Author: Vijay Pathak | Last Updated: Thu 29 Aug 2024 10:27:39 AM
ਐਸਟ੍ਰੋਕੈਂਪ ਦੇ ਇਸ ਲੇਖ਼ ‘2025 ਮਹੂਰਤ’ ਦੇ ਜਰੀਏ ਅਸੀਂ ਤੁਹਾਨੂੰ ਸਾਲ 2025 ਵਿੱਚ ਸ਼ੁਭ ਮਹੂਰਤਾਂ ਅਤੇ ਸ਼ੁਭ ਤਿਥੀਆਂ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰਾਂਗੇ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਸ਼ਾਸਤਰਾਂ ਵਿੱਚ ਮਹੂਰਤ ਦੇ ਮਹੱਤਵ ਅਤੇ ਹਿੰਦੂ ਧਰਮ ਵਿੱਚ ਮਹੂਰਤ ਦੀ ਗਣਨਾ ਕਰਨ ਦੇ ਤਰੀਕੇ ਅਤੇ ਸ਼ੁਭ-ਅਸ਼ੁਭ ਮਹੂਰਤ ਦੇ ਬਾਰੇ ਵਿੱਚ ਵੀ ਦੱਸਾਂਗੇ। ਕਿਸੇ ਵੀ ਨਵੇਂ ਜਾਂ ਮੰਗਲ ਕਾਰਜ ਨੂੰ ਆਰੰਭ ਕਰਨ ਦੇ ਲਈ ਸ਼ੁਭ ਮਹੂਰਤ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।
Read in English: 2025 Muhurat
ਦੁਨੀਆਂ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਮਹੂਰਤ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਭਾਸ਼ਾ ਤੋਂ ਹੋਈ ਹੈ, ਜਿਸ ਦਾ ਅਰਥ ਹੁੰਦਾ ਹੈ ‘ਸਮਾਂ’। ਵੈਦਿਕ ਜੋਤਿਸ਼ ਵਿੱਚ ਇਹ ਇੱਕ ਵਿਸ਼ੇਸ਼ ਸਮਾਂ ਹੁੰਦਾ ਹੈ, ਜਿਸ ਨੂੰ ਮਹੱਤਵਪੂਰਣ ਕਾਰਜ ਕਰਨ ਦੇ ਲਈ ਜੋਤਿਸ਼ ਦ੍ਰਿਸ਼ਟੀ ਤੋਂ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਵਿਆਹ ਅਤੇ ਗ੍ਰਹਿ ਪ੍ਰਵੇਸ਼ ਜਾਂ ਨਵੇਂ ਵਪਾਰ ਦੀ ਸ਼ੁਰੂਆਤ ਕਰਨ ਦੇ ਲਈ ਸਹੀ ਮਹੂਰਤ ਦੇਖਣਾ ਜ਼ਰੂਰੀ ਹੁੰਦਾ ਹੈ। ਜੇਕਰ ਕੋਈ ਮੰਗਲ ਜਾਂ ਨਵਾਂ ਕੰਮ ਸ਼ੁਭ ਮਹੂਰਤ ਵਿੱਚ ਕੀਤਾ ਜਾਵੇ, ਤਾਂ ਉਸ ਦੇ ਸਫਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਉਸ ਵਿੱਚ ਰੁਕਾਵਟਾਂ ਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ।
हिंदी में पढ़े: 2025 मुर्हत
