• Talk To Astrologers
  • Brihat Horoscope
  • Ask A Question
  • Child Report 2022
  • Raj Yoga Report
  • Career Counseling
Personalized
Horoscope

2025 ਨਾਮਕਰਣ ਮਹੂਰਤ ਦੀ ਸੂਚੀ ਅਤੇ ਸ਼ੁਭ ਦਿਨ, ਸਮੇਂ ਬਾਰੇ ਜਾਣੋ!

Author: Vijay Pathak | Last Updated: Sun 1 Sep 2024 11:53:17 AM

ਇਹ ਲੇਖ਼ ‘2025 ਨਾਮਕਰਣ ਮਹੂਰਤ’ ਤੁਹਾਨੂੰ ਸਾਲ 2025 ਵਿੱਚ ਨਾਮਕਰਣ ਮਹੂਰਤਾਂ ਬਾਰੇ ਜਾਣਕਾਰੀ ਦੇਵੇਗਾ। ਸਨਾਤਨ ਧਰਮ ਵਿੱਚ ਵਿਅਕਤੀ ਦੇ ਜਨਮ ਤੋਂ ਲੈ ਕੇ ਮੌਤ ਤੱਕ ਕੁੱਲ 16 ਸੰਸਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹਨਾਂ ਵਿੱਚ ਪੰਜਵਾਂ ਸੰਸਕਾਰ ਹੁੰਦਾ ਹੈ, ਨਾਮਕਰਣ ਸੰਸਕਾਰ। ਹੋਰ ਸੰਸਕਾਰਾਂ ਦੀ ਤਰ੍ਹਾਂ ਇਸ ਦਾ ਵੀ ਖਾਸ ਮਹੱਤਵ ਹੁੰਦਾ ਹੈ। ਨਾਮਕਰਣ ਸੰਸਕਾਰ, ਜਿਵੇਂ ਕਿ ਨਾਮ ਤੋਂ ਹੀ ਸਾਫ ਹੈ, ਇਸ ਵਿੱਚ ਬੱਚੇ ਦਾ ਨਾਂ ਰੱਖਿਆ ਜਾਂਦਾ ਹੈ। ਹੁਣ ਸਵਾਲ ਉੱਠਦਾ ਹੈ ਕਿ ਆਖਰ ਨਾਮਕਰਣ ਸੰਸਕਾਰ ਏਨਾ ਜ਼ਰੂਰੀ ਕਿਓਂ ਹੈ। ਇਸ ਦਾ ਇੱਕ ਸਭ ਤੋਂ ਸਪਸ਼ਟ ਜਵਾਬ ਇਹੀ ਹੈ ਕਿ ਵਿਅਕਤੀ ਦਾ ਨਾਂ ਉਸ ਦੇ ਵਿਅਕਤਿੱਤਵ, ਉਸ ਦੇ ਭੂਤ, ਭਵਿੱਖ ਅਤੇ ਵਰਤਮਾਨ ਉੱਤੇ ਗਹਿਰਾ ਅਸਰ ਪਾਉਂਦਾ ਹੈ ਅਤੇ ਇਹੀ ਕਾਰਣ ਹੈ ਕਿ ਨਾਮਕਰਣ ਸੰਸਕਾਰ ਨੂੰ ਹੋਰ ਸੰਸਕਾਰਾਂ ਦੀ ਹੀ ਤਰ੍ਹਾਂ ਬਹੁਤ ਮਹੱਤਵਪੂਰਣ ਅਤੇ ਸ਼ੁਭ ਮੰਨਿਆ ਜਾਂਦਾ ਹੈ। ਜੋਤਿਸ਼ ਦੇ ਜਾਣਕਾਰ ਮੰਨਦੇ ਹਨ ਕਿ ਜੇਕਰ ਕਿਸੇ ਵੀ ਸੰਤਾਨ ਦਾ ਨਾਂ ਨਾਮਕਰਣ ਮਹੂਰਤ ਦੇ ਦੌਰਾਨ ਕੀਤਾ ਜਾਵੇ, ਤਾਂ ਇਸ ਨਾਲ ਉਸ ਦੇ ਜੀਵਨ ਵਿੱਚ ਸਫਲਤਾ, ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਆਪਣੇ ਇਸ ਖਾਸ ਲੇਖ਼ ‘2025 ਨਾਮਕਰਣ ਮਹੂਰਤ’ ਵਿੱਚ ਅੱਜ ਅਸੀਂ ਤੁਹਾਨੂੰ ਸਾਲ 2025 ਵਿੱਚ ਨਾਮਕਰਣ ਮਹੂਰਤਾਂ ਬਾਰੇ ਜਾਣਕਾਰੀ ਦੇਵਾਂਗੇ। ਨਾਲ ਹੀ ਜਾਣਾਂਗੇ ਕਿ ਨਾਮਕਰਣ ਮਹੂਰਤ ਦਾ ਮਹੱਤਵ ਕੀ ਹੁੰਦਾ ਹੈ ਅਤੇ ਨਾਮਕਰਣ ਮਹੂਰਤ ਦੇ ਦੌਰਾਨ ਕੀ-ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

2025 ਨਾਮਕਰਣ ਮਹੂਰਤ

Read in English: 2025 Namkaran Muhurat

ਨਾਮਕਰਣ ਸੰਸਕਾਰ ਕਦੋਂ ਕਰੀਏ? 

