• Talk To Astrologers
  • Brihat Horoscope
  • Ask A Question
  • Child Report 2022
  • Raj Yoga Report
  • Career Counseling
Personalized
Horoscope

ਬ੍ਰਿਸ਼ਭ 2025 ਰਾਸ਼ੀਫਲ ਵਿੱਚ ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫ਼ਲ ਪੜ੍ਹੋ!

Author: Vijay Pathak | Last Updated: Sun 4 Aug 2024 12:28:30 PM

ਬ੍ਰਿਸ਼ਭ 2025 ਰਾਸ਼ੀਫਲ ਲੇਖ ਐਸਟ੍ਰੋਕੈਂਪ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਬ੍ਰਿਸ਼ਭ ਰਾਸ਼ੀਫਲ ਵਿੱਚ ਅਸੀਂ ਜਾਣਾਂਗੇ ਕਿ ਸਾਲ 2025 ਵਿੱਚ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਕੀ ਭਵਿੱਖਬਾਣੀ ਕੀਤੀ ਗਈ ਹੈ। ਜੇਕਰ ਤੁਸੀਂ ਵੀ ਬ੍ਰਿਸ਼ਭ ਰਾਸ਼ੀ ਵਿੱਚ ਜੰਮੇ ਹੋ ਅਤੇ ਜਾਣਨਾ ਚਾਹੁੰਦੇ ਹੋ ਕਿ ਸਾਲ 2025 ਵਿੱਚ ਤੁਹਾਡੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਓਣਗੇ, ਤੁਹਾਡੇ ਨਿੱਜੀ ਸਬੰਧਾਂ ਉੱਤੇ ਗ੍ਰਹਾਂ ਦੀ ਚਾਲ ਦਾ ਕੀ ਪ੍ਰਭਾਵ ਪਵੇਗਾ, ਤੁਹਾਡੀ ਵਿੱਤੀ ਸਥਿਰਤਾ ਅਤੇ ਕਰੀਅਰ ਵਿੱਚ ਕੀ ਸਥਿਤੀ ਰਹੇਗੀ, ਤਾਰਿਆਂ ਦੀ ਚਾਲ ਤੁਹਾਡੇ ਪੱਖ ਵਿੱਚ ਰਹੇਗੀ ਜਾਂ ਤੁਹਾਡੀ ਸਿਹਤ ਨੂੰ ਖਰਾਬ ਕਰੇਗੀ, ਤੁਹਾਡੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਉਤਾਰ-ਚੜ੍ਹਾਅ ਆਓਣਗੇ, ਇਹਨਾਂ ਸਭ ਪ੍ਰਸ਼ਨਾਂ ਦੇ ਜਵਾਬ ਤੁਹਾਨੂੰ ਬ੍ਰਿਸ਼ਭ ਰਾਸ਼ੀਫਲ ਵਿੱਚ ਪ੍ਰਦਾਨ ਕੀਤੇ ਜਾ ਰਹੇ ਹਨ। ਆਪਣੀ ਰਾਸ਼ੀ ਨਾਲ ਸਬੰਧਤ ਇਸ ਭਵਿੱਖਫਲ ਨੂੰ ਜਾਣਨ ਦੇ ਲਈ ਇਸ ਲੇਖ ਨੂੰ ਅੰਤ ਤੱਕ ਜ਼ਰੂਰ ਪੜ੍ਹੋ।

ਬ੍ਰਿਸ਼ਭ 2025 ਰਾਸ਼ੀਫਲ

ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

हिंदी में पढ़ें: वृषभ 2025 राशिफल

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਜੀਵਨ ਦੇ ਸਭ ਮਹੱਤਵਪੂਰਣ ਪਹਿਲੂਆਂ ਨੂੰ ਛੂਹਣ ਵਾਲੇ ਇਸ ਮਹੱਤਵਪੂਰਣ ਭਵਿੱਖਫਲ ਨੂੰ ਵਿਸਥਾਰ ਸਹਿਤ ਜਾਣਨ ਦੇ ਲਈ ਆਓ ਅੱਗੇ ਵਧੀਏ ਅਤੇ ਐਸਟ੍ਰੋਕੈਂਪ ਦਾ ਬ੍ਰਿਸ਼ਭ 2025 ਰਾਸ਼ੀਫਲ ਪੜ੍ਹੀਏ ਅਤੇ ਜਾਣੀਏ ਕਿ ਇਹ ਸਾਲ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਕਿਹੋ-ਜਿਹਾ ਰਹੇਗਾ।

