ਮੀਨ 2025 ਰਾਸ਼ੀਫਲ ਵਿੱਚ ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ ਪੜ੍ਹੋ!

Author: Vijay Pathak | Last Updated: Wed 4 Sep 2024 11:21:23 PM

ਮੀਨ 2025 ਰਾਸ਼ੀਫਲ ਲੇਖ ਐਸਟ੍ਰੋਕੈਂਪ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਮੀਨ ਰਾਸ਼ੀਫਲ ਵਿੱਚ ਅਸੀਂ ਜਾਣਾਂਗੇ ਕਿ ਨਵੇਂ ਸਾਲ ਵਿੱਚ ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਕੀ ਭਵਿੱਖਬਾਣੀ ਕੀਤੀ ਗਈ ਹੈ। ਇਸ ਵਿੱਚ ਤੁਹਾਨੂੰ ਜਾਣਨ ਦਾ ਮੌਕਾ ਮਿਲੇਗਾ ਕਿ ਸਾਲ 2025 ਵਿੱਚ ਮੀਨ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆ ਸਕਦੇ ਹਨ। ਉਹਨਾਂ ਨਾਲ ਸਬੰਧਤ ਸਾਰੀ ਸਟੀਕ ਭਵਿੱਖਬਾਣੀ ਤੁਹਾਨੂੰ ਜਾਣਨ ਨੂੰ ਮਿਲੇਗੀ। ਇਹ ਭਵਿੱਖਫਲ ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਵੈਦਿਕ ਜੋਤਿਸ਼ ਉੱਤੇ ਅਧਾਰਿਤ ਗ੍ਰਹਾਂ-ਨਕਸ਼ੱਤਰਾਂ ਦੀ ਚਾਲ, ਸਥਿਤੀ ਅਤੇ ਗ੍ਰਹਾਂ ਦੇ ਗੋਚਰ ਦੀ ਗਣਨਾ ਦੇ ਅਧਾਰ ਉੱਤੇ ਤਿਆਰ ਕੀਤਾ ਗਿਆ ਹੈ। ਆਓ ਚੱਲੋ ਹੁਣ ਜਾਣਕਾਰੀ ਪ੍ਰਾਪਤ ਕਰੀਏ ਕਿ ਨਵੇਂ ਸਾਲ ਵਿੱਚ ਮੀਨ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਓਣ ਦੀ ਸੰਭਾਵਨਾ ਰਹੇਗੀ ਅਤੇ ਉਹਨਾਂ ਨੂੰ ਕਿੱਥੇ-ਕਿੱਥੇ ਸਾਵਧਾਨੀ ਵਰਤਣੀ ਚਾਹੀਦੀ ਹੈ।


ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਇਸ ਸਾਲ ਤੁਹਾਡੇ ਜੀਵਨ ਵਿੱਚ ਕਿਹੜੇ-ਕਿਹੜੇ ਪਰਿਵਰਤਨ ਆਓਣਗੇ, ਕਿਹੋ-ਜਿਹਾ ਰਹੇਗਾ ਤੁਹਾਡਾ ਨਿੱਜੀ ਜੀਵਨ ਅਤੇ ਕਿਹੋ-ਜਿਹਾ ਰਹੇਗਾ ਤੁਹਾਡਾ ਪੇਸ਼ੇਵਰ ਜੀਵਨ, ਚੱਲੋ ਆਓ ਹੁਣ ਵਿਸਥਾਰ ਨਾਲ ਐਸਟ੍ਰੋਕੈਂਪ ਦੇ ਲੇਖ ਮੀਨ 2025 ਰਾਸ਼ੀਫਲ ਤੋਂ ਇਹ ਸਾਰੀ ਜਾਣਕਾਰੀ ਪ੍ਰਾਪਤ ਕਰੀਏ ਅਤੇ ਜਾਣੀਏ ਕਿ ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਕਿਹੋ-ਜਿਹਾ ਸਾਬਤ ਹੋਵੇਗਾ।

