• Talk To Astrologers
  • Brihat Horoscope
  • Ask A Question
  • Child Report 2022
  • Raj Yoga Report
  • Career Counseling
Personalized
Horoscope

ਬ੍ਰਿਸ਼ਚਕ 2025 ਰਾਸ਼ੀਫਲ ਵਿੱਚ ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

Author: Vijay Pathak | Last Updated: Fri 2 Aug 2024 2:16:12 PM

ਬ੍ਰਿਸ਼ਚਕ 2025 ਰਾਸ਼ੀਫਲ ਲੇਖ ਐਸਟ੍ਰੋਕੈਂਪ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਬ੍ਰਿਸ਼ਚਕ ਰਾਸ਼ੀਫਲ ਵਿੱਚ ਅਸੀਂ ਜਾਣਾਂਗੇ ਕਿ ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਕੀ ਭਵਿੱਖਬਾਣੀ ਕੀਤੀ ਗਈ ਹੈ। ਇਸ ਵਿੱਚ ਤੁਹਾਨੂੰ ਜਾਣਨ ਦਾ ਮੌਕਾ ਮਿਲੇਗਾ ਕਿ 2025 ਵਿੱਚ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆ ਸਕਦੇ ਹਨ। ਉਹਨਾਂ ਨਾਲ ਸਬੰਧਤ ਸਾਰੀ ਸਟੀਕ ਭਵਿੱਖਬਾਣੀ ਤੁਹਾਨੂੰ ਜਾਣਨ ਨੂੰ ਮਿਲੇਗੀ। ਇਹ ਭਵਿੱਖਫਲ 2025 ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਵੈਦਿਕ ਜੋਤਿਸ਼ ਉੱਤੇ ਅਧਾਰਿਤ ਗ੍ਰਹਾਂ-ਨਕਸ਼ੱਤਰਾਂ ਦੀ ਚਾਲ, ਸਥਿਤੀ ਅਤੇ ਗ੍ਰਹਾਂ ਦੇ ਗੋਚਰ ਦੀ ਗਣਨਾ ਦੇ ਅਧਾਰ ਉੱਤੇ ਤਿਆਰ ਕੀਤਾ ਗਿਆ ਹੈ। ਆਓ ਚੱਲੋ ਹੁਣ ਜਾਣਕਾਰੀ ਪ੍ਰਾਪਤ ਕਰੀਏ ਕਿ ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਓਣ ਦੀ ਸੰਭਾਵਨਾ ਰਹੇਗੀ ਅਤੇ ਉਹਨਾਂ ਨੂੰ ਕਿੱਥੇ-ਕਿੱਥੇ ਸਾਵਧਾਨੀ ਵਰਤਣੀ ਚਾਹੀਦੀ ਹੈ।

ਤੁਲਾ 2025 ਰਾਸ਼ੀਫਲ

ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਇਸ ਸਾਲ ਤੁਹਾਡੇ ਜੀਵਨ ਵਿੱਚ ਕਿਹੜੇ-ਕਿਹੜੇ ਪਰਿਵਰਤਨ ਆਓਣਗੇ, ਕਿਹੋ-ਜਿਹਾ ਰਹੇਗਾ ਤੁਹਾਡਾ ਨਿੱਜੀ ਜੀਵਨ ਅਤੇ ਕਿਹੋ-ਜਿਹਾ ਰਹੇਗਾ ਤੁਹਾਡਾ ਪੇਸ਼ੇਵਰ ਜੀਵਨ, ਚੱਲੋ ਆਓ ਹੁਣ ਵਿਸਥਾਰ ਨਾਲ ਐਸਟ੍ਰੋਕੈਂਪ ਦੇ ਲੇਖ ਬ੍ਰਿਸ਼ਚਕ 2025 ਰਾਸ਼ੀਫਲ ਤੋਂ ਇਹ ਸਾਰੀ ਜਾਣਕਾਰੀ ਪ੍ਰਾਪਤ ਕਰੀਏ ਅਤੇ ਜਾਣੀਏ ਕਿ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਕਿਹੋ-ਜਿਹਾ ਸਾਬਤ ਹੋਵੇਗਾ।