ਸ਼ਾਸਤਰਾਂ ਦੇ ਅਨੁਸਾਰ ਜਦੋਂ ਵੀ ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਤਾਂ ਜਨਮ ਤੋਂ ਦਸਵੇਂ ਦਿਨ ਸੂਤਕ ਦੇ ਸ਼ੁੱਧੀਕਰਣ ਦੇ ਲਈ ਹਵਨ ਕਰਵਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਨਾਮਕਰਣ ਸੰਸਕਾਰ ਕਰਵਾਇਆ ਜਾਂਦਾ ਹੈ। ਦਿਨ ਬਾਰੇ ਗੱਲ ਕਰੀਏ ਤਾਂ ਹਫਤੇ ਵਿੱਚ ਸੋਮਵਾਰ, ਵੀਰਵਾਰ ਅਤੇ ਸ਼ੁੱਕਰਵਾਰ ਦਾ ਦਿਨ ਨਾਮਕਰਣ ਸੰਸਕਾਰ ਦੇ ਲਈ ਬਹੁਤ ਸ਼ੁਭ ਮੰਨੇ ਗਏ ਹਨ। ਪਰ ਮੱਸਿਆ ਤਿਥੀ, ਚੌਥ ਤਿਥੀ ਅਤੇ ਅਸ਼ਟਮੀ ਤਿਥੀ ਦੇ ਦਿਨ ਨਾਮਕਰਣ ਕਰਨਾ ਸ਼ੁਭ ਨਹੀਂ ਹੁੰਦਾ।

आयुर्वेदभिवृद्धिश्च सिद्धिर्व्यवहतेस्तथा।

नामकर्मफलं त्वेतत् समुदृष्टं मनीषिभि:।।

ਇਸ ਸ਼ਲੋਕ ਦਾ ਅਰਥ ਹੈ ਕਿ ਨਾਂ ਦਾ ਪ੍ਰਭਾਵ ਬੱਚਿਆਂ ਦੇ ਵਿਅਕਤਿੱਤਵ ਉੱਤੇ ਖਾਸ ਤੌਰ ‘ਤੇ ਪੈਂਦਾ ਹੈ। ਵਿਅਕਤੀ ਦਾ ਨਾਂ ਉਸ ਦੇ ਅਸਤਿੱਤਵ ਦੀ ਪਹਿਚਾਣ ਬਣਦਾ ਹੈ। ਇਸ ਤੋਂ ਇਲਾਵਾ ਆਪਣੇ ਨਾਂ ਨਾਲ ਹੀ ਵਿਅਕਤੀ ਆਪਣੇ ਜੀਵਨ ਵਿੱਚ ਪ੍ਰਸਿੱਧੀ ਪ੍ਰਾਪਤ ਕਰਦਾ ਹੈ

 ਨਾਂ ਦੇ ਮਹੱਤਵ ਅਤੇ ਨਾਮਕਰਣ ਸੰਸਕਾਰ ਦੇ ਮਹੱਤਵ ਜਾਣਨ ਤੋਂ ਬਾਅਦ, ਚੱਲੋ ਹੁਣ ਅੱਗੇ ਵਧਦੇ ਹਾਂ ਅਤੇ ਇਸ ਖਾਸ ਲੇਖ਼ ‘2025 ਨਾਮਕਰਣ ਮਹੂਰਤ’ ਵਿੱਚ ਸਾਲ 2025 ਵਿੱਚ ਨਾਮਕਰਣ ਮਹੂਰਤ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ।

हिंदी में पढ़े: 2025 नामकरण मुहूर्त

ਦੁਨੀਆਂ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਸਾਲ 2025 ਵਿੱਚ ਨਾਮਕਰਣ ਦੇ ਮਹੂਰਤ

ਜਨਵਰੀ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ

ਦਿਨ 

ਸਮਾਂ 

1 ਜਨਵਰੀ

08:40-10:22

11:50-16:46

2 ਜਨਵਰੀ

08:36-10:18

11:46-16:42

6 ਜਨਵਰੀ

08:20-12:55

14:30-16:26

15 ਜਨਵਰੀ

07:46-12:20

31 ਜਨਵਰੀ

08:24-09:52

11:17-17:02

ਫਰਵਰੀ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ

ਦਿਨ 

ਸਮਾਂ 

7 ਫਰਵਰੀ

09:24-14:20

10 ਫਰਵਰੀ

07:45-09:13

10:38-16:23

17 ਫਰਵਰੀ

08:45-13:41

15:55-18:16

ਮਾਰਚ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ

ਦਿਨ 

ਸਮਾਂ 

6 ਮਾਰਚ

07:38-12:34

14 ਮਾਰਚ

14:17-16:37

24 ਮਾਰਚ

07:52-09:28

13:38-17:14

26 ਮਾਰਚ

07:45-11:15

13:30-18:08

31 ਮਾਰਚ

07:25-09:00

10:56-15:31

ਅਪ੍ਰੈਲ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ

ਦਿਨ 

ਸਮਾਂ 

2 ਅਪ੍ਰੈਲ

13:02-17:40

10 ਅਪ੍ਰੈਲ

14:51-17:09

14 ਅਪ੍ਰੈਲ

08:05-12:15

14:36-16:53

24 ਅਪ੍ਰੈਲ

07:26-11:36

25 ਅਪ੍ਰੈਲ

11:32-13:52

30 ਅਪ੍ਰੈਲ

07:02-08:58

11:12-15:50

ਮਈ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ

ਦਿਨ 

ਸਮਾਂ 

1 ਮਈ

13:29-15:46

8 ਮਈ

13:01-17:35

9 ਮਈ

10:37-17:31

14 ਮਈ

08:03-12:38

23 ਮਈ

07:27-12:02

14:20-16:32

28 ਮਈ

09:22-16:16

ਜੂਨ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ

ਦਿਨ 

ਸਮਾਂ 

5 ਜੂਨ

08:51-15:45

6 ਜੂਨ

08:47-15:41

16 ਜੂਨ

08:08-17:21

20 ਜੂਨ

12:29-17:05

26 ਜੂਨ

14:22-16:42

27 ਜੂਨ

07:51-09:45

12:02-16:38

ਜੁਲਾਈ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ

ਦਿਨ 

ਸਮਾਂ 

2 ਜੁਲਾਈ

07:05-13:59

7 ਜੁਲਾਈ

06:45-09:05

11:23-18:17

11 ਜੁਲਾਈ

06:29-11:07

15:43-18:01

17 ਜੁਲਾਈ

10:43-17:38

21 ਜੁਲਾਈ

08:10-12:44

15:03-17:22

31 ਜੁਲਾਈ

07:31-14:24

ਅਗਸਤ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ

ਦਿਨ 

ਸਮਾਂ 

4 ਅਗਸਤ

09:33-11:49

11 ਅਗਸਤ

06:48-13:41

13 ਅਗਸਤ

08:57-15:52

20 ਅਗਸਤ

08:30-13:05

25 ਅਗਸਤ

12:46-17:08

28 ਅਗਸਤ

07:58-12:34

14:53-16:57

ਸਤੰਬਰ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ

ਦਿਨ 

ਸਮਾਂ 

4 ਸਤੰਬਰ

07:31-09:47

12:06-16:29

5 ਸਤੰਬਰ

07:27-09:43

12:03-16:15

ਅਕਤੂਬਰ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ

ਦਿਨ 

ਸਮਾਂ 

2 ਅਕਤੂਬਰ

10:16-16:21

24 ਅਕਤੂਬਰ

07:10-11:08

13:12-16:22

29 ਅਕਤੂਬਰ

08:30-10:49

31 ਅਕਤੂਬਰ

10:41-15:55

ਨਵੰਬਰ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ

ਦਿਨ 

ਸਮਾਂ 

3 ਨਵੰਬਰ

08:11-10:29

12:33-16:10

7 ਨਵੰਬਰ

07:55-14:00

15:27-16:52

27 ਨਵੰਬਰ

07:24-12:41

14:08-17:09

ਦਸੰਬਰ ਵਿੱਚ ਨਾਮਕਰਣ ਸੰਸਕਾਰ ਦੇ ਲਈ ਸ਼ੁਭ ਤਿਥੀਆਂ

ਦਿਨ 

ਸਮਾਂ 

5 ਦਸੰਬਰ

08:37-12:10

13:37-16:37

15 ਦਸੰਬਰ

08:33-12:58

14:23-17:53

22 ਦਸੰਬਰ

07:41-09:20

12:30-17:10

24 ਦਸੰਬਰ

13:47-16:31

25 ਦਸੰਬਰ

07:43-12:18

13:43-15:19

29 ਦਸੰਬਰ

12:03-15:03

ਕੀ ਤੁਸੀਂ ਜਾਣਦੇ ਹੋ ਕਿ ਸ਼ਾਸਤਰਾਂ ਦੇ ਅਨੁਸਾਰ ਵੈਦਿਕ ਕਾਲ ਵਿੱਚ ਚਾਰ ਤਰ੍ਹਾਂ ਦੇ ਨਾਂ ਦੇ ਪ੍ਰਚੱਲਣ ਦਾ ਜ਼ਿਕਰ ਮਿਲਦਾ ਹੈ, ਜਿਸ ਵਿੱਚ ਪਹਿਲਾ ਹੁੰਦਾ ਹੈ ‘ਨਕਸ਼ੱਤਰ ਨਾਂ’, ਇਸ ਵਿੱਚ ਬੱਚੇ ਦਾ ਨਾਂ ਉਸ ਦੇ ਜਨਮ ਨਕਸ਼ੱਤਰ ਦੇ ਨਾਂ ਉੱਤੇ ਅਧਾਰਿਤ ਰੱਖਿਆ ਜਾਂਦਾ ਹੈ। ਦੂਜਾ ਹੁੰਦਾ ਹੈ ‘ਗੁਪਤ ਨਾਂ’। ਇਹ ਨਾਂ ਜਾਤ ਕਰਮ ਦੇ ਸਮੇਂ ਮਾਤਾ-ਪਿਤਾ ਦੁਆਰਾ ਰੱਖਿਆ ਜਾਂਦਾ ਹੈ। ਤੀਜਾ ਹੁੰਦਾ ਹੈ ‘ਵਿਵਹਾਰਿਕ ਨਾਂ’। ਇਹ ਨਾਮਕਰਣ ਸੰਸਕਾਰ ਦੇ ਦੌਰਾਨ ਰੱਖਿਆ ਗਿਆ ਨਾਂ ਹੁੰਦਾ ਹੈ। ਚੌਥਾ ਹੁੰਦਾ ਹੈ ‘ਯਾਗਿਕ ਨਾਂ’, ਇਹ ਨਾਂ ਯੱਗ ਕਰਮ ਵਿਸ਼ੇਸ਼ ਦੇ ਸੰਪਾਦਨ ਦੇ ਆਧਾਰ ‘ਤੇ ਰੱਖਿਆ ਜਾਂਦਾ ਹੈ।

ਨਾਮਕਰਣ ਸੰਸਕਾਰ ਕਰਨ ਦੀ ਸਹੀ ਉਮਰ ਕੀ ਹੈ? 

ਨਾਮਕਰਣ ਸੰਸਕਾਰ ਬੱਚੇ ਦੇ ਜਨਮ ਤੋਂ 10 ਦਿਨ ਬਾਅਦ ਕੀਤਾ ਜਾਂਦਾ ਹੈ। ਕਹਿੰਦੇ ਹਨ ਕਿ ਬੱਚੇ ਦੇ ਜਨਮ ਤੋਂ ਸੂਤਕ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ ਇਸ ਦੀ ਅਵਧੀ ਵੱਖ-ਵੱਖ ਹੁੰਦੀ ਹੈ, ਜਿਵੇਂ ਪਰਾਸ਼ਰ ਸਮ੍ਰਿਤੀ ਦੇ ਅਨੁਸਾਰ ਗੱਲ ਕਰੀਏ, ਤਾਂ ਬ੍ਰਾਹਮਣ ਵਰਗ ਵਿੱਚ ਸੂਤਕ 10 ਦਿਨਾਂ ਦਾ ਮੰਨਿਆ ਗਿਆ ਹੈ। ਖੱਤਰੀਆਂ ਵਿੱਚ ਇਹ 12 ਦਿਨ ਦਾ ਹੁੰਦਾ ਹੈ। ਵੈਸ਼ਾਂ ਵਿੱਚ 15 ਦਿਨ ਅਤੇ ਸ਼ੂਦਰਾਂ ਵਿੱਚ ਇਹ ਸੂਤਕ ਇੱਕ ਮਹੀਨੇ ਦਾ ਮੰਨਿਆ ਜਾਂਦਾ ਹੈ। ਹਾਲਾਂਕਿ ਲੇਖ਼ ‘2025 ਨਾਮਕਰਣ ਮਹੂਰਤ’ ਕਹਿੰਦਾ ਹੈ ਕਿ ਅੱਜ ਦੇ ਸਮੇਂ ਦੇ ਅਨੁਸਾਰ ਦੇਖੀਏ ਤਾਂ ਵਰਣ ਵਿਵਸਥਾ ਨੂੰ ਕੋਈ ਨਹੀਂ ਮੰਨਦਾ। ਅਜਿਹੇ ਵਿੱਚ 11 ਦਿਨ ਤੋਂ ਬਾਅਦ ਨਾਮਕਰਣ ਸੰਸਕਾਰ ਕਰ ਦਿੱਤਾ ਜਾਂਦਾ ਹੈ। ਇਸ ਨਾਲ ਸਬੰਧਤ ਵੀ ਇੱਕ ਸ਼ਲੋਕ ਹੈ:

“दशम्यामुत्थाप्य पिता नाम करोति”।

ਇਸ ਦਾ ਅਰਥ ਹੈ ਕਿ ਨਾਮਕਰਣ ਸੰਸਕਾਰ ਬੱਚੇ ਦੇ ਜਨਮ ਤੋਂ ਦਸਵੇਂ ਦਿਨ ਕੀਤਾ ਜਾਂਦਾ ਹੈ। ਇਹ ਸੰਸਕਾਰ ਪਿਤਾ ਦੇ ਦੁਆਰਾ ਪੂਰਾ ਕੀਤਾ ਜਾਂਦਾ ਹੈ।

