ਸਿੰਘ 2025 ਰਾਸ਼ੀਫਲ ਵਿੱਚ ਸਿੰਘ ਰਾਸ਼ੀ ਦਾ ਸਾਲ 2025 ਦਾ ਭਵਿੱਖਫ਼ਲ ਪੜ੍ਹੋ!

Author: Vijay Pathak | Last Updated: Mon 5 Aug 2024 12:21:38 PM

ਸਿੰਘ 2025 ਰਾਸ਼ੀਫਲ ਲੇਖ ਐਸਟ੍ਰੋਕੈਂਪ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਸਿੰਘ ਰਾਸ਼ੀਫਲ ਵਿੱਚ ਅਸੀਂ ਜਾਣਾਂਗੇ ਕਿ ਸਾਲ 2025 ਵਿੱਚ ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਕੀ ਭਵਿੱਖਬਾਣੀ ਕੀਤੀ ਗਈ ਹੈ। ਇਸ ਵਿੱਚ ਤੁਹਾਨੂੰ ਜਾਣਨ ਦਾ ਮੌਕਾ ਮਿਲੇਗਾ ਕਿ ਨਵੇਂ ਸਾਲ ਵਿੱਚ ਸਿੰਘ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆ ਸਕਦੇ ਹਨ। ਉਹਨਾਂ ਨਾਲ ਸਬੰਧਤ ਸਾਰੀ ਸਟੀਕ ਭਵਿੱਖਬਾਣੀ ਤੁਹਾਨੂੰ ਜਾਣਨ ਨੂੰ ਮਿਲੇਗੀ। ਇਹ ਭਵਿੱਖਫਲ ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਵੈਦਿਕ ਜੋਤਿਸ਼ ਉੱਤੇ ਅਧਾਰਿਤ ਗ੍ਰਹਾਂ-ਨਕਸ਼ੱਤਰਾਂ ਦੀ ਚਾਲ, ਸਥਿਤੀ ਅਤੇ ਗ੍ਰਹਾਂ ਦੇ ਗੋਚਰ ਦੀ ਗਣਨਾ ਦੇ ਅਧਾਰ ਉੱਤੇ ਤਿਆਰ ਕੀਤਾ ਗਿਆ ਹੈ। ਆਓ ਚੱਲੋ ਹੁਣ ਜਾਣਕਾਰੀ ਪ੍ਰਾਪਤ ਕਰੀਏ ਕਿ ਨਵੇਂ ਸਾਲ ਵਿੱਚ ਸਿੰਘ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਓਣ ਦੀ ਸੰਭਾਵਨਾ ਰਹੇਗੀ ਅਤੇ ਉਹਨਾਂ ਨੂੰ ਕਿੱਥੇ-ਕਿੱਥੇ ਸਾਵਧਾਨੀ ਵਰਤਣੀ ਚਾਹੀਦੀ ਹੈ।


ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

 ਇਸ ਸਾਲ ਤੁਹਾਡੇ ਜੀਵਨ ਵਿੱਚ ਕਿਹੜੇ-ਕਿਹੜੇ ਪਰਿਵਰਤਨ ਆਓਣਗੇ, ਕਿਹੋ-ਜਿਹਾ ਰਹੇਗਾ ਤੁਹਾਡਾ ਨਿੱਜੀ ਜੀਵਨ ਅਤੇ ਕਿਹੋ-ਜਿਹਾ ਰਹੇਗਾ ਤੁਹਾਡਾ ਪੇਸ਼ੇਵਰ ਜੀਵਨ, ਚੱਲੋ ਆਓ ਹੁਣ ਵਿਸਥਾਰ ਨਾਲ ਐਸਟ੍ਰੋਕੈਂਪ ਦੇ ਲੇਖ ਸਿੰਘ 2025 ਰਾਸ਼ੀਫਲ ਤੋਂ ਇਹ ਸਾਰੀ ਜਾਣਕਾਰੀ ਪ੍ਰਾਪਤ ਕਰੀਏ ਅਤੇ ਜਾਣੀਏ ਕਿ ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਕਿਹੋ-ਜਿਹਾ ਸਾਬਤ ਹੋਵੇਗਾ।

Click here to read in English: Leo 2025 Horoscope

ਆਰਥਿਕ ਜੀਵਨ 

 

ਸਿੰਘ ਰਾਸ਼ੀਫਲ ਦੀ ਭਵਿੱਖਬਾਣੀ ਦੇ ਅਨੁਸਾਰ, ਨਵਾਂ ਸਾਲ ਆਰਥਿਕ ਤੌਰ ‘ਤੇ ਤੁਹਾਡੇ ਲਈ ਤਰੱਕੀ ਪ੍ਰਦਾਨ ਕਰਨ ਵਾਲਾ ਸਾਲ ਸਾਬਤ ਹੋ ਸਕਦਾ ਹੈ। ਸਾਲ ਦੀ ਸ਼ੁਰੂਆਤ ਵਿੱਚ ਤਾਂ ਰਾਹੂ ਅੱਠਵੇਂ ਘਰ ਵਿੱਚ ਅਤੇ ਮੰਗਲ ਬਾਰ੍ਹਵੇਂ ਘਰ ਵਿੱਚ ਰਹਿ ਕੇ ਤੁਹਾਡੇ ਖਰਚਿਆਂ ਨੂੰ ਵਧਾਓਣ ਦਾ ਕੰਮ ਕਰੇਗਾ। ਪਰ ਮਈ ਦੇ ਮਹੀਨੇ ਵਿੱਚ ਦੇਵ ਗੁਰੂ ਬ੍ਰਹਸਪਤੀ ਇਕਾਦਸ਼ ਘਰ ਵਿੱਚ ਆ ਜਾਣਗੇ ਅਤੇ ਰਾਹੂ ਮਹਾਰਾਜ ਵੀ ਅੱਠਵੇਂ ਘਰ ਤੋਂ ਨਿੱਕਲ਼ ਕੇ ਸੱਤਵੇਂ ਘਰ ਵਿੱਚ ਆ ਜਾਵੇਗਾ, ਜਿਸ ਨਾਲ ਕਾਰੋਬਾਰੀ ਲਾਭ ਵੀ ਹੋਣਗੇ ਅਤੇ ਹੋਰ ਪ੍ਰਕਾਰ ਦੇ ਵਾਧੂ ਧਨ ਲਾਭ ਹੋਣ ਦੀ ਵੀ ਸੰਭਾਵਨਾ ਬਣੇਗੀ। ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ। ਤੁਹਾਨੂੰ ਇੱਕ ਤੋਂ ਜ਼ਿਆਦਾ ਸਰੋਤਾਂ ਤੋਂ ਧਨ ਪ੍ਰਾਪਤ ਹੋਵੇਗਾ, ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ। ਹਾਲਾਂਕਿ ਮਾਰਚ ਦੇ ਅੰਤ ਤੋਂ ਸ਼ਨੀ ਮਹਾਰਾਜ ਅੱਠਵੇਂ ਘਰ ਵਿੱਚ ਰਹੇਗਾ, ਜਿਸ ਨਾਲ ਕਿਸੇ ਪ੍ਰਕਾਰ ਦੇ ਕੋਰਟ ਜਾਂ ਕਚਹਿਰੀ ਦੇ ਵਿਵਾਦ ਦੇ ਕਾਰਨ ਤੁਹਾਨੂੰ ਧਨ ਲਾਭ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਇਸ ਦੇ ਨਾਲ ਹੀ ਅਚਾਨਕ ਤੋਂ ਹੀ ਕੋਈ ਧਨ ਪ੍ਰਾਪਤੀ ਦੀ ਸੰਭਾਵਨਾ ਵੀ ਬਣ ਸਕਦੀ ਹੈ। ਪਰ ਇਸ ਦੌਰਾਨ ਨਿਵੇਸ਼ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ।