Click here to read in English: Scorpio 2025 Horoscope

ਆਰਥਿਕ ਜੀਵਨ

ਜੇਕਰ ਤੁਹਾਡੇ ਆਰਥਿਕ ਜੀਵਨ ਬਾਰੇ ਗੱਲ ਕੀਤੀ ਜਾਵੇ ਤਾਂ ਬ੍ਰਿਸ਼ਚਕ ਰਾਸ਼ੀਫਲ ਇਹ ਭਵਿੱਖਬਾਣੀ ਕਰਦਾ ਹੈ ਕਿ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਅਨੁਕੂਲ ਰਹੇਗੀ। ਆਪਣੀਆਂ ਨਿੱਜੀ ਕੋਸ਼ਿਸ਼ਾਂ ਨਾਲ਼ ਕਾਰਜ ਖੇਤਰ ਤੋਂ ਤੁਹਾਨੂੰ ਚੰਗਾ ਧਨ ਲਾਭ ਹੋਵੇਗਾ, ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਦਿਨ ਪ੍ਰਤੀਦਿਨ ਸੁਧਾਰ ਹੋਣ ਦੀ ਸੰਭਾਵਨਾ ਬਣੇਗੀ। ਸ਼ਨੀ ਮਹਾਰਾਜ ਮਾਰਚ ਮਹੀਨੇ ਦੇ ਅੰਤ ਵਿੱਚ ਪੰਜਵੇਂ ਘਰ ਵਿੱਚ ਪ੍ਰਵੇਸ਼ ਕਰਨਗੇ। ਉਥੋਂ ਉਹ ਤੁਹਾਡੇ ਇਕਾਦਸ਼ ਘਰ ਉੱਤੇ ਪੂਰਣ ਸਪਤਮ ਦ੍ਰਿਸ਼ਟੀ ਪਾਓਣਗੇ, ਜਿਸ ਨਾਲ ਤੁਹਾਡੀ ਆਮਦਨ ਦੇ ਸਾਧਨਾਂ ਵਿੱਚ ਵਾਧਾ ਹੋਵੇਗਾ। ਤੁਹਾਡੇ ਕੋਲ ਕੋਈ ਨਾ ਕੋਈ ਅਜਿਹਾ ਪੱਕਾ ਜਰੀਆ ਬਣੇਗਾ, ਜਿਸ ਨਾਲ ਤੁਹਾਡੇ ਕੋਲ ਪੂਰਾ ਸਾਲ ਧਨ ਆਓਣ ਦੇ ਸੰਜੋਗ ਬਣਨਗੇ। ਸਾਲ ਦੀ ਸ਼ੁਰੂਆਤ ਵਿੱਚ ਬ੍ਰਹਸਪਤੀ ਮਹਾਰਾਜ ਸੱਤਵੇਂ ਘਰ ਵਿੱਚ ਰਹਿ ਕੇ ਇਕਾਦਸ਼ ਘਰ ਨੂੰ ਦੇਖਣਗੇ, ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਗੇ। ਉਸ ਤੋਂ ਬਾਅਦ ਮਈ ਦੇ ਮਹੀਨੇ ਵਿੱਚ ਉਹ ਅੱਠਵੇਂ ਘਰ ਤੋਂ ਤੁਹਾਡੇ ਦੂਜੇ ਘਰ ਉੱਤੇ ਦ੍ਰਿਸ਼ਟੀ ਪਾਓਣਗੇ, ਜੋ ਕਿ ਉਹਨਾਂ ਦਾ ਹੀ ਘਰ ਹੈ। ਇਸ ਨਾਲ ਤੁਹਾਡੀ ਪੈਸਾ ਇਕੱਠਾ ਕਰਨ ਦੀ ਪ੍ਰਵਿਰਤੀ ਨੂੰ ਵਧਾ ਕੇ ਉਹ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਓਣਗੇ। ਉਸ ਤੋਂ ਬਾਅਦ ਅਕਤੂਬਰ ਦੇ ਮਹੀਨੇ ਵਿੱਚ ਉਹ ਤੁਹਾਡੇ ਕਿਸਮਤ ਦੇ ਸਥਾਨ ਵਿੱਚ ਆਪਣੀ ਉੱਚ ਰਾਸ਼ੀ ਵਿੱਚ ਆ ਕੇ ਵੀ ਤੁਹਾਨੂੰ ਸਹੀ ਆਰਥਿਕ ਫੈਸਲੇ ਲੈਣ ਵਿੱਚ ਮੱਦਦ ਕਰਨਗੇ, ਜਿਸ ਨਾਲ ਇਹ ਸਾਲ ਤੁਹਾਨੂੰ ਆਰਥਿਕ ਤੌਰ ‘ਤੇ ਅਨੁਕੂਲਤਾ ਪ੍ਰਦਾਨ ਕਰੇਗਾ।