Click here to read in English: Pisces 2025 Horoscope

ਆਰਥਿਕ ਜੀਵਨ 

ਆਰਥਿਕ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਮੀਨ ਰਾਸ਼ੀਫਲ ਤੁਹਾਡੇ ਲਈ ਭਵਿੱਖਵਾਣੀ ਕਰਦਾ ਹੈ ਕਿ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਬਹੁਤ ਕਮਜ਼ੋਰ ਰਹੇਗੀ, ਕਿਉਂਕਿ ਸ਼ਨੀ ਅਤੇ ਸ਼ੁੱਕਰ ਵਰਗੇ ਗ੍ਰਹਿ ਤੁਹਾਡੇ ਬਾਰ੍ਹਵੇਂ ਘਰ ਵਿੱਚ ਬੈਠ ਕੇ ਖਰਚਿਆਂ ਨੂੰ ਵਧਾਉਣਗੇ ਅਤੇ ਮੰਗਲ ਮਹਾਰਾਜ ਵੀ ਬਾਰ੍ਹਵੇਂ ਘਰ ਉੱਤੇ ਦ੍ਰਿਸ਼ਟੀ ਪਾ ਕੇ ਖਰਚਿਆਂ ਵਿੱਚ ਵਾਧਾ ਕਰਨਗੇ। ਪਰ ਤੀਜੇ ਘਰ ਵਿੱਚ ਬੈਠੇ ਦੇਵ ਗੁਰੂ ਬ੍ਰਹਸਪਤੀ ਗਿਆਰ੍ਹਵੇਂ ਘਰ ਉੱਤੇ ਦ੍ਰਿਸ਼ਟੀ ਨਾਲ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਪੂਰੀ ਮੱਦਦ ਕਰਨਗੇ ਅਤੇ ਤੁਹਾਡੀ ਆਮਦਨ ਵਿੱਚ ਵਾਧਾ ਕਰਨ ਦੇ ਸੰਕੇਤ ਦੇਣਗੇ। ਮਾਰਚ ਦੇ ਮਹੀਨੇ ਵਿੱਚ ਸ਼ਨੀ ਮਹਾਰਾਜ ਅਤੇ ਉਸ ਤੋਂ ਪਹਿਲਾਂ ਹੀ ਸ਼ੁੱਕਰ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਣਗੇ, ਜਿਸ ਨਾਲ ਖਰਚਿਆਂ 'ਤੇ ਕੁਝ ਹੱਦ ਤੱਕ ਕੰਟਰੋਲ ਰਹੇਗਾ, ਪਰ ਮਈ ਦੇ ਮਹੀਨੇ ਵਿੱਚ ਰਾਹੂ ਮਹਾਰਾਜ ਤੁਹਾਡੇ ਬਾਰ੍ਹਵੇਂ ਘਰ ਵਿੱਚ ਜਾ ਕੇ ਅਣਚਾਹੇ ਖਰਚਿਆਂ ਵਿੱਚ ਵਾਧਾ ਕਰਨਗੇ, ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਵਿਗੜ ਸਕਦੀ ਹੈ। ਇਸ ਸਾਲ ਤੁਹਾਨੂੰ ਆਪਣੇ ਖਰਚਿਆਂ 'ਤੇ ਕੰਟਰੋਲ ਰੱਖਣਾ ਹੀ ਪਵੇਗਾ, ਨਹੀਂ ਤਾਂ ਸਮੱਸਿਆ ਵੱਡੀ ਹੋ ਜਾਵੇਗੀ। ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਵੀ ਸਾਲ ਦੇ ਪਹਿਲੇ ਅੱਧ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨਾਲ ਆਰਥਿਕ ਸਥਿਤੀ ਡੋਲ ਸਕਦੀ ਹੈ। ਸਾਲ ਦਾ ਦੂਜਾ ਅੱਧ ਕੁਝ ਹੱਦ ਤੱਕ ਸਫਲਤਾ ਲਿਆ ਸਕਦਾ ਹੈ ਅਤੇ ਆਰਥਿਕ ਸਥਿਤੀ ਨੂੰ ਬਿਹਤਰ ਬਣਾ ਸਕਦਾ ਹੈ।