हिंदी में पढ़ें: सिंह 2025 राशिफल

ਸਿਹਤ 

ਸਿੰਘ ਰਾਸ਼ੀਫਲ ਦੇ ਅਨੁਸਾਰ, ਜੇਕਰ ਤੁਹਾਡੀ ਸਿਹਤ ਬਾਰੇ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਤੁਹਾਡੀ ਸਿਹਤ ਦੇ ਲਈ ਬਹੁਤ ਕਮਜ਼ੋਰ ਰਹੇਗੀ। ਸੂਰਜ ਪੰਜਵੇਂ ਘਰ ਵਿੱਚ ਹੋਵੇਗਾ। ਸ਼ਨੀ ਅਤੇ ਸ਼ੁੱਕਰ ਸੱਤਵੇਂ ਘਰ ਵਿੱਚ, ਕੇਤੂ ਦੂਜੇ ਘਰ ਵਿੱਚ ਅਤੇ ਰਾਹੂ ਅੱਠਵੇਂ ਘਰ ਵਿੱਚ ਅਤੇ ਮੰਗਲ ਦੇ ਬਾਰ੍ਹਵੇਂ ਘਰ ਵਿੱਚ ਹੋਣ ਨਾਲ ਸਿਹਤ ਸਬੰਧੀ ਸਮੱਸਿਆਵਾਂ ਚਾਰੇ ਪਾਸੇ ਤੋਂ ਆ ਕੇ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਪਰ ਤੁਸੀਂ ਆਪਣੀ ਉੱਤਮ ਇੱਛਾ ਸ਼ਕਤੀ ਅਤੇ ਵਧੀਆ ਰੋਗ ਪ੍ਰਤੀਰੋਧਕ ਖਮਤਾ ਦੇ ਦਮ ਉੱਤੇ ਇਹਨਾਂ ਸਭ ਸਮੱਸਿਆਵਾਂ ਤੋਂ ਬਚੇ ਰਹਿਣ ਵਿੱਚ ਕਾਮਯਾਬ ਹੋ ਸਕਦੇ ਹੋ। ਲੇਖ ਸਿੰਘ 2025 ਰਾਸ਼ੀਫਲ ਕਹਿੰਦਾ ਹੈ ਕਿ ਸਾਲ ਦਾ ਦੂਜਾ ਅੱਧ ਤੁਹਾਡੇ ਲਈ ਜ਼ਿਆਦਾ ਅਨੁਕੂਲ ਰਹੇਗਾ, ਕਿਉਂਕਿ ਰਾਹੂ ਸੱਤਵੇਂ ਘਰ ਵਿੱਚ ਆ ਜਾਵੇਗਾ। ਮੰਗਲ ਮਹਾਰਾਜ ਵੀ ਬਾਰ੍ਹਵੇਂ ਘਰ ਤੋਂ ਨਿੱਕਲ਼ ਜਾਵੇਗਾ ਅਤੇ ਬ੍ਰਹਸਪਤੀ ਮਹਾਰਾਜ ਇਕਾਦਸ਼ ਘਰ ਵਿੱਚ ਆ ਕੇ ਤੁਹਾਡੀਆਂ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਕਮੀ ਕਰੇਗਾ। ਪਰ ਸ਼ਨੀ ਮਹਾਰਾਜ ਪੂਰਾ ਸਾਲ ਅੱਠਵੇਂ ਘਰ ਵਿੱਚ ਰਹੇਗਾ। ਇਸ ਲਈ ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਸਾਵਧਾਨੀ ਰੱਖਣੀ ਚਾਹੀਦੀ ਹੈ। ਛੋਟੀ ਜਿਹੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਇਸ ਲਈ ਤੁਹਾਡੇ ਲਈ ਤੁਰੰਤ ਹੀ ਇਲਾਜ ਦੇ ਲਈ ਅੱਗੇ ਵਧਣਾ ਬਿਹਤਰ ਹੋਵੇਗਾ।

ਕੀ ਤੁਹਾਡੀ ਕੁੰਡਲੀ ਵਿੱਚ ਹੈ ਸ਼ੁਭ ਯੋਗ? ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ

ਕਰੀਅਰ 

ਸਿੰਘ ਰਾਸ਼ੀਫਲ ਦੇ ਅਨੁਸਾਰ, ਜੇਕਰ ਤੁਹਾਡੇ ਕਰੀਅਰ ਬਾਰੇ ਗੱਲ ਕਰੀਏ ਤਾਂ ਨੌਕਰੀ ਕਰਨ ਵਾਲੇ ਜਾਤਕਾਂ ਨੂੰ ਉੱਤਮ ਲਾਭ ਮਿਲਣ ਦੀ ਸੰਭਾਵਨਾ ਬਣੇਗੀ। ਸਾਲ ਦੀ ਸ਼ੁਰੂਆਤ ਵਿੱਚ ਦਸਵੇਂ ਘਰ ਦਾ ਸੁਆਮੀ ਸ਼ੁੱਕਰ ਮਹਾਰਾਜ ਸੱਤਵੇਂ ਘਰ ਵਿੱਚ ਸ਼ਨੀ ਮਹਾਰਾਜ ਦੇ ਨਾਲ ਹੋਵੇਗਾ, ਜੋ ਕਿ ਛੇਵੇਂ ਘਰ ਦਾ ਸੁਆਮੀ ਵੀ ਹੈ ਅਤੇ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਦਸਵੇਂ ਘਰ ਵਿੱਚ ਹੋਣਗੇ, ਜਿਸ ਨਾਲ ਤੁਹਾਡਾ ਅਨੁਭਵ ਤੁਹਾਨੂੰ ਸਫਲਤਾ ਪ੍ਰਾਪਤ ਕਰਨ ਵਿੱਚ ਮੱਦਦਗਾਰ ਬਣੇਗਾ। ਇਸ ਤੋਂ ਬਾਅਦ ਬ੍ਰਹਸਪਤੀ ਮਹਾਰਾਜ ਇਕਾਦਸ਼ ਘਰ ਵਿੱਚ ਆ ਜਾਣਗੇ ਅਤੇ ਸ਼ਨੀ ਅੱਠਵੇਂ ਘਰ ਵਿੱਚ ਹੋਵੇਗਾ। ਇਸ ਨਾਲ ਤੁਹਾਨੂੰ ਕਾਰਜ ਖੇਤਰ ਵਿੱਚ ਮਿਹਨਤ ਕਰਨੀ ਪਵੇਗੀ। ਪਰ ਹੌਲ਼ੀ-ਹੌਲ਼ੀ ਉਸ ਦਾ ਫਲ਼ ਵੀ ਤੁਹਾਨੂੰ ਜ਼ਰੂਰ ਮਿਲੇਗਾ ਅਤੇ ਸਾਲ ਦੇ ਆਖਰੀ ਮਹੀਨਿਆਂ ਵਿੱਚ ਤੁਹਾਨੂੰ ਜ਼ਬਰਦਸਤ ਸਫਲਤਾ ਮਿਲੇਗੀ। ਸਾਲ ਦੇ ਮੱਧ ਦੇ ਦੌਰਾਨ ਕੰਮ ਦੇ ਸਿਲਸਿਲੇ ਵਿੱਚ ਯਾਤਰਾਵਾਂ ਕਰਨ ਦਾ ਮੌਕਾ ਮਿਲੇਗਾ। ਕਾਰੋਬਾਰ ਕਰ ਰਹੇ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਬਹੁਤ ਉੱਤਮ ਰਹੇਗੀ। ਸ਼ਨੀ ਅਤੇ ਸ਼ੁੱਕਰ ਮਹਾਰਾਜ ਦੀ ਕਿਰਪਾ ਨਾਲ ਤੁਹਾਨੂੰ ਦੂਰਗਾਮੀ ਨਤੀਜੇ ਪ੍ਰਾਪਤ ਹੋਣਗੇ, ਜਿਸ ਨਾਲ ਕਾਰੋਬਾਰ ਵਿੱਚ ਕੁਝ ਨਵੀਆਂ ਚੁਣੌਤੀਆਂ, ਜੋ ਕਿ ਸਾਹਮਣੇ ਆ ਰਹੀਆਂ ਸਨ, ਹੁਣ ਦੂਰ ਹੋ ਜਾਣਗੀਆਂ ਅਤੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ। ਇਸ ਸਾਲ ਵਪਾਰ ਦੇ ਖੇਤਰ ਵਿੱਚ ਖਾਸ ਲਾਭ ਦੀ ਸੰਭਾਵਨਾ ਬਣ ਸਕਦੀ ਹੈ। ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਦਾਅ-ਪੇਚ ਤੋਂ ਬਚਣ ਦੀ ਕੋਸ਼ਿਸ਼ ਕਰੋ।