हिंदी में पढ़ें: वृश्चिक 2025 राशिफल

ਸਿਹਤ 

ਬ੍ਰਿਸ਼ਚਕ ਰਾਸ਼ੀਫਲ ਦੇ ਅਨੁਸਾਰ, ਇਹ ਸਾਲ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਠੀਕ-ਠਾਕ ਰਹਿਣ ਦੀ ਸੰਭਾਵਨਾ ਹੈ। ਫੇਰ ਵੀ ਤੁਹਾਨੂੰ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਤੁਹਾਡੀ ਰਾਸ਼ੀ ਦੇ ਸੁਆਮੀ ਨੌਵੇਂ ਘਰ ਵਿੱਚ ਰਹਿ ਕੇ ਚੰਗੀ ਸਥਿਤੀ ਵਿੱਚ ਰਹਿਣਗੇ ਅਤੇ ਤੁਹਾਡੀ ਰਾਸ਼ੀ ਉੱਤੇ ਮਈ ਤੱਕ ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਬਣੀ ਰਹੇਗੀ। ਇਸ ਨਾਲ ਤੁਹਾਡੀਆਂ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਕਮੀ ਆਵੇਗੀ ਅਤੇ ਤੁਸੀਂ ਤੰਦਰੁਸਤ ਮਹਿਸੂਸ ਕਰੋਗੇ। ਲੇਖ ਬ੍ਰਿਸ਼ਚਕ 2025 ਰਾਸ਼ੀਫਲ ਦੇ ਅਨੁਸਾਰ, ਪੰਜਵੇਂ ਘਰ ਵਿੱਚ ਮੌਜੂਦ ਰਾਹੂ ਕਦੇ-ਕਦੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੇ ਸਕਦਾ ਹੈ। ਇਸ ਤੋਂ ਬਾਅਦ ਮਾਰਚ ਦੇ ਅੰਤ ਵਿੱਚ ਸ਼ਨੀ ਮਹਾਰਾਜ ਤੁਹਾਡੇ ਪੰਜਵੇਂ ਘਰ ਵਿੱਚ ਆ ਜਾਵੇਗਾ ਅਤੇ ਮਈ ਵਿੱਚ ਰਾਹੂ ਮਹਾਰਾਜ ਤੁਹਾਡੇ ਚੌਥੇ ਘਰ ਵਿੱਚ ਆ ਜਾਵੇਗਾ, ਜਿਸ ਨਾਲ ਪੇਟ ਅਤੇ ਇਸ ਦੇ ਆਲ਼ੇ-ਦੁਆਲ਼ੇ ਦੇ ਖੇਤਰ ਵਿੱਚ ਸਮੱਸਿਆ ਹੋ ਸਕਦੀ ਹੈ। ਇਸ ਲਈ ਤੁਹਾਨੂੰ ਨਿਯਮਿਤ ਅਤੇ ਚੰਗੇ ਭੋਜਨ ਵੱਲ ਧਿਆਨ ਦੇਣਾ ਚਾਹੀਦਾ ਹੈ। ਮਈ ਦੇ ਮੱਧ ਵਿੱਚ ਦੇਵ ਗੁਰੂ ਬ੍ਰਹਸਪਤੀ ਅੱਠਵੇਂ ਘਰ ਵਿੱਚ ਆ ਜਾਣਗੇ, ਜੋ ਤੁਹਾਡੇ ਲਈ ਬਹੁਤ ਸਾਵਧਾਨੀ ਰੱਖਣ ਵਾਲ਼ਾ ਸਮਾਂ ਹੋਵੇਗਾ। ਚਰਬੀ ਵਾਲੇ ਪਦਾਰਥਾਂ ਦੇ ਜ਼ਿਆਦਾ ਇਸਤੇਮਾਲ ਨਾਲ ਸਰੀਰ ਨੂੰ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਕਤੂਬਰ ਵਿੱਚ ਬ੍ਰਹਸਪਤੀ ਮਹਾਰਾਜ ਤੁਹਾਡੇ ਨੌਵੇਂ ਘਰ ਵਿੱਚ ਆ ਜਾਣਗੇ, ਜਿਸ ਨਾਲ ਸਿਹਤ ਵਿੱਚ ਦੁਬਾਰਾ ਸੁਧਾਰ ਹੋਵੇਗਾ। ਪਰ ਦਸੰਬਰ ਵਿੱਚ ਵੱਕਰੀ ਸਥਿਤੀ ਵਿੱਚ ਬ੍ਰਹਸਪਤੀ ਦਾ ਅੱਠਵੇਂ ਘਰ ਵਿੱਚ ਆਓਣਾ ਸਿਹਤ ਨੂੰ ਖਰਾਬ ਕਰ ਸਕਦਾ ਹੈ। ਇਸ ਦੌਰਾਨ ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪਵੇਗਾ।

ਕੀ ਤੁਹਾਡੀ ਕੁੰਡਲੀ ਵਿੱਚ ਹੈ ਸ਼ੁਭ ਯੋਗ? ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ

ਕਰੀਅਰ 

ਜੇਕਰ ਤੁਹਾਡੇ ਕਰੀਅਰ ਬਾਰੇ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਰਾਸ਼ੀ ਸੁਆਮੀ ਮੰਗਲ ਮਹਾਰਾਜ ਨੌਵੇਂ ਘਰ ਵਿੱਚ ਅਤੇ ਦਸਵੇਂ ਘਰ ਦੇ ਸੁਆਮੀ ਸੂਰਜ ਮਹਾਰਾਜ ਦੂਜੇ ਘਰ ਵਿੱਚ ਹੋਣਗੇ, ਜਿਸ ਨਾਲ ਨੌਕਰੀ ਕਰਨ ਵਾਲੇ ਜਾਤਕਾਂ ਨੂੰ ਖਾਸ ਸ਼ੁਭ ਲਾਭ ਪ੍ਰਾਪਤ ਹੋਣਗੇ। ਤੁਸੀਂ ਆਪਣੇ ਕਾਰਜ ਖੇਤਰ ਵਿੱਚ ਮਜ਼ਬੂਤੀ ਨਾਲ ਪ੍ਰਦਰਸ਼ਨ ਕਰ ਸਕੋਗੇ ਅਤੇ ਕੋਈ ਵੀ ਸਮੱਸਿਆ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ। ਤੁਹਾਡੀ ਫੈਸਲੇ ਲੈਣ ਦੀ ਖਮਤਾ ਵੀ ਚੰਗੀ ਰਹੇਗੀ, ਜੋ ਤੁਹਾਨੂੰ ਕਾਰਜ ਖੇਤਰ ਵਿੱਚ ਚੰਗੀ ਸਫਲਤਾ ਪ੍ਰਦਾਨ ਕਰ ਸਕਦੀ ਹੈ। ਮਈ ਦੇ ਮਹੀਨੇ ਵਿੱਚ ਜਦੋਂ ਕੇਤੂ ਮਹਾਰਾਜ ਤੁਹਾਡੇ ਦਸਵੇਂ ਘਰ ਵਿੱਚ ਆਵੇਗਾ ਤਾਂ ਉਦੋਂ ਤੁਹਾਨੂੰ ਆਪਣੇ ਕਾਰਜ ਖੇਤਰ ਵੱਲ ਧਿਆਨ ਦੇਣਾ ਪਵੇਗਾ, ਕਿਉਂਕਿ ਤੁਹਾਡਾ ਮਨ ਕੰਮ ਵਿੱਚ ਘੱਟ ਲੱਗੇਗਾ, ਜਿਸ ਨਾਲ ਕੰਮ ਵਿੱਚ ਸਮੱਸਿਆ ਆਓਣ ਦੀ ਸੰਭਾਵਨਾ ਵਧ ਸਕਦੀ ਹੈ। ਨੌਕਰੀ ਬਦਲਣ ਦੀ ਸੰਭਾਵਨਾ ਵੀ ਮਈ ਤੋਂ ਬਾਅਦ ਬਣ ਸਕਦੀ ਹੈ। ਕਾਰੋਬਾਰ ਕਰਨ ਵਾਲੇ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਬਹੁਤ ਅਨੁਕੂਲ ਹੋਵੇਗੀ। ਬ੍ਰਹਸਪਤੀ ਮਹਾਰਾਜ ਦੀ ਕਿਰਪਾ ਨਾਲ ਤੁਹਾਡਾ ਚੰਗੇ ਲੋਕਾਂ ਨਾਲ ਵਪਾਰ ਵਧੇਗਾ, ਜਿਸ ਨਾਲ ਤੁਹਾਨੂੰ ਲਾਭ ਹੋਵੇਗਾ। ਸਾਲ ਦੇ ਦੂਜੇ ਅੱਧ ਵਿੱਚ ਕੁਝ ਚੁਣੌਤੀਆਂ ਸਾਹਮਣੇ ਆਓਣਗੀਆਂ, ਪਰ ਤੁਸੀਂ ਆਪਣੀ ਮਿਹਨਤ ਅਤੇ ਵਿਸ਼ਵਾਸ ਦੇ ਦਮ ‘ਤੇ ਆਪਣੇ ਕੰਮ ਨੂੰ ਮਜ਼ਬੂਤ ਬਣਾ ਸਕੋਗੇ। ਸਾਲ ਦੇ ਆਖਰੀ ਮਹੀਨੇ ਦੇ ਦੌਰਾਨ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੜ੍ਹਾਈ 