ਕੀ ਤੁਹਾਡੀ ਕੁੰਡਲੀ ਵਿੱਚ ਸ਼ੁਭ ਯੋਗ ਹੈ? ਇਹ ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ
ਜੋਤਿਸ਼ ਦੀ ਭਾਸ਼ਾ ਵਿੱਚ ਸ਼ੁਭ ਅਤੇ ਅਸ਼ੁਭ ਸਮੇਂ ਨੂੰ ਮਹੂਰਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵੀ ਕੰਮ ਸ਼ੁਭ ਮਹੂਰਤ ਵਿੱਚ ਕੀਤਾ ਜਾਂਦਾ ਹੈ, ਤਾਂ ਉਸ ਦੇ ਸਫਲ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਜੇਕਰ ਤੁਸੀਂ ਸਹੀ ਮਹੂਰਤ ਦੇਖਣ ਤੋਂ ਬਾਅਦ ਆਪਣੇ ਕਿਸੇ ਕੰਮ ਦੀ ਸ਼ੁਰੂਆਤ ਕਰਦੇ ਹੋ, ਤਾਂ ਤੁਹਾਨੂੰ ਉਸ ਵਿੱਚ ਜਿਆਦਾ ਸਕਾਰਾਤਮਕ ਨਤੀਜੇ ਮਿਲ ਸਕਦੇ ਹਨ। ਇਹੀ ਕਾਰਨ ਹੈ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮਹੂਰਤ ਦੇਖਿਆ ਜਾਂਦਾ ਹੈ।
ਜਿਸ ਤਰ੍ਹਾਂ ਅਸੀਂ ਵੱਖ-ਵੱਖ ਬਿਮਾਰੀਆਂ ਦੇ ਲਈ ਵੱਖ-ਵੱਖ ਦਵਾਈਆਂ ਲੈਂਦੇ ਹਾਂ, ਉਸੇ ਤਰ੍ਹਾਂ ਜੋਤਿਸ਼ ਵਿੱਚ ਵੱਖ-ਵੱਖ ਕਾਰਜਾਂ ਦੇ ਲਈ ਵੱਖ-ਵੱਖ ਸ਼ੁਭ ਮਹੂਰਤ ਮੌਜੂਦ ਹਨ। ਲੇਖ਼ ‘2025 ਮਹੂਰਤ’ ਦੇ ਅਨੁਸਾਰ, ਪ੍ਰਾਚੀਨ ਵੈਦਿਕ ਸਮੇਂ ਵਿੱਚ ਹਵਨ ਕਰਨ ਤੋਂ ਪਹਿਲਾਂ ਮਹੂਰਤ ਕੱਢਿਆ ਜਾਂਦਾ ਸੀ। ਪਰ ਇਸ ਦੀ ਉਪਯੋਗਤਾ ਅਤੇ ਸਕਾਰਾਤਮਕ ਪਹਿਲੂਆਂ ਨੂੰ ਦੇਖ ਕੇ ਦੈਨਿਕ ਕਾਰਜਾਂ ਵਿੱਚ ਵੀ ਇਹਨਾਂ ਦੀ ਮੰਗ ਵੱਧ ਗਈ ਸੀ।
ਜਿਨਾਂ ਲੋਕਾਂ ਦੀ ਜਨਮ ਕੁੰਡਲੀ ਨਹੀਂ ਹੈ, ਜਾਂ ਜਿਹੜੇ ਕਿਸੇ ਦੋਸ਼ ਨਾਲ਼ ਪਰੇਸ਼ਾਨ ਹਨ, ਉਨ੍ਹਾਂ ਦੇ ਲਈ ਮਹੂਰਤ ਬਹੁਤ ਉਪਯੋਗੀ ਅਤੇ ਲਾਭਕਾਰੀ ਸਿੱਧ ਹੁੰਦਾ ਹੈ। ਅਜਿਹਾ ਦੇਖਿਆ ਗਿਆ ਹੈ ਕਿ ਸ਼ੁਭ ਮਹੂਰਤ ਵਿੱਚ ਕੰਮ ਕਰਨ ਨਾਲ਼ ਲੋਕਾਂ ਨੂੰ ਉਸ ਵਿੱਚ ਸਫਲਤਾ ਜ਼ਰੂਰ ਪ੍ਰਾਪਤ ਹੁੰਦੀ ਹੈ।
