇਗੀ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮੇਖ਼ 2025 ਰਾਸ਼ੀਫਲ
ਬ੍ਰਿਸ਼ਭ ਰਾਸ਼ੀ ਵਾਲਿਆਂ ਦੇ ਲਈ ਆਓਣ ਵਾਲ਼ਾ ਸਾਲ ਅਨੁਕੂਲਤਾ ਲੈ ਕੇ ਆਵੇਗਾ। ਸਾਲ ਦੀ ਸ਼ੁਰੂਆਤ ਬਿਹਤਰੀਨ ਢੰਗ ਨਾਲ ਹੋਵੇਗੀ। ਪ੍ਰੇਮ ਸਬੰਧਾਂ, ਸ਼ਾਦੀਸ਼ੁਦਾ ਜੀਵਨ ਅਤੇ ਸਿਹਤ ਦੇ ਲਈ ਅਨੁਕੂਲ ਸਮਾਂ ਸਾਬਿਤ ਹੋਵੇਗਾ। ਇਸ ਸਾਲ ਦੀ ਸ਼ੁਰੂਆਤ ਵਿੱਚ ਸ਼ਨੀ ਦੇਵ ਦੇ ਦਸਵੇਂ ਘਰ ਵਿੱਚ ਹੋਣ ਨਾਲ ਅਤੇ ਉਸ ਤੋਂ ਬਾਅਦ ਮਾਰਚ ਤੋਂ ਲੈ ਕੇ ਪੂਰੇ ਸਾਲ ਤੁਹਾਡੇ ਇਕਾਦਸ਼ ਘਰ ਵਿੱਚ ਸ਼ਨੀ ਦੇਵ ਦੇ ਪ੍ਰਭਾਵ ਨਾਲ ਤੁਹਾਡੀ ਆਮਦਨ ਵਿੱਚ ਸਥਿਰਤਾ ਅਤੇ ਵਾਧਾ ਹੋਵੇਗਾ। ਇੱਛਾਵਾਂ ਪੂਰੀਆਂ ਹੋਣਗੀਆਂ। ਰੁਕੇ ਹੋਏ ਕੰਮ ਬਣਨਗੇ, ਜਿਸ ਕਾਰਨ ਤੁਹਾਡਾ ਆਤਮਵਿਸ਼ਵਾਸ ਵਧੇਗਾ। 2025 ਰਾਸ਼ੀਫਲ ਲੇਖ ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਵਿੱਚ ਕਰੀਅਰ ਵਿੱਚ ਇੱਛਾ ਅਨੁਸਾਰ ਨਤੀਜੇ ਮਿਲਣ ਨਾਲ ਮਨ ਵਿੱਚ ਖੁਸ਼ੀ ਦੀ ਭਾਵਨਾ ਵਧੇਗੀ। ਰਾਹੂ ਦੇ ਦਸਵੇਂ ਘਰ ਵਿੱਚ ਆਓਣ ਤੋਂ ਬਾਅਦ ਕਾਰਜ ਖੇਤਰ ਵਿੱਚ ਸਾਵਧਾਨੀ ਰੱਖਣਾ ਜ਼ਰੂਰੀ ਹੋਵੇਗਾ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਬ੍ਰਿਸ਼ਭ 2025 ਰਾਸ਼ੀਫਲ
ਮਿਥੁਨ ਰਾਸ਼ੀ ਵਾਲਿਆਂ ਦੇ ਲਈ ਆਓਣ ਵਾਲ਼ਾ ਸਾਲ ਅਨੇਕਾਂ ਤਰ੍ਹਾਂ ਦੇ ਸੁਖਦ ਨਤੀਜੇ ਲੈ ਕੇ ਆਵੇਗਾ। ਪਰ ਪਰਿਵਾਰਕ ਜੀਵਨ ਵਿੱਚ ਸਾਲ ਦੀ ਸ਼ੁਰੂਆਤ ਕਮਜ਼ੋਰ ਰਹੇਗੀ। ਮਈ ਤੋਂ ਬਾਅਦ ਤੋਂ ਪਰਿਵਾਰਕ ਸਬੰਧ ਮਧੁਰ ਹੋਣਗੇ। ਲੰਬੀਆਂ ਯਾਤਰਾਵਾਂ ਅਤੇ ਤੀਰਥ ਯਾਤਰਾਵਾਂ ਦੀ ਸੰਭਾਵਨਾ ਬਣੇਗੀ। ਸ਼ਨੀ ਮਹਾਰਾਜ ਦੀ ਕਿਰਪਾ ਨਾਲ ਕੰਮ ਵਿੱਚ ਮਜ਼ਬੂਤੀ ਆਵੇਗੀ ਅਤੇ ਕਰੀਅਰ ਵਿੱਚ ਸਥਿਰਤਾ ਆਵੇਗੀ। ਭਾਵੇਂ ਤੁਸੀਂ ਨੌਕਰੀ ਕਰਦੇ ਹੋ ਜਾਂ ਵਪਾਰ ਕਰਦੇ ਹੋ, ਦੋਵਾਂ ਹੀ ਖੇਤਰਾਂ ਵਿੱਚ ਚੰਗੀ ਸਫਲਤਾ ਮਿਲੇਗੀ। ਕੰਮ ਦੇ ਸਿਲਸਿਲੇ ਵਿੱਚ ਭੱਜਦੌੜ ਜ਼ਿਆਦਾ ਰਹੇਗੀ। ਦੇਵ ਗੁਰੂ ਬ੍ਰਹਸਪਤੀ ਦੀ ਕਿਰਪਾ ਨਾਲ 15 ਮਈ ਤੋਂ ਬਾਅਦ ਸ਼ਾਦੀਸ਼ੁਦਾ ਸਬੰਧਾਂ ਅਤੇ ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ। ਸਿਹਤ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਬਣੇਗੀ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮਿਥੁਨ 2025 ਰਾਸ਼ੀਫਲ
ਕੀ ਤੁਹਾਡੀ ਕੁੰਡਲੀ ਵਿੱਚ ਸ਼ੁਭ ਯੋਗ ਹੈ? ਜਾਣਨ ਲਈ ਹੁਣੇ ਹੀ ਖਰੀਦੋ ਬ੍ਰਿਹਤ ਕੁੰਡਲੀ
ਕਰਕ ਰਾਸ਼ੀ ਦੇ ਜਾਤਕਾਂ ਨੂੰ ਆਓਣ ਵਾਲ਼ੇ ਸਾਲ ਦੀ ਸ਼ੁਰੂਆਤ ਵਿੱਚ ਆਪਣੇ ਗੁੱਸੇ ਉੱਤੇ ਕਾਬੂ ਰੱਖਣਾ ਚਾਹੀਦਾ ਹੈ, ਨਹੀਂ ਤਾਂ ਸ਼ਾਦੀਸ਼ੁਦਾ ਜੀਵਨ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਕਾਰੋਬਾਰ ਵਿੱਚ ਵੀ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਸਾਲ ਦੀ ਪਹਿਲੀ ਤਿਮਾਹੀ ਕਮਜ਼ੋਰ ਰਹੇਗੀ। ਸਿਹਤ ਖਰਾਬ ਹੋ ਸਕਦੀ ਹੈ। ਪਰ ਮਾਰਚ ਤੋਂ ਬਾਅਦ ਤੋਂ ਸਥਿਤੀ ਵਿੱਚ ਪਰਿਵਰਤਨ ਆਵੇਗਾ। ਲੰਬੀਆਂ ਯਾਤਰਾਵਾਂ ਸੁਖਦ ਰਹਿਣਗੀਆਂ। ਕਾਰੋਬਾਰੀ ਸੰਪਰਕ ਸਥਾਪਿਤ ਹੋਣਗੇ, ਜਿਨਾਂ ਤੋਂ ਤੁਹਾਨੂੰ ਲਾਭ ਹੋਵੇਗਾ। ਕਰੀਅਰ ਦੇ ਮਾਮਲੇ ਵਿੱਚ ਇਹ ਸਾਲ ਤਰੱਕੀ ਪ੍ਰਦਾਨ ਕਰੇਗਾ। ਤੁਸੀਂ ਧਾਰਮਿਕ ਗਤੀਵਿਧੀਆਂ ਨਾਲ ਬਹੁਤ ਜ਼ਿਆਦਾ ਜੁੜੇ ਰਹੋਗੇ, ਜਿਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਪ੍ਰਾਪਤ ਹੋਵੇਗੀ। ਕੁਆਰੇ ਜਾਤਕਾਂ ਨੂੰ ਵਿਆਹ ਦੀ ਸ਼ੁਭ ਸੂਚਨਾ ਮਿਲ ਸਕਦੀ ਹੈ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕਰਕ 2025 ਰਾਸ਼ੀਫਲ