Click here to read in English: Taurus 2025 Horoscope

ਆਰਥਿਕ ਜੀਵਨ 

ਨਵਾਂ ਸਾਲ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਅਨੁਕੂਲ ਨਤੀਜੇ ਲੈ ਕੇ ਆ ਸਕਦਾ ਹੈ। ਸਾਲ ਦੇ ਸ਼ੁਰੂਆਤ ਵਿੱਚ ਦੇਵ ਗੁਰੂ ਬ੍ਰਹਸਪਤੀ ਤੁਹਾਡੀ ਰਾਸ਼ੀ ਵਿੱਚ ਬਿਰਾਜਮਾਨ ਹੋਣਗੇ ਅਤੇ ਤੀਜੇ ਘਰ ਵਿੱਚ ਮੰਗਲ ਅਤੇ ਇਕਾਦਸ਼ ਘਰ ਵਿੱਚ ਰਾਹੂ ਮਹਾਰਾਜ ਬਿਰਾਜਮਾਨ ਹੋ ਕੇ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਕਰਨ ਵਿੱਚ ਮਹੱਤਵਪੂਰਣ ਯੋਗਦਾਨ ਦੇਣਗੇ। ਉਸ ਤੋਂ ਬਾਅਦ ਮਾਰਚ ਦੇ ਅੰਤ ਵਿੱਚ ਸ਼ਨੀਦੇਵ ਇਕਾਦਸ਼ ਘਰ ਵਿੱਚ ਆ ਜਾਵੇਗਾ ਅਤੇ ਮਈ ਦੇ ਮਹੀਨੇ ਵਿੱਚ ਦੇਵ ਗੁਰੂ ਬ੍ਰਹਸਪਤੀ ਵੀ ਦੂਜੇ ਘਰ ਵਿੱਚ ਆ ਜਾਣਗੇ। ਇਹ ਤੁਹਾਡੀਆਂ ਆਰਥਿਕ ਚੁਣੌਤੀਆਂ ਨੂੰ ਖਤਮ ਕਰਨ ਦਾ ਸਮਾਂ ਹੋਵੇਗਾ। ਇਸ ਦੌਰਾਨ ਤੁਹਾਨੂੰ ਚੰਗੀ ਸਫਲਤਾ ਪ੍ਰਾਪਤ ਹੋਵੇਗੀ ਅਤੇ ਤੁਹਾਡੇ ਸਭ ਕੰਮ ਬਣਨ ਲੱਗ ਜਾਣਗੇ। ਆਰਥਿਕ ਚੁਣੌਤੀਆਂ ਘੱਟ ਹੋਣਗੀਆਂ ਤੇ ਧਨ ਲਾਭ ਹੋਵੇਗਾ। ਤੁਹਾਨੂੰ ਪੈਸਾ ਇਕੱਠਾ ਕਰਨ ਵਿੱਚ ਵੀ ਸਫਲਤਾ ਮਿਲੇਗੀ ਅਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਧਨ ਲਾਭ ਹੋਣ ਦੀ ਵੀ ਸੰਭਾਵਨਾ ਬਣ ਸਕਦੀ ਹੈ। ਤੁਹਾਨੂੰ ਕਾਰੋਬਾਰ ਤੋਂ ਵੀ ਲਾਭ ਹੋ ਸਕਦਾ ਹੈ। ਤੁਹਾਨੂੰ ਆਪਣੇ ਬੌਸ ਵੱਲੋਂ ਵੀ ਸਹਿਯੋਗ ਮਿਲੇਗਾ ਅਤੇ ਨੌਕਰੀ ਵਿੱਚ ਆਮਦਨ ਵਿੱਚ ਵਾਧੇ ਦੀ ਖੁਸ਼ਖਬਰੀ ਵੀ ਮਿਲ ਸਕਦੀ ਹੈ।

