ਮੇਖ਼ 2025 ਰਾਸ਼ੀਫਲ ਵਿੱਚ ਮੇਖ਼ ਰਾਸ਼ੀ ਦਾ ਸਾਲ 2025 ਦਾ ਸਾਲਾਨਾ ਭਵਿੱਖਫ਼ਲ ਪੜ੍ਹੋ!

Author: Vijay Pathak | Last Updated: Mon 5 Aug 2024 11:26:45 AM

ਮੇਖ਼ 2025 ਰਾਸ਼ੀਫਲ ਲੇਖ ਐਸਟ੍ਰੋਕੈਂਪ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਮੇਖ਼ ਰਾਸ਼ੀਫਲ ਵਿੱਚ ਅਸੀਂ ਜਾਣਾਂਗੇ ਕਿ ਸਾਲ 2025 ਵਿੱਚ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਕੀ ਭਵਿੱਖਬਾਣੀ ਕੀਤੀ ਗਈ ਹੈ। ਜੇਕਰ ਤੁਸੀਂ ਵੀ ਮੇਖ਼ ਰਾਸ਼ੀ ਵਿੱਚ ਜੰਮੇ ਹੋ ਅਤੇ ਜਾਣਨਾ ਚਾਹੁੰਦੇ ਹੋ ਕਿ ਨਵੇਂ ਸਾਲ ਵਿੱਚ ਤੁਹਾਡੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਓਣਗੇ, ਤੁਹਾਡੇ ਨਿੱਜੀ ਸਬੰਧਾਂ ਉੱਤੇ ਗ੍ਰਹਾਂ ਦੀ ਚਾਲ ਦਾ ਕੀ ਪ੍ਰਭਾਵ ਪਵੇਗਾ, ਤੁਹਾਡੀ ਵਿੱਤੀ ਸਥਿਰਤਾ ਅਤੇ ਕਰੀਅਰ ਵਿੱਚ ਕੀ ਸਥਿਤੀ ਰਹੇਗੀ, ਤਾਰਿਆਂ ਦੀ ਚਾਲ ਤੁਹਾਡੇ ਪੱਖ ਵਿੱਚ ਰਹੇਗੀ ਜਾਂ ਤੁਹਾਡੀ ਸਿਹਤ ਨੂੰ ਖਰਾਬ ਕਰੇਗੀ, ਤੁਹਾਡੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਉਤਾਰ-ਚੜ੍ਹਾਅ ਆਓਣਗੇ, ਇਹਨਾਂ ਸਭ ਪ੍ਰਸ਼ਨਾਂ ਦੇ ਜਵਾਬ ਤੁਹਾਨੂੰ ਮੇਖ਼ ਰਾਸ਼ੀਫਲ ਵਿੱਚ ਪ੍ਰਦਾਨ ਕੀਤੇ ਜਾ ਰਹੇ ਹਨ। ਆਪਣੀ ਰਾਸ਼ੀ ਨਾਲ ਸਬੰਧਤ ਇਸ ਭਵਿੱਖਫਲ ਨੂੰ ਜਾਣਨ ਦੇ ਲਈ ਇਸ ਲੇਖ ਨੂੰ ਅੰਤ ਤੱਕ ਜ਼ਰੂਰ ਪੜ੍ਹੋ।


हिंदी में पढ़ें: मेष 2025 राशिफल

ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਜੀਵਨ ਦੇ ਸਭ ਮਹੱਤਵਪੂਰਣ ਪਹਿਲੂਆਂ ਨੂੰ ਛੂਹਣ ਵਾਲੇ ਇਸ ਮਹੱਤਵਪੂਰਣ ਭਵਿੱਖਫਲ ਨੂੰ ਵਿਸਥਾਰ ਸਹਿਤ ਜਾਣਨ ਦੇ ਲਈ ਆਓ ਅੱਗੇ ਵਧੀਏ ਅਤੇ ਐਸਟ੍ਰੋਕੈਂਪ ਦਾ ਮੇਖ਼ 2025 ਰਾਸ਼ੀਫਲ ਪੜ੍ਹੀਏ ਅਤੇ ਜਾਣੀਏ ਕਿ ਇਹ ਸਾਲ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਕਿਹੋ-ਜਿਹਾ ਰਹੇਗਾ।