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਆਓਣ ਵਾਲ਼ਾ ਸਾਲ ਮਿਲੇ-ਜੁਲੇ ਨਤੀਜੇ ਲੈ ਕੇ ਆਵੇਗਾ। ਇਸ ਸਾਲ ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪਵੇਗਾ, ਕਿਉਂਕਿ ਜੇਕਰ ਤੁਸੀਂ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਕਿਸੇ ਵੱਡੀ ਬਿਮਾਰੀ ਦੇ ਪਲਣ ਦੀ ਸੰਭਾਵਨਾ ਬਣ ਸਕਦੀ ਹੈ। ਮਈ ਤੋਂ ਬਾਅਦ ਤੋਂ ਰਾਹੂ ਦੇ ਤੁਹਾਡੇ ਸੱਤਵੇਂ ਘਰ ਵਿੱਚ ਆ ਜਾਣ ਨਾਲ ਸ਼ਾਦੀਸ਼ੁਦਾ ਸਬੰਧਾਂ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਬਣੇਗੀ ਅਤੇ ਕਾਰੋਬਾਰ ਵਿੱਚ ਵੀ ਸਥਿਰਤਾ ਦੀ ਕਮੀ ਹੋਵੇਗੀ। 2025 ਰਾਸ਼ੀਫਲ ਲੇਖ ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਨੌਕਰੀ ਦੇ ਲਈ ਚੰਗੀ ਰਹੇਗੀ। ਪ੍ਰੇਮ ਸਬੰਧਾਂ ਵਿੱਚ ਸਾਲ ਦੀ ਸ਼ੁਰੂਆਤ ਵਿੱਚ ਚੁਣੌਤੀਆਂ ਆਓਣਗੀਆਂ, ਪਰ ਹੌਲ਼ੀ-ਹੌਲ਼ੀ ਸਥਿਤੀ ਕਾਬੂ ਵਿੱਚ ਆਓਣ ਲੱਗ ਜਾਵੇਗੀ। ਵਿਦੇਸ਼ੀ ਸੰਪਰਕਾਂ ਤੋਂ ਇਸ ਸਾਲ ਤੁਹਾਨੂੰ ਚੰਗਾ ਲਾਭ ਮਿਲ ਸਕਦਾ ਹੈ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਸਿੰਘ 2025 ਰਾਸ਼ੀਫਲ
ਕੰਨਿਆ ਰਾਸ਼ੀ ਵਾਲਿਆਂ ਦੇ ਲਈ ਨਵੇਂ ਸਾਲ ਦੀ ਸ਼ੁਰੂਆਤ ਉਤਾਰ-ਚੜ੍ਹਾਅ ਨਾਲ਼ ਭਰੀ ਰਹੇਗੀ। ਪਰ ਕਿਸੇ ਵੀ ਤਰੀਕੇ ਨਾਲ਼ ਤੁਹਾਡੇ ਕੰਮ ਬਣਨਗੇ ਅਤੇ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਧਨ-ਲਾਭ ਹੋਵੇਗਾ। ਪ੍ਰੇਮ ਸਬੰਧਾਂ ਵਿੱਚ ਤਣਾਅ ਵਧੇਗਾ। ਸ਼ਾਦੀਸ਼ੁਦਾ ਸਬੰਧਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਸਕਦੀ ਹੈ। ਸ਼ਨੀ ਮਹਾਰਾਜ ਦੇ ਮਾਰਚ ਦੇ ਅੰਤ ਵਿੱਚ ਤੁਹਾਡੇ ਸੱਤਵੇਂ ਘਰ ਵਿੱਚ ਆਓਣ ਨਾਲ ਦੀਰਘਕਾਲੀ ਕਾਰੋਬਾਰੀ ਫੈਸਲੇ ਤੁਹਾਡੇ ਪੱਖ ਵਿੱਚ ਰਹਿਣਗੇ। ਸ਼ਾਦੀਸ਼ੁਦਾ ਸਬੰਧਾਂ ਵਿੱਚ ਤੁਸੀਂ ਜਿੰਨਾ ਨਿਰਪੱਖ ਅਤੇ ਇਮਾਨਦਾਰ ਰਹੋਗੇ, ਓਨਾ ਹੀ ਤੁਹਾਡੇ ਸਬੰਧ ਮਧੁਰ ਬਣਨਗੇ। ਕਾਰੋਬਾਰ ਵਿੱਚ ਅਨੁਕੂਲਤਾ ਮਿਲੇਗੀ, ਜਦੋਂ ਕਿ ਨੌਕਰੀ ਕਰਨ ਵਾਲਿਆਂ ਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਪਵੇਗੀ। ਧਰਮ-ਕਰਮ ਤੋਂ ਲਾਭ ਹੋਵੇਗਾ ਅਤੇ ਸਮਾਜ ਵਿੱਚ ਪ੍ਰਸਿੱਧੀ ਵਧੇਗੀ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕੰਨਿਆ 2025 ਰਾਸ਼ੀਫਲ
ਤੁਲਾ ਰਾਸ਼ੀ ਵਾਲਿਆਂ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ। ਤੁਹਾਡੇ ਵਿਚਕਾਰ ਰੋਮਾਂਸ ਹੋਣ ਦੀ ਸੰਭਾਵਨਾ ਵਧੇਗੀ। ਸ਼ਾਦੀਸ਼ੁਦਾ ਸਬੰਧਾਂ ਵਿੱਚ ਵੀ ਦੂਰੀਆਂ ਘੱਟ ਹੋਣਗੀਆਂ ਅਤੇ ਆਪਸੀ ਨਜ਼ਦੀਕੀ ਵਧੇਗੀ। ਧਰਮ-ਕਰਮ ਦੇ ਮਾਮਲਿਆਂ ਵਿੱਚ ਤੁਸੀਂ ਵੱਧ-ਚੜ੍ਹ ਕੇ ਹਿੱਸਾ ਲਓਗੇ। 2025 ਰਾਸ਼ੀਫਲ ਲੇਖ ਦੇ ਅਨੁਸਾਰ, ਮਈ ਦੇ ਮਹੀਨੇ ਵਿੱਚ ਦੇਵ ਗੁਰੂ ਬ੍ਰਹਸਪਤੀ ਦੇ ਨੌਵੇਂ ਘਰ ਵਿੱਚ ਆਓਣ ਨਾਲ ਧਾਰਮਿਕ ਯਾਤਰਾਵਾਂ ਅਤੇ ਤੀਰਥ ਯਾਤਰਾਵਾਂ ਵਿੱਚ ਵਾਧਾ ਹੋਵੇਗਾ। ਮਾਰਚ ਦੇ ਅੰਤ ਵਿੱਚ ਸ਼ਨੀ ਮਹਾਰਾਜ ਦੇ ਛੇਵੇਂ ਘਰ ਵਿੱਚ ਆ ਜਾਣ ਨਾਲ ਪ੍ਰਤੀਯੋਗਿਤਾ ਵਿੱਚ ਸਫਲਤਾ ਮਿਲੇਗੀ। ਰਾਜਨੀਤਿਕ ਜਾਤਕਾਂ ਨੂੰ ਲਾਭ ਹੋਵੇਗਾ। ਤੁਹਾਡੇ ਵਿਰੋਧੀਆਂ ਨੂੰ ਹਾਰ ਮਿਲੇਗੀ ਅਤੇ ਨੌਕਰੀ ਵਿੱਚ ਲਾਭ ਹੋਵੇਗਾ। ਮਈ ਦੇ ਮਹੀਨੇ ਤੋਂ ਰਾਹੂ ਦੇ ਪੰਜਵੇਂ ਘਰ ਵਿੱਚ ਆਓਣ ਅਤੇ ਇਕਾਦਸ਼ ਘਰ ਵਿੱਚ ਕੇਤੂ ਦੇ ਆ ਜਾਣ ਨਾਲ ਆਰਥਿਕ ਲਾਭ ਮਿਲੇਗਾ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਤੁਲਾ 2025 ਰਾਸ਼ੀਫਲ
ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਇਸ ਸਾਲ ਦੀ ਸ਼ੁਰੂਆਤ ਖੁਸ਼ੀਆਂ ਨਾਲ ਭਰੀ ਹੋਈ ਹੋਵੇਗੀ। ਪ੍ਰੇਮ ਸਬੰਧਾਂ ਵਿੱਚ ਮਧੁਰਤਾ ਵਧੇਗੀ। ਰੋਮਾਂਸ ਦੀ ਸੰਭਾਵਨਾ ਵਧੇਗੀ। ਸ਼ਾਦੀਸ਼ੁਦਾ ਸਬੰਧ ਵਿੱਚ ਵੀ ਮਧੁਰਤਾ ਆਵੇਗੀ। ਤੁਹਾਡੇ ਜੀਵਨ ਸਾਥੀ ਵੱਲੋਂ ਤੁਹਾਨੂੰ ਸਹੀ ਮਾਰਗ ਦਰਸ਼ਨ ਅਤੇ ਉਸ ਦਾ ਸਮਰਪਣ ਪ੍ਰਾਪਤ ਹੋਵੇਗਾ। ਕਾਰੋਬਾਰ ਵਿੱਚ ਤਰੱਕੀ ਹੋਣ ਦੀ ਸੰਭਾਵਨਾ ਬਣੇਗੀ। ਨੌਕਰੀ ਕਰਨ ਵਾਲੇ ਜਾਤਕਾਂ ਨੂੰ ਵੀ ਚੰਗਾ ਧਨ ਲਾਭ ਮਿਲਣ ਦੀ ਸੰਭਾਵਨਾ ਬਣੇਗੀ। ਸਾਲ ਦੀ ਸ਼ੁਰੂਆਤ ਵਿੱਚ ਤੁਸੀਂ ਕੋਈ ਜਾਇਦਾਦ ਖਰੀਦਣ ਵਿੱਚ ਕਾਮਯਾਬ ਹੋ ਸਕਦੇ ਹੋ। ਸ਼ਨੀ ਦੇਵ ਦੇ ਮਾਰਚ ਵਿੱਚ ਪੰਜਵੇਂ ਘਰ ਵਿੱਚ ਆਓਣ ਨਾਲ ਸੰਤਾਨ ਸਬੰਧੀ ਚਿੰਤਾ ਵਧੇਗੀ। ਨੌਕਰੀ ਵਿੱਚ ਪਰਿਵਰਤਨ ਹੋ ਸਕਦਾ ਹੈ। ਕਾਰੋਬਾਰ ਵਿੱਚ ਧਨ ਲਾਭ ਵਧੇਗਾ ਅਤੇ ਆਮਦਨ ਵਿੱਚ ਵਾਧਾ ਹੋਵੇਗਾ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਬ੍ਰਿਸ਼ਚਕ 2025 ਰਾਸ਼ੀਫਲ
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਨਵੇਂ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਕਾਰਜਾਂ ਵਿੱਚ ਸਫਲਤਾ ਮਿਲੇਗੀ, ਪਰ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਵਾਹਨ ਸਾਵਧਾਨੀਪੂਰਵਕ ਚਲਾਓਣਾ ਚਾਹੀਦਾ ਹੈ, ਨਹੀਂ ਤਾਂ ਦੁਰਘਟਨਾ ਦੀ ਸੰਭਾਵਨਾ ਹੋ ਸਕਦੀ ਹੈ। ਤੁਹਾਡੀਆਂ ਕੋਸ਼ਿਸ਼ਾਂ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਛੋਟੀਆਂ ਯਾਤਰਾਵਾਂ ਨਾਲ ਕੰਮ ਬਣਨਗੇ। ਤੁਹਾਡੇ ਮਿੱਤਰ ਤੁਹਾਡੇ ਨਾਲ ਅਨੁਕੂਲ ਵਿਵਹਾਰ ਕਰਨਗੇ, ਜਿਸ ਕਾਰਨ ਤੁਹਾਡੀ ਦੋਸਤੀ ਮਜ਼ਬੂਤ ਬਣੇਗੀ। 2025 ਰਾਸ਼ੀਫਲ ਲੇਖ ਦੇ ਅਨੁਸਾਰ, ਤੁਹਾਡੀ ਈਗੋ ਦੇ ਕਾਰਨ ਸ਼ਾਦੀਸ਼ੁਦਾ ਸਬੰਧਾਂ ਵਿੱਚ ਸਾਲ ਦੀ ਸ਼ੁਰੂਆਤ ਵਿੱਚ ਤਣਾਅ ਵਧ ਸਕਦਾ ਹੈ। ਬਾਅਦ ਦਾ ਸਮਾਂ ਅਨੁਕੂਲ ਰਹੇਗਾ। ਮਈ ਦੇ ਮਹੀਨੇ ਵਿੱਚ ਬ੍ਰਹਸਪਤੀ ਮਹਾਰਾਜ ਦੇ ਸੱਤਵੇਂ ਘਰ ਵਿੱਚ ਆ ਜਾਣ ਨਾਲ ਦੰਪਤੀ ਜੀਵਨ ਦੀਆਂ ਰੁਕਾਵਟਾਂ ਦੂਰ ਹੋਣਗੀਆਂ। ਆਪਸ ਵਿੱਚ ਪ੍ਰੇਮ ਅਤੇ ਸਮਰਪਣ ਦੀ ਭਾਵਨਾ ਵਧੇਗੀ, ਆਰਥਿਕ ਲਾਭ ਹੋਵੇਗਾ ਅਤੇ ਫੈਸਲਾ ਲੈਣ ਦੀ ਖਮਤਾ ਵਿੱਚ ਵਾਧਾ ਹੋਵੇਗਾ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਧਨੂੰ 2025 ਰਾਸ਼ੀਫਲ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ 2025 ਰਾਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਨਵੇਂ ਸਾਲ ਵਿੱਚ ਸ਼ੁਰੂਆਤ ਵਿੱਚ ਤੁਹਾਨੂੰ ਵਿਦੇਸ਼ ਜਾਣ ਵਿੱਚ ਸਫਲਤਾ ਮਿਲ ਸਕਦੀ ਹੈ ਅਤੇ ਇਸੇ ਦੌਰਾਨ ਸ਼ਾਦੀਸ਼ੁਦਾ ਸਬੰਧਾਂ ਵਿੱਚ ਸਾਵਧਾਨੀ ਵਰਤਣੀ ਜ਼ਰੂਰੀ ਹੋਵੇਗੀ, ਕਿਉਂਕਿ ਤੁਹਾਡੇ ਜੀਵਨ ਸਾਥੀ ਨਾਲ ਤੁਹਾਡਾ ਲੜਾਈ-ਝਗੜਾ ਹੋਣ ਦੀ ਸੰਭਾਵਨਾ ਹੋਵੇਗੀ ਅਤੇ ਉਸ ਦੀ ਸਿਹਤ ਵੀ ਖਰਾਬ ਹੋ ਸਕਦੀ ਹੈ। ਅਜਿਹੇ ਵਿੱਚ ਉਸ ਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੋਵੇਗੀ। ਇਸ ਸਮੇਂ ਪ੍ਰੇਮ ਸਬੰਧਾਂ ਦੇ ਲਈ ਅਨੁਕੂਲਤਾ ਦਾ ਸਮਾਂ ਰਹੇਗਾ। ਤੁਹਾਡੀ ਚੰਗੀ ਸੋਚ ਕਾਰਜ ਖੇਤਰ ਵਿੱਚ ਤੁਹਾਨੂੰ ਮਜ਼ਬੂਤੀ ਪ੍ਰਦਾਨ ਕਰੇਗੀ। ਨੌਕਰੀ ਵਿੱਚ ਪਰਿਵਰਤਨ ਦੀ ਸੰਭਾਵਨਾ ਬਣ ਸਕਦੀ ਹੈ। ਆਰਥਿਕ ਲਾਭ ਹੋਣ ਦੀ ਵੀ ਸੰਭਾਵਨਾ ਹੈ। ਪ੍ਰੇਮ ਸਬੰਧ ਮਜ਼ਬੂਤ ਬਣਨਗੇ। ਸਾਲ ਦੇ ਦੂਜੇ ਅੱਧ ਵਿੱਚ ਪਰਿਵਾਰਕ ਜੀਵਨ ਵਿੱਚ ਕੁਝ ਅਸੰਤੋਸ਼ ਹੋ ਸਕਦਾ ਹੈ। ਸਿਹਤ ਸਬੰਧੀ ਸਮੱਸਿਆਵਾਂ ਵੱਧ ਸਕਦੀਆਂ ਹਨ। ਪਰ ਸ਼ਨੀ ਦੇਵ ਦੇ ਮਾਰਚ ਦੇ ਅੰਤ ਵਿੱਚ ਤੀਜੇ ਘਰ ਵਿੱਚ ਆਓਣ ਨਾਲ ਉਹ ਸਮੱਸਿਆਵਾਂ ਤੋਂ ਬਾਹਰ ਨਿੱਕਲਣ ਵਿੱਚ ਤੁਹਾਡੀ ਮੱਦਦ ਕਰਣਗੇ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮਕਰ 2025 ਰਾਸ਼ੀਫਲ