हिंदी में पढ़ें: मीन 2025 राशिफल

ਸਿਹਤ 

ਮੀਨ ਰਾਸ਼ੀਫਲ ਦੇ ਅਨੁਸਾਰ, ਇਹ ਸਾਲ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਅਨੁਕੂਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੀ ਰਾਸ਼ੀ ਵਿੱਚ ਰਾਹੂ ਮਹਾਰਾਜ, ਸੱਤਵੇਂ ਘਰ ਵਿੱਚ ਕੇਤੂ ਮਹਾਰਾਜ, ਬਾਰ੍ਹਵੇਂ ਘਰ ਵਿੱਚ ਸ਼ਨੀ ਅਤੇ ਸ਼ੁੱਕਰ ਮਹਾਰਾਜ ਅਤੇ ਪੰਜਵੇਂ ਘਰ ਵਿੱਚ ਨੀਚ ਰਾਸ਼ੀ ਵਾਲੇ ਮੰਗਲ ਮਹਾਰਾਜ ਬਿਰਾਜਮਾਨ ਰਹਿਣਗੇ। ਇਹ ਸਾਰੀਆਂ ਗ੍ਰਹਿ ਸਥਿਤੀਆਂ ਤੁਹਾਡੀ ਚੰਗੀ ਸਿਹਤ ਵੱਲ ਇਸ਼ਾਰਾ ਨਹੀਂ ਕਰ ਰਹੀਆਂ ਹਨ। ਤੁਹਾਨੂੰ ਆਪਣੀਆਂ ਸਰੀਰਿਕ ਸਮੱਸਿਆਵਾਂ ਦੇ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਹਰ ਛੋਟੀ ਤੋਂ ਛੋਟੀ ਸਮੱਸਿਆ ਲਈ ਸਮੇਂ ਸਿਰ ਡਾਕਟਰ ਨਾਲ ਸੰਪਰਕ ਕਰਕੇ ਠੀਕ ਕਰਨ ਦਾ ਯਤਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਛੋਟੀਆਂ-ਛੋਟੀਆਂ ਸਮੱਸਿਆਵਾਂ ਅੱਗੇ ਜਾ ਕੇ ਕਿਸੇ ਵੱਡੀ ਬਿਮਾਰੀ ਦਾ ਰੂਪ ਧਾਰਣ ਕਰ ਸਕਦੀਆਂ ਹਨ। ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ। ਮੀਨ 2025 ਰਾਸ਼ੀਫਲ ਦੇ ਅਨੁਸਾਰ, ਸਾਲ ਦੇ ਦੂਜੇ ਅੱਧ ਵਿੱਚ ਵੀ ਜਦੋਂ ਰਾਹੂ ਮਹਾਰਾਜ ਬਾਰ੍ਹਵੇਂ ਘਰ ਵਿੱਚ ਅਤੇ ਕੇਤੂ ਮਹਾਰਾਜ ਛੇਵੇਂ ਘਰ ਵਿੱਚ ਆਉਣਗੇ, ਤਾਂ ਇਹ ਤੁਹਾਡੀਆਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਵਧਾਉਣ ਦਾ ਕੰਮ ਹੀ ਕਰਨਗੇ। ਇਸ ਲਈ ਸਾਲ ਭਰ ਤੁਹਾਨੂੰ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚਣਾ ਚਾਹੀਦਾ ਹੈ। ਜ਼ਰੂਰੀ ਹੋਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਕੇ ਹੀ ਤੁਸੀਂ ਵੱਡੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ ਅਤੇ ਆਪਣੀ ਸਿਹਤ ਨੂੰ ਬਹੁਤ ਹੱਦ ਤੱਕ ਠੀਕ ਰੱਖਣ ਵਿੱਚ ਕਾਮਯਾਬ ਹੋ ਸਕਦੇ ਹੋ। ਇਸ ਸਾਲ ਤੁਹਾਨੂੰ ਅੱਖਾਂ ਨਾਲ ਸਬੰਧਤ ਸਮੱਸਿਆਵਾਂ, ਅੱਖਾਂ ਤੋਂ ਪਾਣੀ ਵਗਣਾ, ਜਲਣ, ਨੀਂਦ ਨਾਲ ਜੁੜੀਆਂ ਸਮੱਸਿਆਵਾਂ ਜਾਂ ਪੈਰਾਂ ਵਿੱਚ ਚੋਟ, ਮੋਚ, ਦਰਦ, ਆਦਿ ਦੀ ਪਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਵੱਖ-ਵੱਖ ਕਿਸਮ ਦੇ ਇਨਫੈਕਸ਼ਨਾਂ ਦੇ ਪ੍ਰਭਾਵ ਵਿੱਚ ਆਉਣ ਤੋਂ ਵੀ ਬਚਣਾ ਚਾਹੀਦਾ ਹੈ।

ਕੀ ਤੁਹਾਡੀ ਕੁੰਡਲੀ ਵਿੱਚ ਹੈ ਸ਼ੁਭ ਯੋਗ? ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ

ਕਰੀਅਰ 

ਮੀਨ ਰਾਸ਼ੀਫਲ ਦੇ ਅਨੁਸਾਰ, ਜੇਕਰ ਤੁਹਾਡੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਸਾਲ ਦੀ ਸ਼ੁਰੂਆਤ ਨੌਕਰੀ ਕਰਨ ਵਾਲੇ ਲੋਕਾਂ ਲਈ ਬਹੁਤ ਉੱਤਮ ਰਹੇਗੀ। ਦਸਵੇਂ ਘਰ ਵਿੱਚ ਸੂਰਜ ਮਹਾਰਾਜ ਬੈਠ ਕੇ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਮਜ਼ਬੂਤ ਸਥਿਤੀ ਦੇ ਨਾਲ-ਨਾਲ ਵੱਡਾ ਅਹੁਦਾ ਵੀ ਪ੍ਰਦਾਨ ਕਰ ਸਕਦੇ ਹਨ। ਸਰਕਾਰੀ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਰੁਤਬਾ ਵਧੇਗਾ। ਬ੍ਰਹਿਸਪਤੀ ਮਹਾਰਾਜ ਦੀ ਕਿਰਪਾ ਨਾਲ ਸਹਿਕਰਮੀਆਂ ਦਾ ਸਹਿਯੋਗ ਤੁਹਾਡੇ ਨਾਲ ਬਣਿਆ ਰਹੇਗਾ, ਜਿਸ ਨਾਲ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਮਨਪਸੰਦ ਨਤੀਜੇ ਪ੍ਰਾਪਤ ਕਰ ਸਕੋਗੇ ਅਤੇ ਤੁਹਾਡਾ ਪ੍ਰਦਰਸ਼ਨ ਵੀ ਕਾਬਲ-ਏ-ਤਾਰੀਫ ਹੋਵੇਗਾ। ਮਾਰਚ ਦੇ ਅਖੀਰ ਵਿੱਚ ਜਦੋਂ ਸ਼ਨੀ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਆ ਜਾਣਗੇ ਅਤੇ ਉੱਥੋਂ ਦਸਵੇਂ ਘਰ ਉੱਤੇ ਦ੍ਰਿਸ਼ਟੀ ਸੁੱਟਣਗੇ, ਤਾਂ ਪੂਰਾ ਸਾਲ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਮਿਹਨਤ ਕਰਨੀ ਪਵੇਗੀ, ਜਿਸ ਨਾਲ ਤੁਹਾਡੇ ਉੱਤੇ ਕੰਮ ਦਾ ਦਬਾਅ ਹੋ ਸਕਦਾ ਹੈ। ਵਪਾਰ ਕਰਨ ਵਾਲੇ ਲੋਕਾਂ ਲਈ ਸਾਲ ਦੀ ਸ਼ੁਰੂਆਤ ਕਮਜ਼ੋਰ ਰਹੇਗੀ। ਸੱਤਵੇਂ ਘਰ ਵਿੱਚ ਕੇਤੂ ਮਹਾਰਾਜ ਦੀ ਮੌਜੂਦਗੀ ਤੁਹਾਡੇ ਲਈ ਜ਼ਿਆਦਾ ਚੰਗੀ ਨਹੀਂ ਹੈ, ਪਰ ਬ੍ਰਹਸਪਤੀ ਮਹਾਰਾਜ ਦੀ ਦ੍ਰਿਸ਼ਟੀ ਸੱਤਵੇਂ ਘਰ ਉੱਤੇ ਹੋਣ ਕਾਰਨ ਵਪਾਰ ਹੌਲ਼ੀ-ਹੌਲ਼ੀ ਚੱਲਦਾ ਰਹੇਗਾ। ਤੁਹਾਨੂੰ ਸਮਝਦਾਰੀ ਦਿਖਾਉਣੀ ਪਵੇਗੀ। ਸਾਲ ਦਾ ਦੂਜਾ ਅੱਧ ਤੁਲਨਾਤਮਕ ਤੌਰ 'ਤੇ ਅਨੁਕੂਲ ਰਹੇਗਾ, ਜਦੋਂ ਵਪਾਰ ਵਿੱਚ ਤਰੱਕੀ ਦੇ ਯੋਗ ਬਣਨਗੇ।