ਬ੍ਰਿਸ਼ਚਕ ਰਾਸ਼ੀਫਲ ਦੇ ਅਨੁਸਾਰ ਵਿਦਿਆਰਥੀ ਵਰਗ ਦੇ ਲਈ ਇਹ ਸਾਲ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿ ਸਕਦਾ ਹੈ। ਸਾਲ ਦੀ ਸ਼ੁਰੂਆਤ ਵਿੱਚ ਪੰਜਵੇਂ ਘਰ ਵਿੱਚ ਰਾਹੂ ਮਹਾਰਾਜ ਦੀ ਮੌਜੂਦਗੀ ਤੁਹਾਡੀ ਬੁੱਧੀ ਨੂੰ ਤੇਜ਼ ਬਣਾਵੇਗੀ। ਤੁਹਾਡੀ ਸੋਚਣ-ਸਮਝਣ ਦੀ ਖਮਤਾ ਮਜ਼ਬੂਤ ਹੋਵੇਗੀ। ਤੁਸੀਂ ਘੱਟ ਸਮੇਂ ਵਿੱਚ ਹੀ ਮੁਸ਼ਕਿਲ ਤੋਂ ਮੁਸ਼ਕਿਲ ਚੀਜ਼ਾਂ ਨੂੰ ਯਾਦ ਕਰ ਸਕੋਗੇ ਅਤੇ ਉਹਨਾਂ ਨੂੰ ਹੱਲ ਵੀ ਕਰ ਸਕੋਗੇ। ਇਸ ਨਾਲ ਤੁਹਾਨੂੰ ਆਪਣੀ ਪੜ੍ਹਾਈ ਵਿੱਚ ਚੰਗਾ ਫਾਇਦਾ ਮਿਲੇਗਾ। ਬ੍ਰਹਸਪਤੀ ਮਹਾਰਾਜ ਦੀ ਦ੍ਰਿਸ਼ਟੀ ਪਹਿਲੇ ਘਰ ‘ਤੇ ਹੋਣ ਨਾਲ ਤੁਹਾਡੀ ਬੁੱਧੀ ਦਾ ਤੇਜ਼ ਵਿਕਾਸ ਹੋਵੇਗਾ। ਤੁਹਾਡੇ ਮਨ ਵਿੱਚ ਗਿਆਨ ਪ੍ਰਾਪਤੀ ਦੀ ਇੱਛਾ ਵੀ ਰਹੇਗੀ, ਜੋ ਪੜ੍ਹਾਈ ਵਿੱਚ ਤੁਹਾਨੂੰ ਸਫਲਤਾ ਦੇਵੇਗੀ। ਲੇਖ ਬ੍ਰਿਸ਼ਚਕ 2025 ਰਾਸ਼ੀਫਲ ਦੇ ਅਨੁਸਾਰ, ਪ੍ਰਤਿਯੋਗਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਸਫਲਤਾ ਮਿਲ ਸਕਦੀ ਹੈ। ਪਰ ਤੁਹਾਨੂੰ ਏਧਰ-ਉੱਧਰ ਦੀਆਂ ਗੱਲਾਂ ਤੋਂ ਦੂਰ ਰਹਿ ਕੇ ਆਪਣਾ ਇੱਕ ਮਜ਼ਬੂਤ ਟੀਚਾ ਬਣਾ ਕੇ ਪੜ੍ਹਨਾ ਪਵੇਗਾ। ਉੱਚ ਵਿਦਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਪਰ ਤੁਹਾਨੂੰ ਏਧਰ-ਉੱਧਰ ਦੀਆਂ ਗੱਲਾਂ ਤੋਂ ਦੂਰ ਰਹਿ ਕੇ ਆਪਣਾ ਇੱਕ ਮਜ਼ਬੂਤ ਟੀਚਾ ਬਣਾ ਕੇ ਪੜ੍ਹਨਾ ਪਵੇਗਾ। ਉੱਚ ਵਿਦਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਪਰ ਸਾਲ ਦਾ ਦੂਜਾ ਅੱਧ ਤੁਹਾਡੇ ਲਈ ਅਨੁਕੂਲ ਰਹੇਗਾ। ਵਿਦੇਸ਼ ਜਾ ਕੇ ਪੜ੍ਹਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦਾ ਸੁਪਨਾ ਫਰਵਰੀ ਤੋਂ ਅਪ੍ਰੈਲ ਦੇ ਵਿਚਕਾਰ ਪੂਰਾ ਹੋ ਸਕਦਾ ਹੈ।

ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਪਰਿਵਾਰਕ ਜੀਵਨ 

ਬ੍ਰਿਸ਼ਚਕ ਰਾਸ਼ੀਫਲ ਦੇ ਅਨੁਸਾਰ, ਨਵੇਂ ਸਾਲ ਦੀ ਸ਼ੁਰੂਆਤ ਤੁਹਾਡੇ ਪਰਿਵਾਰਕ ਜੀਵਨ ਦੇ ਲਈ ਅਨੁਕੂਲ ਰਹੇਗੀ। ਸ਼ਨੀ ਅਤੇ ਸ਼ੁੱਕਰ ਮਹਾਰਾਜ ਤੁਹਾਡੇ ਚੌਥੇ ਘਰ ਵਿੱਚ ਬਿਰਾਜਮਾਨ ਹੋਣਗੇ। ਦੂਜੇ ਘਰ ਵਿੱਚ ਸੂਰਜ ਮਹਾਰਾਜ ਹੋਣਗੇ। ਤੁਹਾਡੇ ਪਰਿਵਾਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਆਪਸੀ ਤਾਲਮੇਲ ਬਹੁਤ ਬਿਹਤਰ ਹੋਵੇਗਾ, ਜਿਸ ਨਾਲ ਤੁਹਾਨੂੰ ਵੀ ਕੋਈ ਸਮੱਸਿਆ ਨਹੀਂ ਹੋਵੇਗੀ। ਭੈਣਾਂ-ਭਰਾਵਾਂ ਨਾਲ ਤੁਹਾਡੇ ਸਬੰਧ ਮਧੁਰ ਬਣੇ ਰਹਿਣਗੇ। ਮਈ ਦੇ ਮਹੀਨੇ ਵਿੱਚ ਜਦੋਂ ਰਾਹੂ ਮਹਾਰਾਜ ਚੌਥੇ ਘਰ ਵਿੱਚ ਅਤੇ ਮੰਗਲ ਮਹਾਰਾਜ ਤੁਹਾਡੇ ਦਸਵੇਂ ਘਰ ਵਿੱਚ ਆਵੇਗਾ, ਤਾਂ ਘਰ ਵਿੱਚ ਤਾਲਮੇਲ ਵਿੱਚ ਕੁਝ ਕਮੀ ਆ ਸਕਦੀ ਹੈ। ਪਰਿਵਾਰ ਦੇ ਬਜ਼ੁਰਗਾਂ ਦੀ ਸਿਹਤ ਵੀ ਖਰਾਬ ਹੋ ਸਕਦੀ ਹੈ। ਇਸ ਲਈ ਉਹਨਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਵੱਲ ਧਿਆਨ ਦਿਓ। ਅਪ੍ਰੈਲ ਅਤੇ ਅਗਸਤ ਦੇ ਮਹੀਨਿਆਂ ਵਿੱਚ ਕਿਸੇ ਦੇ ਬਿਮਾਰ ਹੋਣ ਦੀ ਸਥਿਤੀ ਬਣ ਸਕਦੀ ਹੈ। ਇਸ ਤੋਂ ਇਲਾਵਾ ਪਰਿਵਾਰਕ ਜੀਵਨ ਠੀਕ-ਠਾਕ ਰਹੇਗਾ। ਇਸ ਸਾਲ ਪਰਿਵਾਰ ਵਿੱਚ ਕਿਸੇ ਦਾ ਵਿਆਹ ਵੀ ਹੋ ਸਕਦਾ ਹੈ।

ਸ਼ਾਦੀਸ਼ੁਦਾ ਜੀਵਨ

ਬ੍ਰਿਸ਼ਚਕ ਰਾਸ਼ੀਫਲ ਦੇ ਅਨੁਸਾਰ, ਜੇਕਰ ਸ਼ਾਦੀਸ਼ੁਦਾ ਜਾਤਕਾਂ ਬਾਰੇ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਬਹੁਤ ਅਨਕੂਲ ਰਹੇਗੀ। ਸੱਤਵੇਂ ਘਰ ਦਾ ਸੁਆਮੀ ਸ਼ੁੱਕਰ ਮਹਾਰਾਜ ਚੌਥੇ ਘਰ ਵਿੱਚ ਹੋਵੇਗਾ ਅਤੇ ਦੇਵ ਗੁਰੂ ਬ੍ਰਹਸਪਤੀ ਸੱਤਵੇਂ ਘਰ ਵਿੱਚ ਹੋਣਗੇ ਅਤੇ ਬੁੱਧ ਮਹਾਰਾਜ ਪਹਿਲੇ ਘਰ ਵਿੱਚ ਬੈਠ ਕੇ ਸੱਤਵੇਂ ਘਰ ਨੂੰ ਦੇਖੇਗਾ। ਇਹਨਾਂ ਸਭ ਗ੍ਰਹਿ ਸਥਿਤੀਆਂ ਦੇ ਅਨੁਸਾਰ ਸ਼ਾਦੀਸ਼ੁਦਾ ਜੀਵਨ ਵਿੱਚ ਸੁੰਦਰ ਪ੍ਰੇਮ ਵਧੇਗਾ-ਫੁੱਲੇਗਾ। ਤੁਹਾਡੀਆਂ ਆਪਸੀ ਸਮੱਸਿਆਵਾਂ ਦੂਰ ਹੋਣਗੀਆਂ। ਤੁਸੀਂ ਅਤੇ ਤੁਹਾਡਾ ਜੀਵਨ ਸਾਥੀ ਇੱਕ-ਦੂਜੇ ਦੇ ਨਜ਼ਦੀਕ ਆਓਣਗੇ ਅਤੇ ਆਪਣੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਵੀ ਕਰਨਗੇ, ਜਿਸ ਨਾਲ ਤੁਹਾਡਾ ਸ਼ਾਦੀਸ਼ੁਦਾ ਜੀਵਨ ਮਧੁਰ ਬਣਨ ਲੱਗ ਜਾਵੇਗਾ। ਇਸ ਤੋਂ ਬਾਅਦ ਜਦੋਂ ਮਈ ਦੇ ਮਹੀਨੇ ਵਿੱਚ ਬ੍ਰਹਸਪਤੀ ਮਹਾਰਾਜ ਅੱਠਵੇਂ ਘਰ ਵਿੱਚ ਆ ਜਾਣਗੇ, ਉਦੋਂ ਤੁਹਾਨੂੰ ਸਹੁਰੇ ਪੱਖ ਦੇ ਲੋਕਾਂ ਨਾਲ ਮਿਲਣ-ਜੁਲਣ ਦਾ ਮੌਕਾ ਮਿਲੇਗਾ। ਉੱਥੇ ਕਿਸੇ ਨਵੇਂ ਮੈਂਬਰ ਦੇ ਆਓਣ ਦੀ ਸੰਭਾਵਨਾ ਬਣ ਸਕਦੀ ਹੈ। ਲੇਖ ਬ੍ਰਿਸ਼ਚਕ 2025 ਰਾਸ਼ੀਫਲ ਦੇ ਅਨੁਸਾਰ, ਸ਼ਨੀ ਮਹਾਰਾਜ ਮਾਰਚ ਦੇ ਅੰਤ ਵਿੱਚ ਤੁਹਾਡੇ ਪੰਜਵੇਂ ਘਰ ਵਿੱਚ ਆ ਕੇ ਸੱਤਵੇਂ ਘਰ ਉੱਤੇ ਪੂਰਣ ਦ੍ਰਿਸ਼ਟੀ ਪਾਓਣਗੇ, ਜਿਸ ਨਾਲ ਕੁਆਰੇ ਜਾਤਕਾਂ ਦੇ ਵਿਆਹ ਹੋਣ ਦੀ ਵੀ ਸੰਭਾਵਨਾ ਬਣ ਸਕਦੀ ਹੈ। ਇਸ ਦੌਰਾਨ ਜੀਵਨ ਸਾਥੀ ਨੂੰ ਖਾਸ ਲਾਭ ਵੀ ਹੋ ਸਕਦਾ ਹੈ। ਉਹਨਾਂ ਦੀ ਵਿਚਾਰਧਾਰਾ ਸਪਸ਼ਟ ਹੋਵੇਗੀ, ਜਿਸ ਨੂੰ ਸਮਝਣ ਦੇ ਲਈ ਤੁਹਾਨੂੰ ਕੋਸ਼ਿਸ਼ ਕਰਨੀ ਪਵੇਗੀ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ

ਪ੍ਰੇਮ ਜੀਵਨ

ਬ੍ਰਿਸ਼ਚਕ ਰਾਸ਼ੀਫਲ ਇਹ ਭਵਿੱਖਬਾਣੀ ਕਰਦਾ ਹੈ ਕਿ ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਆਪਣੇ ਪ੍ਰੇਮ ਜੀਵਨ ਵਿੱਚ ਬਹੁਤ ਖੁਸ਼ੀ ਹੋਵੇਗੀ। ਪੰਜਵੇਂ ਘਰ ਵਿੱਚ ਮੌਜੂਦ ਰਾਹੂ ਤੁਹਾਨੂੰ ਕੁਝ ਨਿਰੰਕੁਸ਼ ਬਣਾਵੇਗਾ। ਤੁਸੀਂ ਆਪਣੇ ਪ੍ਰੇਮੀ ਦੇ ਲਈ ਬਹੁਤ ਕੁਝ ਕਰਨਾ ਚਾਹੋਗੇ। ਇਸ ਨਾਲ ਤੁਹਾਡਾ ਪ੍ਰੇਮ ਜੀਵਨ ਮਜ਼ਬੂਤ ਰਹੇਗਾ। ਤੁਸੀਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੀ ਕਰੋਗੇ, ਜਿਨਾਂ ਨੂੰ ਹੋ ਸਕਦਾ ਹੈ ਕਿ ਤੁਸੀਂ ਪੂਰਾ ਨਾ ਕਰ ਸਕੋ। ਇਸ ਲਈ ਤੁਹਾਡੇ ਪ੍ਰੇਮੀ ਨੂੰ ਹੌਲ਼ੀ-ਹੌਲ਼ੀ ਨਰਾਜ਼ਗੀ ਵੀ ਹੋ ਸਕਦੀ ਹੈ। ਪਰ ਤੁਸੀਂ ਨਿਸ਼ਚਿਤ ਰਹੋ, ਸਭ ਸਥਿਤੀਆਂ ਤੁਹਾਡੇ ਪੱਖ ਵਿੱਚ ਹੀ ਰਹਿਣਗੀਆਂ। ਇਸ ਤੋਂ ਬਾਅਦ ਮਾਰਚ ਦੇ ਅੰਤ ਵਿੱਚ ਸ਼ਨੀ ਮਹਾਰਾਜ ਤੁਹਾਡੇ ਪੰਜਵੇਂ ਘਰ ਵਿੱਚ ਆ ਜਾਵੇਗਾ ਅਤੇ ਰਾਹੂ ਮਹਾਰਾਜ ਮਈ ਵਿੱਚ ਤੁਹਾਡੇ ਚੌਥੇ ਘਰ ਵਿੱਚ ਚਲਾ ਜਾਵੇਗਾ। ਮਈ ਦੇ ਮਹੀਨੇ ਵਿੱਚ ਬ੍ਰਹਸਪਤੀ ਮਹਾਰਾਜ, ਜੋ ਤੁਹਾਡੇ ਪੰਜਵੇਂ ਘਰ ਦਾ ਸੁਆਮੀ ਵੀ ਹੈ, ਅੱਠਵੇਂ ਘਰ ਵਿੱਚ ਹੋਵੇਗਾ। ਇਸ ਨਾਲ ਪ੍ਰੇਮ ਜੀਵਨ ਵਿੱਚ ਕੁਝ ਉਤਾਰ-ਚੜ੍ਹਾਅ ਵੀ ਆਓਣਗੇ। ਲੇਖ ਬ੍ਰਿਸ਼ਚਕ 2025 ਰਾਸ਼ੀਫਲ ਦੇ ਅਨੁਸਾਰ, ਤੁਹਾਡੇ ਪਿਆਰ ਦੀ ਪ੍ਰੀਖਿਆ ਹੋਵੇਗੀ। ਤੁਸੀਂ ਆਪਣੇ ਸਾਥੀ ਉੱਤੇ ਕਿੰਨਾ ਵਿਸ਼ਵਾਸ ਰੱਖਦੇ ਹੋ, ਇਸ ਗੱਲ ਦੀ ਵੀ ਸਮਾਂ ਜਾਂਚ ਕਰੇਗਾ। ਪਰ ਇਹਨਾਂ ਸਭ ਚੀਜ਼ਾਂ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਬਣੇਗਾ। ਅਕਤੂਬਰ ਦੇ ਮਹੀਨੇ ਵਿੱਚ ਜਦੋਂ ਦੇਵ ਗੁਰੂ ਬ੍ਰਹਸਪਤੀ ਆਪਣੀ ਉੱਚ ਰਾਸ਼ੀ ਕਰਕ ਵਿੱਚ ਨੌਵੇਂ ਘਰ ਵਿੱਚ ਆ ਜਾਣਗੇ ਅਤੇ ਉੱਥੋਂ ਪੰਜਵੇਂ ਘਰ ਨੂੰ ਦੇਖਣਗੇ, ਤਾਂ ਇਹ ਸਮਾਂ ਤੁਹਾਡੇ ਪ੍ਰੇਮ ਜੀਵਨ ਨੂੰ ਹੋਰ ਊਰਜਾਵਾਨ ਬਣਾਵੇਗਾ। ਤੁਸੀਂ ਆਪਣੇ ਪ੍ਰੇਮੀ ਦੇ ਨਾਲ ਤੀਰਥ ਯਾਤਰਾ ਲਈ ਵੀ ਜਾ ਸਕਦੇ ਹੋ ਅਤੇ ਚੰਗੀ ਜਗ੍ਹਾ ਉੱਤੇ ਘੁੰਮਣ ਵੀ ਜਾਓਗੇ। ਇਸ ਤਰ੍ਹਾਂ ਤੁਸੀਂ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾ ਸਕੋਗੇ। 