ਪੜ੍ਹਾਈ

ਸਿੰਘ ਰਾਸ਼ੀ ਦੇ ਵਿਦਿਆਰਥੀ ਵਰਗ ਬਾਰੇ ਗੱਲ ਕੀਤੀ ਜਾਵੇ ਤਾਂ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਚੰਗੀ ਰਹੇਗੀ। ਲੇਖ ਸਿੰਘ 2025 ਰਾਸ਼ੀਫਲ ਦੇ ਅਨੁਸਾਰ, ਜਿਹੜੇ ਜਾਤਕ ਡਿਗਰੀ ਪ੍ਰਾਪਤ ਕਰ ਰਹੇ ਹਨ, ਉਹਨਾਂ ਨੂੰ ਕਾਲਜ ਇੰਟਰਵਿਊ ਵਿੱਚ ਸਫਲਤਾ ਮਿਲ ਸਕਦੀ ਹੈ ਅਤੇ ਨੌਕਰੀ ਮਿਲ ਸਕਦੀ ਹੈ। ਪੰਜਵੇਂ ਘਰ ਦੇ ਸੁਆਮੀ ਬ੍ਰਹਸਪਤੀ ਮਹਾਰਾਜ ਸਾਲ ਦੀ ਸ਼ੁਰੂਆਤ ਵਿੱਚ ਦਸਵੇਂ ਘਰ ਵਿੱਚ ਰਹਿਣਗੇ ਅਤੇ ਉਸ ਤੋਂ ਬਾਅਦ ਮਈ ਦੇ ਮਹੀਨੇ ਵਿੱਚ ਤੁਹਾਡੇ ਇਕਾਦਸ਼ ਘਰ ਵਿੱਚ ਆ ਕੇ ਪੰਜਵੇਂ ਘਰ ਨੂੰ ਪੂਰਣ ਦ੍ਰਿਸ਼ਟੀ ਨਾਲ ਦੇਖਣਗੇ, ਜਿਸ ਨਾਲ ਪੜ੍ਹਾਈ ਵਿੱਚ ਤੁਹਾਨੂੰ ਉੱਤਮ ਸਫਲਤਾ ਮਿਲਣ ਦੀ ਸੰਭਾਵਨਾ ਬਣੇਗੀ। ਤੁਹਾਡੇ ਮਨ ਵਿੱਚ ਗਿਆਨ ਪ੍ਰਾਪਤੀ ਦੀ ਇੱਛਾ ਵੀ ਸਹਿਜ ਰੂਪ ਨਾਲ ਜਾਗੇਗੀ। ਵਿੱਦਿਆ ਪ੍ਰਾਪਤੀ ਵਿੱਚ ਸਫਲਤਾ ਮਿਲੇਗੀ। ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਇਸ ਸਾਲ ਸਖਤ ਮਿਹਨਤ ਦੇ ਦਮ ‘ਤੇ ਸਫਲਤਾ ਪ੍ਰਾਪਤ ਹੋਣ ਦੀ ਮਜ਼ਬੂਤ ਸੰਭਾਵਨਾ ਬਣ ਰਹੀ ਹੈ। ਜੇਕਰ ਤੁਸੀਂ ਉੱਚ ਵਿੱਦਿਆ ਗ੍ਰਹਿਣ ਕਰਨਾ ਚਾਹੁੰਦੇ ਹੋ, ਤਾਂ ਸਾਲ ਦੇ ਸ਼ੁਰੂਆਤੀ ਦੋ ਮਹੀਨੇ ਤੁਹਾਡੇ ਲਈ ਉੱਤਮ ਰਹਿਣਗੇ। ਉਸ ਤੋਂ ਬਾਅਦ ਵੀ ਤੁਹਾਡੀ ਮਿਹਨਤ ਸਫਲਤਾ ਦਿਲਵਾਏਗੀ। ਪਰ ਸ਼ੁਰੂਆਤੀ ਮਹੀਨਿਆਂ ਵਿੱਚ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਵੀ ਪੂਰਾ ਹੋ ਸਕਦਾ ਹੈ। ਤੁਹਾਨੂੰ ਆਪਣੀ ਇਕਾਗਰਤਾ ਨੂੰ ਵਧਾਓਣਾ ਪਵੇਗਾ। 