Click Here To Read In English: Aries 2025 Horoscope

ਆਰਥਿਕ ਜੀਵਨ 

ਇਸ ਸਾਲ ਤੁਹਾਡੇ ਖਰਚੇ ਵੱਧ ਸਕਦੇ ਹਨ, ਕਿਉਂਕਿ ਸਾਲ ਦੇ ਸ਼ੁਰੂ ਵਿੱਚ ਤਾਂ ਰਾਹੂ ਬਾਰ੍ਹਵੇਂ ਘਰ ਵਿੱਚ ਹੋਵੇਗਾ ਅਤੇ 29 ਮਾਰਚ ਤੋਂ ਸ਼ਨੀ ਮਹਾਰਾਜ ਤੁਹਾਡੇ ਬਾਰ੍ਹਵੇਂ ਘਰ ਵਿੱਚ ਆ ਕੇ ਪੂਰਾ ਸਾਲ ਤੁਹਾਡੇ ਖਰਚਿਆਂ ਨੂੰ ਵਧਾਓਣ ਦਾ ਕੰਮ ਕਰੇਗਾ। ਪਰ ਚੰਗੀ ਗੱਲ ਇਹ ਹੋਵੇਗੀ ਕਿ 18 ਮਈ ਤੋਂ ਬਾਅਦ ਜਦੋਂ ਰਾਹੂ ਤੁਹਾਡੇ ਇਕਾਦਸ਼ ਘਰ ਵਿੱਚ ਆਵੇਗਾ ਤਾਂ ਤੁਹਾਡੀ ਆਮਦਨ ਵਿੱਚ ਵਾਧੇ ਦੀ ਸੰਭਾਵਨਾ ਬਣੇਗੀ। ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਕੋਈ ਅਚੱਲ ਸੰਪੱਤੀ ਖਰੀਦਣ ਵਿੱਚ ਕਾਮਯਾਬੀ ਮਿਲ ਸਕਦੀ ਹੈ। ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਤੁਹਾਡੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ ਅਤੇ ਵਪਾਰ ਕਰਨ ਵਾਲੇ ਜਾਤਕਾਂ ਨੂੰ ਵੀ ਚੰਗਾ ਲਾਭ ਹੋ ਸਕਦਾ ਹੈ। ਜੇਕਰ ਤੁਸੀਂ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਦੇ ਹੋ, ਤਾਂ ਇਸ ਸਾਲ ਤੁਹਾਨੂੰ ਚੰਗਾ ਲਾਭ ਮਿਲ ਸਕਦਾ ਹੈ। ਪਰ ਇਹ ਤੁਹਾਨੂੰ ਦੀਰਘਕਾਲੀ ਅਵਧੀ ਦੇ ਲਈ ਕਰਨਾ ਹੀ ਲਾਭਦਾਇਕ ਰਹੇਗਾ। ਸਾਲ ਦੀ ਸ਼ੁਰੂਆਤ ਵਿੱਚ ਦੇਵ ਗੁਰੂ ਬ੍ਰਹਸਪਤੀ ਦੇ ਦੂਜੇ ਘਰ ਵਿੱਚ ਰਹਿਣ ਨਾਲ ਤੁਸੀਂ ਪੈਸਾ ਇਕੱਠਾ ਕਰਨ ਵਿੱਚ ਵੀ ਸਫਲ ਹੋ ਸਕਦੇ ਹੋ ਅਤੇ ਬੱਚਤ ਦੀਆਂ ਯੋਜਨਾਵਾਂ ਤੋਂ ਵੀ ਧਨ ਲਾਭ ਪ੍ਰਾਪਤ ਕਰ ਸਕਦੇ ਹੋ।