ਨਾਮਕਰਣ ਸੰਸਕਾਰ ਦੀ ਸਹੀ ਵਿਧੀ

  • ਨਾਮਕਰਣ ਸੰਸਕਾਰ ਦੇ ਦਿਨ ਸਭ ਤੋਂ ਪਹਿਲਾਂ ਨਵਜਾਤ ਬੱਚੇ ਨੂੰ ਸ਼ਹਿਦ ਚਟਾਇਆ ਜਾਂਦਾ ਹੈ।
  • ਇਸ ਤੋਂ ਬਾਅਦ ਸੂਰਜ ਦੇਵਤਾ ਦੇ ਦਰਸ਼ਨ ਕੀਤੇ ਜਾਂਦੇ ਹਨ। ਸੂਰਜ ਦੇ ਦਰਸ਼ਨ ਕਰਨ ਦੇ ਪਿੱਛੇ ਮਾਨਤਾ ਇਹ ਹੈ ਕਿ ਬੱਚਾ ਵੀ ਸੂਰਜ ਦੀ ਤਰ੍ਹਾਂ ਹੀ ਤੇਜੱਸਵੀ ਬਣੇ। 
  • ਇਸ ਤੋਂ ਬਾਅਦ ਬੱਚੇ ਨੂੰ ਧਰਤੀ ਮਾਤਾ ਨੂੰ ਨਮਨ ਕਰਵਾਇਆ ਜਾਂਦਾ ਹੈ।
  • ਇਸ ਦੇ ਨਾਲ ਹੀ ਸਭ ਲੋਕ ਦੇਵੀ-ਦੇਵਤਾਵਾਂ ਨੂੰ ਯਾਦ ਕਰਦੇ ਹਨ।
  • ਬੱਚੇ ਦੀ ਲੰਬੀ ਉਮਰ, ਸੁੱਖ, ਨਿਰੋਗੀ ਜੀਵਨ ਦੇ ਲਈ ਪ੍ਰਾਰਥਨਾ ਕਰਦੇ ਹਨ।
  • ਨਾਮਕਰਣ ਸੰਸਕਾਰ ਦੇ ਦਿਨ ਘਰ ਦੇ ਵੱਡੇ ਬਜ਼ੁਰਗ ਪ੍ਰਾਰਥਨਾ ਕਰਦੇ ਹਨ ਕਿ ਬੱਚਾ ਵੀ ਸੂਰਜ ਦੀ ਤੀਬਰਤਾ ਅਤੇ ਚਮਕ ਗ੍ਰਹਿਣ ਕਰੇ।
  • ਇਸ ਖਾਸ ਲੇਖ਼ ‘2025 ਨਾਮਕਰਣ ਮਹੂਰਤ’ ਦੇ ਅਨੁਸਾਰ, ਬੱਚੇ ਦਾ ਜਨਮ ਜਿਸ ਨਕਸ਼ੱਤਰ ਵਿੱਚ ਹੋਇਆ ਹੋਵੇ, ਉਸ ਨਕਸ਼ੱਤਰ ਦੇ ਅੱਖਰ ਤੋਂ ਜੇਕਰ ਨਾਮ ਰੱਖਿਆ ਜਾਵੇ, ਤਾਂ ਸੰਤਾਨ ਦੇ ਲਈ ਇਹ ਬਹੁਤ ਸ਼ੁਭ ਹੁੰਦਾ ਹੈ। 
  • ਨਾਂ ਵੰਸ਼, ਗੋਤ ਆਦਿ ਦਾ ਵੀ ਧਿਆਨ ਰੱਖ ਕੇ ਰੱਖਿਆ ਜਾਂਦਾ ਹੈ।

 ਜੇਕਰ ਤੁਸੀਂ ਆਪਣੀ ਸੰਤਾਨ ਜਾਂ ਆਪਣੇ ਕਿਸੇ ਨਜ਼ਦੀਕੀ ਦੇ ਲਈ ਉਚਿਤ ਅੱਖਰ ਦੀ ਭਾਲ਼ ਕਰ ਰਹੇ ਹੋ, ਜਿਸ ਤੋਂ ਤੁਸੀਂ ਉਸ ਦਾ ਨਾਂ ਰੱਖ ਸਕੋ, ਤਾਂ ਤੁਸੀਂ ਹੁਣੇ ਹੀ ਵਿਦਵਾਨ ਅਤੇ ਜਾਣਕਾਰ ਜੋਤਸ਼ੀਆਂ ਨਾਲ਼ ਗੱਲ ਕਰ ਸਕਦੇ ਹੋ। 

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਨਾਮਕਰਣ ਸੰਸਕਾਰ ਦਾ ਮਹੱਤਵ

ਨਾਮਕਰਣ ਸੰਸਕਾਰ ਦਾ ਅਰਥ ਸਮਝਣਾ ਹੈ ਤਾਂ ਇਸ ਦੇ ਲਈ ਇਹ ਸ਼ਲੋਕ ਬਹੁਤ ਹੀ ਸਟੀਕ ਹੈ:

आयुर्वेडभिवृद्धिश्च सिद्धिर्व्यवहतेस्तथा। 

नामकर्मफलं त्वेतत् समुद्दिष्टं मनीषिभिः।।

ਇਸ ਸ਼ਲੋਕ ਦੇ ਅਨੁਸਾਰ ਨਾਮਕਰਣ ਸੰਸਕਾਰ ਦਾ ਮਹੱਤਵ ਦੱਸਦੇ ਹੋਏ ਕਿਹਾ ਗਿਆ ਹੈ ਕਿ ਨਾਮਕਰਣ ਸੰਸਕਾਰ ਦਾ ਅਸਰ ਬੱਚਿਆਂ ਦੇ ਵਿਅਕਤਿੱਤਵ ‘ਤੇ ਨਿਸ਼ਚਿਤ ਤੌਰ ‘ਤੇ ਪੈਂਦਾ ਹੈ। ਇਸ ਖਾਸ ਲੇਖ਼ ‘2025 ਨਾਮਕਰਣ ਮਹੂਰਤ’ ਦੇ ਅਨੁਸਾਰ, ਨਾਮ ਹੀ ਬੱਚੇ ਦੀ ਜਾਂ ਕਿਸੇ ਵਿਅਕਤੀ ਦੇ ਅਸਤਿੱਤਵ ਦੀ ਪਹਿਚਾਣ ਹੁੰਦੀ ਹੈ। ਭਵਿੱਖ ਵਿੱਚ ਬੱਚਾ ਆਪਣੇ ਨਾਮ, ਆਪਣੇ ਆਚਰਣ ਅਤੇ ਆਪਣੇ ਕਰਮ ਤੋਂ ਹੀ ਪ੍ਰਸਿੱਧੀ ਪ੍ਰਾਪਤ ਕਰਦਾ ਹੈ। ਨਾਮ ਨਾਲ ਹੀ ਉਸ ਦੀ ਪਹਿਚਾਣ ਹੁੰਦੀ ਹੈ। ਨਾਮਕਰਣ ਸੰਸਕਾਰ ਨਾਲ ਬੱਚੇ ਦੀ ਉਮਰ ਅਤੇ ਤੇਜ ਵਿੱਚ ਵਾਧਾ ਹੁੰਦਾ ਹੈ।

ਧਿਆਨ ਦੇਣ ਯੋਗ ਗੱਲ: ਬੱਚੇ ਦੇ ਨਾਮ ਦਾ ਅਰਥ ਉਸ ਦੇ ਚਰਿੱਤਰ ਨੂੰ ਨਿਸ਼ਚਿਤ ਤੌਰ ‘ਤੇ ਪ੍ਰਭਾਵਿਤ ਕਰਦਾ ਹੈ। ਅਜਿਹੇ ਵਿੱਚ ਜੇਕਰ ਬੱਚੇ ਦਾ ਨਾਂ ਉਸ ਦੇ ਗ੍ਰਹਾਂ ਦੀ ਸਥਿਤੀ ਨਾਲ ਮੇਲ ਨਾ ਖਾਵੇ, ਤਾਂ ਇਹ ਬੱਚੇ ਦੇ ਲਈ ਬਦਕਿਸਮਤੀ ਵੀ ਲੈ ਕੇ ਆ ਸਕਦਾ ਹੈ। ਇਸ ਲਈ ਬਹੁਤ ਹੀ ਸੋਚ-ਸਮਝ ਕੇ ਬੱਚੇ ਦੇ ਨਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਜੇਕਰ ਤੁਸੀਂ ਆਪਣੀ ਸੰਤਾਨ ਦੇ ਨਾਮਕਰਣ ਸੰਸਕਾਰ ਦੇ ਲਈ ਉਚਿਤ ਅੱਖਰ ਜਾਣਨਾ ਚਾਹੁੰਦੇ ਹੋ, ਤਾਂ ਹੁਣੇ ਵਿਦਵਾਨ ਪੰਡਿਤਾਂ ਨਾਲ ਤੋਂ ਫੋਨ ‘ਤੇ ਸਲਾਹ ਲਓ।

ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਨਾਮਕਰਣ ਸੰਸਕਾਰ ਵਾਲ਼ੇ ਦਿਨ ਇਹ ਸਾਵਧਾਨੀਆਂ ਜ਼ਰੂਰ ਵਰਤੋਂ, ਨਹੀਂ ਤਾਂ ਜ਼ਿੰਦਗੀ ਭਰ ਪਛਤਾਓਣਾ ਪਵੇਗਾ

  • ਨਾਮਕਰਣ ਸੰਸਕਾਰ ਘਰ ਵਿੱਚ ਹੀ ਕੀਤਾ ਜਾਵੇ, ਤਾਂ ਸਭ ਤੋਂ ਜ਼ਿਆਦਾ ਉਚਿਤ ਰਹਿੰਦਾ ਹੈ।
  • ਹਾਲਾਂਕਿ ਜੇਕਰ ਤੁਸੀਂ ਚਾਹੋ ਤਾਂ ਕਿਸੇ ਮੰਦਿਰ ਜਾਂ ਕਿਸੇ ਪਵਿੱਤਰ ਸਥਾਨ ‘ਤੇ ਵੀ ਹਵਨ ਕਰਵਾ ਕੇ ਨਾਮਕਰਣ ਸੰਸਕਾਰ ਪੂਰਾ ਕਰ ਸਕਦੇ ਹੋ।
  • ਇਸ ਦਿਨ ਪੂਜਾ ਦੇ ਲਈ ਰੱਖੇ ਕਲਸ਼ ‘ਤੇ ॐ ਅਤੇ ਸਵਾਸਤਿਕ ਜ਼ਰੂਰ ਬਣਾਓ। 
  • ਬੱਚੇ ਨੂੰ ਪੂਜਾ ਦੇ ਸਥਾਨ ‘ਤੇ ਲਿਜਾਓਣ ਤੋਂ ਪਹਿਲਾਂ ਉਸ ਦੀ ਕਮਰ ਵਿੱਚ ਸੁੱਤਲ਼ੀ ਜਾਂ ਰੇਸ਼ਮ ਦਾ ਧਾਗਾ ਜ਼ਰੂਰ ਬੰਨੋ। 
  • ਨਾਮ ਦੀ ਘੋਸ਼ਣਾ ਦੇ ਲਈ ਜੋ ਥਾਲ਼ੀ ਇਸਤੇਮਾਲ ਕੀਤੀ ਜਾਂਦੀ ਹੈ, ਉਹ ਇੱਕਦਮ ਨਵੀਂ ਅਤੇ ਸਾਫ ਹੋਣੀ ਚਾਹੀਦੀ ਹੈ।
  • ਇਸ ਦਿਨ ਘਰ ਵਿੱਚ ਹੀ ਸਾਤਵਿਕ ਭੋਜਨ ਬਣਾਓ। 
  • ਬੱਚੇ ਨੂੰ ਉਸ ਦੀ ਮਾਂ ਦੇ ਕੋਲ਼ ਹੀ ਰੱਖੋ ਤਾਂ ਜ਼ਿਆਦਾ ਸਹੀ ਹੁੰਦਾ ਹੈ।