ਜੋਤਿਸ਼ ਸ਼ਾਸਤਰ ਦੇ ਅਨੁਸਾਰ, ਦਿਨ ਅਤੇ ਰਾਤ ਦੇ ਵਿਚਕਾਰ 30 ਮਹੂਰਤ ਹੁੰਦੇ ਹਨ ਅਤੇ ਸ਼ੁਭ ਮਹੂਰਤ ਕੱਢਣ ਦੇ ਲਈ ਤਿਥੀ, ਵਾਰ, ਨਕਸ਼ੱਤਰ, ਯੋਗ, ਕਰਣ, ਨੌ ਗ੍ਰਹਾਂ ਦੀ ਸਥਿਤੀ, ਮਲਮਾਸ, ਅਧਿਕ ਮਾਸ, ਸ਼ੁੱਕਰ ਅਤੇ ਗੁਰੂ ਅਸਤ, ਅਸ਼ੁਭ ਯੋਗ, ਭੱਦਰਾ, ਸ਼ੁਭ ਲਗਨ, ਸ਼ੁਭ ਯੋਗ ਅਤੇ ਰਾਹੂ ਕਾਲ ਦਾ ਧਿਆਨ ਰੱਖਿਆ ਜਾਂਦਾ ਹੈ। ਇਹਨਾਂ ਯੋਗਾਂ ਨੂੰ ਧਿਆਨ ਵਿੱਚ ਰੱਖ ਕੇ ਸ਼ੁਭ ਯੋਗ ਦੀ ਗਣਨਾ ਕੀਤੀ ਜਾਂਦੀ ਹੈ।
ਹਿੰਦੂ ਧਰਮ ਵਿੱਚ ਸ਼ੁਭ ਮਹੂਰਤ ਕੱਢਣ ਦੇ ਲਈ ਪੰਚਾਂਗ ਦੀ ਗਣਨਾ ਕਰਨਾ, ਗ੍ਰਹਾਂ ਦੀ ਚਾਲ ਅਤੇ ਸਥਿਤੀ ਦਾ ਆਕਲਣ ਕਰਨਾ, ਸੂਰਜ ਉਦੇ ਅਤੇ ਸੂਰਜ ਅਸਤ ਦਾ ਸਮਾਂ ਦੇਖਣਾ ਅਤੇ ਸ਼ੁਭ ਨਕਸ਼ੱਤਰ ਦੇਖਣਾ ਸ਼ਾਮਿਲ ਹੁੰਦਾ ਹੈ। ਹਾਲਾਂਕਿ ਵੱਖ-ਵੱਖ ਸਮਾਰੋਹ ਜਾਂ ਕਾਰਜਾਂ ਦੇ ਲਈ ਵੱਖ-ਵੱਖ ਮਹੂਰਤ ਹੁੰਦੇ ਹਨ।
ਮਹੂਰਤ ਕਢਵਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਲਗਨ ਅਤੇ ਚੰਦਰਮਾ ਇਕੱਠੇ ਮੌਜੂਦ ਨਾ ਹੋਣ ਅਤੇ ਪਾਪ ਕਰਤਰੀ ਦੋਸ਼ ਵੀ ਨਾ ਬਣ ਰਿਹਾ ਹੋਵੇ। ਇਸ ਤੋਂ ਇਲਾਵਾ ਚੰਦਰਮਾ ਦੇ ਦੂਜੇ ਘਰ ਵਿੱਚ ਲਗਨ ਮੌਜੂਦ ਨਹੀਂ ਹੋਣਾ ਚਾਹੀਦਾ ਅਤੇ ਚੰਦਰਮਾ ਦੇ ਬਾਰ੍ਹਵੇਂ ਘਰ ਵਿੱਚ ਕਿਸੇ ਪਾਪੀ ਜਾਂ ਸ਼ੁਭ ਗ੍ਰਹਿ ਦੀ ਮੌਜੂਦਗੀ ਨਹੀਂ ਹੋਣੀ ਚਾਹੀਦੀ।
ਕਹਿੰਦੇ ਹਨ ਕਿ ਵਿਆਹ ਨਾਲ ਮਨੁੱਖ ਦੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ ਅਤੇ ਜੇਕਰ ਵਿਆਹ ਸੰਸਕਾਰ ਸ਼ੁਭ ਮਹੂਰਤ ਵਿੱਚ ਕੀਤਾ ਜਾਵੇ, ਤਾਂ ਇਸ ਨਵੇਂ ਜੀਵਨ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ੀਆਂ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਹਿੰਦੂ ਸੰਸਕ੍ਰਿਤੀ ਵਿੱਚ ਮਹੂਰਤ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਲੇਖ਼ ‘2025 ਮਹੂਰਤ’ ਦੇ ਅਨੁਸਾਰ, ਮਹੂਰਤ ਵਿਅਕਤੀ ਨੂੰ ਆਪਣੇ ਪੂਰਵਜਾਂ ਅਤੇ ਉਹਨਾਂ ਦੇ ਦੁਆਰਾ ਨਿਰਮਿਤ ਕੀਤੇ ਗਏ ਗਿਆਨ ਨਾਲ ਜੋੜ ਕੇ ਰੱਖਦਾ ਹੈ।
