ਮਕਰ 2025 ਰਾਸ਼ੀਫਲ ਵਿੱਚ ਮਕਰ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ ਪੜ੍ਹੋ

Author: Vijay Pathak | Last Updated: Wed 4 Sep 2024 11:17:41 PM

ਮਕਰ 2025 ਰਾਸ਼ੀਫਲ ਲੇਖ ਐਸਟ੍ਰੋਕੈਂਪ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਮਕਰ ਰਾਸ਼ੀਫਲ ਵਿੱਚ ਅਸੀਂ ਜਾਣਾਂਗੇ ਕਿ ਨਵੇਂ ਸਾਲ ਵਿੱਚ ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਕੀ ਭਵਿੱਖਬਾਣੀ ਕੀਤੀ ਗਈ ਹੈ। ਇਸ ਵਿੱਚ ਤੁਹਾਨੂੰ ਜਾਣਨ ਦਾ ਮੌਕਾ ਮਿਲੇਗਾ ਕਿ ਸਾਲ 2025 ਵਿੱਚ ਮਕਰ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆ ਸਕਦੇ ਹਨ। ਉਹਨਾਂ ਨਾਲ ਸਬੰਧਤ ਸਾਰੀ ਸਟੀਕ ਭਵਿੱਖਬਾਣੀ ਤੁਹਾਨੂੰ ਜਾਣਨ ਨੂੰ ਮਿਲੇਗੀ। ਇਹ ਭਵਿੱਖਫਲ ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਵੈਦਿਕ ਜੋਤਿਸ਼ ਉੱਤੇ ਅਧਾਰਿਤ ਗ੍ਰਹਾਂ-ਨਕਸ਼ੱਤਰਾਂ ਦੀ ਚਾਲ, ਸਥਿਤੀ ਅਤੇ ਗ੍ਰਹਾਂ ਦੇ ਗੋਚਰ ਦੀ ਗਣਨਾ ਦੇ ਅਧਾਰ ਉੱਤੇ ਤਿਆਰ ਕੀਤਾ ਗਿਆ ਹੈ। ਆਓ ਚੱਲੋ ਹੁਣ ਜਾਣਕਾਰੀ ਪ੍ਰਾਪਤ ਕਰੀਏ ਕਿ ਨਵੇਂ ਸਾਲ ਵਿੱਚ ਮਕਰ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਓਣ ਦੀ ਸੰਭਾਵਨਾ ਰਹੇਗੀ ਅਤੇ ਉਹਨਾਂ ਨੂੰ ਕਿੱਥੇ-ਕਿੱਥੇ ਸਾਵਧਾਨੀ ਵਰਤਣੀ ਚਾਹੀਦੀ ਹੈ।


ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਇਸ ਸਾਲ ਤੁਹਾਡੇ ਜੀਵਨ ਵਿੱਚ ਕਿਹੜੇ-ਕਿਹੜੇ ਪਰਿਵਰਤਨ ਆਓਣਗੇ, ਕਿਹੋ-ਜਿਹਾ ਰਹੇਗਾ ਤੁਹਾਡਾ ਨਿੱਜੀ ਜੀਵਨ ਅਤੇ ਕਿਹੋ-ਜਿਹਾ ਰਹੇਗਾ ਤੁਹਾਡਾ ਪੇਸ਼ੇਵਰ ਜੀਵਨ, ਚੱਲੋ ਆਓ ਹੁਣ ਵਿਸਥਾਰ ਨਾਲ ਐਸਟ੍ਰੋਕੈਂਪ ਦੇ ਲੇਖ ਮਕਰ 2025 ਰਾਸ਼ੀਫਲ ਤੋਂ ਇਹ ਸਾਰੀ ਜਾਣਕਾਰੀ ਪ੍ਰਾਪਤ ਕਰੀਏ ਅਤੇ ਜਾਣੀਏ ਕਿ ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਕਿਹੋ-ਜਿਹਾ ਸਾਬਤ ਹੋਵੇਗਾ।