2025 ਰਾਸ਼ੀਫਲ ਦੇ ਅਨੁਸਾਰ, ਜੇਕਰ ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਨਵੇਂ ਸਾਲ ਦੇ ਪ੍ਰਭਾਵ ਦੀ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਸ਼ਾਦੀਸ਼ੁਦਾ ਸਬੰਧ ਮਜ਼ਬੂਤ ਰਹਿਣਗੇ ਅਤੇ ਕਾਰੋਬਾਰ ਵਿੱਚ ਚੰਗੀ ਤਰੱਕੀ ਦੇਖਣ ਨੂੰ ਮਿਲੇਗੀ। ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਪਰਿਵਾਰਕ ਸਬੰਧ ਮਧੁਰ ਰਹਿਣਗੇ। ਪਰਿਵਾਰ ਵਿੱਚ ਪੂਜਾ-ਪਾਠ ਵਰਗੇ ਸ਼ੁਭ ਕਾਰਜ ਹੁੰਦੇ ਰਹਿਣਗੇ। 2025 ਰਾਸ਼ੀਫਲ ਲੇਖ ਦੇ ਅਨੁਸਾਰ, ਨੌਕਰੀ ਵਿੱਚ ਤੁਹਾਡੀ ਸਥਿਤੀ ਮਜ਼ਬੂਤ ਹੋਵੇਗੀ ਅਤੇ ਤੁਹਾਨੂੰ ਆਪਣੇ ਵਿਰੋਧੀਆਂ ਵੱਲੋਂ ਥੋੜਾ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ। ਮਾਰਚ ਦੇ ਅੰਤ ਵਿੱਚ ਜਦੋਂ ਸ਼ਨੀ ਦੇਵ ਤੁਹਾਡੇ ਦੂਜੇ ਘਰ ਵਿੱਚ ਆਓਣਗੇ, ਤਾਂ ਤੁਹਾਨੂੰ ਕੌੜੀ ਬੋਲਬਾਣੀ ਤੋਂ ਬਚਣਾ ਪਵੇਗਾ ਅਤੇ ਰਾਹੂ ਦੇ ਤੁਹਾਡੀ ਰਾਸ਼ੀ ਵਿੱਚ ਪ੍ਰਵੇਸ਼ ਕਰਨ ਨਾਲ ਮਈ ਤੋਂ ਤੁਹਾਨੂੰ ਬਹੁਤ ਸਾਵਧਾਨੀ ਰੱਖਣੀ ਪਵੇਗੀ, ਕਿਉਂਕਿ ਇਹ ਤੁਹਾਡੀ ਫੈਸਲੇ ਲੈਣ ਦੀ ਖਮਤਾ ਨੂੰ ਪ੍ਰਭਾਵਿਤ ਕਰੇਗਾ, ਜਿਸ ਕਾਰਨ ਤੁਹਾਡੇ ਕਰੀਅਰ ਅਤੇ ਨਿੱਜੀ ਸਬੰਧਾਂ ਵਿੱਚ ਉਤਾਰ-ਚੜ੍ਹਾਅ ਆ ਸਕਦਾ ਹੈ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕੁੰਭ 2025 ਰਾਸ਼ੀਫਲ
ਇਹ ਸਾਲ ਮੀਨ ਰਾਸ਼ੀ ਵਾਲੇ ਜਾਤਕਾਂ ਦੇ ਲਈ ਸ਼ੁਰੂਆਤ ਵਿੱਚ ਕੁਝ ਉਤਾਰ-ਚੜ੍ਹਾਅ ਦੀਆਂ ਸਥਿਤੀਆਂ ਦੇ ਸਕਦਾ ਹੈ। ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਸਾਵਧਾਨੀਪੂਰਵਕ ਵਿਵਹਾਰ ਕਰਨਾ ਚਾਹੀਦਾ ਹੈ, ਕਿਉਂਕਿ ਕਹਾਸੁਣੀ ਹੋਣ ਦੀ ਨੌਬਤ ਆ ਸਕਦੀ ਹੈ। ਸਾਲ ਦੀ ਸ਼ੁਰੂਆਤ ਵਿੱਚ ਮੰਗਲ ਦੇ ਪੰਜਵੇਂ ਘਰ ਵਿੱਚ ਹੋਣ ਨਾਲ ਪ੍ਰੇਮ ਸਬੰਧਾਂ ਵਿੱਚ ਟਕਰਾਅ ਅਤੇ ਤਣਾਅ ਦੀ ਸਥਿਤੀ ਬਣ ਸਕਦੀ ਹੈ। ਇਸ ਲਈ ਸਾਵਧਾਨ ਰਹੋ। ਤੁਹਾਡੇ ਖਰਚੇ ਵੀ ਜ਼ਿਆਦਾ ਹੋਣਗੇ। ਸਾਲ ਦੇ ਦੂਜੇ ਭਾਗ ਵਿੱਚ ਤੁਹਾਡੀ ਸਥਿਤੀ ਵਿੱਚ ਪਰਿਵਰਤਨ ਆਵੇਗਾ। ਵਿਦੇਸ਼ ਯਾਤਰਾ ਦੀ ਸੰਭਾਵਨਾ ਬਣੇਗੀ। ਕਾਰਜਾਂ ਵਿੱਚ ਸਫਲਤਾ ਮਿਲੇਗੀ। ਕਰੀਅਰ ਦੇ ਲਈ ਇਹ ਸਾਲ ਹੌਲ਼ੀ-ਹੌਲ਼ੀ ਤਰੱਕੀ ਦਾ ਰਸਤਾ ਮਜ਼ਬੂਤ ਕਰੇਗਾ। 