ਜੋਤਿਸ਼ ਸ਼ਾਸਤਰ ਦੇ ਅਨੁਸਾਰ ਕਿਸੇ ਨਿਸ਼ਚਿਤ ਸਮੇਂ ਉੱਤੇ ਆਕਾਸ਼ੀ ਪਿੰਡਾਂ ਦੀ ਸਥਿਤੀ ਕਿਸੇ ਕਾਰਜ ਦੇ ਨਤੀਜੇ ਉੱਤੇ ਸਕਾਰਾਤਮਕ ਜਾਂ ਨਕਾਰਾਤਮਕ ਅਸਰ ਪਾ ਸਕਦੀ ਹੈ। ਜੇਕਰ ਇਹ ਕਾਰਜ ਸ਼ੁਭ ਸਮੇਂ ਜਾਂ ਮਹੂਰਤ ਵਿੱਚ ਕੀਤਾ ਜਾਵੇ, ਉਸ ਕੰਮ ਦੇ ਸਫਲ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।
ਵੇਦਾਂ ਦੇ ਅਨੁਸਾਰ ਗ੍ਰਹਿ-ਨਛੱਤਰਾਂ ਦੀ ਅਨੁਕੂਲ ਸਥਿਤੀ ਦੇ ਅਧਾਰ ਉੱਤੇ ਸ਼ੁਭ ਮਹੂਰਤ ਕਢਵਾਏ ਜਾਂਦੇ ਹਨ। ਹਰ ਇੱਕ ਪਲ ਗ੍ਰਹਾਂ ਦੀ ਸਥਿਤੀ ਬਦਲਦੀ ਰਹਿੰਦੀ ਹੈ ਅਤੇ ਇਹ ਸ਼ੁਭ ਯੋਗ ਦਾ ਨਿਰਮਾਣ ਕਰਦੇ ਹਨ। ਇਹਨਾਂ ਦਾ ਵਿਸ਼ਲੇਸ਼ਣ ਕਰਕੇ ਸ਼ੁਭ ਮਹੂਰਤ ਚੁਣਨ ਦਾ ਅਰਥ ਹੈ ਕਿ ਤੁਸੀਂ ਉਸ ਸਮੇਂ ਨੂੰ ਚੁਣ ਰਹੇ ਹੋ, ਜਿਸ ਸਮੇਂ ਗ੍ਰਹਿ-ਨਕਸ਼ਤਰਾਂ ਅਤੇ ਉਨਾਂ ਦੀਆਂ ਊਰਜਾਵਾਂ ਤੋਂ ਸਭ ਤੋਂ ਜ਼ਿਆਦਾ ਸਕਾਰਾਤਮਕ ਪ੍ਰਭਾਵ ਅਤੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਗ੍ਰਹਾਂ ਦੀਆਂ ਸਭ ਸਥਿਤੀਆਂ ਸਕਾਰਾਤਮਕ ਨਹੀਂ ਹੁੰਦੀਆਂ, ਬਲਕਿ ਉਹਨਾਂ ਦੇ ਕੁਝ ਸੰਯੋਜਨ ਅਤੇ ਸਥਿਤੀਆਂ ਪ੍ਰਤੀਕੂਲ ਪ੍ਰਭਾਵ ਵੀ ਦੇ ਸਕਦੀਆਂ ਹਨ। ਜੇਕਰ ਇਹਨਾਂ ਸ਼ੁਭ ਸਥਿਤੀਆਂ ਜਾਂ ਸੰਯੋਜਨ ਦੇ ਦੌਰਾਨ ਕੋਈ ਸ਼ੁਭ ਕੰਮ ਕੀਤਾ ਜਾਵੇ ਤਾਂ ਉਸ ਵਿੱਚ ਬਾਅਦ ਵਿਚ ਰੁਕਾਵਟ ਆਉਣ ਦੀ ਸੰਭਾਵਨਾ ਰਹਿੰਦੀ ਹੈ। ਮਹੂਰਤ ਦੀ ਚੋਣ ਕਰਨ ਨਾਲ ਇਹਨਾਂ ਦਾ ਨਕਾਰਾਤਮਕ ਪ੍ਰਭਾਵ ਘੱਟ ਜਾਂ ਖਤਮ ਹੋ ਸਕਦਾ ਹੈ।
ਵੈਦਿਕ ਜੋਤਿਸ਼ ਵਿੱਚ ਮਹੂਰਤ ਦਾ ਬਹੁਤ ਮਹੱਤਵ ਹੈ। ਮਾਨਤਾ ਹੈ ਕਿ ਸ਼ੁਭ ਮਹੂਰਤ ਵਿੱਚ ਕੀਤੇ ਗਏ ਕਾਰਜ ਜ਼ਰੂਰ ਸਫਲ ਹੁੰਦੇ ਹਨ। ਪਰ ਜੇਕਰ ਕੋਈ ਕੰਮ ਅਸ਼ੁਭ ਮਹੂਰਤ ਵਿੱਚ ਕੀਤਾ ਜਾਵੇ ਤਾਂ ਉਸ ਵਿੱਚ ਰੁਕਾਵਟਾਂ ਅਤੇ ਸਮੱਸਿਆਵਾਂ ਆਉਣ ਦਾ ਖਤਰਾ ਰਹਿੰਦਾ ਹੈ।