Click here to read in English: Capricorn 2025 Horoscope

ਆਰਥਿਕ ਜੀਵਨ 

ਜੇ ਤੁਹਾਡੇ ਆਰਥਿਕ ਭਵਿੱਖ ਬਾਰੇ ਭਵਿੱਖਬਾਣੀ ਕਰੀਏ, ਤਾਂ ਮਕਰ ਰਾਸ਼ੀਫਲ ਦੇ ਅਨੁਸਾਰ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਕੁਝ ਕਮਜ਼ੋਰ ਰਹੇਗੀ। ਇੱਕ ਪਾਸੇ ਸ਼ਨੀ ਮਹਾਰਾਜ, ਸ਼ੁੱਕਰ ਮਹਾਰਾਜ ਦੇ ਨਾਲ ਦੂਜੇ ਘਰ ਵਿੱਚ ਬੈਠ ਕੇ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਣਗੇ ਅਤੇ ਧਨ ਇਕੱਠਾ ਕਰਨ ਵਿੱਚ ਮਦਦ ਕਰਨਗੇ, ਤਾਂ ਦੂਜੇ ਪਾਸੇ ਬਾਰ੍ਹਵੇਂ ਘਰ ਵਿੱਚ ਬੈਠੇ ਸੂਰਜ ਮਹਾਰਾਜ ਖ਼ਰਚੇ ਵਧਾਉਣਗੇ। ਇਕਾਦਸ਼ ਘਰ ਵਿੱਚ ਬੁੱਧ ਮਹਾਰਾਜ ਹੋਣਗੇ ਅਤੇ ਪੰਜਵੇਂ ਘਰ ਵਿੱਚ ਬੈਠੇ ਬ੍ਰਹਸਪਤੀ ਮਹਾਰਾਜ ਦੀ ਨਜ਼ਰ ਵੀ ਤੁਹਾਡੇ ਇਕਾਦਸ਼ ਘਰ 'ਤੇ ਹੋਵੇਗੀ, ਜਿਸ ਨਾਲ ਧਨ ਦੀ ਪ੍ਰਾਪਤੀ ਵਧੇਗੀ ਅਤੇ ਖ਼ਰਚੇ ਕਾਬੂ ਵਿੱਚ ਰਹਿਣਗੇ। ਇਹ ਸਾਰੀਆਂ ਸਥਿਤੀਆਂ ਤੁਹਾਨੂੰ ਆਰਥਿਕ ਤੌਰ 'ਤੇ ਮਜ਼ਬੂਤ ਅਤੇ ਖੁਸ਼ਹਾਲ ਬਣਾਉਣ ਦਾ ਮੌਕਾ ਪ੍ਰਦਾਨ ਕਰਨਗੀਆਂ। ਪਰ ਮਈ ਦੇ ਮਹੀਨੇ ਵਿੱਚ ਦੇਵ ਗੁਰੂ ਬ੍ਰਹਸਪਤੀ ਛੇਵੇਂ ਘਰ ਵਿੱਚ ਆ ਕੇ ਤੁਹਾਡੇ ਬਾਰ੍ਹਵੇਂ ਘਰ ਨੂੰ ਦੇਖਣਗੇ, ਜਿਸ ਨਾਲ ਖ਼ਰਚਿਆਂ ਵਿੱਚ ਇੱਕਦਮ ਵਾਧਾ ਹੋ ਜਾਵੇਗਾ। ਪਰ ਮਈ ਦੇ ਮਹੀਨੇ ਵਿੱਚ, ਰਾਹੂ ਮਹਾਰਾਜ ਤੁਹਾਡੇ ਦੂਜੇ ਘਰ ਵਿੱਚ ਆ ਕੇ ਧਨ ਇਕੱਠਾ ਕਰਨ ਵਿੱਚ ਮੁਸ਼ਕਲ ਖੜੀ ਕਰ ਸਕਦੇ ਹਨ, ਇਸ ਲਈ ਇਸ ਸਾਲ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ ਅਤੇ ਆਪਣੇ ਧਨ ਨੂੰ ਸੰਭਾਲਣਾ ਪਵੇਗਾ। ਇਸ ਨੂੰ ਕਿਤੇ ਨਿਵੇਸ਼ ਕਰਨਾ ਵੀ ਲਾਭਕਾਰੀ ਰਹੇਗਾ।