ਸਿਹਤ 

ਇਹ ਸਾਲ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਅਨੁਕੂਲ ਰਹਿਣ ਦੀ ਸੰਭਾਵਨਾ ਦਿਖ ਰਹੀ ਹੈ। ਸਾਲ ਦੀ ਸ਼ੁਰੂਆਤ ਵਿੱਚ ਅੱਠਵੇਂ ਘਰ ਵਿੱਚ ਸੂਰਜ ਮਹਾਰਾਜ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਨੂੰ ਕੁਝ ਕਮਜ਼ੋਰ ਕਰੇਗਾ, ਜਿਸ ਵੱਲ ਤੁਹਾਨੂੰ ਧਿਆਨ ਦੇਣਾ ਪਵੇਗਾ। ਇਸ ਦੇ ਨਾਲ ਹੀ ਇਸ ਸਾਲ ਬ੍ਰਹਸਪਤੀ ਮਹਾਰਾਜ ਦੇ ਦੂਜੇ ਘਰ ਵਿੱਚ ਰਹਿਣ ਨਾਲ ਤੁਹਾਨੂੰ ਆਪਣੇ ਖਾਣ-ਪੀਣ ਅਤੇ ਖੁਰਾਕ ਵੱਲ ਖਾਸ ਧਿਆਨ ਦੇਣਾ ਪਵੇਗਾ, ਨਹੀਂ ਤਾਂ ਤੁਸੀਂ ਚਰਬੀ ਵਾਲੇ ਭੋਜਨ ਦੇ ਪ੍ਰਭਾਵ ਨਾਲ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਸ਼ਨੀ ਮਹਾਰਾਜ ਇਕਾਦਸ਼ ਘਰ ਵਿੱਚ ਸਾਲ ਦੇ ਦੂਜੇ ਅੱਧ ਵਿੱਚ ਰਹਿਣਗੇ, ਜਿਸ ਕਾਰਨ ਤੁਹਾਨੂੰ ਸਿਹਤ ਸਬੰਧੀ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਕਰਨ ਤੋਂ ਛੁਟਕਾਰਾ ਮਿਲੇਗਾ। ਲੇਖ ਬ੍ਰਿਸ਼ਭ 2025 ਰਾਸ਼ੀਫਲ ਦੇ ਅਨੁਸਾਰ, ਦਸੰਬਰ ਦੇ ਮਹੀਨੇ ਵਿੱਚ ਤੁਹਾਨੂੰ ਖਾਸ ਸਾਵਧਾਨੀ ਰੱਖਣੀ ਪਵੇਗੀ, ਕਿਉਂਕਿ ਇਸ ਦੌਰਾਨ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਸਾਲ ਤੁਹਾਡੇ ਅੰਦਰ ਕੁਝ ਆਲਸ ਵੱਧ ਸਕਦਾ ਹੈ, ਜੋ ਹੌਲ਼ੀ-ਹੌਲ਼ੀ ਤੁਹਾਨੂੰ ਥਕਾਵਟ ਅਤੇ ਸਰੀਰਕ ਕਮਜ਼ੋਰੀ ਦੇ ਸਕਦਾ ਹੈ। ਇਸ ਲਈ ਜਿੰਨਾ ਸੰਭਵ ਹੋ ਸਕੇ, ਆਲਸ ਤੋਂ ਬਚਣ ਦੀ ਕੋਸ਼ਿਸ਼ ਕਰੋ।

ਕੀ ਤੁਹਾਡੀ ਕੁੰਡਲੀ ਵਿੱਚ ਹੈ ਸ਼ੁਭ ਯੋਗ? ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ

ਕਰੀਅਰ 

ਕਰੀਅਰ ਬਾਰੇ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਵਿੱਚ ਸ਼ਨੀ ਮਹਾਰਾਜ ਤੁਹਾਡੇ ਦਸਵੇਂ ਘਰ ਵਿੱਚ ਬਿਰਾਜਮਾਨ ਹੋਣਗੇ ਅਤੇ ਤੁਹਾਡੀ ਰਾਸ਼ੀ ਵਿੱਚ ਦੇਵ ਗੁਰੂ ਬ੍ਰਹਸਪਤੀ ਸਥਿਤ ਹੋਣਗੇ। ਇਸ ਨਾਲ ਤੁਹਾਡੀ ਫੈਸਲੇ ਲੈਣ ਦੀ ਖਮਤਾ ਵਧੀਆ ਬਣੇਗੀ ਅਤੇ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਮਜ਼ਬੂਤੀ ਨਾਲ ਕਦਮ ਵਧਾਉਂਦੇ ਹੋਏ ਸਫਲਤਾ ਪ੍ਰਾਪਤ ਕਰੋਗੇ। ਕਾਰੋਬਾਰ ਵਿੱਚ ਵੀ ਚੰਗੀ ਤਰੱਕੀ ਮਿਲੇਗੀ ਅਤੇ ਨੌਕਰੀ ਦੇ ਖੇਤਰ ਵਿੱਚ ਵੀ ਤੁਹਾਡੇ ਕੰਮ ਦਾ ਦਬਦਬਾ ਬਣੇਗਾ। ਇਸ ਤੋਂ ਬਾਅਦ ਸ਼ਨੀ ਮਹਾਰਾਜ ਮਾਰਚ ਦੇ ਅੰਤ ਵਿੱਚ ਤੁਹਾਡੇ ਇਕਾਦਸ਼ ਘਰ ਵਿੱਚ ਚਲਾ ਚਲਾ ਜਾਵੇਗਾ, ਜਿਸ ਨਾਲ ਤੁਹਾਡੇ ਸੀਨੀਅਰ ਅਧਿਕਾਰੀਆਂ ਨਾਲ ਤੁਹਾਡੀ ਨਜ਼ਦੀਕੀ ਵਧੇਗੀ। ਉਹਨਾਂ ਦੇ ਮਾਰਗਦਰਸ਼ਨ ਨਾਲ਼ ਤੁਸੀਂ ਆਪਣੇ ਕਰੀਅਰ ਵਿੱਚ ਚੰਗੀ ਸਫਲਤਾ ਪ੍ਰਾਪਤ ਕਰ ਸਕੋਗੇ। ਤੁਹਾਨੂੰ ਤਰੱਕੀ ਵੀ ਮਿਲੇਗੀ ਅਤੇ ਆਮਦਨ ਵਿੱਚ ਵਾਧਾ ਹੋਣ ਦੀ ਵੀ ਚੰਗੀ ਸੰਭਾਵਨਾ ਬਣੇਗੀ। ਪਰ ਰਾਹੂ ਦੇ ਮਈ ਮਹੀਨੇ ਵਿੱਚ ਤੁਹਾਡੇ ਦਸਵੇਂ ਘਰ ਵਿੱਚ ਆ ਜਾਣ ਨਾਲ ਤੁਹਾਨੂੰ ਕਾਰਜ ਖੇਤਰ ਵਿੱਚ ਥੋੜੀ ਸਾਵਧਾਨੀ ਰੱਖਣੀ ਚਾਹੀਦੀ ਹੈ। ਕਿਸੇ ਪ੍ਰਕਾਰ ਦੀ ਜਲਦਬਾਜ਼ੀ ਜਾਂ ਸ਼ਾਰਟਕਟ ਤੋਂ ਬਚਣਾ ਚਾਹੀਦਾ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਸਾਜਿਸ਼ ਦਾ ਹਿੱਸਾ ਬਣਨ ਤੋਂ ਵੀ ਤੁਹਾਨੂੰ ਬਚਣਾ ਚਾਹੀਦਾ ਹੈ, ਨਹੀਂ ਤਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੜ੍ਹਾਈ 

ਬ੍ਰਿਸ਼ਭ ਰਾਸ਼ੀ ਦੇ ਵਿਦਿਆਰਥੀ ਵਰਗ ਬਾਰੇ ਗੱਲ ਕਰੀਏ ਤਾਂ ਨਵੇਂ ਸਾਲ ਦਾ ਰਾਸ਼ੀਫਲ ਇਹ ਸੰਕੇਤ ਦੇ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਮੁਸ਼ਕਿਲ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਕੇਤੂ ਮਹਾਰਾਜ ਤੁਹਾਡੇ ਪੰਜਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਦੇਵ ਗੁਰੂ ਬ੍ਰਹਸਪਤੀ ਵੀ ਪਹਿਲੇ ਘਰ ਵਿੱਚ ਹੋਣਗੇ, ਜੋ ਤੁਹਾਨੂੰ ਚੰਗੇ ਗੁਰੂ ਦਾ ਮਾਰਗ ਦਰਸ਼ਨ ਪ੍ਰਦਾਨ ਕਰਨਗੇ ਅਤੇ ਉਹਨਾਂ ਦੇ ਸਹਿਯੋਗ ਅਤੇ ਮਾਰਗ ਦਰਸ਼ਨ ਨਾਲ ਤੁਸੀਂ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕੋਗੇ। ਹਾਲਾਂਕਿ ਸਾਲ ਦੇ ਦੂਜੇ ਅੱਧ ਵਿੱਚ ਜਦੋਂ ਕੇਤੂ ਚੌਥੇ ਘਰ ਵਿੱਚ ਆ ਜਾਵੇਗਾ, ਤਾਂ ਇਹਨਾਂ ਸਮੱਸਿਆਵਾਂ ਵਿੱਚ ਹੋਰ ਕਮੀ ਆਵੇਗੀ ਅਤੇ ਤੁਸੀਂ ਆਪਣੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇ ਸਕੋਗੇ। ਲੇਖ ਬ੍ਰਿਸ਼ਭ 2025 ਰਾਸ਼ੀਫਲ ਦੇ ਅਨੁਸਾਰ, ਸ਼ਨੀ ਮਹਾਰਾਜ ਦੀ ਦ੍ਰਿਸ਼ਟੀ ਪੰਜਵੇਂ ਘਰ ਵਿੱਚ ਹੋਣ ਨਾਲ ਪੜ੍ਹਾਈ ਵਿੱਚ ਕਦੇ-ਕਦਾਈਂ ਕੁਝ ਰੁਕਾਵਟਾਂ ਆ ਸਕਦੀਆਂ ਹਨ, ਪਰ ਤੁਸੀਂ ਆਪਣੀ ਪੜ੍ਹਾਈ ਵਿੱਚ ਚੰਗੀ ਸਫਲਤਾ ਪ੍ਰਾਪਤ ਕਰ ਸਕੋਗੇ। ਉੱਚ ਵਿੱਦਿਆ ਪ੍ਰਾਪਤੀ ਦਾ ਸੁਪਨਾ ਪੂਰਾ ਹੋਵੇਗਾ ਅਤੇ ਤੁਹਾਨੂੰ ਆਪਣੇ ਮਨਪਸੰਦ ਵਿਸ਼ੇ ਪੜ੍ਹਨ ਦਾ ਮੌਕਾ ਮਿਲੇਗਾ। ਪ੍ਰਤੀਯੋਗਿਤਾ ਪ੍ਰੀਖਿਆ ਦੇ ਵਿਦਿਆਰਥੀਆਂ ਦੇ ਲਈ ਇਹ ਸਾਲ ਸਫਲਤਾਦਾਇਕ ਸਿੱਧ ਹੋ ਸਕਦਾ ਹੈ। 