ਪੜ੍ਹਾਈ 

ਮੀਨ ਰਾਸ਼ੀਫਲ ਦੇ ਅਨੁਸਾਰ, ਵਿਦਿਆਰਥੀਆਂ ਲਈ ਸਾਲ ਦੀ ਸ਼ੁਰੂਆਤ ਕਮਜ਼ੋਰ ਰਹੇਗੀ, ਕਿਉਂਕਿ ਪੰਜਵੇਂ ਘਰ ਵਿੱਚ ਨੀਚ ਰਾਸ਼ੀ ਵਾਲੇ ਮੰਗਲ ਮਹਾਰਾਜ ਬਿਰਾਜਮਾਨ ਰਹਿਣਗੇ, ਜੋ ਤੁਹਾਨੂੰ ਪਰੇਸ਼ਾਨ ਕਰਨਗੇ। ਤੁਸੀਂ ਕੁਝ ਜਿੱਦੀ ਹੋ ਜਾਓਗੇ ਅਤੇ ਪੜ੍ਹਾਈ ਵੱਲ ਧਿਆਨ ਘੱਟ ਜਾਵੇਗਾ। ਤੁਸੀਂ ਆਪਣੇ ਆਲ਼ੇ-ਦੁਆਲ਼ੇ ਦੇ ਮਾਹੌਲ ਤੋਂ ਵੀ ਪਰੇਸ਼ਾਨ ਹੋ ਸਕਦੇ ਹੋ, ਇਸ ਲਈ ਤੁਹਾਨੂੰ ਆਪਣੀ ਇਕਾਗਰਤਾ ਵਧਾਉਣ ਵੱਲ ਧਿਆਨ ਦੇਣਾ ਪਵੇਗਾ, ਨਹੀਂ ਤਾਂ ਪੜ੍ਹਾਈ ਵਿੱਚ ਮਨਪਸੰਦ ਨਤੀਜੇ ਮਿਲਣ ਵਿੱਚ ਸਮੱਸਿਆ ਹੋ ਸਕਦੀ ਹੈ। ਉੱਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ ਅਤੇ ਤੁਹਾਨੂੰ ਮਨਪਸੰਦ ਨਤੀਜੇ ਮਿਲ ਸਕਦੇ ਹਨ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਸਫਲਤਾ ਦੀ ਸੰਭਾਵਨਾ ਵੀ ਬਣ ਸਕਦੀ ਹੈ। ਮੀਨ 2025 ਰਾਸ਼ੀਫਲ ਦੇ ਅਨੁਸਾਰ, ਜੇਕਰ ਤੁਸੀਂ ਕਿਸੇ ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ, ਤਾਂ ਫਰਵਰੀ ਤੋਂ ਬਾਅਦ ਦਾ ਸਮਾਂ ਤੁਹਾਡੇ ਲਈ ਉਚਿਤ ਹੋ ਸਕਦਾ ਹੈ। ਖਾਸ ਤੌਰ 'ਤੇ ਮਾਰਚ ਤੋਂ ਲੈ ਕੇ ਅਗਸਤ ਦੇ ਦੌਰਾਨ ਤੁਹਾਨੂੰ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਸਫਲਤਾ ਮਿਲ ਸਕਦੀ ਹੈ ਅਤੇ ਤੁਸੀਂ ਕਿਸੇ ਵਧੀਆ ਨੌਕਰੀ ਲਈ ਚੁਣੇ ਜਾ ਸਕਦੇ ਹੋ। ਜੇਕਰ ਤੁਸੀਂ ਪੜ੍ਹਾਈ ਲਈ ਵਿਦੇਸ਼ ਜਾਣ ਦੇ ਇੱਛੁਕ ਹੋ, ਤਾਂ ਇਸ ਸਮੇਂ ਦੇ ਦੌਰਾਨ ਯਤਨ ਕਰਨ ਨਾਲ ਤੁਸੀਂ ਸਫਲਤਾ ਪ੍ਰਾਪਤ ਕਰ ਸਕਦੇ ਹੋ।

ਪਰਿਵਾਰਕ ਜੀਵਨ 

ਮੀਨ ਰਾਸ਼ੀਫਲ ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਪਰਿਵਾਰਕ ਜੀਵਨ ਲਈ ਕੁਝ ਕਮਜ਼ੋਰ ਰਹੇਗੀ। ਦੂਜੇ ਘਰ ਦੇ ਸੁਆਮੀ ਮੰਗਲ ਮਹਾਰਾਜ ਪੰਜਵੇਂ ਘਰ ਵਿੱਚ ਨੀਚ ਰਾਸ਼ੀ ਵਿੱਚ ਹੋਣਗੇ। ਤੁਹਾਡੀ ਰਾਸ਼ੀ ਵਿੱਚ ਰਾਹੂ, ਸੱਤਵੇਂ ਘਰ ਵਿੱਚ ਕੇਤੂ ਅਤੇ ਦਸਵੇਂ ਘਰ ਵਿੱਚ ਸੂਰਜ ਮਹਾਰਾਜ ਹੋਣਗੇ, ਜਿਸ ਨਾਲ ਪਰਿਵਾਰ ਦਾ ਮਾਹੌਲ ਕੁਝ ਗਰਮ ਰਹੇਗਾ। ਆਪਸ ਵਿੱਚ ਤਾਲਮੇਲ ਦੀ ਘਾਟ ਹੋਵੇਗੀ ਅਤੇ ਪਰਿਵਾਰ ਦੇ ਮੈਂਬਰ ਇੱਕ-ਦੂਜੇ ਦਾ ਆਦਰ ਕਰਨ ਦੀ ਬਜਾਏ ਆਪਣੀ ਗੱਲ ਨੂੰ ਮਹੱਤਵ ਦੇਣਾ ਪਸੰਦ ਕਰਨਗੇ, ਜਿਸ ਨਾਲ ਪਰਿਵਾਰਕ ਮਾਹੌਲ ਕੁਝ ਖਰਾਬ ਜਿਹਾ ਰਹੇਗਾ। ਪਰ ਸਾਲ ਦੇ ਦੂਜੇ ਅੱਧ ਵਿੱਚ, ਜਦੋਂ ਮਈ ਮਹੀਨੇ ਵਿੱਚ ਬ੍ਰਹਸਪਤੀ ਮਹਾਰਾਜ ਚੌਥੇ ਘਰ ਵਿੱਚ ਆ ਜਾਣਗੇ, ਮੰਗਲ ਮਹਾਰਾਜ ਅਤੇ ਸੂਰਜ ਮਹਾਰਾਜ ਆਪਣੇ ਘਰਾਂ ਵਿੱਚੋਂ ਨਿੱਕਲ ਚੁੱਕੇ ਹੋਣਗੇ, ਉਦੋਂ ਇਹਨਾਂ ਹਾਲਾਤਾਂ ਵਿੱਚ ਕਾਫੀ ਹੱਦ ਤੱਕ ਸੁਧਾਰ ਆ ਜਾਵੇਗਾ। ਤੁਹਾਨੂੰ ਆਪਣੇ ਭੈਣ-ਭਰਾ ਦਾ ਵੀ ਸਾਥ ਅਤੇ ਪਿਆਰ ਮਿਲੇਗਾ ਅਤੇ ਤੁਸੀਂ ਉਨ੍ਹਾਂ ਲਈ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰੋਗੇ, ਜਿਸ ਵਿੱਚ ਤੁਸੀਂ ਕਾਮਯਾਬ ਰਹੋਗੇ। ਇਸ ਨਾਲ ਤੁਹਾਡੇ ਉਨ੍ਹਾਂ ਦੇ ਨਾਲ਼ ਮਧੁਰ ਸਬੰਧ ਬਣੇ ਰਹਿਣਗੇ। ਪਰਿਵਾਰ ਦੇ ਬਜ਼ੁਰਗ ਮੈਂਬਰਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਤੁਹਾਨੂੰ ਵਾਰ-ਵਾਰ ਪਰੇਸ਼ਾਨ ਕਰ ਸਕਦੀਆਂ ਹਨ, ਇਸ ਲਈ ਉਨ੍ਹਾਂ ਦਾ ਖਿਆਲ ਰੱਖੋ।