2025 ਰਾਸ਼ੀਫਲ ਲੇਖ ਦੇ ਅਨੁਸਾਰ, ਮਈ ਵਿੱਚ ਜਦੋਂ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਚੌਥੇ ਘਰ ਵਿੱਚ ਪ੍ਰਵੇਸ਼ ਕਰਨਗੇ, ਤਾਂ ਪਰਿਵਾਰ ਵਿੱਚ ਸੁੱਖ-ਸ਼ਾਂਤੀ ਵਧੇਗੀ ਅਤੇ ਕਰੀਅਰ ਸਬੰਧੀ ਮਾਮਲਿਆਂ ਵਿੱਚ ਤੁਹਾਨੂੰ ਸਹੀ ਫੈਸਲੇ ਲੈਣ ਵਿੱਚ ਮਦਦ ਮਿਲੇਗੀ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮੀਨ 2025 ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ। ਅਜਿਹੇ ਹੀ ਹੋਰ ਲੇਖ ਪੜ੍ਹਨ ਦੇ ਲਈ ਐਸਟ੍ਰੋਕੈਂਪ ਨਾਲ਼ ਬਣੇ ਰਹੋ।
ਧੰਨਵਾਦ !
1. 2025 ਰਾਸ਼ੀਫਲ ਦੇ ਅਨੁਸਾਰ ਸਾਲ ਦੀ ਸਭ ਤੋਂ ਭਾਗਸ਼ਾਲੀ ਰਾਸ਼ੀ ਕਿਹੜੀ ਹੈ?
ਬ੍ਰਿਸ਼ਭ ਰਾਸ਼ੀ ਅਤੇ ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2025 ਵੱਖ-ਵੱਖ ਮੋਰਚਿਆਂ ਉੱਤੇ ਅਨੁਕੂਲ ਨਤੀਜੇ ਲੈ ਕੇ ਆਵੇਗਾ।
2. 2025 ਵਿੱਚ ਮੇਖ਼ ਰਾਸ਼ੀ ਦੀ ਸਿਹਤ ਕਿਹੋ-ਜਿਹੀ ਰਹੇਗੀ?
ਸਾਲ 2025 ਵਿੱਚ ਮੇਖ਼ ਰਾਸ਼ੀ ਦੇ ਜਾਤਕਾਂ Xਨੂੰ ਸਿਹਤ ਦੇ ਮੋਰਚੇ ਉੱਤੇ ਉਤਾਰ-ਚੜ੍ਹਾਅ ਦੇਖਣੇ ਪੈ ਸਕਦੇ ਹਨ।
3. 2025 ਰਾਸ਼ੀਫਲ ਦੇ ਅਨੁਸਾਰ ਕੁੰਭ ਰਾਸ਼ੀ ਦੇ ਜਾਤਕਾਂ ਦੀ ਕਿਸਮਤ ਵਿੱਚ ਕੀ ਲਿਖਿਆ ਹੋਇਆ ਹੈ?
2025 ਰਾਸ਼ੀਫਲ ਲੇਖ ਦੇ ਅਨੁਸਾਰ, ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2025 ਉੰਝ ਤਾਂ ਅਨੁਕੂਲ ਹੀ ਰਹੇਗਾ, ਪਰ ਕਰੀਅਰ ਦੇ ਪੱਖ ਤੋਂ ਤੁਹਾਨੂੰ ਥੋੜੇ ਬਹੁਤ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹਨ।