ਕਰਕ 2025 ਰਾਸ਼ੀਫਲ ਵਿੱਚ ਕਰਕ ਰਾਸ਼ੀ ਦਾ ਸਾਲ 2025 ਦਾ ਸਾਲਾਨਾ ਭਵਿੱਖਫ਼ਲ ਪੜ੍ਹੋ!

Author: Vijay Pathak | Last Updated: Fri 2 Aug 2024 1:55:53 PM

ਕਰਕ 2025 ਰਾਸ਼ੀਫਲ ਲੇਖ ਐਸਟ੍ਰੋਕੈਂਪ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਕਰਕ ਰਾਸ਼ੀਫਲ ਵਿੱਚ ਅਸੀਂ ਜਾਣਾਂਗੇ ਕਿ ਸਾਲ 2025 ਵਿੱਚ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਕੀ ਭਵਿੱਖਬਾਣੀ ਕੀਤੀ ਗਈ ਹੈ। ਇਸ ਵਿੱਚ ਤੁਹਾਨੂੰ ਜਾਣਨ ਦਾ ਮੌਕਾ ਮਿਲੇਗਾ ਕਿ 2025 ਵਿੱਚ ਕਰਕ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆ ਸਕਦੇ ਹਨ। ਉਹਨਾਂ ਨਾਲ ਸਬੰਧਤ ਸਾਰੀ ਸਟੀਕ ਭਵਿੱਖਬਾਣੀ ਤੁਹਾਨੂੰ ਜਾਣਨ ਨੂੰ ਮਿਲੇਗੀ। ਇਹ ਭਵਿੱਖਫਲ 2025 ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਵੈਦਿਕ ਜੋਤਿਸ਼ ਉੱਤੇ ਅਧਾਰਿਤ ਗ੍ਰਹਾਂ ਦੀ ਚਾਲ ਅਤੇ ਗ੍ਰਹਾਂ ਦੇ ਗੋਚਰ ਦੀ ਗਣਨਾ ਦੇ ਅਧਾਰ ਉੱਤੇ ਤਿਆਰ ਕੀਤਾ ਗਿਆ ਹੈ। ਆਓ ਚੱਲੋ ਹੁਣ ਜਾਣਕਾਰੀ ਪ੍ਰਾਪਤ ਕਰੀਏ ਕਿ ਸਾਲ 2025 ਵਿੱਚ ਕਰਕ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਓਣ ਦੀ ਸੰਭਾਵਨਾ ਰਹੇਗੀ ਅਤੇ ਉਹਨਾਂ ਨੂੰ ਕਿੱਥੇ-ਕਿੱਥੇ ਸਾਵਧਾਨੀ ਵਰਤਣੀ ਚਾਹੀਦੀ ਹੈ।


ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਇਸ ਸਾਲ ਤੁਹਾਡੇ ਜੀਵਨ ਵਿੱਚ ਕਿਹੜੇ-ਕਿਹੜੇ ਪਰਿਵਰਤਨ ਆਓਣਗੇ, ਕਿਹੋ-ਜਿਹਾ ਰਹੇਗਾ ਤੁਹਾਡਾ ਨਿੱਜੀ ਜੀਵਨ ਅਤੇ ਕਿਹੋ-ਜਿਹਾ ਰਹੇਗਾ ਤੁਹਾਡਾ ਪੇਸ਼ੇਵਰ ਜੀਵਨ, ਚੱਲੋ ਆਓ ਹੁਣ ਵਿਸਥਾਰ ਨਾਲ ਐਸਟ੍ਰੋਕੈਂਪ ਦੇ ਲੇਖ ਕਰਕ 2025 ਰਾਸ਼ੀਫਲ ਤੋਂ ਇਹ ਸਾਰੀ ਜਾਣਕਾਰੀ ਪ੍ਰਾਪਤ ਕਰੀਏ ਅਤੇ ਜਾਣੀਏ ਕਿ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਕਿਹੋ-ਜਿਹਾ ਸਾਬਤ ਹੋਵੇਗਾ।

Click here to read in English: Cancer 2025 Horoscope

ਆਰਥਿਕ ਜੀਵਨ

 ਜੇਕਰ ਕਰਕ ਰਾਸ਼ੀ ਦੇ ਜਾਤਕਾਂ ਦੀ ਆਰਥਿਕ ਸਥਿਤੀ ਬਾਰੇ ਗੱਲ ਕਰੀਏ ਤਾਂ ਕਰਕ ਰਾਸ਼ੀਫਲ ਦੀ ਇਹ ਭਵਿੱਖਬਾਣੀ ਹੈ ਕਿ ਨਵਾਂ ਸਾਲ ਤੁਹਾਡੇ ਲਈ ਆਰਥਿਕ ਤੌਰ ‘ਤੇ ਅਨੁਕੂਲ ਰਹਿਣ ਦੀ ਸੰਭਾਵਨਾ ਦਿਖ ਰਹੀ ਹੈ। ਹਾਲਾਂਕਿ ਤੁਹਾਨੂੰ ਕੁਝ ਸਾਵਧਾਨੀ ਵੀ ਰੱਖਣੀ ਪਵੇਗੀ। ਸਾਲ ਦੀ ਸ਼ੁਰੂਆਤ ਵਿੱਚ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਇਕਾਦਸ਼ ਘਰ ਵਿੱਚ ਹੋਣਗੇ ਅਤੇ ਇਹ ਤੁਹਾਡੇ ਲਈ ਕਿਸਮਤ ਸਥਾਨ ਦੇ ਸੁਆਮੀ ਵੀ ਹਨ। ਇਸ ਤੋਂ ਇਲਾਵਾ ਰਾਹੂ ਮਹਾਰਾਜ ਤੁਹਾਡੇ ਨੌਵੇਂ ਘਰ ਵਿੱਚ ਸਥਿਤ ਹੋਵੇਗਾ। ਇਹ ਗ੍ਰਹਿ ਸਥਿਤੀਆਂ ਆਰਥਿਕ ਤੌਰ ‘ਤੇ ਤੁਹਾਨੂੰ ਚੰਗਾ ਵਾਧਾ ਪ੍ਰਦਾਨ ਕਰਨਗੀਆਂ। ਸਾਲ ਦੀ ਸ਼ੁਰੂਆਤ ਵਿੱਚ ਸ਼ਨੀ ਮਹਾਰਾਜ ਅੱਠਵੇਂ ਘਰ ਵਿੱਚ ਬੈਠ ਕੇ ਧਨ ਸਬੰਧੀ ਕੁਝ ਚਿੰਤਾ ਜ਼ਰੂਰ ਦੇ ਸਕਦਾ ਹੈ। ਪਰ ਮਾਰਚ ਦੇ ਮਹੀਨੇ ਵਿੱਚ ਤੁਹਾਡੇ ਨੌਵੇਂ ਘਰ ਵਿੱਚ ਚਲਾ ਜਾਵੇਗਾ, ਉਦੋਂ ਪੈਸੇ ਨਾਲ ਸਬੰਧਤ ਸਮੱਸਿਆਵਾਂ ਆਪਣੇ-ਆਪ ਦੂਰ ਹੋ ਜਾਣਗੀਆਂ। ਤੁਹਾਨੂੰ ਕਿਸੇ ਤੋਂ ਅਣਕਿਆਸਿਆ ਧਨ ਮਿਲ ਸਕਦਾ ਹੈ, ਕੋਈ ਵਸੀਅਤ ਪ੍ਰਾਪਤ ਹੋ ਸਕਦੀ ਹੈ, ਗੁਪਤ ਧਨ ਮਿਲ ਸਕਦਾ ਹੈ ਜਾਂ ਆਰਥਿਕ ਸਥਿਤੀ ਨਾਲ ਸਬੰਧਤ ਸ਼ੁਭ ਨਤੀਜੇ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ। ਮਈ ਦੇ ਮਹੀਨੇ ਵਿੱਚ ਰਾਹੂ ਅੱਠਵੇਂ ਘਰ ਵਿੱਚ ਆ ਜਾਵੇਗਾ, ਜੋ ਅਚਾਨਕ ਤੋਂ ਧਨ ਲਾਭ ਪ੍ਰਦਾਨ ਕਰ ਸਕਦਾ ਹੈ। ਬਸ ਤੁਹਾਨੂੰ ਪੈਸੇ ਦਾ ਨਿਵੇਸ਼ ਕਰਨ ਤੋਂ ਪਹਿਲਾਂ ਸਾਵਧਾਨੀ ਵਰਤਣੀ ਚਾਹੀਦੀ ਹੈ।

हिंदी में पढ़ें: कर्क 2025 राशिफल

ਸਿਹਤ 

ਕਰਕ ਰਾਸ਼ੀਫਲ ਦੇ ਅਨੁਸਾਰ ਨਵਾਂ ਸਾਲ ਕਰਕ ਰਾਸ਼ੀ ਦੇ ਜਾਤਕਾਂ ਦੀ ਸਿਹਤ ਦੇ ਲਈ ਸ਼ੁਰੂਆਤ ਵਿੱਚ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹੇਗਾ, ਕਿਉਂਕਿ ਸਾਲ ਦੀ ਸ਼ੁਰੂਆਤ ਵਿੱਚ ਮੰਗਲ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਬੈਠਾ ਹੋਵੇਗਾ ਅਤੇ ਸ਼ਨੀ ਮਹਾਰਾਜ ਸ਼ੁੱਕਰ ਮਹਾਰਾਜ ਦੇ ਨਾਲ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ। ਲੇਖ ਕਰਕ 2025 ਰਾਸ਼ੀਫਲ ਦੇ ਅਨੁਸਾਰ, ਇਸ ਨਾਲ ਸਿਹਤ ਸਬੰਧੀ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ ਅੱਖਾਂ ਵਿੱਚ ਪਰੇਸ਼ਾਨੀ ਜਾਂ ਪੇਟ ਨਾਲ ਸਬੰਧਤ ਸਮੱਸਿਆਵਾਂ ਖਾਸ ਤੌਰ ‘ਤੇ ਧਿਆਨ ਦੇਣ ਵਾਲੀਆਂ ਹੋਣਗੀਆਂ। ਉਸ ਤੋਂ ਬਾਅਦ ਜਦੋਂ ਸ਼ਨੀ ਮਹਾਰਾਜ ਨੌਵੇਂ ਘਰ ਵਿੱਚ ਚਲਾ ਜਾਵੇਗਾ, ਤਾਂ ਮਈ ਦੇ ਮਹੀਨੇ ਵਿੱਚ ਦੇਵ ਗੁਰੂ ਬ੍ਰਹਸਪਤੀ ਬਾਰ੍ਹਵੇਂ ਘਰ ਵਿੱਚ ਜਾਵੇਗਾ। ਅਜਿਹੇ ਵਿੱਚ ਚਰਬੀ ਵਾਲੇ ਭੋਜਨ ਦਾ ਇਸਤੇਮਾਲ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਸਿਹਤ ਨੂੰ ਲੈ ਕੇ ਸਾਵਧਾਨੀ ਵਰਤਣੀ ਚਾਹੀਦੀ ਹੈ। ਫੇਰ ਅਕਤੂਬਰ ਦੇ ਮਹੀਨੇ ਵਿੱਚ ਦੇਵ ਗੁਰੂ ਬ੍ਰਹਸਪਤੀ ਤੁਹਾਡੀ ਰਾਸ਼ੀ ਵਿੱਚ ਆ ਜਾਣਗੇ ਅਤੇ ਆਪਣੀ ਉੱਚ ਸਥਿਤੀ ਵਿੱਚ ਹੋ ਜਾਣਗੇ, ਤਾਂ ਤੁਹਾਡੀਆਂ ਸਿਹਤ ਸਬੰਧੀ ਸਭ ਸਮੱਸਿਆਵਾਂ ਉੱਤੇ ਰੋਕ ਲਗਾ ਦੇਣਗੇ। ਉਹ ਤੁਹਾਨੂੰ ਉੱਤਮ ਸਿਹਤ ਪ੍ਰਦਾਨ ਕਰਨਗੇ। ਪਰ ਉਦੋਂ ਤੱਕ ਤੁਹਾਨੂੰ ਆਪਣੀ ਸਿਹਤ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਸਵੇਰ ਦੀ ਸੈਰ ਕਰਨ ਦੀ ਆਦਤ ਪਾਓ ਅਤੇ ਸੰਭਵ ਹੋਵੇ ਤਾਂ ਪੌਸ਼ਟਿਕ ਭੋਜਨ ਖਾਓ ਜਾਂ ਸੰਤੁਲਿਤ ਭੋਜਨ ਕਰਨਾ ਵੀ ਲਾਭਦਾਇਕ ਰਹੇਗਾ।

ਕੀ ਤੁਹਾਡੀ ਕੁੰਡਲੀ ਵਿੱਚ ਹੈ ਸ਼ੁਭ ਯੋਗ? ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ

ਕਰੀਅਰ 

ਕਰਕ ਰਾਸ਼ੀਫਲ ਦੇ ਅਨੁਸਾਰ ਨਵਾਂ ਸਾਲ ਤੁਹਾਡੇ ਕਰੀਅਰ ਦੇ ਲਈ ਚੰਗੇ ਨਤੀਜੇ ਲੈ ਕੇ ਆਵੇਗਾ। ਨੌਕਰੀ ਕਰਨ ਵਾਲੇ ਜਾਤਕਾਂ ਨੂੰ ਮਾਰਚ ਤੋਂ ਬਾਅਦ ਨਵੀਂ ਨੌਕਰੀ ਦੇ ਮੌਕੇ ਮਿਲ ਸਕਦੇ ਹਨ। ਵਰਤਮਾਨ ਨੌਕਰੀ ਵਿੱਚ ਤਬਾਦਲੇ ਦੀ ਸਥਿਤੀ ਵੀ ਬਣ ਸਕਦੀ ਹੈ। ਇਹ ਤਬਾਦਲਾ ਤੁਹਾਡੇ ਹੱਕ ਵਿੱਚ ਹੋਵੇਗਾ ਅਤੇ ਤੁਹਾਨੂੰ ਆਰਥਿਕ ਲਾਭ ਵੀ ਦਿਲਵਾਏਗਾ। ਇਸ ਤੋਂ ਇਲਾਵਾ ਜਿਹੜੇ ਜਾਤਕ ਲੰਬੇ ਸਮੇਂ ਤੋਂ ਨੌਕਰੀ ਵਿੱਚ ਹਨ, ਉਹਨਾਂ ਨੂੰ ਆਪਣੀ ਨੌਕਰੀ ਤੋਂ ਵੀ ਵਧੀਆ ਨੌਕਰੀ ਪ੍ਰਾਪਤ ਹੋਣ ਦੀ ਸੰਭਾਵਨਾ ਮਾਰਚ ਤੋਂ ਬਾਅਦ ਬਣ ਸਕਦੀ ਹੈ, ਜਿਸ ਵਿੱਚ ਉਹਨਾਂ ਨੂੰ ਉੱਤਮ ਮਾਣ-ਸਨਮਾਨ ਅਤੇ ਧਨ ਲਾਭ ਅਤੇ ਸਥਿਰਤਾ ਦੀ ਪ੍ਰਾਪਤੀ ਹੋਵੇਗੀ ਅਤੇ ਸੰਤੁਸ਼ਟੀ ਮਿਲੇਗੀ। ਕਾਰੋਬਾਰ ਕਰਨ ਵਾਲੇ ਜਾਤਕਾਂ ਦੇ ਲਈ ਵੀ ਇਹ ਸਾਲ ਸ਼ੁਰੂਆਤ ਵਿੱਚ ਕੁਝ ਕਮਜ਼ੋਰ ਰਹੇਗਾ। ਤੁਹਾਨੂੰ ਕਾਨੂੰਨੀ ਰੂਪ ਤੋਂ ਸਾਵਧਾਨੀ ਵਰਤਣੀ ਪਵੇਗੀ। ਕੋਈ ਵੀ ਅਜਿਹਾ ਕੰਮ ਨਾ ਕਰੋ, ਜਿਸ ਨਾਲ ਤੁਸੀਂ ਕਾਨੂੰਨ ਦੇ ਸ਼ਿਕੰਜੇ ਵਿੱਚ ਆ ਜਾਓ। ਮਾਰਚ ਤੋਂ ਬਾਅਦ ਤੋਂ ਕਾਰੋਬਾਰ ਨਾਲ ਸਬੰਧਤ ਯਾਤਰਾਵਾਂ ਲਾਭਦਾਇਕ ਹੋਣਗੀਆਂ। ਯਾਤਰਾਵਾਂ ਤੋਂ ਲਾਭ ਹੋਵੇਗਾ ਅਤੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ।

ਪੜ੍ਹਾਈ 

ਕਰਕ ਰਾਸ਼ੀ ਦੇ ਵਿਦਿਆਰਥੀ ਵਰਗ ਦੀ ਪੜ੍ਹਾਈ ਬਾਰੇ ਗੱਲ ਕਰੀਏ ਤਾਂ ਕਰਕ ਰਾਸ਼ੀਫਲ ਦੇ ਅਨੁਸਾਰ ਸਾਲ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਲਈ ਬਹੁਤ ਚੰਗੀ ਰਹੇਗੀ, ਕਿਉਂਕਿ ਪੰਜਵੇਂ ਘਰ ਵਿੱਚ ਬੁੱਧ ਮਹਾਰਾਜ ਬਿਰਾਜਮਾਨ ਰਹਿਣਗੇ। ਮਈ ਦੇ ਮਹੀਨੇ ਤੱਕ ਦੇਵ ਗੁਰੂ ਬ੍ਰਹਸਪਤੀ ਇਕਾਦਸ਼ ਘਰ ਵਿੱਚ ਬੈਠ ਕੇ ਪੰਜਵੇਂ ਘਰ ਨੂੰ ਪੂਰਣ ਸਪਤਮ ਦ੍ਰਿਸ਼ਟੀ ਨਾਲ ਦੇਖਣਗੇ। ਇਸ ਨਾਲ ਤੁਹਾਡੀ ਬੁੱਧੀ ਤੇਜ਼ ਹੋਵੇਗੀ। ਤੁਹਾਡੇ ਅੰਦਰ ਸਹਿਜ ਗਿਆਨ ਦਾ ਵਾਧਾ ਹੋਵੇਗਾ। ਤੁਸੀਂ ਆਪ ਹੀ ਪੜ੍ਹਨ ਦੇ ਲਈ ਇੱਛੁਕ ਰਹੋਗੇ। ਨਾ ਕੇਵਲ ਸਧਾਰਣ ਵਿਦਿਆਰਥੀ, ਬਲਕਿ ਜਿਹੜੇ ਲੋਕ ਪੜ੍ਹਾਈ ਛੱਡ ਵੀ ਚੁੱਕੇ ਹਨ, ਉਹਨਾਂ ਦਾ ਵੀ ਪੜ੍ਹਾਈ ਵਿੱਚ ਮਨ ਲੱਗੇਗਾ ਅਤੇ ਉਹ ਪੜ੍ਹਾਈ ਕਰਨਾ ਚਾਹੁਣਗੇ। ਇਸ ਨਾਲ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਗਿਆਨ ਦੀ ਪ੍ਰਾਪਤੀ ਹੋਣ ਦੀ ਸੰਭਾਵਨਾ ਬਣੇਗੀ। ਜੋਤਿਸ਼ ਅਤੇ ਅਧਿਆਤਮਕ ਗਿਆਨ ਪ੍ਰਾਪਤ ਕਰਨ ਦੀ ਵੀ ਖਾਸ ਸੰਭਾਵਨਾ ਬਣ ਸਕਦੀ ਹੈ, ਜਿਸ ਨਾਲ ਤੁਹਾਨੂੰ ਹੋਰ ਜ਼ਿਆਦਾ ਪਰਿਪੱਕਤਾ ਮਿਲੇਗੀ। ਲੇਖ ਕਰਕ 2025 ਰਾਸ਼ੀਫਲ ਦੇ ਅਨੁਸਾਰ, ਪ੍ਰਤੀਯੋਗਿਤਾ ਪ੍ਰੀਖਿਆ ਦੇ ਲਈ ਸਾਲ ਦੀ ਸ਼ੁਰੂਆਤ ਉੱਤਮ ਰਹੇਗੀ। ਜੇਕਰ ਤੁਸੀਂ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹੋ, ਤਾਂ ਮਈ ਤੋਂ ਬਾਅਦ ਜਦੋਂ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਬਾਰ੍ਹਵੇਂ ਘਰ ਵਿੱਚ ਜਾਣਗੇ, ਤਾਂ ਉਦੋਂ ਤੁਹਾਡਾ ਇਹ ਸੁਪਨਾ ਵੀ ਪੂਰਾ ਹੋ ਸਕਦਾ ਹੈ ਅਤੇ ਤੁਸੀਂ ਵਿਦੇਸ਼ ਜਾ ਕੇ ਪੜ੍ਹਾਈ ਕਰ ਸਕਦੇ ਹੋ।

ਪਰਿਵਾਰਕ ਜੀਵਨ 

ਕਰਕ ਰਾਸ਼ੀਫਲ ਦੇ ਅਨੁਸਾਰ, ਨਵਾਂ ਸਾਲ ਤੁਹਾਡੇ ਪਰਿਵਾਰਕ ਜੀਵਨ ਦੇ ਲਈ ਸ਼ੁਰੂ ਵਿੱਚ ਕੁਝ ਮੁਸ਼ਕਿਲ ਰਹੇਗਾ, ਕਿਉਂਕਿ ਤੁਹਾਡੀ ਰਾਸ਼ੀ ਵਿੱਚ ਬੈਠੇ ਨੀਚ ਰਾਸ਼ੀਗਤ ਮੰਗਲ ਮਹਾਰਾਜ ਦੀ ਦ੍ਰਿਸ਼ਟੀ ਚੌਥੇ ਘਰ ‘ਤੇ ਰਹੇਗੀ। ਇਸ ਤੋਂ ਇਲਾਵਾ ਦੂਜੇ ਘਰ ਦਾ ਸੁਆਮੀ ਸੂਰਜ ਮਹਾਰਾਜ ਸਾਲ ਦੀ ਸ਼ੁਰੂਆਤ ਵਿੱਚ ਛੇਵੇਂ ਘਰ ਵਿੱਚ ਹੋਵੇਗਾ ਅਤੇ ਸ਼ਨੀ ਮਹਾਰਾਜ ਸ਼ੁੱਕਰ ਮਹਾਰਾਜ ਦੇ ਨਾਲ ਅੱਠਵੇਂ ਘਰ ਵਿੱਚ ਹੋਵੇਗਾ। ਇਹਨਾਂ ਸਭ ਸਥਿਤੀਆਂ ਨੂੰ ਪਰਿਵਾਰਕ ਜੀਵਨ ਦੇ ਲਈ ਅਨੁਕੂਲ ਨਹੀਂ ਕਿਹਾ ਜਾ ਸਕਦਾ। ਇਸ ਲਈ ਤੁਹਾਨੂੰ ਕੁਝ ਸਾਵਧਾਨੀ ਰੱਖਣੀ ਪਵੇਗੀ। ਸਾਲ ਦੀ ਸ਼ੁਰੂਆਤ ਵਿੱਚ ਤੁਹਾਡੀ ਮਾਤਾ ਜੀ ਨੂੰ ਸਿਹਤ ਸਬੰਧੀ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਉਹਨਾਂ ਦਾ ਧਿਆਨ ਰੱਖਣਾ ਪਵੇਗਾ। ਉਸ ਤੋਂ ਬਾਅਦ ਹੌਲ਼ੀ-ਹੌਲ਼ੀ ਸਥਿਤੀ ਵਿੱਚ ਸੁਧਾਰ ਹੋਵੇਗਾ। ਪਰ ਸਾਲ ਦੀ ਪਹਿਲੀ ਤਿਮਾਹੀ ਵਿੱਚ ਸਾਵਧਾਨੀ ਰੱਖੋ। ਉਸ ਤੋਂ ਬਾਅਦ ਹੌਲ਼ੀ-ਹੌਲ਼ੀ ਪਰਿਵਾਰ ਵਿੱਚ ਤਾਲਮੇਲ ਸਥਾਪਿਤ ਹੋਵੇਗਾ ਅਤੇ ਤੁਸੀਂ ਵੀ ਪਰਿਵਾਰ ਦੇ ਨਾਲ ਮਿਲਜੁਲ ਕੇ ਰਹੋਗੇ, ਜਿਸ ਨਾਲ ਪਰਿਵਾਰਕ ਜੀਵਨ ਵਿੱਚ ਇੱਕ ਸੰਤੁਲਨ ਬਣੇਗਾ ਅਤੇ ਤੁਹਾਨੂੰ ਆਪਣੇ ਪਿਆਰਿਆਂ ਦਾ ਪ੍ਰੇਮ ਅਤੇ ਸਨੇਹ ਪ੍ਰਾਪਤ ਹੋਵੇਗਾ। ਲੇਖ ਕਰਕ 2025 ਰਾਸ਼ੀਫਲ ਦੇ ਅਨੁਸਾਰ, ਤੁਹਾਡਾ ਪਰਿਵਾਰਕ ਜੀਵਨ ਖੁਸ਼ੀਆਂ ਨਾਲ ਮਹਿਕ ਜਾਵੇਗਾ। ਪਰਿਵਾਰ ਵਿੱਚ ਇਸ ਸਾਲ ਕੋਈ ਵੱਡੀ ਪੂਜਾ ਕਰਵਾਈ ਜਾ ਸਕਦੀ ਹੈ।

ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸ਼ਾਦੀਸ਼ੁਦਾ ਜੀਵਨ 

ਕਰਕ ਰਾਸ਼ੀਫਲ ਦੇ ਅਨੁਸਾਰ, ਜੇਕਰ ਤੁਸੀਂ ਸ਼ਾਦੀਸ਼ੁਦਾ ਜਾਤਕ ਹੋ ਤਾਂ ਤੁਹਾਡੇ ਲਈ ਸਾਲ ਦੀ ਸ਼ੁਰੂਆਤ ਥੋੜੀ ਜਿਹੀ ਚੁਣੌਤੀਪੂਰਣ ਰਹੇਗੀ। ਸਾਲ ਦੀ ਸ਼ੁਰੂਆਤ ਵਿੱਚ ਮੰਗਲ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਬਿਰਾਜਮਾਨ ਰਹਿ ਕੇ ਸੱਤਵੇਂ ਘਰ ਨੂੰ ਵੇਖੇਗਾ, ਜਿਸ ਨਾਲ ਸ਼ਾਦੀਸ਼ੁਦਾ ਸਬੰਧਾਂ ਵਿੱਚ ਤਣਾਅ ਅਤੇ ਟਕਰਾਅ ਦੀ ਸਥਿਤੀ ਬਣ ਸਕਦੀ ਹੈ। ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਕਹਾਸੁਣੀ ਅਤੇ ਲੜਾਈ-ਝਗੜੇ ਦੀ ਨੌਬਤ ਆ ਸਕਦੀ ਹੈ। ਇਸ ਲਈ ਤੁਹਾਨੂੰ ਸਾਵਧਾਨੀ ਨਾਲ਼ ਅੱਗੇ ਵਧਣਾ ਪਵੇਗਾ। ਮੰਗਲ ਮਹਾਰਾਜ 21 ਜਨਵਰੀ ਨੂੰ ਵੱਕਰੀ ਸਥਿਤੀ ਵਿੱਚ ਬਾਰ੍ਹਵੇਂ ਘਰ ਵਿੱਚ ਜਾ ਕੇ ਸੱਤਵੇਂ ਘਰ ਨੂੰ ਦੇਖੇਗਾ । ਉਸ ਤੋਂ ਬਾਅਦ 3 ਅਪ੍ਰੈਲ ਨੂੰ ਫੇਰ ਕਰਕ ਰਾਸ਼ੀ ਵਿੱਚ ਹੀ ਆ ਜਾਵੇਗਾ ਅਤੇ 7 ਜੂਨ ਨੂੰ ਸਿੰਘ ਰਾਸ਼ੀ ਵਿੱਚ ਰਹੇਗਾ। ਉਦੋਂ ਤੱਕ ਦਾ ਸਮਾਂ ਚੁਣੌਤੀਪੂਰਣ ਹੋਵੇਗਾ। ਪਰ 28 ਜੁਲਾਈ ਤੋਂ ਜਦੋਂ ਮੰਗਲ ਮਹਾਰਾਜ ਕੰਨਿਆ ਰਾਸ਼ੀ ਵਿੱਚ ਤੁਹਾਡੇ ਤੀਜੇ ਘਰ ਵਿੱਚ ਆਵੇਗਾ, ਤਾਂ ਸ਼ਾਦੀਸ਼ੁਦਾ ਜੀਵਨ ਵਿੱਚ ਚੱਲ ਰਹੀਆਂ ਸਮੱਸਿਆਵਾਂ ਹੌਲ਼ੀ-ਹੌਲ਼ੀ ਘੱਟ ਹੋਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਤੁਹਾਨੂੰ ਸ਼ਾਂਤੀ ਮਿਲੇਗੀ। ਲੇਖ ਕਰਕ 2025 ਰਾਸ਼ੀਫਲ ਦੇ ਅਨੁਸਾਰ, ਤੁਹਾਨੂੰ ਧੀਰਜ ਰੱਖ ਕੇ ਅੱਗੇ ਵਧਣਾ ਚਾਹੀਦਾ ਹੈ। ਇਸ ਵਾਰ ਜੀਵਨ ਸਾਥੀ ਦੇ ਨਾਲ ਲੰਬੀ ਯਾਤਰਾ ਦੀ ਸੰਭਾਵਨਾ ਬਣੇਗੀ, ਜਿਸ ਨਾਲ ਤੁਹਾਡਾ ਆਪਸ ਵਿੱਚ ਪ੍ਰੇਮ ਵਧੇਗਾ ਅਤੇ ਤੁਸੀਂ ਇੱਕ-ਦੂਜੇ ਦੇ ਨਜ਼ਦੀਕ ਆਓਗੇ। ਅਕਤੂਬਰ ਤੋਂ ਦਸੰਬਰ ਦੇ ਵਿਚਕਾਰ ਬ੍ਰਹਸਪਤੀ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਰਹਿ ਕੇ ਪੰਜਵੇਂ, ਸੱਤਵੇਂ ਅਤੇ ਨੌਵੇਂ ਘਰ ਨੂੰ ਵੇਖਣਗੇ, ਜਿਸ ਨਾਲ ਸੰਤਾਨ ਦਾ ਸੁੱਖ ਮਿਲੇਗਾ ਅਤੇ ਸ਼ਾਦੀਸ਼ੁਦਾ ਜੀਵਨ ਵਿੱਚ ਪ੍ਰੇਮ ਵਧੇਗਾ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ

ਪ੍ਰੇਮ ਜੀਵਨ 

ਕਰਕ ਰਾਸ਼ੀਫਲ ਤੁਹਾਡੇ ਪ੍ਰੇਮ ਜੀਵਨ ਦੇ ਲਈ ਇਹ ਭਵਿੱਖਬਾਣੀ ਕਰਦਾ ਹੈ ਕਿ ਸਾਲ ਦੀ ਸ਼ੁਰੂਆਤ ਤੁਹਾਡੇ ਪ੍ਰੇਮ ਜੀਵਨ ਦੇ ਲਈ ਅਨੁਕੂਲ ਰਹੇਗੀ। ਬੁੱਧ ਮਹਾਰਾਜ ਪੰਜਵੇਂ ਘਰ ਵਿੱਚ ਹੋਣਗੇ ਅਤੇ ਦੇਵ ਗੁਰੂ ਬ੍ਰਹਸਪਤੀ ਦੀ ਉਹਨਾਂ ਉੱਤੇ ਦ੍ਰਿਸ਼ਟੀ ਤੁਹਾਡੇ ਪ੍ਰੇਮ ਸਬੰਧਾਂ ਨੂੰ ਮਜ਼ਬੂਤ ਬਣਾਵੇਗੀ। ਆਪਸੀ ਤਾਲਮੇਲ ਬਿਹਤਰ ਹੋਵੇਗਾ। ਤੁਸੀਂ ਇੱਕ-ਦੂਜੇ ਨਾਲ ਆਪਣੇ ਦਿਲ ਦੀ ਗੱਲ ਆਸਾਨੀ ਨਾਲ ਕਰ ਸਕੋਗੇ ਅਤੇ ਆਪਣੇ ਰਿਸ਼ਤੇ ਨੂੰ ਹੋਰ ਵੀ ਜ਼ਿਆਦਾ ਮਹੱਤਵ ਦਿਓਗੇ। ਮੰਗਲ ਮਹਾਰਾਜ ਜੂਨ ਤੋਂ ਜੁਲਾਈ ਦੇ ਵਿਚਕਾਰ ਤੁਹਾਡੇ ਦੂਜੇ ਘਰ ਵਿੱਚ ਰਹਿ ਕੇ ਪੰਜਵੇਂ ਘਰ ਉੱਤੇ ਪੂਰਣ ਦ੍ਰਿਸ਼ਟੀ ਸੁੱਟੇਗਾ। ਇਸ ਦੌਰਾਨ ਤੁਸੀਂ ਆਪਣੇ ਪਰਿਵਾਰ ਵਾਲਿਆਂ ਨਾਲ ਆਪਣੇ ਵਿਆਹ ਦੀ ਗੱਲ ਕਰਨ ਤੋਂ ਬਚੋ, ਨਹੀਂ ਤਾਂ ਮੁਸ਼ਕਿਲ ਸਥਿਤੀ ਬਣ ਸਕਦੀ ਹੈ। ਲੇਖ ਕਰਕ 2025 ਰਾਸ਼ੀਫਲ ਦੇ ਅਨੁਸਾਰ, ਇਸ ਤੋਂ ਬਾਅਦ ਤੁਹਾਡਾ ਪ੍ਰੇਮ ਜੀਵਨ ਹੋਰ ਬਿਹਤਰ ਤਰੀਕੇ ਨਾਲ ਅੱਗੇ ਵਧੇਗਾ। ਖਾਸ ਤੌਰ ‘ਤੇ ਸਾਲ ਦੇ ਅਕਤੂਬਰ ਅਤੇ ਦਸੰਬਰ ਦੇ ਦੌਰਾਨ ਜਦੋਂ ਦੇਵ ਗੁਰੂ ਬ੍ਰਹਸਪਤੀ ਪੰਜਵੇਂ ਅਤੇ ਸੱਤਵੇਂ ਘਰ ਨੂੰ ਇਕੱਠਾ ਦੇਖਣਗੇ, ਤਾਂ ਉਦੋਂ ਤੁਹਾਡੇ ਪ੍ਰੇਮ ਵਿਆਹ ਦੀ ਸੰਭਾਵਨਾ ਵੀ ਬਣ ਸਕਦੀ ਹੈ ਅਤੇ ਉਸ ਸਮੇਂ ਦੇ ਦੌਰਾਨ ਤੁਹਾਡਾ ਪ੍ਰੇਮ ਜੀਵਨ ਵਧੇਗਾ-ਫੁੱਲੇਗਾ।