ਸ਼ਾਦੀਸ਼ੁਦਾ ਜੀਵਨ 

ਮੀਨ ਰਾਸ਼ੀਫਲ ਦੇ ਅਨੁਸਾਰ, ਸ਼ਾਦੀਸ਼ੁਦਾ ਲੋਕਾਂ ਲਈ ਸਾਲ ਦੀ ਸ਼ੁਰੂਆਤ ਬਹੁਤ ਕਮਜ਼ੋਰ ਰਹੇਗੀ, ਕਿਉਂਕਿ ਸਾਲ ਦੀ ਸ਼ੁਰੂਆਤ ਵਿੱਚ ਰਾਹੂ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਅਤੇ ਕੇਤੂ ਮਹਾਰਾਜ ਸੱਤਵੇਂ ਘਰ ਵਿੱਚ ਰਹਿ ਕੇ ਸ਼ਾਦੀਸ਼ੁਦਾ ਜੀਵਨ ਨੂੰ ਵਿਗਾੜਨ ਦੀ ਪੂਰੀ ਕੋਸ਼ਿਸ਼ ਕਰਨਗੇ। ਆਪਸ ਵਿੱਚ ਤਾਲਮੇਲ ਨਹੀਂ ਰਹੇਗਾ, ਗਲਤਫਹਿਮੀਆਂ ਵਧਣਗੀਆਂ ਅਤੇ ਤੁਸੀਂ ਇੱਕ-ਦੂਜੇ ਨੂੰ ਸਮਝ ਨਹੀਂ ਸਕੋਗੇ, ਜਿਸ ਨਾਲ ਰਿਸ਼ਤੇ ਵਿੱਚ ਤਣਾਅ ਵੱਧ ਸਕਦਾ ਹੈ। ਮੀਨ 2025 ਰਾਸ਼ੀਫਲ ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਵਿੱਚ ਬਾਰ੍ਹਵੇਂ ਘਰ ਵਿੱਚ ਸ਼ਨੀ ਅਤੇ ਸ਼ੁੱਕਰ ਵੀ ਰਹਿਣਗੇ, ਜੋ ਆਪਸੀ ਰਿਸ਼ਤਿਆਂ ਨੂੰ ਹੋਰ ਖਰਾਬ ਕਰ ਸਕਦੇ ਹਨ, ਪਰ ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਸੱਤਵੇਂ ਘਰ ਉੱਤੇ ਹੋਣ ਕਰਕੇ ਰਿਸ਼ਤਾ ਚੱਲਦਾ ਰਹੇਗਾ ਅਤੇ ਤੁਸੀਂ ਆਪਣੇ ਰਿਸ਼ਤੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋਗੇ। ਫਿਰ ਸਮਾਂ ਬਦਲੇਗਾ ਅਤੇ ਸਾਲ ਦਾ ਦੂਜਾ ਅੱਧ ਤੁਹਾਡੇ ਰਿਸ਼ਤੇ ਲਈ ਚੰਗਾ ਰਹੇਗਾ, ਜਦੋਂ ਕੇਤੂ ਮਹਾਰਾਜ ਮਈ ਦੇ ਮਹੀਨੇ ਵਿੱਚ ਛੇਵੇਂ ਘਰ ਵਿੱਚ ਚਲੇ ਜਾਣਗੇ ਅਤੇ ਸੱਤਵਾਂ ਘਰ ਉਨ੍ਹਾਂ ਤੋਂ ਮੁਕਤ ਹੋ ਜਾਵੇਗਾ। ਉਦੋਂ ਹੌਲ਼ੀ-ਹੌਲ਼ੀ ਤੁਹਾਡੇ ਰਿਸ਼ਤੇ ਵਿੱਚ ਪਿਆਰ ਅਤੇ ਸਮਰਪਣ ਦੀ ਭਾਵਨਾ ਵਧੇਗੀ। ਤੁਸੀਂ ਇੱਕ-ਦੂਜੇ ਨੂੰ ਸਮਝ ਸਕੋਗੇ, ਇੱਕ-ਦੂਜੇ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰੋਗੇ ਅਤੇ ਆਪਣੇ ਰਿਸ਼ਤੇ ਨੂੰ ਸੰਭਾਲਣ ਦਾ ਯਤਨ ਕਰੋਗੇ। ਇਸ ਤਰ੍ਹਾਂ ਸਾਲ ਦੇ ਅੰਤ ਤੱਕ ਤੁਸੀਂ ਆਪਣੇ ਸ਼ਾਦੀਸ਼ੁਦਾ ਜੀਵਨ ਨੂੰ ਬਿਹਤਰ ਮਹਿਸੂਸ ਕਰੋਗੇ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ

ਪ੍ਰੇਮ ਜੀਵਨ 

ਮੀਨ ਰਾਸ਼ੀਫਲ ਦੇ ਅਨੁਸਾਰ, ਤੁਹਾਡੇ ਪ੍ਰੇਮ ਜੀਵਨ ਲਈ ਸਾਲ ਦੀ ਸ਼ੁਰੂਆਤ ਬਿਲਕੁਲ ਵੀ ਅਨੁਕੂਲ ਨਹੀਂ ਹੈ, ਕਿਉਂਕਿ ਨੀਚ ਰਾਸ਼ੀ ਵਿੱਚ ਹੋ ਕੇ ਮੰਗਲ ਮਹਾਰਾਜ ਪੰਜਵੇਂ ਘਰ ਵਿੱਚ ਬਿਰਾਜਮਾਨ ਹੋਣਗੇ, ਜੋ ਤੁਹਾਡੇ ਪ੍ਰੇਮੀ ਨੂੰ ਬਹੁਤ ਗੁੱਸੇ ਵਾਲਾ ਬਣਾਉਣਗੇ। ਉਹ ਹਰ ਗੱਲ 'ਤੇ ਗੁੱਸਾ ਕਰਣਗੇ ਅਤੇ ਤੁਹਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨਗੇ, ਜਿਸ ਨਾਲ ਤੁਹਾਡੇ ਸਵੈਮਾਣ ਨੂੰ ਠੇਸ ਪਹੁੰਚੇਗੀ ਅਤੇ ਤੁਸੀਂ ਉਨ੍ਹਾਂ ਤੋਂ ਨਾਰਾਜ਼ ਹੋ ਸਕਦੇ ਹੋ। ਇਹ ਸਮਾਂ ਤੁਹਾਡੇ ਰਿਸ਼ਤੇ ਲਈ ਬਹੁਤ ਕਮਜ਼ੋਰ ਰਹੇਗਾ। ਮੀਨ 2025 ਰਾਸ਼ੀਫਲ ਦੇ ਅਨੁਸਾਰ, ਮਾਰਚ ਦੇ ਅਖੀਰ ਵਿੱਚ ਜਾ ਕੇ ਇਸ ਵਿੱਚ ਕੁਝ ਕਮੀ ਆਵੇਗੀ, ਪਰ ਤੁਹਾਨੂੰ ਬਹੁਤ ਸੰਭਲ ਕੇ ਰਹਿਣਾ ਪਵੇਗਾ, ਨਹੀਂ ਤਾਂ ਪ੍ਰੇਮ ਦੀ ਡੋਰ ਆਸਾਨੀ ਨਾਲ ਟੁੱਟ ਸਕਦੀ ਹੈ। ਤੁਹਾਡੇ ਲਈ ਅਗਸਤ ਤੋਂ ਅਕਤੂਬਰ ਦੇ ਵਿਚਕਾਰ ਦਾ ਸਮਾਂ ਚੰਗਾ ਰਹੇਗਾ। ਇਸ ਦੌਰਾਨ ਤੁਹਾਡਾ ਪ੍ਰੇਮ ਖਿੜੇਗਾ, ਤੁਸੀਂ ਇੱਕ-ਦੂਜੇ ਦੀ ਬਰਾਬਰ ਦੇਖਭਾਲ ਕਰੋਗੇ, ਇੱਕ-ਦੂਜੇ 'ਤੇ ਭਰੋਸਾ ਕਰੋਗੇ ਅਤੇ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋਗੇ। ਇਹੀ ਸਮਾਂ ਤੁਹਾਡੇ ਰਿਸ਼ਤੇ ਨੂੰ ਪੱਕਾ ਬਣਾਏਗਾ ਅਤੇ ਇਸ ਦੌਰਾਨ ਤੁਸੀਂ ਆਪਣੇ ਰਿਸ਼ਤੇ ਦੇ ਮਹੱਤਵ ਨੂੰ ਵੀ ਸਮਝੋਗੇ ਅਤੇ ਆਪਣੇ ਪ੍ਰੇਮੀ ਨੂੰ ਬਰਾਬਰ ਦਾ ਦਰਜਾ ਦਿਓਗੇ।