ਸਿਹਤ 

ਜੇਕਰ ਮੇਖ਼ ਰਾਸ਼ੀ ਦੇ ਜਾਤਕਾਂ ਦੀ ਸਿਹਤ ਬਾਰੇ ਗੱਲ ਕੀਤੀ ਜਾਵੇ ਤਾਂ ਸਾਲ ਦੀ ਸ਼ੁਰੂਆਤ ਵਿੱਚ ਸਿਹਤ ਸਬੰਧੀ ਸਮੱਸਿਆਵਾਂ ਦੇ ਪ੍ਰਤੀ ਥੋੜੀ ਸਾਵਧਾਨੀ ਰੱਖਣੀ ਪਵੇਗੀ, ਕਿਉਂਕਿ ਰਾਸ਼ੀ ਸੁਆਮੀ ਮੰਗਲ ਚੌਥੇ ਘਰ ਵਿੱਚ ਨੀਚ ਰਾਸ਼ੀ ਦਾ ਹੋ ਕੇ ਵੱਕਰੀ ਸਥਿਤੀ ਵਿੱਚ ਹੋਵੇਗਾ। ਇਸ ਤੋਂ ਇਲਾਵਾ ਤੁਹਾਡੀ ਰਾਸ਼ੀ ਉੱਤੇ ਸ਼ਨੀ ਦੇਵ ਦੀ ਦ੍ਰਿਸ਼ਟੀ ਹੋਵੇਗੀ ਅਤੇ ਬਾਰ੍ਹਵੇਂ ਘਰ ਵਿੱਚ ਰਾਹੂ ਬਿਰਾਜਮਾਨ ਹੋਵੇਗਾ, ਜੋ ਸਿਹਤ ਸਬੰਧੀ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਪਰ ਸਾਲ ਦਾ ਦੂਜਾ ਅੱਧ ਅਨੁਕੂਲ ਰਹੇਗਾ। ਇਕਾਦਸ਼ ਘਰ ਵਿੱਚ ਰਾਹੂ ਦੇ ਆ ਜਾਣ ਨਾਲ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਕਮੀ ਆਵੇਗੀ, ਪਰ ਸ਼ਨੀ ਮਹਾਰਾਜ ਮਾਰਚ ਦੇ ਅੰਤ ਤੱਕ ਤੁਹਾਡੇ ਬਾਰ੍ਹਵੇਂ ਘਰ ਵਿੱਚ ਜਾ ਚੁੱਕਿਆ ਹੋਵੇਗਾ। ਇਸ ਲਈ ਤੁਹਾਨੂੰ ਅੱਖਾਂ, ਪੈਰਾਂ ਅਤੇ ਨੀਂਦ ਨਾਲ ਸਬੰਧਤ ਸਮੱਸਿਆਵਾਂ ਦੇ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਜੇਕਰ ਤੁਸੀਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰੋਗੇ, ਤਾਂ ਮੁਸ਼ਕਿਲ ਵਿੱਚ ਫਸ ਸਕਦੇ ਹੋ। ਲੇਖ ਮੇਖ਼ 2025 ਰਾਸ਼ੀਫਲ ਦੇ ਅਨੁਸਾਰ, ਤੁਹਾਨੂੰ ਆਪਣੀ ਰੋਗ ਪ੍ਰਤੀਰੋਧਕ ਖਮਤਾ ਵਧਾਓਣ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਸਾਲ ਮਾਰਚ ਤੋਂ ਬਾਅਦ ਪੈਰ ਉੱਤੇ ਸੱਟ ਜਾਂ ਮੋਚ ਦੀ ਸਥਿਤੀ ਵੀ ਬਣ ਸਕਦੀ ਹੈ। ਇਸ ਲਈ ਸਾਵਧਾਨ ਰਹੋ।