हिंदी में पढ़ें: मकर 2025 राशिफल

ਸਿਹਤ 

ਮਕਰ ਰਾਸ਼ੀਫਲ ਦੇ ਅਨੁਸਾਰ, ਇਹ ਸਾਲ ਸਿਹਤ ਦੇ ਨਜ਼ਰੀਏ ਤੋਂ ਠੀਕ-ਠਾਕ ਰਹਿਣ ਦੀ ਸੰਭਾਵਨਾ ਜਤਾਈ ਜਾ ਸਕਦੀ ਹੈ। ਸਾਲ ਦੀ ਸ਼ੁਰੂਆਤ ਵਿੱਚ, ਰਾਸ਼ੀ ਦੇ ਸੁਆਮੀ ਸ਼ਨੀ ਮਹਾਰਾਜ ਦੂਜੇ ਘਰ ਵਿੱਚ ਰਹਿ ਕੇ ਸਿਹਤ ਨੂੰ ਮਜ਼ਬੂਤ ਬਣਾਉਣਗੇ। ਬ੍ਰਹਸਪਤੀ ਮਹਾਰਾਜ ਪੰਜਵੇਂ ਘਰ ਤੋਂ ਤੁਹਾਡੀ ਰਾਸ਼ੀ 'ਤੇ ਦ੍ਰਿਸ਼ਟੀ ਸੁੱਟਣਗੇ ਅਤੇ ਤੁਹਾਡੀ ਸਿਹਤ ਨੂੰ ਉੱਤਮ ਬਣਾਉਣ ਵਿੱਚ ਮਦਦ ਕਰਨਗੇ, ਪਰ ਨੀਚ ਰਾਸ਼ੀ ਦਾ ਮੰਗਲ ਸਾਲ ਦੀ ਸ਼ੁਰੂਆਤ ਵਿੱਚ ਸੱਤਵੇਂ ਘਰ ਤੋਂ ਤੁਹਾਡੀ ਰਾਸ਼ੀ 'ਤੇ ਦ੍ਰਿਸ਼ਟੀ ਪਵੇਗਾ ਅਤੇ ਤੁਹਾਨੂੰ ਸਿਹਤ ਨਾਲ ਸਬੰਧਤ ਸਮੱਸਿਆਵਾਂ ਦੇ ਸਕਦਾ ਹੈ। ਅਪ੍ਰੈਲ ਤੱਕ ਦਾ ਸਮਾਂ ਸਿਹਤ ਲਈ ਕਮਜ਼ੋਰ ਰਹਿ ਸਕਦਾ ਹੈ, ਇਸ ਤੋਂ ਬਾਅਦ ਹੌਲ਼ੀ-ਹੌਲ਼ੀ ਸਿਹਤ ਵਿੱਚ ਸੁਧਾਰ ਹੋਣ ਦੇ ਯੋਗ ਬਣਨਗੇ। ਮਕਰ 2025 ਰਾਸ਼ੀਫਲ ਲੇਖ ਦੇ ਅਨੁਸਾਰ, ਸ਼ਨੀ ਮਹਾਰਾਜ ਮਾਰਚ ਦੇ ਅੰਤ ਵਿੱਚ ਤੁਹਾਡੇ ਤੀਜੇ ਘਰ ਵਿੱਚ ਜਾਣਗੇ, ਜਿਥੋਂ ਤੁਹਾਨੂੰ ਆਲਸ ਛੱਡਣਾ ਪਵੇਗਾ, ਨਹੀਂ ਤਾਂ ਹੌਲ਼ੀ-ਹੌਲ਼ੀ ਤੁਸੀਂ ਬਿਮਾਰੀਆਂ ਦੀ ਲਪੇਟ ਵਿੱਚ ਆ ਸਕਦੇ ਹੋ। ਜਿੰਨੀ ਮਿਹਨਤ ਕਰੋਗੇ, ਓਨਾ ਹੀ ਤੁਹਾਡੀ ਸਿਹਤ ਨੂੰ ਲਾਭ ਮਿਲੇਗਾ। ਜਿੰਨਾ ਤੁਸੀਂ ਆਪਣੇ ਸਰੀਰ ਨੂੰ ਚਲਾਓਗੇ, ਓਨਾ ਹੀ ਸਿਹਤ ਸਬੰਧੀ ਸਮੱਸਿਆਵਾਂ ਤੋਂ ਦੂਰ ਰਹੋਗੇ। ਰਾਹੂ ਮਹਾਰਾਜ ਮਈ ਦੇ ਮਹੀਨੇ ਵਿੱਚ ਦੂਜੇ ਘਰ ਵਿੱਚ ਆ ਕੇ ਖਾਣ-ਪੀਣ ਅਤੇ ਮੂੰਹ ਨਾਲ ਸਬੰਧਤ ਸਮੱਸਿਆਵਾਂ ਦੇ ਸਕਦੇ ਹਨ। ਉਸ ਤੋਂ ਸਾਵਧਾਨ ਰਹੋ ਤਾਂ ਕਿ ਤੁਸੀਂ ਇੱਕ ਚੰਗੀ ਜ਼ਿੰਦਗੀ ਜੀ ਸਕੋ।

ਕੀ ਤੁਹਾਡੀ ਕੁੰਡਲੀ ਵਿੱਚ ਹੈ ਸ਼ੁਭ ਯੋਗ? ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ

ਕਰੀਅਰ 

ਮਕਰ 2025 ਰਾਸ਼ੀਫਲ ਦੇ ਅਨੁਸਾਰ, ਜੇ ਤੁਹਾਡੇ ਕਰੀਅਰ ਬਾਰੇ ਗੱਲ ਕੀਤੀ ਜਾਵੇ, ਤਾਂ ਨੌਕਰੀ ਕਰਨ ਵਾਲੇ ਜਾਤਕਾਂ ਲਈ ਸਾਲ ਦੀ ਸ਼ੁਰੂਆਤ ਚੰਗੀ ਰਹੇਗੀ। ਭਾਵੇਂ ਨੀਚ ਰਾਸ਼ੀ ਦੇ ਮੰਗਲ ਮਹਾਰਾਜ ਦੀ ਦ੍ਰਿਸ਼ਟੀ ਦਸਵੇਂ ਘਰ 'ਤੇ ਹੋਵੇਗੀ, ਪਰ ਦਸਵੇਂ ਘਰ ਦੇ ਸੁਆਮੀ ਸ਼ੁੱਕਰ ਮਹਾਰਾਜ, ਸ਼ਨੀ ਮਹਾਰਾਜ ਦੇ ਨਾਲ ਦੂਜੇ ਘਰ ਵਿੱਚ ਹੋਣ ਕਰਕੇ ਨੌਕਰੀ ਵਿੱਚ ਚੰਗੀਆਂ ਸਥਿਤੀਆਂ ਪੈਦਾ ਕਰਨਗੇ। ਤੁਹਾਨੂੰ ਧਨ ਲਾਭ ਵੀ ਹੋਵੇਗਾ। ਇਕਾਦਸ਼ ਘਰ ਵਿੱਚ ਬੁੱਧ ਮਹਾਰਾਜ ਅਤੇ ਬ੍ਰਹਸਪਤੀ ਮਹਾਰਾਜ ਦੀ ਦ੍ਰਿਸ਼ਟੀ ਨਾਲ ਤੁਹਾਨੂੰ ਨੌਕਰੀ ਵਿੱਚ ਸਫਲਤਾ ਮਿਲੇਗੀ। ਤੁਹਾਡਾ ਮਨਚਾਹਿਆ ਤਬਾਦਲਾ ਵੀ ਹੋ ਸਕਦਾ ਹੈ ਅਤੇ ਨੌਕਰੀ ਵਿੱਚ ਅਹੁਦੇ ਵਿੱਚ ਤਰੱਕੀ ਦੀ ਵੀ ਸੰਭਾਵਨਾ ਬਣੇਗੀ। ਸਾਲ ਦਾ ਦੂਜਾ ਅੱਧ ਵੀ ਠੀਕ-ਠਾਕ ਰਹਿਣ ਦੀ ਸੰਭਾਵਨਾ ਹੈ। ਜਿੱਥੋਂ ਤੱਕ ਵਪਾਰ ਕਰਨ ਵਾਲੇ ਜਾਤਕਾਂ ਦੀ ਗੱਲ ਹੈ, ਸਾਲ ਦੀ ਸ਼ੁਰੂਆਤ ਤੁਹਾਡੇ ਲਈ ਕਮਜ਼ੋਰ ਰਹਿ ਸਕਦੀ ਹੈ। ਤੁਹਾਨੂੰ ਆਪਣੇ ਕਾਰੋਬਾਰੀ ਸਾਂਝੇਦਾਰ ਨਾਲ ਚੰਗੇ ਸਬੰਧ ਬਣਾ ਕੇ ਰੱਖਣ 'ਤੇ ਜ਼ੋਰ ਦੇਣਾ ਪਵੇਗਾ, ਕਿਉਂਕਿ ਤੁਹਾਡੇ ਵਿਚਕਾਰ ਕਹਾਸੁਣੀ ਹੋ ਸਕਦੀ ਹੈ। ਸਾਲ ਦਾ ਦੂਜਾ ਅੱਧ ਵਪਾਰਕ ਸਰੋਤਾਂ ਲਈ ਠੀਕ-ਠਾਕ ਰਹੇਗਾ, ਪਰ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਵਿੱਚ ਲਗਾਤਾਰ ਗਤੀ ਬਰਕਰਾਰ ਰੱਖਣੀ ਪਵੇਗੀ, ਤਾਂ ਹੀ ਤੁਸੀਂ ਸਫਲਤਾ ਪ੍ਰਾਪਤ ਕਰ ਸਕੋਗੇ।

ਪੜ੍ਹਾਈ 

ਜੇਕਰ ਮਕਰ ਰਾਸ਼ੀ ਦੇ ਵਿਦਿਆਰਥੀ ਵਰਗ ਦੀ ਗੱਲ ਕੀਤੀ ਜਾਵੇ, ਤਾਂ ਮਕਰ ਰਾਸ਼ੀਫਲ ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਤੁਹਾਡੇ ਲਈ ਅਨੁਕੂਲ ਰਹੇਗੀ। ਪੰਜਵੇਂ ਘਰ ਵਿੱਚ ਦੇਵ ਗੁਰੂ ਬ੍ਰਹਸਪਤੀ ਹੋਣਗੇ ਅਤੇ ਪੰਜਵੇਂ ਘਰ ਦੇ ਸੁਆਮੀ ਸ਼ੁੱਕਰ ਮਹਾਰਾਜ ਦੂਜੇ ਘਰ ਵਿੱਚ ਹੋਣਗੇ, ਜਿਸ ਨਾਲ ਤੁਸੀਂ ਆਪਣੀ ਪੜ੍ਹਾਈ ਵਿੱਚ ਮਨ ਲਗਾ ਕੇ ਮਿਹਨਤ ਕਰੋਗੇ ਅਤੇ ਤੁਹਾਨੂੰ ਉਸ ਦੇ ਸਕਾਰਾਤਮਕ ਨਤੀਜੇ ਵੀ ਵੇਖਣ ਨੂੰ ਮਿਲਣਗੇ। ਮਕਰ 2025 ਰਾਸ਼ੀਫਲ ਲੇਖ ਦੇ ਅਨੁਸਾਰ ਪੜ੍ਹਾਈ ਵਿੱਚ ਚੰਗੇ ਨਤੀਜੇ ਤੁਹਾਡੇ ਉਤਸ਼ਾਹ ਨੂੰ ਵਧਾਉਣਗੇ, ਜਿਸ ਨਾਲ ਤੁਸੀਂ ਹੋਰ ਵਧੇਰੇ ਮਿਹਨਤ ਕਰਨ ਲਈ ਤਿਆਰ ਰਹੋਗੇ। ਮਈ ਦੇ ਮਹੀਨੇ ਤੋਂ ਬ੍ਰਹਸਪਤੀ ਮਹਾਰਾਜ ਛੇਵੇਂ ਘਰ ਵਿੱਚ ਆ ਜਾਣਗੇ। ਤੁਹਾਨੂੰ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿੱਚ ਸਫਲਤਾ ਹਾਸਲ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ, ਤਾਂ ਹੀ ਸਫਲਤਾ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ। ਉੱਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਮਈ ਤੱਕ ਇੰਤਜ਼ਾਰ ਕਰਨਾ ਪਵੇਗਾ। ਮਈ ਤੋਂ ਬਾਅਦ ਸਥਿਤੀਆਂ ਵਿੱਚ ਸੁਧਾਰ ਆਵੇਗਾ, ਉਸ ਵੇਲੇ ਤੁਹਾਨੂੰ ਚੰਗੇ ਨਤੀਜੇ ਮਿਲ ਸਕਦੇ ਹਨ। ਵਿਦੇਸ਼ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਲ ਦੇ ਦੂਜੇ ਅੱਧ ਵਿੱਚ ਸਫਲਤਾ ਮਿਲਣ ਦੀ ਮਜ਼ਬੂਤ ਸੰਭਾਵਨਾ ਬਣ ਰਹੀ ਹੈ, ਜਿਸ ਕਾਰਨ ਤੁਹਾਨੂੰ ਕਿਸੇ ਵਿਦੇਸ਼ੀ ਯੂਨੀਵਰਸਿਟੀ ਵਿੱਚ ਆਪਣੇ ਮਨਪਸੰਦ ਵਿਸ਼ੇ ਪੜ੍ਹਨ ਦਾ ਮੌਕਾ ਮਿਲ ਸਕਦਾ ਹੈ।

ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਪਰਿਵਾਰਕ ਜੀਵਨ 

ਮਕਰ ਰਾਸ਼ੀਫਲ ਦੇ ਅਨੁਸਾਰ, ਆਓਣ ਵਾਲ਼ਾ ਸਾਲ ਤੁਹਾਡੇ ਪਰਿਵਾਰਕ ਜੀਵਨ ਦੇ ਲਈ ਠੀਕ-ਠਾਕ ਰਹਿਣ ਦੀ ਸੰਭਾਵਨਾ ਹੈ। ਸਾਲ ਦੀ ਸ਼ੁਰੂਆਤ ਵਿੱਚ ਦੂਜੇ ਘਰ ਵਿੱਚ ਬੈਠ ਕੇ ਸ਼ਨੀ ਮਹਾਰਾਜ ਚੌਥੇ ਘਰ 'ਤੇ ਦ੍ਰਿਸ਼ਟੀ ਸੁੱਟਣਗੇ ਅਤੇ ਮੰਗਲ ਮਹਾਰਾਜ ਦੀ ਦ੍ਰਿਸ਼ਟੀ ਸੱਤਵੇਂ ਘਰ ਤੋਂ ਦਸਵੇਂ ਘਰ 'ਤੇ ਹੋਵੇਗੀ। ਇਸ ਨਾਲ ਪਰਿਵਾਰਕ ਜੀਵਨ ਵਿੱਚ ਉਤਾਰ-ਚੜ੍ਹਾਅ ਦੇ ਬਾਵਜੂਦ ਆਪਸੀ ਤਾਲਮੇਲ ਬਣਿਆ ਰਹੇਗਾ। ਮਾਤਾ-ਪਿਤਾ ਦਾ ਆਸ਼ੀਰਵਾਦ ਤੁਹਾਨੂੰ ਮਿਲੇਗਾ। ਤੀਜੇ ਘਰ ਵਿੱਚ ਰਾਹੂ ਮਹਾਰਾਜ ਭੈਣ-ਭਰਾਵਾਂ ਨੂੰ ਕੁਝ ਸਮੱਸਿਆਵਾਂ ਦੇ ਸਕਦੇ ਹਨ, ਪਰ ਉਹਨਾਂ ਨਾਲ ਤੁਹਾਡਾ ਪਿਆਰ ਬਣਿਆ ਰਹੇਗਾ। ਉਸ ਤੋਂ ਬਾਅਦ ਮਾਰਚ ਦੇ ਮਹੀਨੇ ਵਿੱਚ, ਸ਼ਨੀ ਮਹਾਰਾਜ ਤੀਜੇ ਘਰ ਵਿੱਚ ਆ ਕੇ ਭੈਣ-ਭਰਾਵਾਂ ਨਾਲ ਤੁਹਾਡੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣਗੇ, ਪਰ ਉਹਨਾਂ ਨੂੰ ਵੀ ਤੁਹਾਡੇ ਸਾਥ ਦੀ ਬਰਾਬਰ ਲੋੜ ਹੋਵੇਗੀ। ਰਾਹੂ ਮਹਾਰਾਜ ਮਈ ਦੇ ਮਹੀਨੇ ਵਿੱਚ ਦੂਜੇ ਘਰ ਵਿੱਚ ਆ ਜਾਣਗੇ, ਜਿਸ ਕਾਰਨ ਪਰਿਵਾਰ ਦੇ ਮਾਮਲਿਆਂ ਵਿੱਚ ਤੁਹਾਨੂੰ ਬੋਲਣ ਤੋਂ ਪਰੇਹਜ਼ ਕਰਨਾ ਪਵੇਗਾ, ਨਹੀਂ ਤਾਂ ਕੋਈ ਗੱਲ ਵਿਗੜ ਵੀ ਸਕਦੀ ਹੈ, ਜਿਸ ਨਾਲ ਕਹਾਸੁਣੀ ਹੋ ਸਕਦੀ ਹੈ। ਬ੍ਰਹਸਪਤੀ ਮਹਾਰਾਜ ਦੇ ਛੇਵੇਂ ਘਰ ਵਿੱਚ ਆ ਜਾਣ ਨਾਲ, ਅਤੇ ਉਥੇ ਤੋਂ ਦਸਵੇਂ ਘਰ ਅਤੇ ਦੂਜੇ ਘਰ 'ਤੇ ਪੂਰਣ ਦ੍ਰਿਸ਼ਟੀ ਸੁੱਟਣ ਨਾਲ, ਪਰਿਵਾਰਕ ਜੀਵਨ ਦੇ ਕਈ ਵਿਵਾਦਾਂ ਨੂੰ ਸੁਲਝਾਉਣ ਦਾ ਮੌਕਾ ਮਿਲ ਸਕਦਾ ਹੈ, ਜਿਸ ਵਿੱਚ ਪਰਿਵਾਰ ਦੇ ਕਿਸੇ ਬਜ਼ੁਰਗ ਵਿਅਕਤੀ ਦਾ ਸਹਿਯੋਗ ਤੁਹਾਨੂੰ ਮਿਲੇਗਾ।