ਸ਼ਨੀ ਰਿਪੋਰਟ ਤੋਂ ਜਾਣੋ ਆਪਣੇ ਜੀਵਨ ‘ਤੇ ਸ਼ਨੀ ਦਾ ਪ੍ਰਭਾਵ ਅਤੇ ਉਪਾਅ

ਨਾਮਕਰਣ ਸੰਸਕਾਰ ਦੇ ਸਮੇਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੋ

  • ਇਸ ਖਾਸ ਲੇਖ਼ ‘2025 ਨਾਮਕਰਣ ਮਹੂਰਤ’ ਦੇ ਅਨੁਸਾਰ, ਜਦੋਂ ਵੀ ਨਾਮਕਰਣ ਸੰਸਕਾਰ ਕਰੋ, ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਕਿਸੇ ਤਿਓਹਾਰ ਦੇ ਦਿਨ, ਅਸ਼ਟਮੀ, ਚੌਦਸ, ਮੱਸਿਆ ਜਾਂ ਪੂਰਨਮਾਸ਼ੀ ਦੇ ਦਿਨ ਬੱਚੇ ਦਾ ਨਾਂ ਭੁੱਲ ਕੇ ਵੀ ਨਾ ਰੱਖੋ। ਇਸ ਤੋਂ ਇਲਾਵਾ ਚੌਥ, ਨੌਮੀ, ਚੌਦਸ ਅਤੇ ਖਾਲੀ ਤਿਥੀ ਦੇ ਦਿਨ ਵੀ ਨਾਮਕਰਣ ਸੰਸਕਾਰ ਕਰਨਾ ਅਸ਼ੁਭ ਮੰਨਿਆ ਗਿਆ ਹੈ।ਇਹਨਾਂ ਤਿਥੀਆਂ ਨੂੰ ਛੱਡ ਕੇ 1, 2, 3, 5, 6, 7, 10, 11, 12, 13 ਨੂੰ ਬੱਚੇ ਦਾ ਨਾਮਕਰਣ ਕੀਤਾ ਜਾ ਸਕਦਾ ਹੈ।
  • ਸ਼ੁਭ ਗ੍ਰਹਾਂ ਨਾਲ ਸਬੰਧਤ ਵਾਰ ਦੀ ਗੱਲ ਕਰੀਏ ਤਾਂ ਚੰਦਰ, ਬੁੱਧ, ਗੁਰੂ ਅਤੇ ਸ਼ੁੱਕਰ ਦੇ ਬਾਰੇ ਵਿੱਚ ਨਾਮਕਰਣ ਸੰਸਕਾਰ ਕਰਨਾ ਸ਼ੁਭ ਮੰਨਿਆ ਗਿਆ ਹੈ।
  • ਜੇਕਰ ਬੱਚੇ ਦਾ ਨਾਂ ਕੁਲ ਦੇਵੀ ਜਾਂ ਦੇਵਤਾ ਦੇ ਨਾਂ ‘ਤੇ ਰੱਖੋ ਤਾਂ ਇਸ ਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ।
  • ਹਿੰਦੂ ਮਾਨਤਾ ਦੇ ਅਨੁਸਾਰ, ਬੱਚੇ ਦੇ ਨਾਂ ਦਾ ਅਰਥ ਉਸ ਦੇ ਚਰਿੱਤਰ ਨੂੰ ਪ੍ਰਭਾਵਿਤ ਕਰਦਾ ਹੈ। ਅਜਿਹੇ ਵਿੱਚ ਨਾਮ ਚੁਣਦੇ ਸਮੇਂ ਬਹੁਤ ਸਾਵਧਾਨੀ ਵਰਤੋ ਅਤੇ ਚੰਗੀ ਤਰ੍ਹਾਂ ਸੋਚਣ-ਸਮਝਣ ਤੋਂ ਬਾਅਦ ਹੀ ਨਾਮਕਰਣ ਸੰਸਕਾਰ ਕਰੋ।
  • ਬੱਚੇ ਦਾ ਨਾਂ ਬਹੁਤ ਹੀ ਸੋਚ-ਸਮਝ ਕੇ ਸਾਵਧਾਨੀ ਪੂਰਵਕ ਰੱਖੋ। ਇਸ ਗੱਲ ਨੂੰ ਸੁਨਿਸ਼ਚਿਤ ਕਰੋ ਕਿ ਬੱਚੇ ਦੇ ਨਾਂ ਦਾ ਕੋਈ ਚੰਗਾ ਅਰਥ ਨਿੱਕਲ ਰਿਹਾ ਹੋਵੇ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਨਾਮਕਰਣ ਸੰਸਕਾਰ ਦੇ ਲਈ ਕਿਹੜਾ ਦਿਨ ਸ਼ੁਭ ਹੁੰਦਾ ਹੈ?

ਨਾਮਕਰਣ ਸੰਸਕਾਰ ਦੇ ਲਈ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਚੰਗੇ ਮੰਨੇ ਜਾਂਦੇ ਹਨ।

2. ਨਾਮਕਰਣ ਸੰਸਕਾਰ ਕਿੰਨੇ ਦਿਨਾਂ ਬਾਅਦ ਕੀਤਾ ਜਾ ਸਕਦਾ ਹੈ?

ਬੱਚੇ ਦੇ ਜਨਮ ਦੇ ਦਸਵੇਂ ਦਿਨ ਸੂਤਕ ਦੇ ਸ਼ੁੱਧੀਕਰਣ ਦੇ ਲਈ ਹਵਨ ਕਰਵਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਨਾਮਕਰਣ ਸੰਸਕਾਰ ਕੀਤਾ ਜਾਂਦਾ ਹੈ।

3. ਅਕਤੂਬਰ 2025 ਵਿੱਚ ਨਾਮਕਰਣ ਕਦੋਂ ਕਰੀਏ?

ਇਸ ਸਾਲ ਅਕਤੂਬਰ ਦੇ ਮਹੀਨੇ ਵਿੱਚ ਨਾਮਕਰਣ ਸੰਸਕਾਰ ਦੇ ਚਾਰ ਮਹੂਰਤ ਉਪਲਬਧ ਹਨ।

4. ਜਨਵਰੀ 2025 ਵਿੱਚ ਨਾਮਕਰਣ ਦੇ ਲਈ ਕਿਹੜੀਆਂ ਤਰੀਕਾਂ ਚੰਗੀਆਂ ਹਨ?

ਜਨਵਰੀ ਵਿੱਚ ਨਾਮਕਰਣ ਦੇ ਲਈ 1, 2, 6, 15, ਅਤੇ 31 ਤਰੀਕਾਂ ਚੰਗੀਆਂ ਹਨ।

More from the section: Horoscope 3863
Buy Today
Gemstones
Get gemstones Best quality gemstones with assurance of AstroCAMP.com More
Yantras
Get yantras Take advantage of Yantra with assurance of AstroCAMP.com More
Navagrah Yantras
Get Navagrah Yantras Yantra to pacify planets and have a happy life .. get from AstroCAMP.com More
Rudraksha
Get rudraksha Best quality Rudraksh with assurance of AstroCAMP.com More
Today's Horoscope

Get your personalised horoscope based on your sign.

Select your Sign
Free Personalized Horoscope 2024
© Copyright 2024 AstroCAMP.com All Rights Reserved