ਕਰੀਅਰ 

ਸਾਲ ਦੀ ਸ਼ੁਰੂਆਤ ਤੋਂ ਮਾਰਚ ਦੇ ਅੰਤ ਤੱਕ ਦਸਵੇਂ ਘਰ ਦਾ ਸੁਆਮੀ ਸ਼ਨੀ ਮਹਾਰਾਜ ਇਕਾਦਸ਼ ਘਰ ਵਿੱਚ ਆਪਣੀ ਹੀ ਰਾਸ਼ੀ ਵਿੱਚ ਮਜ਼ਬੂਤ ਸਥਿਤੀ ਵਿੱਚ ਰਹੇਗਾ, ਜੋ ਤੁਹਾਡੇ ਕਰੀਅਰ ਦੇ ਲਈ ਅਨੁਕੂਲ ਸਥਿਤੀ ਨੂੰ ਜਨਮ ਦੇਵੇਗਾ।ਇਸ ਨਾਲ ਤੁਹਾਡੇ ਲਈ ਨੌਕਰੀ ਵਿੱਚ ਨਾ ਕੇਵਲ ਤਰੱਕੀ ਅਤੇ ਆਮਦਨ ਵਿੱਚ ਵਾਧੇ ਦੀ ਸੰਭਾਵਨਾ ਬਣੇਗੀ, ਬਲਕਿ ਤੁਹਾਡੇ ਵਪਾਰ ਵਿੱਚ ਵੀ ਉੱਤਮ ਸਫਲਤਾ ਪ੍ਰਾਪਤ ਹੋਣ ਦੀਆਂ ਸਥਿਤੀਆਂ ਦਾ ਨਿਰਮਾਣ ਹੋਵੇਗਾ। ਮਈ ਤੋਂ ਬਾਅਦ ਤੋਂ ਰਾਹੂ ਮਹਾਰਾਜ ਵੀ ਇਕਾਦਸ਼ ਘਰ ਵਿੱਚ ਆ ਜਾਵੇਗਾ, ਜੋ ਤੁਹਾਡੇ ਕਰੀਅਰ ਨੂੰ ਮਜ਼ਬੂਤ ਬਣਾਵੇਗਾ ਅਤੇ ਤੁਹਾਨੂੰ ਕਰੀਅਰ ਸਬੰਧੀ ਚਿੰਤਾਵਾਂ ਤੋਂ ਮੁਕਤ ਕਰਾਵੇਗਾ। ਮਈ ਦੇ ਮਹੀਨੇ ਤੋਂ ਹੀ ਦੇਵ ਗੁਰੂ ਬ੍ਰਹਸਪਤੀ ਵੀ ਤੀਜੇ ਘਰ ਵਿੱਚ ਆ ਕੇ ਵਪਾਰ ਸਬੰਧੀ ਸਮੱਸਿਆਵਾਂ ਨੂੰ ਕਾਫੀ ਹੱਦ ਤੱਕ ਘੱਟ ਕਰ ਦੇਵੇਗਾ ਅਤੇ ਤੁਹਾਡਾ ਹੌਸਲਾ ਵਧਾਏਗਾ। ਨਵੰਬਰ ਤੋਂ ਦਸੰਬਰ ਦੇ ਵਿਚਕਾਰ ਕਾਰੋਬਾਰ ਵਿੱਚ ਖਾਸ ਸਫਲਤਾ ਪ੍ਰਾਪਤ ਹੋਣ ਦੀ ਸੰਭਾਵਨਾ ਬਣ ਰਹੀ ਹੈ। ਨੌਕਰੀ ਕਰਨ ਵਾਲੇ ਜਾਤਕਾਂ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਜ਼ਿਆਦਾ ਭੱਜ-ਦੌੜ ਦਾ ਸਾਹਮਣਾ ਕਰਨਾ ਪਵੇਗਾ ਅਤੇ ਯਾਤਰਾ ਵੀ ਜ਼ਿਆਦਾ ਕਰਨੀ ਪਵੇਗੀ। ਇਸ ਸਾਲ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ ਅਤੇ ਤੁਸੀਂ ਸਾਲ ਦਾ ਜ਼ਿਆਦਾਤਰ ਸਮਾਂ ਵਿਦੇਸ਼ ਵਿੱਚ ਗੁਜ਼ਾਰ ਸਕਦੇ ਹੋ। ਇਸ ਲਈ ਆਪਣੇ ਕੰਮ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਰਹੋ।

ਕੀ ਤੁਹਾਡੀ ਕੁੰਡਲੀ ਵਿੱਚ ਹੈ ਸ਼ੁਭ ਯੋਗ? ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ

ਪੜ੍ਹਾਈ 

ਜੇਕਰ ਵਿਦਿਆਰਥੀ ਵਰਗ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਸਾਲ ਤੁਹਾਨੂੰ ਆਪਣੇ ਦੋਸਤਾਂ ਦਾ ਖਾਸ ਸਹਿਯੋਗ ਪ੍ਰਾਪਤ ਹੋਵੇਗਾ, ਜਿਨਾਂ ਦੇ ਨਾਲ ਮਿਲ ਕੇ ਤੁਸੀਂ ਆਪਣੀ ਪੜ੍ਹਾਈ ਵਿੱਚ ਉੱਤਮ ਨਤੀਜੇ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ, ਤਾਂ ਇਸ ਸਾਲ ਦਾ ਦੂਜਾ ਅੱਧ ਤੁਹਾਡੇ ਲਈ ਜ਼ਿਆਦਾ ਅਨੁਕੂਲ ਰਹੇਗਾ। ਪਹਿਲੇ ਅੱਧ ਵਿੱਚ ਕੇਤੂ ਦੇ ਛੇਵੇਂ ਘਰ ਵਿੱਚ ਹੋਣ ਨਾਲ ਕਾਰਜਾਂ ਵਿੱਚ ਰੁਕਾਵਟ ਆ ਸਕਦੀ ਹੈ। ਲੇਖ ਮੇਖ਼ 2025 ਰਾਸ਼ੀਫਲ ਦੇ ਅਨੁਸਾਰ, ਉੱਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੇ ਲਈ ਇਹ ਸਾਲ ਉੱਤਮ ਸਫਲਤਾ ਦੀ ਸੰਭਾਵਨਾ ਬਣਾ ਰਿਹਾ ਹੈ। ਤੁਸੀਂ ਪੜ੍ਹਾਈ ਦੇ ਲਈ ਵਿਦੇਸ਼ ਜਾਣ ਵਿੱਚ ਵੀ ਕਾਮਯਾਬ ਹੋ ਸਕਦੇ ਹੋ। ਮਈ ਤੋਂ ਬਾਅਦ ਤੋਂ ਕੁਝ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਰੁਕਾਵਟਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਥਿਤੀ ਤੋਂ ਬਚਣ ਦੇ ਲਈ ਤੁਹਾਨੂੰ ਆਪਣੀ ਇਕਾਗਰਤਾ ਨੂੰ ਵਧਾਓਣ ਵੱਲ ਧਿਆਨ ਦੇਣਾ ਪਵੇਗਾ ਅਤੇ ਕਿਸੇ ਚੰਗੇ ਗੁਰੂ ਜਾਂ ਅਧਿਆਪਕ ਦਾ ਸਾਥ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰਨੀ ਪਵੇਗੀ, ਜਿਸ ਨਾਲ ਕਿ ਤੁਸੀਂ ਆਪਣੀ ਪੜ੍ਹਾਈ ਵਿੱਚ ਇੱਛਾ ਅਨੁਸਾਰ ਨਤੀਜੇ ਪ੍ਰਾਪਤ ਕਰ ਸਕੋ।

ਪਰਿਵਾਰਕ ਜੀਵਨ 

ਮੇਖ਼ ਰਾਸ਼ੀ ਵਿੱਚ ਜੰਮੇ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਪਰਿਵਾਰਕ ਜੀਵਨ ਦੇ ਲਿਹਾਜ਼ ਤੋਂ ਮੁਸ਼ਕਿਲ ਰਹੇਗੀ। ਪਰਿਵਾਰ ਵਿੱਚ ਅਸ਼ਾਂਤੀ ਅਤੇ ਸਮੱਸਿਆਵਾਂ ਦਾ ਬੋਲਬਾਲਾ ਹੋਵੇਗਾ। ਪਰ ਦੂਜੇ ਘਰ ਵਿੱਚ ਦੇਵ ਗੁਰੂ ਬ੍ਰਹਸਪਤੀ ਦੀ ਕਿਰਪਾ ਨਾਲ ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਤਾਲਮੇਲ ਬਣਿਆ ਰਹੇਗਾ ਅਤੇ ਆਪਸੀ ਪ੍ਰੇਮ ਵਧੇਗਾ। ਦੇਵ ਗੁਰੂ ਬ੍ਰਹਸਪਤੀ ਦੇ ਮਈ ਦੇ ਮਹੀਨੇ ਵਿੱਚ ਤੁਹਾਡੇ ਤੀਜੇ ਘਰ ਵਿੱਚ ਆਓਣ ਨਾਲ ਭੈਣਾਂ-ਭਰਾਵਾਂ ਦਾ ਤੁਹਾਡੇ ਪ੍ਰਤੀ ਰੁਝਾਨ ਵਧੇਗਾ, ਪ੍ਰੇਮ ਮਜ਼ਬੂਤ ਹੋਵੇਗਾ ਅਤੇ ਤੁਹਾਡੇ ਆਪਸੀ ਸਬੰਧ ਮਧੁਰ ਬਣਨਗੇ। ਉਹ ਹਰ ਕੰਮ ਵਿੱਚ ਤੁਹਾਡਾ ਸਹਿਯੋਗ ਕਰਨਗੇ। ਸਾਲ ਦੇ ਦੂਜੇ ਅੱਧ ਵਿੱਚ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਦੂਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਤੁਸੀਂ ਕੰਮ ਦੇ ਸਿਲਸਿਲੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋ ਜਾਓਗੇ ਅਤੇ ਪਰਿਵਾਰ ਨੂੰ ਘੱਟ ਸਮਾਂ ਦੇ ਸਕੋਗੇ। ਅਜਿਹੀ ਸਥਿਤੀ ਵਿੱਚ ਉਹਨਾਂ ਨਾਲ ਨਿਰੰਤਰ ਗੱਲਬਾਤ ਕਰਦੇ ਰਹੋ, ਤਾਂ ਕਿ ਤੁਹਾਡੇ ਵਿਚਕਾਰ ਦੂਰੀ ਨਾ ਆਵੇ ਅਤੇ ਮਾਨਸਿਕ ਤਣਾਅ ਨਾ ਵਧੇ। ਲੇਖ ਮੇਖ਼ 2025 ਰਾਸ਼ੀਫਲ ਦੇ ਅਨੁਸਾਰ, ਇਸ ਸਾਲ ਦੀ ਸ਼ੁਰੂਆਤ ਵਿੱਚ ਮਾਤਾ ਜੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਉਸ ਤੋਂ ਬਾਅਦ ਹੌਲ਼ੀ-ਹੌਲ਼ੀ ਸਮੱਸਿਆਵਾਂ ਵਿੱਚ ਕਮੀ ਆਵੇਗੀ ਅਤੇ ਉਹਨਾਂ ਦੀ ਸਿਹਤ ਠੀਕ ਹੋ ਜਾਵੇਗੀ।

ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸ਼ਾਦੀਸ਼ੁਦਾ ਜੀਵਨ 

ਜੇਕਰ ਤੁਹਾਡੇ ਸ਼ਾਦੀਸ਼ੁਦਾ ਜੀਵਨ ਬਾਰੇ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋਣਗੇ। ਸਾਲ ਦੀ ਸ਼ੁਰੂਆਤ ਜ਼ਿਆਦਾ ਅਨੁਕੂਲ ਨਹੀਂ ਰਹੇਗੀ। ਪਰ 15 ਮਈ ਤੋਂ ਬਾਅਦ ਦੇਵ ਗੁਰੂ ਬ੍ਰਹਸਪਤੀ ਤੀਜੇ ਘਰ ਵਿੱਚ ਆ ਕੇ ਤੁਹਾਡੇ ਸੱਤਵੇਂ ਘਰ ਉੱਤੇ ਦ੍ਰਿਸ਼ਟੀ ਸੁੱਟਣਗੇ, ਜਿਸ ਨਾਲ ਸ਼ਾਦੀਸ਼ੁਦਾ ਸਬੰਧ ਮਧੁਰ ਬਣਨਗੇ। ਜੀਵਨ ਸਾਥੀ ਨਾਲ ਤੁਹਾਡੀ ਨਜ਼ਦੀਕੀ ਵਧੇਗੀ। ਤੁਹਾਡੀਆਂ ਸਮੱਸਿਆਵਾਂ ਵਿੱਚ ਕਮੀ ਆਵੇਗੀ ਅਤੇ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਪਰਿਵਾਰ ਨੂੰ ਅੱਗੇ ਵਧਾਓਣ ਬਾਰੇ ਸੋਚ-ਵਿਚਾਰ ਕਰੋਗੇ। ਲੇਖ ਮੇਖ਼ 2025 ਰਾਸ਼ੀਫਲ ਦੇ ਅਨੁਸਾਰ, ਮਾਰਚ ਤੋਂ ਬਾਅਦ ਸ਼ਨੀ ਮਹਾਰਾਜ ਦੇ ਬਾਰ੍ਹਵੇਂ ਘਰ ਵਿੱਚ ਜਾਣ ਨਾਲ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਸਬੰਧ ਵਿਗੜ ਵੀ ਸਕਦੇ ਹਨ। ਪਰ ਸਮਝਦਾਰੀ ਦਿਖਾਉਂਦੇ ਹੋਏ ਤੁਹਾਨੂੰ ਇਹਨਾਂ ਸਮੱਸਿਆਵਾਂ ਤੋਂ ਬਾਹਰ ਨਿੱਕਲਣ ਦੀ ਲਗਾਤਾਰ ਕੋਸ਼ਿਸ਼ ਕਰਨੀ ਪਵੇਗੀ, ਤਾਂ ਹੀ ਤੁਹਾਡਾ ਸ਼ਾਦੀਸ਼ੁਦਾ ਜੀਵਨ ਸਹੀ ਚੱਲ ਸਕੇਗਾ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ

ਪ੍ਰੇਮ ਜੀਵਨ 

ਇਹ ਸਾਲ ਪ੍ਰੇਮ ਸਬੰਧਾਂ ਦੇ ਲਈ ਔਸਤ ਰਹੇਗਾ। ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਰਿਸ਼ਤੇ ਵਿੱਚ ਪ੍ਰੇਮ ਵਧੇਗਾ ਅਤੇ ਤੁਸੀਂ ਆਪਣੇ ਰਿਸ਼ਤੇ ਨੂੰ ਮਹੱਤਵ ਦਿਓਗੇ। ਪਰ ਹੌਲ਼ੀ-ਹੌਲ਼ੀ ਚੁਣੌਤੀਆਂ ਵਧਣਗੀਆਂ। ਮਈ ਦੇ ਮੱਧ ਵਿੱਚ ਜਦੋਂ ਕੇਤੂ ਪੰਜਵੇਂ ਘਰ ਵਿੱਚ ਆ ਜਾਵੇਗਾ, ਤਾਂ ਤੁਹਾਡੇ ਅਤੇ ਤੁਹਾਡੇ ਪ੍ਰੇਮੀ ਦੇ ਵਿਚਕਾਰ ਆਪਸੀ ਸਮਝ ਦੀ ਕਮੀ ਹੋਣ ਦੇ ਕਾਰਨ ਰਿਸ਼ਤੇ ਵਿੱਚ ਹਰ ਦਿਨ ਤਣਾਅ ਅਤੇ ਝਗੜੇ ਦੀ ਸਥਿਤੀ ਬਣ ਸਕਦੀ ਹੈ, ਜਿਸ ਨਾਲ ਤੁਸੀਂ ਆਪਣੇ ਰਿਸ਼ਤੇ ਵਿੱਚ ਠੱਗਿਆ ਹੋਇਆ ਮਹਿਸੂਸ ਕਰੋਗੇ ਅਤੇ ਤੁਹਾਡੇ ਆਪਸੀ ਸਬੰਧ ਖਰਾਬ ਹੋ ਸਕਦੇ ਹਨ। ਇਸ ਸਥਿਤੀ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਪ੍ਰੇਮੀ ਦੇ ਨਾਲ ਸਪਸ਼ਟ ਰੂਪ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਇੱਕ-ਦੂਜੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਆਪਣੇ ਰਿਸ਼ਤੇ ਨੂੰ ਹੋਰ ਜ਼ਿਆਦਾ ਸਮਾਂ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਹੀ ਤੁਸੀਂ ਆਪਣੇ ਰਿਸ਼ਤੇ ਨੂੰ ਸੰਭਾਲ ਸਕੋਗੇ। ਜੇਕਰ ਤੁਸੀਂ ਅਜੇ ਇਕੱਲੇ ਹੋ ਅਤੇ ਕਿਸੇ ਨਵੇਂ ਰਿਸ਼ਤੇ ਵਿੱਚ ਆਓਣਾ ਚਾਹੁੰਦੇ ਹੋ, ਤਾਂ ਸਾਵਧਾਨੀ ਰੱਖੋ, ਕਿਓਂਕਿ ਇਸ ਸਾਲ ਦੇ ਮੱਧ ਵਿੱਚ ਤੁਹਾਨੂੰ ਕਿਸੇ ਤੋਂ ਧੋਖਾ ਮਿਲਣ ਦੀ ਸੰਭਾਵਨਾ ਬਣ ਰਹੀ ਹੈ।