ਸ਼ਾਦੀਸ਼ੁਦਾ ਜੀਵਨ 

ਮਕਰ ਰਾਸ਼ੀਫਲ ਦੇ ਅਨੁਸਾਰ, ਜੇ ਸ਼ਾਦੀਸ਼ੁਦਾ ਜਾਤਕਾਂ ਬਾਰੇ ਗੱਲ ਕੀਤੀ ਜਾਵੇ, ਤਾਂ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਕਮਜ਼ੋਰ ਰਹੇਗੀ। ਸਾਲ ਦੀ ਸ਼ੁਰੂਆਤ ਵਿੱਚ ਸੱਤਵੇਂ ਘਰ ਵਿੱਚ ਮੰਗਲ ਮਹਾਰਾਜ ਆਪਣੀ ਨੀਚ ਰਾਸ਼ੀ ਕਰਕ ਵਿੱਚ ਬਿਰਾਜਮਾਨ ਹੋਣਗੇ ਅਤੇ ਬਾਰ੍ਹਵੇਂ ਘਰ ਵਿੱਚ ਸੂਰਜ ਮਹਾਰਾਜ ਸਥਿਤ ਹੋਣਗੇ, ਜਿਸ ਨਾਲ ਤੁਸੀਂ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਈਗੋ ਦਾ ਟਕਰਾਅ ਹੋ ਸਕਦਾ ਹੈ। ਮਕਰ 2025 ਰਾਸ਼ੀਫਲ ਲੇਖ ਦੇ ਅਨੁਸਾਰ, ਤੁਹਾਡੇ ਦੋਵਾਂ ਦੇ ਵਿਚਕਾਰ ਗੁੱਸਾ ਵਧਣ ਨਾਲ ਰਿਸ਼ਤਾ ਹੋਰ ਵੀ ਖਰਾਬ ਹੋ ਸਕਦਾ ਹੈ। ਇਸ ਸਥਿਤੀ ਵਿੱਚ ਪਰਿਵਾਰ ਦੇ ਮੈਂਬਰਾਂ ਦਾ ਦਖਲ ਦੇਣਾ ਜ਼ਰੂਰੀ ਹੋ ਜਾਵੇਗਾ ਅਤੇ ਤਾਂ ਹੀ ਤੁਹਾਡਾ ਰਿਸ਼ਤਾ ਬਚ ਸਕੇਗਾ। ਹੌਲ਼ੀ-ਹੌਲ਼ੀ ਤੁਹਾਡੇ ਵਿਚਕਾਰ ਦੀਆਂ ਸਮੱਸਿਆਵਾਂ ਘਟਣਗੀਆਂ। ਜਦੋਂ ਮੰਗਲ ਮਹਾਰਾਜ ਜੁਲਾਈ ਦੇ ਮਹੀਨੇ ਵਿੱਚ ਤੁਹਾਡੇ ਨੌਵੇਂ ਘਰ ਵਿੱਚ ਪ੍ਰਵੇਸ਼ ਕਰਨਗੇ, ਉਦੋਂ ਤੁਹਾਡੇ ਸ਼ਾਦੀਸ਼ੁਦਾ ਜੀਵਨ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਕਮੀ ਆਵੇਗੀ ਅਤੇ ਤੁਹਾਨੂੰ ਸਮਝ ਆਵੇਗਾ ਕਿ ਤੁਹਾਡੇ ਦੋਵਾਂ ਦੇ ਵਿਚਕਾਰ ਜੋ ਕੁਝ ਚੱਲ ਰਿਹਾ ਸੀ, ਉਹ ਗ੍ਰਹਾਂ ਦੀ ਚਾਲ ਦਾ ਨਤੀਜਾ ਸੀ। ਇਸ ਸਥਿਤੀ ਵਿੱਚ ਤੁਹਾਨੂੰ ਆਪਣੇ ਜੀਵਨ ਸਾਥੀ ਨੂੰ ਪੂਰਾ ਸਮਾਂ, ਸਨੇਹ ਅਤੇ ਪਿਆਰ ਦੇਣਾ ਚਾਹੀਦਾ ਹੈ। ਉਸ ਦੀਆਂ ਗੱਲਾਂ ਨੂੰ ਸੁਣਨਾ ਅਤੇ ਸਮਝਣਾ ਚਾਹੀਦਾ ਹੈ ਅਤੇ ਆਪਸੀ ਤਾਲਮੇਲ ਨੂੰ ਸੁਧਾਰਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਹੀ ਤੁਸੀਂ ਸ਼ਾਨਦਾਰ ਸ਼ਾਦੀਸ਼ੁਦਾ ਜੀਵਨ ਦਾ ਸੁੱਖ ਪ੍ਰਾਪਤ ਕਰ ਸਕੋਗੇ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ

ਪ੍ਰੇਮ ਜੀਵਨ 

ਮਕਰ ਰਾਸ਼ੀਫਲ ਤੁਹਾਡੇ ਪ੍ਰੇਮ ਜੀਵਨ ਲਈ ਭਵਿੱਖਬਾਣੀ ਕਰਦਾ ਹੈ ਕਿ ਸਾਲ ਦੀ ਸ਼ੁਰੂਆਤ ਤੁਹਾਡੇ ਪ੍ਰੇਮ ਜੀਵਨ ਲਈ ਬਹੁਤ ਵਧੀਆ ਰਹੇਗੀ। ਸਾਲ ਦੀ ਸ਼ੁਰੂਆਤ ਵਿੱਚ ਪੰਜਵੇਂ ਘਰ ਵਿੱਚ ਬ੍ਰਹਸਪਤੀ ਮਹਾਰਾਜ ਦਾ ਬਿਰਾਜਮਾਨ ਹੋਣਾ ਅਤੇ ਪੰਜਵੇਂ ਘਰ ਦੇ ਸੁਆਮੀ ਸ਼ੁੱਕਰ ਮਹਾਰਾਜ ਦਾ ਦੂਜੇ ਘਰ ਵਿੱਚ ਹੋਣਾ ਤੁਹਾਡੇ ਪ੍ਰੇਮ ਜੀਵਨ ਨੂੰ ਵਾਧਾ ਦੇਵੇਗਾ। ਤੁਸੀਂ ਦੋਵੇਂ ਆਪਸ ਵਿੱਚ ਇੱਕ-ਦੂਜੇ ਲਈ ਖਿੱਚ ਮਹਿਸੂਸ ਕਰੋਗੇ। ਇੱਕ-ਦੂਜੇ ਦੀਆਂ ਗੱਲਾਂ ਨੂੰ ਸਮਝੋਗੇ। ਇੱਕ-ਦੂਜੇ ਦਾ ਮਾਣ-ਸਨਮਾਨ ਵਧਾਓਗੇ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਮਿਲਣ-ਜੁਲਣ ਦਾ ਮੌਕਾ ਮਿਲੇਗਾ। ਮਕਰ 2025 ਰਾਸ਼ੀਫਲ ਲੇਖ ਦੇ ਅਨੁਸਾਰ, ਪਰਿਵਾਰ ਦੇ ਲੋਕਾਂ ਨਾਲ ਮਿਲਣ ਤੋਂ ਬਾਅਦ ਤੁਹਾਡੇ ਰਿਸ਼ਤੇ ਵਿੱਚ ਸਨਮਾਨ ਵੀ ਵਧੇਗਾ ਅਤੇ ਇੱਕ-ਦੂਜੇ ਦੇ ਪ੍ਰਤੀ ਸਮਰਪਣ ਦੀ ਭਾਵਨਾ ਵੀ ਵਧੇਗੀ। ਤੁਸੀਂ ਚਾਹੋਗੇ ਤਾਂ ਸਾਲ ਦੇ ਮੱਧ ਦੇ ਦੌਰਾਨ ਇੱਕ-ਦੂਜੇ ਨਾਲ ਵਿਆਹ ਕਰਨ ਦਾ ਵਿਚਾਰ ਬਣਾ ਸਕਦੇ ਹੋ। ਇਸ ਸਾਲ ਤੁਹਾਡੇ ਰਿਸ਼ਤੇ ਵਿੱਚ ਵੱਡੀਆਂ ਚੁਣੌਤੀਆਂ ਨਹੀਂ ਦਿਖ ਰਹੀਆਂ, ਪਰ ਮਾਰਚ ਦੇ ਅੰਤ ਤੋਂ, ਜਦੋਂ ਸ਼ਨੀ ਮਹਾਰਾਜ ਤੀਜੇ ਘਰ ਵਿੱਚ ਆ ਕੇ ਪੰਜਵੇਂ ਘਰ ਨੂੰ ਵੇਖਣਗੇ, ਤਾਂ ਵਾਰ-ਵਾਰ ਤੁਹਾਡੇ ਪਿਆਰ ਦੀ ਪ੍ਰੀਖਿਆ ਹੋਵੇਗੀ। ਇਸ ਦੌਰਾਨ ਜੇਕਰ ਤੁਸੀਂ ਆਪਣੇ ਰਿਸ਼ਤੇ ਵਿੱਚ ਸੱਚੇ ਹੋ, ਤਾਂ ਤੁਹਾਡਾ ਪਿਆਰ ਪ੍ਰਫੁੱਲਤ ਹੋਵੇਗਾ ਅਤੇ ਤੁਹਾਨੂੰ ਪ੍ਰੇਮ ਜੀਵਨ ਵਿੱਚ ਸਫਲਤਾ ਮਿਲੇਗੀ।