ਵੈਦਿਕ ਜੋਤਿਸ਼ ਵਿੱਚ ਕਈ ਤਰ੍ਹਾਂ ਦੇ ਮਹੂਰਤ ਦੇ ਬਾਰੇ ਦੱਸਿਆ ਗਿਆ ਹੈ, ਜਿਨਾਂ ਵਿੱਚੋਂ ਅਭਿਜੀਤ ਮਹੂਰਤ ਨੂੰ ਸਭ ਤੋਂ ਜ਼ਿਆਦਾ ਸ਼ੁਭ ਅਤੇ ਮੰਗਲਕਾਰੀ ਮੰਨਿਆ ਜਾਂਦਾ ਹੈ। ਲੇਖ਼ ‘2025 ਮਹੂਰਤ’ ਦੇ ਅਨੁਸਾਰ, ਇਸ ਮਹੂਰਤ ਵਿੱਚ ਸ਼ੁਭ ਜਾਂ ਨਵੇਂ ਕਾਰਜ ਕਰਨ ਨਾਲ ਉਹਨਾਂ ਦੇ ਸਫਲ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਇਸ ਤੋਂ ਇਲਾਵਾ ਮਹੂਰਤ ਵਿੱਚ ਚੌਘੜੀਆ ਮਹੂਰਤ ਦਾ ਵੀ ਖਾਸ ਮਹੱਤਵ ਹੈ। ਜਦੋਂ ਕੋਈ ਸ਼ੁਭ ਮਹੂਰਤ ਨਾ ਮਿਲ ਰਿਹਾ ਹੋਵੇ, ਤਾਂ ਚੌਘੜੀਆ ਮਹੂਰਤ ਵਿੱਚ ਮੰਗਲ ਕਾਰਜ ਕੀਤੇ ਜਾ ਸਕਦੇ ਹਨ। ਜੇਕਰ ਕੋਈ ਕੰਮ ਜਲਦੀ ਕਰਨਾ ਹੋਵੇ ਅਤੇ ਸ਼ੁਭ ਮਹੂਰਤ ਨਹੀਂ ਮਿਲ ਰਿਹਾ, ਜਾਂ ਤੁਸੀਂ ਸ਼ੁਭ ਮਹੂਰਤ ਦੇ ਆਓਣ ਤੱਕ ਦਾ ਇੰਤਜ਼ਾਰ ਨਹੀਂ ਕਰ ਸਕਦੇ, ਤਾਂ ਤੁਸੀਂ ਹੋਰਾ ਚੱਕਰ ਵਿੱਚ ਆਪਣਾ ਕਾਰਜ ਪੂਰਾ ਕਰ ਸਕਦੇ ਹੋ।
ਬੱਚੇ ਦੇ ਮੁੰਡਨ ਸੰਸਕਾਰ, ਗ੍ਰਹਿ ਪ੍ਰਵੇਸ਼ ਅਤੇ ਵਿਆਹ ਸੰਸਕਾਰ ਆਦਿ ਦੇ ਲਈ ਲਗਨ ਸਾਰਣੀ ਦੇਖੀ ਜਾਂਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਸੰਸਕਾਰਾਂ ਦੇ ਮਹੂਰਤ ਦੇ ਲਈ ਸ਼ੁਭ ਲਗਨ ਦੇਖਿਆ ਜਾਂਦਾ ਹੈ। ਜੇਕਰ ਕੋਈ ਕਾਰਜ ਗੌਰੀ ਸ਼ੰਕਰ ਪੰਚਾਂਗ ਵਿੱਚ ਕੀਤਾ ਜਾਵੇ, ਤਾਂ ਉਸ ਤੋਂ ਮਿਲਣ ਵਾਲੇ ਨਤੀਜਿਆਂ ਦੀ ਸ਼ੁਭਤਾ ਬਹੁਤ ਵੱਧ ਜਾਂਦੀ ਹੈ।
ਜੇਕਰ ਤੁਸੀਂ ਕਿਸੇ ਅਜਿਹੇ ਮਹੂਰਤ ਜਾਂ ਯੋਗ ਵਿੱਚ ਆਪਣਾ ਕਾਰਜ ਪੂਰਾ ਕਰਨਾ ਚਾਹੁੰਦੇ ਹੋ, ਜਿਹੜਾ ਸਭ ਤੋਂ ਜਿਆਦਾ ਸ਼ੁਭ ਹੋਵੇ ਤਾਂ ਤੁਸੀਂ ਗੁਰੂ ਪੁਸ਼ਯ ਯੋਗ ਚੁਣ ਸਕਦੇ ਹੋ। ਜਦੋਂ ਤੁਹਾਡੇ ਕਾਰਜ ਪੂਰੇ ਕਰਨ ਦੇ ਲਈ ਪੂਰੇ ਸਾਲ ਵਿੱਚ ਕੋਈ ਮਹੂਰਤ ਨਾ ਮਿਲੇ, ਤਾਂ ਤੁਸੀਂ ਗੁਰੂ ਪੁਸ਼ਯ ਵਿੱਚ ਆਪਣੇ ਕਾਰਜ ਦੀ ਸ਼ੁਰੂਆਤ ਕਰ ਸਕਦੇ ਹੋ।