ਉਪਾਅ

  • ਤੁਹਾਨੂੰ ਹਰ ਰੋਜ਼ ਹਨੂੰਮਾਨ ਜੀ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਸੰਭਵ ਹੋਵੇ ਤਾਂ ਮੰਗਲਵਾਰ ਜਾਂ ਸ਼ਨੀਵਾਰ ਦੇ ਦਿਨ ਸੁੰਦਰ ਕਾਂਡ ਜਾਂ ਬਜਰੰਗ ਬਾਣ ਦਾ ਪਾਠ ਕਰਨਾ ਚਾਹੀਦਾ ਹੈ। 
  • ਵੀਰਵਾਰ ਦੇ ਦਿਨ ਪਿੱਪਲ਼ ਦੇ ਰੁੱਖ ਨੂੰ ਬਿਨਾਂ ਛੂਹੇ ਉਸ ਨੂੰ ਜਲ ਚੜ੍ਹਾਓਣਾ ਚਾਹੀਦਾ ਹੈ। 
  • ਤੁਹਾਨੂੰ ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਸ਼ਿਵ ਜੀ ਦਾ ਰੁਦ੍ਰ-ਅਭਿਸ਼ੇਕ ਜ਼ਰੂਰ ਕਰਨਾ ਚਾਹੀਦਾ ਹੈ।
  • ਧਿਆਨ (ਮੈਡੀਟੇਸ਼ਨ) ਅਤੇ ਯੋਗ ਦਾ ਸਹਾਰਾ ਲੈਣ ਨਾਲ ਮਾਨਸਿਕ ਸ਼ਾਂਤੀ ਪ੍ਰਾਪਤ ਹੋਵੇਗੀ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ। ਅਜਿਹੇ ਹੀ ਹੋਰ ਲੇਖ ਪੜ੍ਹਨ ਦੇ ਲਈ ਐਸਟ੍ਰੋਕੈਂਪ ਨਾਲ਼ ਬਣੇ ਰਹੋ। 

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1: ਕਰਕ ਰਾਸ਼ੀ ਦੇ ਜਾਤਕਾਂ ਨੂੰ ਸਾਲ 2025 ਵਿੱਚ ਕਿਹੋ-ਜਿਹੇ ਨਤੀਜੇ ਮਿਲਣਗੇ?

ਕਰਕ ਰਾਸ਼ੀ ਦੇ ਜਾਤਕਾਂ ਨੂੰ ਸਾਲ 2025 ਵਿੱਚ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋਣਗੇ। 

2: ਕੀ ਸਾਲ 2025 ਵਿੱਚ ਕਰਕ ਰਾਸ਼ੀ ਦੇ ਜਾਤਕਾਂ ਨੂੰ ਨੌਕਰੀ ਮਿਲੇਗੀ?

ਸਾਲ 2025 ਵਿੱਚ ਮਾਰਚ ਤੋਂ ਬਾਅਦ ਕਰਕ ਰਾਸ਼ੀ ਦੇ ਜਾਤਕਾਂ ਨੂੰ ਨਵੀਂ ਨੌਕਰੀ ਦੇ ਸ਼ੁਭ ਮੌਕੇ ਮਿਲ ਸਕਦੇ ਹਨ। 

3: ਸਾਲ 2025 ਵਿੱਚ ਕਰਕ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਵਿੱਚ ਕਿਸ ਤਰ੍ਹਾਂ ਦੇ ਨਤੀਜੇ ਮਿਲਣਗੇ?

ਕਰਕ ਰਾਸ਼ੀ ਦੇ ਜਾਤਕਾਂ ਨੂੰ ਸਾਲ 2025 ਵਿੱਚ ਪ੍ਰੇਮ ਜੀਵਨ ਦੇ ਸੰਦਰਭ ਵਿੱਚ ਅਨੁਕੂਲ ਨਤੀਜੇ ਮਿਲਣ ਦੀ ਸੰਭਾਵਨਾ ਹੈ। ਇਸ ਸਾਲ ਤੁਹਾਡਾ ਪ੍ਰੇਮ ਵਿਆਹ ਵੀ ਹੋ ਸਕਦਾ ਹੈ। 

More from the section: Horoscope