ਪਰਿਵਾਰਕ ਜੀਵਨ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2025 ਪਰਿਵਾਰਕ ਜੀਵਨ ਦੇ ਲਈ ਚੰਗਾ ਰਹਿਣ ਦੀ ਸੰਭਾਵਨਾ ਹੈ, ਪਰ ਸਾਲ ਦੀ ਸ਼ੁਰੂਆਤ ਕੁਝ ਮੁਸ਼ਕਿਲ ਹੋਵੇਗੀ। ਚੌਥੇ ਘਰ ਦੇ ਸੁਆਮੀ ਸੂਰਜ ਮਹਾਰਾਜ ਅੱਠਵੇਂ ਘਰ ਵਿੱਚ ਹੋਣਗੇ, ਜਿਸ ਨਾਲ ਤੁਹਾਡੇ ਮਾਤਾ ਜੀ ਅਤੇ ਪਿਤਾ ਜੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਉਸ ਤੋਂ ਬਾਅਦ ਮੰਗਲ ਵੀ ਚੌਥੇ ਘਰ ਵਿੱਚ ਆ ਕੇ ਪਰਿਵਾਰਕ ਸਮੱਸਿਆਵਾਂ ਵਧਾ ਸਕਦਾ ਹੈ। ਪਰ ਸਾਲ ਦਾ ਦੂਜਾ ਅੱਧ ਤੁਹਾਡੇ ਲਈ ਠੀਕ-ਠਾਕ ਰਹੇਗਾ। ਮਈ ਦੇ ਮੱਧ ਤੋਂ ਕੇਤੂ ਮਹਾਰਾਜ ਦੇ ਚੌਥੇ ਘਰ ਵਿੱਚ ਆ ਜਾਣ ਨਾਲ ਪਰਿਵਾਰ ਦੇ ਮੈਂਬਰਾਂ ਨਾਲ਼ ਆਪਸੀ ਤਾਲਮੇਲ ਬਣਾਉਣਾ ਤੁਹਾਡੇ ਲਈ ਕੁਝ ਮੁਸ਼ਕਿਲ ਹੋਵੇਗਾ, ਜਿਸ ਨਾਲ ਪਰਿਵਾਰਕ ਜੀਵਨ ਵਿੱਚ ਕੁਝ ਅਸੰਤੁਲਨ ਹੋ ਸਕਦਾ ਹੈ। ਤੁਹਾਨੂੰ ਪਰਿਵਾਰਕ ਸ਼ਾਂਤੀ ਨੂੰ ਦੂਰ ਕਰਨ ਦੇ ਲਈ ਆਪ ਹੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਭੈਣਾਂ-ਭਰਾਵਾਂ ਨਾਲ ਤੁਹਾਡੇ ਮਧੁਰ ਸਬੰਧ ਬਣੇ ਰਹਿਣਗੇ, ਜਿਨਾਂ ਤੋਂ ਤੁਹਾਨੂੰ ਸਮੇਂ-ਸਮੇਂ ‘ਤੇ ਲਾਭ ਹੁੰਦਾ ਰਹੇਗਾ ਅਤੇ ਉਹਨਾਂ ਦਾ ਮਿੱਤਰਤਾਪੂਰਣ ਵਿਵਹਾਰ ਤੁਹਾਨੂੰ ਸੰਤੁਸ਼ਟੀ ਦੇਵੇਗਾ। ਇਸ ਸਾਲ ਪਰਿਵਾਰ ਵਿੱਚ ਕਿਸੇ ਨਵੇਂ ਮਹਿਮਾਨ ਦੇ ਆਓਣ ਦੀ ਸੰਭਾਵਨਾ ਵੀ ਬਣ ਰਹੀ ਹੈ। ਕਿਸੇ ਸੰਤਾਨ ਦਾ ਜਨਮ ਹੋਣ ਜਾਂ ਕਿਸੇ ਵਿਆਹ ਯੋਗ ਮੈਂਬਰ ਦਾ ਵਿਆਹ ਹੋਣ ਦੇ ਸੁੰਦਰ ਸੰਜੋਗ ਬਣ ਸਕਦੇ ਹਨ।

ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸ਼ਾਦੀਸ਼ੁਦਾ ਜੀਵਨ 

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਸ਼ਾਦੀਸ਼ੁਦਾ ਜੀਵਨ ਦੇ ਲਈ ਅਨੁਕੂਲ ਰਹੇਗੀ। ਬੁੱਧ ਸੱਤਵੇਂ ਘਰ ਵਿੱਚ ਰਹੇਗਾ ਅਤੇ ਬ੍ਰਹਸਪਤੀ ਮਹਾਰਾਜ ਪਹਿਲੇ ਘਰ ਤੋਂ ਸੱਤਵੇਂ ਘਰ ਉੱਤੇ ਪੂਰਣ ਦ੍ਰਿਸ਼ਟੀ ਸੁੱਟਣਗੇ, ਜਿਸ ਨਾਲ ਸ਼ਾਦੀਸ਼ੁਦਾ ਸਬੰਧ ਮਧੁਰ ਬਣੇ ਰਹਿਣਗੇ। ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਆਪਸੀ ਤਾਲਮੇਲ ਵਧੀਆ ਬਣੇਗਾ, ਤੁਸੀਂ ਇੱਕ-ਦੂਜੇ ਨਾਲ ਚੰਗਾ ਸਮਾਂ ਬਿਤਾਓਗੇ। ਪਰਿਵਾਰਕ ਜਿੰਮੇਵਾਰੀਆਂ ਵੀ ਚੰਗੀ ਤਰ੍ਹਾਂ ਨਿਭਾ ਸਕੋਗੇ। ਨਾਲ ਹੀ ਇੱਕ-ਦੂਜੇ ਦੇ ਕੰਮ ਵਿੱਚ ਵੀ ਸਹਿਯੋਗ ਕਰੋਗੇ। ਇਸ ਨਾਲ ਤੁਹਾਡੇ ਵਿਚਕਾਰ ਦੀਆਂ ਆਪਸੀ ਦੂਰੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲੇਗਾ। ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ। ਲੇਖ ਬ੍ਰਿਸ਼ਭ 2025 ਰਾਸ਼ੀਫਲ ਦੇ ਅਨੁਸਾਰ, ਇਸ ਸਾਲ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਖੂਬਸੂਰਤ ਸਥਾਨਾਂ ਦੀ ਯਾਤਰਾ ਕਰੋਗੇ ਅਤੇ ਤੀਰਥ ਯਾਤਰਾ ਦੇ ਲਈ ਵੀ ਜਾਓਗੇ, ਜਿਸ ਨਾਲ ਤੁਸੀਂ ਪ੍ਰੇਮ ਦਾ ਅਨੁਭਵ ਕਰ ਸਕੋਗੇ। ਜੇਕਰ ਤੁਸੀਂ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹੋ, ਤਾਂ ਇਸ ਸਾਲ ਤੁਹਾਡੀ ਇਹ ਇੱਛਾ ਵੀ ਪੂਰੀ ਹੋ ਸਕਦੀ ਹੈ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ

ਪ੍ਰੇਮ ਜੀਵਨ 

ਬ੍ਰਿਸ਼ਭ 2025 ਰਾਸ਼ੀਫਲ ਤੁਹਾਡੇ ਲਈ ਭਵਿੱਖਬਾਣੀ ਕਰਦਾ ਹੈ ਕਿ ਸਾਲ ਦੀ ਸ਼ੁਰੂਆਤ ਪ੍ਰੇਮ ਸਬੰਧਾਂ ਦੇ ਲਈ ਕਮਜ਼ੋਰ ਹੋ ਸਕਦੀ ਹੈ, ਕਿਉਂਕਿ ਕੇਤੂ ਮਹਾਰਾਜ ਪੰਜਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ, ਜਿਸ ਨਾਲ ਤੁਹਾਨੂੰ ਪਿਆਰ ਵਿੱਚ ਧੋਖਾ ਮਿਲ ਸਕਦਾ ਹੈ ਜਾਂ ਆਪਸੀ ਸਮਝ ਦੀ ਕਮੀ ਹੋਣ ਦੇ ਕਾਰਨ ਤੁਹਾਡੇ ਪ੍ਰੇਮੀ ਅਤੇ ਤੁਹਾਡੇ ਵਿਚਕਾਰ ਗਲਤਫਹਿਮੀਆਂ ਵੱਧ ਸਕਦੀਆਂ ਹਨ, ਜਿਸ ਨਾਲ਼ ਕਿ ਤੁਹਾਡੇ ਰਿਸ਼ਤੇ ਵਿੱਚ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ। ਪਰ 18 ਮਈ ਤੋਂ ਬਾਅਦ ਜਦੋਂ ਕੇਤੂ ਚੌਥੇ ਘਰ ਵਿੱਚ ਚਲਾ ਜਾਵੇਗਾ ਅਤੇ ਪੰਜਵੇਂ ਘਰ ਉੱਤੇ ਸ਼ਨੀ ਮਹਾਰਾਜ ਦੀ ਦ੍ਰਿਸ਼ਟੀ ਹੋਵੇਗੀ ਤਾਂ ਤੁਸੀਂ ਆਪਣੇ ਰਿਸ਼ਤੇ ਵਿੱਚ ਵਫਾਦਾਰੀ ਦੇ ਨਾਲ ਅੱਗੇ ਵਧੋਗੇ, ਜਿਸ ਨਾਲ ਤੁਹਾਡੇ ਰਿਸ਼ਤੇ ਨੂੰ ਇੱਕ ਨਵਾਂ ਜੀਵਨ ਅਤੇ ਇੱਕ ਨਵੀਂ ਊਰਜਾ ਪ੍ਰਾਪਤ ਹੋਵੇਗੀ ਅਤੇ ਤੁਸੀਂ ਆਪਣੇ ਪ੍ਰੇਮੀ ਦੇ ਨਾਲ ਹੱਸਦੇ-ਖੇਡਦੇ ਹੋਏ ਆਪਣਾ ਜੀਵਨ ਬਤੀਤ ਕਰੋਗੇ। ਸਾਲ ਦੀ ਸ਼ੁਰੂਆਤ ਅਤੇ ਜੁਲਾਈ ਤੋਂ ਸਤੰਬਰ ਦੇ ਵਿਚਕਾਰ ਤੁਹਾਡੇ ਪ੍ਰੇਮ ਵਿਆਹ ਦੀ ਸੰਭਾਵਨਾ ਵੀ ਬਣ ਸਕਦੀ ਹੈ। ਲੇਖ ਬ੍ਰਿਸ਼ਭ 2025 ਰਾਸ਼ੀਫਲ ਦੇ ਅਨੁਸਾਰ, ਤੁਹਾਨੂੰ ਅਪ੍ਰੈਲ ਤੋਂ ਮਈ ਦੇ ਵਿਚਕਾਰ ਵੀ ਆਪਣੇ ਰਿਸ਼ਤੇ ਨੂੰ ਸੰਭਾਲਣਾ ਪਵੇਗਾ। ਇਸ ਦੌਰਾਨ ਰਿਸ਼ਤਾ ਟੁੱਟਣ ਦੀ ਸਥਿਤੀ ਵੀ ਬਣ ਸਕਦੀ ਹੈ। ਜੇਕਰ ਇਸ ਦੌਰਾਨ ਤੁਸੀਂ ਸਮਝਦਾਰੀ ਦਿਖਾਉਂਦੇ ਹੋ ਤਾਂ ਫੇਰ ਤੁਹਾਡਾ ਪ੍ਰੇਮ ਸਬੰਧ ਲੰਬੇ ਸਮੇਂ ਤੱਕ ਜਾਰੀ ਰਹਿ ਸਕਦਾ ਹੈ।