ਉਪਾਅ

  • ਵੀਰਵਾਰ ਦੇ ਦਿਨ ਉੱਤਮ ਗੁਣਵੱਤਾ ਵਾਲਾ ਪੀਲ਼ਾ ਪੁਖਰਾਜ ਜਾਂ ਸੁਨਹਿਰਾ ਰਤਨ ਤਰਜਨੀ ਉਂਗਲ ਵਿੱਚ ਸੋਨੇ ਦੀ ਅੰਗੂਠੀ ਵਿੱਚ ਧਾਰਣ ਕਰਨਾ ਲਾਭਕਾਰੀ ਰਹੇਗਾ। 
  • ਤੁਹਾਨੂੰ ਹਰ ਰੋਜ਼ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ। 
  • ਸ਼੍ਰੀ ਗਣੇਸ਼ ਜੀ ਨੂੰ ਦੁੱਭ ਚੜ੍ਹਾਉਣ ਨਾਲ ਕੇਤੂ ਦੇ ਕਾਰਣ ਆਓਣ ਵਾਲੀਆਂ ਸਮੱਸਿਆਵਾਂ ਘਟਣਗੀਆਂ।
  • ਨਾਗਕੇਸਰ ਦਾ ਬੂਟਾ ਲਗਾਉਣ ਨਾਲ ਰਾਹੂ ਦੇ ਅਸ਼ੁਭ ਪ੍ਰਭਾਵਾਂ ਤੋਂ ਮੁਕਤੀ ਮਿਲੇਗੀ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ। ਅਜਿਹੇ ਹੀ ਹੋਰ ਲੇਖ ਪੜ੍ਹਨ ਦੇ ਲਈ ਐਸਟ੍ਰੋਕੈਂਪ ਨਾਲ਼ ਬਣੇ ਰਹੋ। 

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ 

1. ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2025 ਕਿਹੋ-ਜਿਹਾ ਰਹੇਗਾ?

ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2025 ਮਿਲੇ-ਜੁਲੇ ਨਤੀਜੇ ਲੈ ਕੇ ਆਵੇਗਾ। ਜਿੱਥੇ ਕੁਝ ਮੋਰਚਿਆਂ 'ਤੇ ਤੁਹਾਨੂੰ ਅਨੁਕੂਲ ਨਤੀਜੇ ਮਿਲਣਗੇ, ਉੱਥੇ ਕਈ ਥਾਵਾਂ 'ਤੇ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

2. ਸਾਲ 2025 ਵਿੱਚ ਮੀਨ ਰਾਸ਼ੀ ਵਾਲਿਆਂ ਦੀ ਸਿਹਤ ਕਿਹੋ-ਜਿਹੀ ਰਹੇਗੀ?

ਮੀਨ 2025 ਰਾਸ਼ੀਫਲ ਦੇ ਅਨੁਸਾਰ, ਇਹ ਸਾਲ ਤੁਹਾਡੀ ਸਿਹਤ ਦੇ ਲਈ ਜ਼ਿਆਦਾ ਅਨੁਕੂਲ ਨਹੀਂ ਕਿਹਾ ਜਾ ਸਕਦਾ।

3. ਸਾਲ 2025 ਵਿੱਚ ਮੀਨ ਰਾਸ਼ੀ ਵਾਲਿਆਂ ਦਾ ਪ੍ਰੇਮ ਜੀਵਨ ਕਿਹੋ-ਜਿਹਾ ਰਹੇਗਾ?

ਪ੍ਰੇਮ ਜੀਵਨ ਲਈ ਸਾਲ ਦੀ ਸ਼ੁਰੂਆਤ ਬਿਲਕੁਲ ਵੀ ਅਨੁਕੂਲ ਨਹੀਂ ਹੈ, ਪਰ ਸਮੇਂ ਦੇ ਨਾਲ-ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਅਤੇ ਖੁਸ਼ਹਾਲ ਬਣੇਗਾ।

More from the section: Horoscope