ਇਸ ਤੋਂ ਇਲਾਵਾ ਲੇਖ਼ ‘2025 ਮਹੂਰਤ’ ਦੇ ਅਨੁਸਾਰ, ਰਵੀ ਪੁਸ਼ਯ ਯੋਗ, ਅੰਮ੍ਰਿਤ ਸਿੱਧੀ ਯੋਗ ਅਤੇ ਸਰਵਾਰਥ ਸਿੱਧੀ ਯੋਗ ਨੂੰ ਵੀ ਸ਼ੁਭ ਅਤੇ ਮੰਗਲ ਕਾਰਜ ਕਰਨ ਲਈ ਉੱਤਮ ਮੰਨਿਆ ਗਿਆ ਹੈ।
ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਜੇਕਰ ਤੁਸੀਂ ਸਾਲ 2025 ਵਿੱਚ ਕੋਈ ਸ਼ੁਭ ਜਾ ਮੰਗਲ ਕਾਰਜ ਕਰਨਾ ਚਾਹੁੰਦੇ ਹੋ, ਤਾਂ ਇਸ ਸਾਲ ਵਿੱਚ ਤੁਹਾਨੂੰ ਕਈ ਸ਼ੁਭ ਮੌਕੇ ਮਿਲ ਜਾਣਗੇ। ਅੱਗੇ ਜਾਣਕਾਰੀ ਪ੍ਰਾਪਤ ਕਰੋ ਕਿ ਸਾਲ 2025 ਵਿੱਚ ਨਾਮਕਰਣ ਸੰਸਕਾਰ, ਮੁੰਡਨ ਸੰਸਕਾਰ, ਉਪਨਯਨ ਸੰਸਕਾਰ, ਅੰਨਪ੍ਰਾਸ਼ਨ, ਗ੍ਰਹਿ ਪ੍ਰਵੇਸ਼ ਅਤੇ ਜਨੇਊ ਸੰਸਕਾਰ ਦੇ ਲਈ ਕਿਹੜੀਆਂ-ਕਿਹੜੀਆਂ ਤਿਥੀਆਂ ਅਤੇ ਸਮਾਂ ਸ਼ੁਭ ਰਹੇਗਾ।
ਮੁੰਡਨ ਲਈ ਮਹੂਰਤ : ਸਾਲ 2025 ਵਿੱਚ ਆਪਣੀ ਸੰਤਾਨ ਦੇ ਮੁੰਡਨ ਸੰਸਕਾਰ ਦੇ ਲਈ ਸ਼ੁਭ ਤਿਥੀਆਂ ਅਤੇ ਮਹੂਰਤ ਜਾਣਨ ਦੇ ਲਈ ਕਲਿੱਕ ਕਰੋ।
ਗ੍ਰਹਿ ਪ੍ਰਵੇਸ਼ ਦੇ ਮਹੂਰਤ : ਸਾਲ 2025 ਵਿੱਚ ਤੁਸੀਂ ਕਿਹੜੀਆਂ ਤਿਥੀਆਂ ਅਤੇ ਮਹੂਰਤ ਵਿੱਚ ਨਵੇਂ ਘਰ ਵਿੱਚ ਪ੍ਰਵੇਸ਼ ਕਰ ਸਕਦੇ ਹੋ, ਇਹ ਜਾਣਕਾਰੀ ਪ੍ਰਾਪਤ ਕਰਨ ਲਈ ਕਲਿੱਕ ਕਰੋ।
ਨਾਮਕਰਣ ਮਹੂਰਤ : ਸਾਲ 2025 ਵਿੱਚ ਨਾਮਕਰਣ ਸੰਸਕਾਰ ਦੇ ਲਈ ਸਭ ਤੋਂ ਜ਼ਿਆਦਾ ਸ਼ੁਭ ਮਹੂਰਤ ਅਤੇ ਤਿਥਿਆਂ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਨ ਦੇ ਲਈ ਕਲਿੱਕ ਕਰੋ।
ਵਿਆਹ ਦੇ ਮਹੂਰਤ : ਸਾਲ 2025 ਵਿੱਚ ਵਿਆਹ ਲਈ ਸਭ ਤੋਂ ਜ਼ਿਆਦਾ ਸ਼ੁਭ ਮਹੂਰਤ ਅਤੇ ਤਿਥਿਆਂ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਨ ਦੇ ਲਈ ਕਲਿੱਕ ਕਰੋ।