ਉਪਾਅ

  • ਸ਼ੁੱਕਰਵਾਰ ਦੇ ਦਿਨ ਤੁਹਾਨੂੰ ਮਾਤਾ ਮਹਾਂਲਕਸ਼ਮੀ ਨੂੰ ਲਾਲ ਗੁੜਹਲ ਦੇ ਫੁੱਲ ਚੜ੍ਹਾਓਣੇ ਚਾਹੀਦੇ ਹਨ ਅਤੇ ਮਾਂ ਮਹਾਂਲਕਸ਼ਮੀ ਜੀ ਦੇ ਕਿਸੇ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
  • ਤੁਹਾਨੂੰ ਇੱਕ ਉੱਤਮ ਗੁਣਵੱਤਾ ਵਾਲਾ ਹੀਰਾ ਜਾਂ ਓਪਲ ਰਤਨ ਚਾਂਦੀ ਦੀ ਅੰਗੂਠੀ ਵਿੱਚ ਜੜਵਾ ਕੇ ਆਪਣੀ ਅਨਾਮਿਕਾ ਉਂਗਲ ਵਿੱਚ ਧਾਰਣ ਕਰਨਾ ਚਾਹੀਦਾ ਹੈ। 
  • ਤੁਹਾਨੂੰ ਬੁੱਧਵਾਰ ਦੇ ਦਿਨ ਗਣੇਸ਼ ਜੀ ਨੂੰ ਦੁੱਭ ਚੜ੍ਹਾਓਣੀ ਚਾਹੀਦੀ ਹੈ।
  • ਲੇਖ ਬ੍ਰਿਸ਼ਭ 2025 ਰਾਸ਼ੀਫਲ ਦੇ ਅਨੁਸਾਰ, ਮੰਗਲਵਾਰ ਦੇ ਦਿਨ ਲਾਲ ਰੰਗ ਦਾ ਤ੍ਰਿਕੋਣਾ ਝੰਡਾ ਕਿਸੇ ਮੰਦਰ ਵਿੱਚ ਲਗਾਓਣਾ ਚਾਹੀਦਾ ਹੈ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ। ਅਜਿਹੇ ਹੀ ਹੋਰ ਲੇਖ ਪੜ੍ਹਨ ਦੇ ਲਈ ਐਸਟ੍ਰੋਕੈਂਪ ਨਾਲ਼ ਬਣੇ ਰਹੋ। 

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

ਬ੍ਰਿਸ਼ਭ ਰਾਸ਼ੀ ਦੇ ਲਈ ਸਾਲ 2025 ਕਿਹੋ-ਜਿਹਾ ਹੋਵੇਗਾ?

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਸਾਲ 2025 ਵਿੱਚ ਜੀਵਨ ਦੇ ਵੱਖ-ਵੱਖ ਮੋਰਚਿਆਂ ਉੱਤੇ ਅਨੁਕੂਲ ਨਤੀਜੇ ਮਿਲਣ ਦੀ ਸੰਭਾਵਨਾ ਹੈ। 

2025 ਵਿੱਚ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੀ ਸਿਹਤ ਕਿਹੋ-ਜਿਹੀ ਰਹੇਗੀ? 

2025 ਵਿੱਚ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੀ ਸਿਹਤ ਵਧੀਆ ਰਹੇਗੀ, ਹਾਲਾਂਕਿ ਤੁਹਾਨੂੰ ਖਾਣ-ਪੀਣ ਵੱਲ ਧਿਆਨ ਦੇਣਾ ਪਵੇਗਾ। 

ਬ੍ਰਿਸ਼ਭ 2025 ਰਾਸ਼ੀਫਲ ਦੇ ਅਨੁਸਾਰ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦਾ ਕਰੀਅਰ ਕਿਹੋ ਜਿਹਾ ਰਹੇਗਾ?

2025 ਵਿੱਚ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦਾ ਕਰੀਅਰ ਉੱਤਮ ਰਹੇਗਾ ਤੁਸੀਂ ਇਸ ਸਾਲ ਸਫਲਤਾ ਪ੍ਰਾਪਤ ਕਰੋਗੇ ਅਤੇ ਤਰੱਕੀ ਦੀ ਵੀ ਸੰਭਾਵਨਾ ਬਣੇਗੀ। 

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2025 ਦੇ ਕੀ ਉਪਾਅ ਹਨ?

2025 ਨੂੰ ਹੋਰ ਵੀ ਸ਼ੁਭ ਫਲਦਾਇਕ ਬਣਾਓਣ ਦੇ ਲਈ ਉੱਤਮ ਗੁਣਵੱਤਾ ਦਾ ਹੀਰਾ ਜਾਂ ਓਪਲ ਰਤਨ ਚਾਂਦੀ ਦੀ ਅੰਗੂਠੀ ਵਿੱਚ ਜੜਵਾ ਕੇ ਆਪਣੀ ਅਨਾਮਿਕਾ ਉਂਗਲ ਵਿੱਚ ਧਾਰਣ ਕਰੋ।

More from the section: Horoscope 3965
Buy Today
Gemstones
Get gemstones Best quality gemstones with assurance of AstroCAMP.com More
Yantras
Get yantras Take advantage of Yantra with assurance of AstroCAMP.com More
Navagrah Yantras
Get Navagrah Yantras Yantra to pacify planets and have a happy life .. get from AstroCAMP.com More
Rudraksha
Get rudraksha Best quality Rudraksh with assurance of AstroCAMP.com More
Today's Horoscope

Get your personalised horoscope based on your sign.

Select your Sign
Free Personalized Horoscope 2024
© Copyright 2024 AstroCAMP.com All Rights Reserved