ਪਰਿਵਾਰਕ ਜੀਵਨ  

ਸਿੰਘ ਰਾਸ਼ੀਫਲ ਦੇ ਅਨੁਸਾਰ, ਨਵਾਂ ਸਾਲ ਪਰਿਵਾਰਕ ਜੀਵਨ ਦੇ ਲਈ ਸ਼ੁਰੂਆਤ ਵਿੱਚ ਤਾਂ ਬਹੁਤ ਅਨੁਕੂਲ ਰਹੇਗਾ। ਚੌਥੇ ਘਰ ਵਿੱਚ ਬੁੱਧ ਮਹਾਰਾਜ ਅਤੇ ਦਸਵੇਂ ਘਰ ਵਿੱਚ ਦੇਵ ਗੁਰੂ ਬ੍ਰਹਸਪਤੀ ਬਿਰਾਜਮਾਨ ਰਹਿਣਗੇ, ਜਿਸ ਨਾਲ ਪਰਿਵਾਰ ਦੇ ਮੈਂਬਰਾਂ ਵਿਚਕਾਰ ਆਪਸੀ ਤਾਲਮੇਲ ਬਹੁਤ ਮਜ਼ਬੂਤ ਰਹੇਗਾ। ਇੱਕ-ਦੂਜੇ ਦੇ ਪ੍ਰਤੀ ਪ੍ਰੇਮ-ਪਿਆਰ ਦੀ ਭਾਵਨਾ ਰਹੇਗੀ। ਸਾਰੇ ਇੱਕ-ਦੂਜੇ ਦੀ ਕਦਰ ਕਰਨਗੇ। ਸ਼ਨੀ ਮਹਾਰਾਜ ਦੀ ਦ੍ਰਿਸ਼ਟੀ ਸਾਲ ਦੀ ਸ਼ੁਰੂਆਤ ਵਿੱਚ ਚੌਥੇ ਘਰ ‘ਤੇ ਹੋਣ ਦੇ ਕਾਰਨ ਕਦੇ-ਕਦਾਈਂ ਕੁਝ ਵਿਵਾਦ ਦੀਆਂ ਸਥਿਤੀਆਂ ਵੀ ਪੈਦਾ ਹੋ ਸਕਦੀਆਂ ਹਨ। ਦੂਜੇ ਘਰ ਵਿੱਚ ਕੇਤੂ ਮਹਾਰਾਜ ਬੋਲਬਾਣੀ ਦੇ ਕਾਰਨ ਆਪਸ ਵਿੱਚ ਕੁਝ ਟਕਰਾਅ ਪੈਦਾ ਕਰ ਸਕਦਾ ਹੈ। ਪਰ ਮਈ ਤੋਂ ਬਾਅਦ ਤੋਂ ਇਹਨਾਂ ਸਭ ਸਥਿਤੀਆਂ ਵਿੱਚ ਹੋਰ ਕਮੀ ਆ ਜਾਵੇਗੀ ਅਤੇ ਆਪਸੀ ਤਾਲਮੇਲ ਬਿਹਤਰ ਹੋ ਜਾਵੇਗਾ। ਦੇਵ ਗੁਰੂ ਬ੍ਰਹਸਪਤੀ ਦੇ ਇਕਾਦਸ਼ ਘਰ ਵਿੱਚ ਰਹਿ ਕੇ ਪੰਜਵੇਂ ਘਰ, ਤੀਜੇ ਘਰ ਅਤੇ ਸੱਤਵੇਂ ਘਰ ਨੂੰ ਦੇਖਣ ਨਾਲ ਜੀਵਨ ਸਾਥੀ ਅਤੇ ਪਰਿਵਾਰ ਦੇ ਮੈਂਬਰਾਂ ਅਤੇ ਸੰਤਾਨ ਦੇ ਵਿਚਕਾਰ ਚੰਗਾ ਤਾਲਮੇਲ ਦੇਖਣ ਨੂੰ ਮਿਲੇਗਾ। ਲੇਖ ਸਿੰਘ 2025 ਰਾਸ਼ੀਫਲ ਦੱਸਦਾ ਹੈ ਕਿ ਭੈਣਾਂ-ਭਰਾਵਾਂ ਨਾਲ ਆਪਸੀ ਸਬੰਧ ਮਧੁਰ ਬਣਨਗੇ ਅਤੇ ਸੰਤਾਨ ਨਾਲ਼ ਸਬੰਧਤ ਚੰਗੀਆਂ ਖਬਰਾਂ ਪ੍ਰਾਪਤ ਹੋਣਗੀਆਂ, ਜਿਸ ਨਾਲ ਘਰ ਵਿੱਚ ਖੁਸ਼ਹਾਲੀ ਰਹੇਗੀ ਅਤੇ ਪਰਿਵਾਰਕ ਜੀਵਨ ਵੀ ਮਜ਼ਬੂਤ ਦਿਖੇਗਾ।

ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸ਼ਾਦੀਸ਼ੁਦਾ ਜੀਵਨ 

ਸਿੰਘ ਰਾਸ਼ੀਫਲ ਦੇ ਅਨੁਸਾਰ, ਜੇਕਰ ਤੁਹਾਡੇ ਸ਼ਾਦੀਸ਼ੁਦਾ ਜੀਵਨ ਬਾਰੇ ਗੱਲ ਕੀਤੀ ਜਾਵੇ ਤਾਂ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਆਪਸ ਵਿੱਚ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਤਾਲਮੇਲ ਵਧੀਆ ਬਣਿਆ ਰਹੇਗਾ। ਤੁਸੀਂ ਦੋਵੇਂ ਇੱਕ-ਦੂਜੇ ਦੀ ਗੱਲ ਨੂੰ ਸਮਝੋਗੇ ਅਤੇ ਮਹੱਤਵ ਦਿਓਗੇ। ਪ੍ਰੇਮ ਅਤੇ ਰੋਮਾਂਸ ਦੀ ਸੰਭਾਵਨਾ ਵੀ ਬਣੇਗੀ। ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਲੰਬੀਆਂ ਯਾਤਰਾਵਾਂ ਵੀ ਕਰੋਗੇ। ਮਾਰਚ ਦੇ ਮਹੀਨੇ ਵਿੱਚ ਸ਼ਨੀ ਮਹਾਰਾਜ ਅੱਠਵੇਂ ਘਰ ਵਿੱਚ ਚਲਾ ਜਾਵੇਗਾ, ਜਿੱਥੇ ਰਾਹੂ ਬਿਰਾਜਮਾਨ ਹੋਵੇਗਾ। ਇਸ ਨਾਲ ਸਹੁਰਿਆਂ ਵਿੱਚ ਅਤੇ ਤੁਹਾਡੇ ਜੀਵਨ ਸਾਥੀ ਨੂੰ ਵੀ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਤੋਂ ਵੀ ਪਰੇਸ਼ਾਨੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਉਹਨਾਂ ਦਾ ਧਿਆਨ ਰੱਖੋ। ਇਸ ਤੋਂ ਬਾਅਦ ਮਈ ਦੇ ਮਹੀਨੇ ਵਿੱਚ ਰਾਹੂ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰੇਗਾ ਅਤੇ ਦੇਵ ਗੁਰੂ ਬ੍ਰਹਸਪਤੀ ਇਕਾਦਸ਼ ਘਰ ਤੋਂ ਸੱਤਵੇਂ ਘਰ ਉੱਤੇ ਦ੍ਰਿਸ਼ਟੀ ਸੁੱਟਣਗੇ, ਜਿਸ ਨਾਲ ਜੀਵਨ ਸਾਥੀ ਨਾਲ ਰਿਸ਼ਤਾ ਹੋਰ ਬਿਹਤਰ ਬਣੇਗਾ। ਆਪਸ ਵਿੱਚ ਮਧੁਰਤਾ ਵਧੇਗੀ ਅਤੇ ਤੁਸੀਂ ਆਪਣੇ ਸਹੁਰੇ ਪੱਖ ਦੇ ਮੈਂਬਰਾਂ ਦੀ ਵੀ ਮੱਦਦ ਕਰੋਗੇ। ਲੇਖ ਸਿੰਘ 2025 ਰਾਸ਼ੀਫਲ ਕਹਿੰਦਾ ਹੈ ਕਿ ਤੁਹਾਡਾ ਸ਼ਾਦੀਸ਼ੁਦਾ ਜੀਵਨ ਮਧੁਰਤਾ ਨਾਲ ਅੱਗੇ ਵਧੇਗਾ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ

ਪ੍ਰੇਮ ਜੀਵਨ 

ਸਿੰਘ ਰਾਸ਼ੀਫਲ ਤੁਹਾਡੇ ਲਈ ਭਵਿੱਖਬਾਣੀ ਕਰਦਾ ਹੈ ਕਿ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਪ੍ਰੇਮ ਸਬੰਧਾਂ ਦੇ ਲਈ ਕੁਝ ਮੁਸ਼ਕਿਲ ਸਮਾਂ ਹੋ ਸਕਦਾ ਹੈ, ਕਿਉਂਕਿ ਸੂਰਜ ਮਹਾਰਾਜ ਸਾਲ ਦੀ ਸ਼ੁਰੂਆਤ ਵਿੱਚ ਹੀ ਤੁਹਾਡੇ ਪੰਜਵੇਂ ਘਰ ਵਿੱਚ ਰਹੇਗਾ, ਜੋ ਤੁਹਾਡੇ ਪ੍ਰੇਮੀ ਦੇ ਮਨ ਵਿੱਚ ਈਗੋ ਦੀ ਭਾਵਨਾ ਵਧਾਏਗਾ ਅਤੇ ਰਿਸ਼ਤਿਆਂ ਵਿੱਚ ਤਣਾਅ ਨੂੰ ਵੀ ਵਧਾ ਸਕਦਾ ਹੈ। ਪਰ ਚੰਗੀ ਗੱਲ ਇਹ ਹੈ ਕਿ ਮਈ ਦੇ ਮਹੀਨੇ ਤੋਂ ਦੇਵ ਗੁਰੂ ਬ੍ਰਹਸਪਤੀ ਇਕਾਦਸ਼ ਘਰ ਵਿੱਚ ਜਾ ਕੇ ਅਕਤੂਬਰ ਤੱਕ ਤੁਹਾਡੇ ਪੰਜਵੇਂ ਘਰ ਨੂੰ ਵੇਖਣਗੇ, ਜਿਸ ਦੇ ਸੁਆਮੀ ਵੀ ਦੇਵ ਗੁਰੂ ਬ੍ਰਹਸਪਤੀ ਹੀ ਹੈ, ਜਿਸ ਨਾਲ ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ, ਆਪਸੀ ਰਿਸ਼ਤੇ ਮਜ਼ਬੂਤ ਹੋਣਗੇ ਅਤੇ ਪ੍ਰੇਮ ਵਿਆਹ ਦਾ ਸਬੰਧ ਵੀ ਜੁੜ ਸਕਦਾ ਹੈ। ਇਸ ਤਰ੍ਹਾਂ ਇਹ ਸਾਲ ਪ੍ਰੇਮ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਏਗਾ। ਉਸ ਤੋਂ ਬਾਅਦ ਅਕਤੂਬਰ ਤੋਂ ਦਸੰਬਰ ਦੇ ਦੌਰਾਨ ਜਦੋਂ ਦੇਵ ਗੁਰੂ ਬ੍ਰਹਸਪਤੀ ਬਾਰ੍ਹਵੇਂ ਘਰ ਵਿੱਚ ਚਲੇ ਜਾਣਗੇ, ਉਦੋਂ ਤੁਹਾਡੇ ਪ੍ਰੇਮੀ ਨੂੰ ਕੋਈ ਖਾਸ ਉਪਲਬਧੀ ਮਿਲ ਸਕਦੀ ਹੈ। ਪਰ ਉਸ ਨੂੰ ਕੁਝ ਸਮੇਂ ਦੇ ਲਈ ਦੂਰ ਵੀ ਜਾਣਾ ਪੈ ਸਕਦਾ ਹੈ। ਲੇਖ ਸਿੰਘ 2025 ਰਾਸ਼ੀਫਲ ਕਹਿੰਦਾ ਹੈ ਕਿ ਅਜਿਹੀ ਸਥਿਤੀ ਵਿੱਚ ਤੁਹਾਨੂੰ ਧੀਰਜ ਨਾਲ ਕੰਮ ਲੈਣਾ ਚਾਹੀਦਾ ਹੈ।