ਅੰਨਪ੍ਰਾਸ਼ਨ ਮਹੂਰਤ : ਸਾਲ 2025 ਵਿੱਚ ਅੰਨਪ੍ਰਾਸ਼ਨ ਸੰਸਕਾਰ ਦੇ ਲਈ ਸਭ ਤੋਂ ਜ਼ਿਆਦਾ ਸ਼ੁਭ ਮਹੂਰਤ ਅਤੇ ਤਿਥਿਆਂ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਨ ਦੇ ਲਈ ਕਲਿੱਕ ਕਰੋ।
ਕੰਨ ਵਿੰਨ੍ਹਣ ਦੇ ਮਹੂਰਤ : ਸਾਲ 2025 ਵਿੱਚ ਕੰਨ ਵਿੰਨ੍ਹਣ ਦੇ ਸੰਸਕਾਰ ਦੇ ਲਈ ਸਭ ਤੋਂ ਜ਼ਿਆਦਾ ਸ਼ੁਭ ਮਹੂਰਤ ਅਤੇ ਤਿਥਿਆਂ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਨ ਦੇ ਲਈ ਕਲਿੱਕ ਕਰੋ।
ਉਪਨਯਨ ਮਹੂਰਤ : ਸਾਲ 2025 ਵਿੱਚ ਉਪਨਯਨ ਸੰਸਕਾਰ ਦੇ ਲਈ ਸਭ ਤੋਂ ਜ਼ਿਆਦਾ ਸ਼ੁਭ ਮਹੂਰਤ ਅਤੇ ਤਿਥਿਆਂ ਦੇ ਬਾਰੇ ਵਿੱਚ ਵਿਸਥਾਰ ਸਹਿਤ ਜਾਣਨ ਦੇ ਲਈ ਕਲਿੱਕ ਕਰੋ।
ਲੇਖ਼ ‘2025 ਮਹੂਰਤ’ ਦੇ ਅਨੁਸਾਰ, ਵੈਦਿਕ ਜੋਤਿਸ਼ ਵਿੱਚ ਇਕ ਦਿਨ ਵਿੱਚ 30 ਸ਼ੁਭ ਅਤੇ ਅਸ਼ੁਭ ਮਹੂਰਤ ਹੁੰਦੇ ਹਨ। ਦਿਨ ਦਾ ਸਭ ਤੋਂ ਪਹਿਲਾਂ ਮਹੂਰਤ ਰੁਦ੍ਰ ਹੁੰਦਾ ਹੈ, ਜੋ ਕਿ ਸਵੇਰੇ 6 ਵਜੇ ਤੋਂ ਸ਼ੁਰੂ ਹੁੰਦਾ ਹੈ। ਇਸ ਮਹੂਰਤ ਤੋਂ 48 ਮਿੰਟ ਬਾਅਦ ਵੱਖ-ਵੱਖ ਮਹੂਰਤ ਆਉਂਦੇ ਹਨ, ਜਿਨਾਂ ਵਿੱਚੋਂ ਕੋਈ ਸ਼ੁਭ ਅਤੇ ਕੋਈ ਅਸ਼ੁਭ ਹੁੰਦਾ ਹੈ। ਅੱਗੇ ਸ਼ੁਭ ਅਤੇ ਅਸ਼ੁਭ ਮਹੂਰਤਾਂ ਦੇ ਨਾਂ ਦੱਸੇ ਗਏ ਹਨ।
ਸ਼ੁਭ ਮਹੂਰਤ: ਮਿੱਤਰ, ਵਸੁ, ਵਰਾਹ, ਵਿਸ਼ਵੇਦੇਵਾ, ਵਿਧੀ (ਸੋਮਵਾਰ ਅਤੇ ਸ਼ੁੱਕਰਵਾਰ ਤੋਂ ਇਲਾਵਾ), ਸਤਮੁਖੀ ਅਤੇ ਵਰੁਣ, ਅਹਿਰ-ਬੁਧਨਯ, ਪੁਸ਼ਯ, ਅਸ਼ਵਨੀ, ਅਗਨੀ, ਵਿਧਾਤ੍ਰੀ, ਕੰਡ, ਅਦਿਤੀ, ਅਤਿ ਸ਼ੁਭ, ਵਿਸ਼ਣੂੰ, ਦਯੁਮਦਗਦਯੁਤਿ, ਬ੍ਰਹਮ ਅਤੇ ਸਮੁਦ੍ਰਮ।
ਅਸ਼ੁਭ ਮਹੂਰਤ: ਰੁਦ੍ਰ, ਆਹਿ, ਪੁਰੂਹੁਤ, ਪਿਤਰ, ਵਾਹਿਣੀ, ਨਕਤਨਕਰਾ, ਭਗ, ਗਿਰੀਸ਼, ਅਜਪਾਦ, ਉਰਗ ਅਤੇ ਯਮ।
ਸ਼ਨੀ ਰਿਪੋਰਟ ਦੁਆਰਾ ਜਾਣੋ ਆਪਣੇ ਜੀਵਨ ਵਿੱਚ ਸ਼ਨੀ ਦਾ ਪ੍ਰਭਾਵ