ਉਪਾਅ

  • ਲੇਖ ਮੇਖ਼ 2025 ਰਾਸ਼ੀਫਲ ਦੇ ਅਨੁਸਾਰ, ਮੰਗਲ ਗ੍ਰਹਿ ਦਾ ਪ੍ਰਭਾਵ ਤੁਹਾਡੇ ਲਈ ਮਹੱਤਵਪੂਰਣ ਹੈ। ਇਸ ਨੂੰ ਅਨੁਕੂਲ ਬਣਾਉਣ ਦੇ ਲਈ ਉੱਤਮ ਗੁਣਵੱਤਾ ਦਾ ਮੂੰਗਾ ਰਤਨ ਤਾਂਬੇ ਦੀ ਅੰਗੂਠੀ ਵਿੱਚ ਜੜਵਾ ਕੇ ਆਪਣੀ ਅਨਾਮਿਕਾ ਉਂਗਲ ਵਿੱਚ ਮੰਗਲਵਾਰ ਦੇ ਦਿਨ ਧਾਰਣ ਕਰੋ।
  • ਹਰ ਦਿਨ ਪੰਛੀਆਂ ਨੂੰ ਦਾਣਾ ਪਾਓ।
  • ਤੁਹਾਨੂੰ ਬੁੱਧਵਾਰ ਦੇ ਦਿਨ ਸ਼ਾਮ ਦੇ ਸਮੇਂ ਇੱਕ ਕੌਲੀ ਵਿੱਚ ਕਾਲ਼ੇ ਤਿਲ ਕਿਸੇ ਮੰਦਿਰ ਵਿੱਚ ਰੱਖ ਕੇ ਆਓਣੇ ਚਾਹੀਦੇ ਹਨ।
  • ਵੀਰਵਾਰ ਦੇ ਦਿਨ ਪਿੱਪਲ ਦੇ ਰੁੱਖ ਨੂੰ ਜਲ ਦਿਓ, ਪਰ ਰੁੱਖ ਨੂੰ ਨਾ ਛੂਹੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ। ਅਜਿਹੇ ਹੀ ਹੋਰ ਲੇਖ ਪੜ੍ਹਨ ਦੇ ਲਈ ਐਸਟ੍ਰੋਕੈਂਪ ਨਾਲ਼ ਬਣੇ ਰਹੋ। 

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. 2025 ਰਾਸ਼ੀਫਲ ਦੇ ਅਨੁਸਾਰ ਮੇਖ਼ ਰਾਸ਼ੀ ਦਾ ਭਵਿੱਖ ਕਿਹੋ-ਜਿਹਾ ਹੈ?

2025 ਰਾਸ਼ੀਫਲ ਦੇ ਅਨੁਸਾਰ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਨਵੇਂ ਸਾਲ ਵਿੱਚ ਜੀਵਨ ਦੇ ਵੱਖ-ਵੱਖ ਮੋਰਚਿਆਂ ਉੱਤੇ ਅਨੁਕੂਲ ਨਤੀਜੇ ਪ੍ਰਾਪਤ ਹੋਣ ਦੀ ਸੰਭਾਵਨਾ ਬਣ ਰਹੀ ਹੈ। 

2. 2025 ਵਿੱਚ ਮੇਖ਼ ਜਾਤਕਾਂ ਦੀ ਸਿਹਤ ਕਿਹੋ-ਜਿਹੀ ਰਹੇਗੀ? 

2025 ਵਿੱਚ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਸਾਲ ਤੁਹਾਡੀ ਸਿਹਤ ਵਿੱਚ ਬਹੁਤ ਤਰ੍ਹਾਂ ਦੇ ਉਤਾਰ-ਚੜ੍ਹਾਅ ਆਓਣ ਦੀ ਸੰਭਾਵਨਾ ਹੈ। 

3. 2025 ਵਿੱਚ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਨੌਕਰੀ ਦੇ ਸਬੰਧ ਵਿੱਚ ਕਿਹੋ-ਜਿਹੇ ਨਤੀਜੇ ਮਿਲਣਗੇ?

2025 ਵਿੱਚ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਕਰੀਅਰ ਦੇ ਸੰਦਰਭ ਵਿੱਚ ਪ੍ਰਮੋਸ਼ਨ, ਆਮਦਨ ਵਿੱਚ ਵਾਧਾ ਅਤੇ ਤਬਾਦਲਾ ਪ੍ਰਾਪਤ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ।

More from the section: Horoscope