ਉਪਾਅ

  • ਹਰ ਰੋਜ਼ ਸ੍ਰੀ ਆਦਿੱਤਿਆ ਹਿਰਦੇ ਸਤੋਤਰ ਦਾ ਪਾਠ ਕਰੋ। 
  • ਸਰੀਰਿਕ ਸਮੱਸਿਆ ਹੋਣ ‘ਤੇ ਲੋਹੇ ਦੀਆਂ ਵਸਤੂਆਂ ਦਾਨ ਕਰੋ। 
  • ਕਾਰੋਬਾਰ ਸਬੰਧੀ ਸਮੱਸਿਆਵਾਂ ਦੇ ਲਈ ਸ਼ਿਵਲਿੰਗ ਉੱਤੇ ਖਸ ਦਾ ਇਤਰ ਚੜ੍ਹਾਓ। 
  • ਸਭ ਤਰ੍ਹਾਂ ਦੀ ਸਫਲਤਾ ਦੇ ਲਈ ਮੰਗਲਵਾਰ ਦੇ ਦਿਨ ਹਨੂੰਮਾਨ ਜੀ ਨੂੰ ਬਹੁਤ ਪ੍ਰੇਮ ਭਾਵਨਾ ਨਾਲ ਚਾਰ ਕੇਲੇ ਚੜ੍ਹਾਓ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ:    ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ। ਅਜਿਹੇ ਹੀ ਹੋਰ ਲੇਖ ਪੜ੍ਹਨ ਦੇ ਲਈ ਐਸਟ੍ਰੋਕੈਂਪ ਨਾਲ਼ ਬਣੇ ਰਹੋ। 

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1: ਸਾਲ 2025 ਵਿੱਚ ਸਿੰਘ ਰਾਸ਼ੀ ਦਾ ਭਵਿੱਖ ਕੀ ਹੈ?

ਸਾਲ 2025 ਰਾਸ਼ੀਫਲ ਦੇ ਅਨੁਸਾਰ, ਸਿੰਘ ਰਾਸ਼ੀ ਵਾਲਿਆਂ ਦੇ ਲਈ ਇਹ ਸਾਲ ਸ਼ਾਨਦਾਰ ਰਹੇਗਾ। ਇਸ ਦੌਰਾਨ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ ਅਤੇ ਕਾਰਜ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ।

2: ਸਿੰਘ ਰਾਸ਼ੀ ਦੀਆਂ ਪਰੇਸ਼ਾਨੀਆਂ ਕਦੋਂ ਖਤਮ ਹੋਣਗੀਆਂ?

ਸਿੰਘ ਰਾਸ਼ੀ ਉੱਤੇ ਸ਼ਨੀ ਦੀ ਸਾੜ੍ਹਸਤੀ 13 ਜੁਲਾਈ 2034 ਤੋਂ 29 ਜਨਵਰੀ 2041 ਤੱਕ ਰਹੇਗੀ। ਸ਼ਨੀ ਦੀ ਢਈਆ 29 ਮਾਰਚ 2025 ਤੋਂ 3 ਜੂਨ 2027 ਤੱਕ ਰਹੇਗੀ। 

3: ਐਮ (M) ਨਾਂ ਦੀ ਰਾਸ਼ੀ ਕੀ ਹੈ?

ਜਿਹੜੇ ਜਾਤਕਾਂ ਦਾ ਨਾਂ ਅੰਗਰੇਜ਼ੀ ਦੇ ਐਮ ਅੱਖਰ ਨਾਲ ਸ਼ੁਰੂ ਹੁੰਦਾ ਹੈ, ਉਹਨਾਂ ਦੀ ਰਾਸ਼ੀ ਸਿੰਘ ਹੁੰਦੀ ਹੈ। ਸਿੰਘ ਰਾਸ਼ੀ ਦੇ ਜਾਤਕ ਬਹੁਤ ਹੀ ਜੋਸ਼ੀਲੇ ਸੁਭਾਅ ਦੇ ਹੁੰਦੇ ਹਨ ਅਤੇ ਆਪਣੇ ਜੀਵਨ ਨੂੰ ਲੈ ਕੇ ਬਹੁਤ ਉਤਸਾਹਿਤ ਨਜ਼ਰ ਆਉਂਦੇ ਹਨ। 

4: 2025 ਵਿੱਚ ਸਿੰਘ ਰਾਸ਼ੀ ਦੇ ਜਾਤਕਾਂ ਦੀ ਕਿਸਮਤ ਵਿੱਚ ਕੀ ਲਿਖਿਆ ਹੋਇਆ ਹੈ?

ਸਾਲ 2025 ਵਿੱਚ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਜੀਵਨ ਦੇ ਵੱਖ-ਵੱਖ ਮੋਰਚਿਆਂ ਉੱਤੇ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋਣਗੇ। ਇਸ ਸਾਲ ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

More from the section: Horoscope