ਸ਼ੁਭ ਮਹੂਰਤ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਜਨਮ ਕੁੰਡਲੀ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਲੇਖ਼ ‘2025 ਮਹੂਰਤ’ ਦੇ ਅਨੁਸਾਰ, ਜੇਕਰ ਤੁਸੀਂ ਸ਼ੁਭ ਮਹੂਰਤ ਵਿੱਚ ਕੋਈ ਕੰਮ ਕਰੋਗੇ, ਤਾਂ ਉਸ ਵਿੱਚ ਤੁਹਾਡੇ ਸਫਲ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਵੈਦਿਕ ਜੋਤਿਸ਼ ਦੇ ਅਨੁਸਾਰ ਜਨਮ-ਪੱਤਰੀ ਵਿੱਚ ਅਸ਼ੁਭ ਦੋਸ਼ਾਂ ਦੇ ਪ੍ਰਭਾਵ ਤੋਂ ਬਚਣ ਦੇ ਲਈ ਜਾਤਕ ਦੀ ਪੱਤਰੀ ਵਿੱਚ ਸ਼ੁਭ ਦਸ਼ਾ ਅਤੇ ਗੋਚਰ ਦੇ ਆਧਾਰ ਉੱਤੇ ਸ਼ੁਭ ਮਹੂਰਤ ਦੀ ਚੋਣ ਕਰਨੀ ਚਾਹੀਦੀ ਹੈ।
ਕਾਰਜ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਮਹੂਰਤ ਵਿੱਚ ਕੁਝ ਖਾਸ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ:
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ਼ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਮਹੂਰਤ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
ਇਕ ਦਿਨ ਯਾਨੀ ਕਿ 24 ਘੰਟੇ ਵਿੱਚ ਕੁੱਲ 30 ਮਹੂਰਤ ਹੁੰਦੇ ਹਨ, 15 ਦਿਨ ਵਿੱਚ ਅਤੇ 15 ਰਾਤ ਨੂੰ।
2. ਮਹੂਰਤ ਦਾ ਕੀ ਮਹੱਤਵ ਹੈ?
ਮਾਨਤਾਵਾਂ ਦੇ ਅਨੁਸਾਰ, ਸ਼ੁਭ ਮਹੂਰਤ ਵਿੱਚ ਕੀਤੇ ਗਏ ਮੰਗਲ ਕਾਰਜ ਆਮ ਤੌਰ ‘ਤੇ ਸਫਲ ਹੁੰਦੇ ਹਨ ਅਤੇ ਸ਼ੁਭ ਨਤੀਜੇ ਦਿੰਦੇ ਹਨ।
3. ਮਹੂਰਤ ਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?
ਮੱਸਿਆ ਦੇ ਦਿਨ ਸ਼ੁਭ ਅਤੇ ਮੰਗਲ ਕਾਰਜ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ।
4. ਅਸ਼ੁਭ ਮਹੂਰਤ ਕਿਹੜੇ-ਕਿਹੜੇ ਹਨ?
ਰੁਦ੍ਰ, ਆਹਿ, ਪੁਰੂਹੁਤ, ਪਿਤਰ, ਵਾਹਿਣੀ, ਨਕਤਨਕਰਾ, ਆਦਿ ਨੂੰ ਅਸ਼ੁਭ ਮਹੂਰਤ ਕਿਹਾ ਜਾਂਦਾ ਹੈ।
Get your personalised horoscope based on your sign.