ਉਪਾਅ

  • ਸ਼ੁੱਕਰਵਾਰ ਨੂੰ ਚਿੱਟੇ ਰੰਗ ਦੀ ਗਊ ਮਾਤਾ ਨੂੰ ਛੋਲਿਆਂ ਦੀ ਦਾਲ਼ ਖੁਆਓ। 
  • ਛੋਟੀਆਂ ਕੰਨਿਆ ਦੇਵੀਆਂ ਦੇ ਪੈਰ ਛੂਹ ਕੇ ਅਸੀਸ ਲਓ ਅਤੇ ਉਹਨਾਂ ਨੂੰ ਚਿੱਟੇ ਰੰਗ ਦੀ ਕੋਈ ਚੀਜ਼ ਤੋਹਫੇ ਵਿੱਚ ਦਿਓ। 
  • ਸ਼ਨੀ ਦੇਵ ਦੇ ਬੀਜ ਮੰਤਰ ਦਾ ਜਾਪ ਕਰਨਾ ਤੁਹਾਡੇ ਲਈ ਸਭ ਤੋਂ ਵਧੀਆ ਰਹੇਗਾ।
  • ਖਾਸ ਸਮੱਸਿਆ ਹੋਣ 'ਤੇ ਰੁਦ੍ਰਾਭਿਸ਼ੇਕ ਕਰਵਾਓ। ਇਸ ਨਾਲ ਹਰੇਕ ਸਮੱਸਿਆ ਦਾ ਅੰਤ ਹੋਵੇਗਾ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ। ਅਜਿਹੇ ਹੀ ਹੋਰ ਲੇਖ ਪੜ੍ਹਨ ਦੇ ਲਈ ਐਸਟ੍ਰੋਕੈਂਪ ਨਾਲ਼ ਬਣੇ ਰਹੋ। 

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸਾਲ 2025 ਵਿੱਚ ਮਕਰ ਰਾਸ਼ੀ ਦੇ ਜਾਤਕਾਂ ਦਾ ਵਧੀਆ ਸਮਾਂ ਕਦੋਂ ਆਵੇਗਾ? 

ਸਾਲ 2025 ਦੀ ਸ਼ੁਰੂਆਤ ਤੋਂ ਸਾਲ ਦੇ ਮੱਧ ਤੱਕ ਦਾ ਸਮਾਂ ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਕਾਫੀ ਸ਼ਾਨਦਾਰ ਰਹੇਗਾ। 

2. ਮਕਰ ਰਾਸ਼ੀ ਦੀ ਪਰੇਸ਼ਾਨੀ ਕਦੋਂ ਦੂਰ ਹੋਵੇਗੀ?

ਸ਼ਨੀ ਗੋਚਰ ਨਾਲ ਮਕਰ ਰਾਸ਼ੀ ਵਾਲ਼ਿਆਂ ਉੱਤੇ ਸ਼ਨੀ ਦੀ ਸਾੜ੍ਹਸਤੀ ਦਾ ਤੀਜਾ ਅਤੇ ਆਖਰੀ ਪੜਾਅ ਸ਼ੁਰੂ ਹੋ ਗਿਆ ਸੀ। ਮਕਰ ਰਾਸ਼ੀ ਦੇ ਜਾਤਕਾਂ ਨੂੰ 29 ਮਾਰਚ 2025 ਨੂੰ ਸਾੜ੍ਹਸਤੀ ਤੋਂ ਮੁਕਤੀ ਮਿਲੇਗੀ।

3. ਸਾਲ 2025 ਵਿੱਚ ਮਕਰ ਰਾਸ਼ੀ ਦਾ ਪ੍ਰੇਮ ਜੀਵਨ ਕਿਹੋ ਜਿਹਾ ਰਹੇਗਾ?

ਮਕਰ 2025 ਰਾਸ਼ੀਫਲ ਲੇਖ ਦੇ ਅਨੁਸਾਰ, ਸਾਲ 2025 ਪ੍ਰੇਮ ਦੇ ਸੰਦਰਭ ਵਿੱਚ ਇੱਕ ਅਨੁਕੂਲ ਸਾਲ ਸਾਬਤ ਹੋਵੇਗਾ। ਇਸ ਸਾਲ ਤੁਹਾਡਾ ਪਿਆਰ ਵਧੇਗਾ-ਫੁੱਲੇਗਾ ਅਤੇ ਤੁਸੀਂ ਆਪਣੇ ਸਾਥੀ ਨਾਲ ਚੰਗਾ ਸਮਾਂ ਬਿਤਾਉਂਦੇ ਨਜ਼ਰ ਆਓਗੇ।

More from the section: Horoscope