ਉਪਾਅ

  • ਤੁਹਾਨੂੰ ਸ੍ਰੀ ਰਾਮ ਰੱਖਿਆ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ। 
  • ਦੇਵ ਗੁਰੂ ਬ੍ਰਹਸਪਤੀ ਦੇ ਬੀਜ ਮੰਤਰ ਦਾ ਜਾਪ ਕਰਨਾ ਤੁਹਾਡੇ ਲਈ ਬਹੁਤ ਲਾਭਦਾਇਕ ਰਹੇਗਾ। 
  • ਮੰਗਲਵਾਰ ਦੇ ਦਿਨ ਆਪਣੇ ਭਰਾ ਨੂੰ ਕੋਈ ਲਾਲ ਰੰਗ ਦੀ ਚੀਜ਼ ਤੋਹਫੇ ਵਿੱਚ ਦੇਣਾ ਵੀ ਚੰਗਾ ਰਹੇਗਾ। 
  • ਸੋਮਵਾਰ ਦੇ ਦਿਨ ਸ਼ਿਵ ਜੀ ਦਾ ਰੁਦ੍ਰ ਅਭਿਸ਼ੇਕ ਕਰੋ। 

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ। ਅਜਿਹੇ ਹੀ ਹੋਰ ਲੇਖ ਪੜ੍ਹਨ ਦੇ ਲਈ ਐਸਟ੍ਰੋਕੈਂਪ ਨਾਲ਼ ਬਣੇ ਰਹੋ। 

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1: ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੀ ਕਿਸਮਤ ਵਿੱਚ ਕੀ ਲਿਖਿਆ ਹੋਇਆ ਹੈ?

ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੀ ਕਿਸਮਤ ਚੰਗੀ ਰਹੇਗੀ। ਇਸ ਸਾਲ ਜ਼ਿਆਦਾਤਰ ਮੋਰਚਿਆਂ ਉੱਤੇ ਤੁਹਾਨੂੰ ਅਨੁਕੂਲ ਨਤੀਜੇ ਮਿਲ ਸਕਦੇ ਹਨ। 

2: ਸਾਲ 2025 ਰਾਸ਼ੀਫਲ ਦੇ ਅਨੁਸਾਰ, ਪ੍ਰੇਮ ਵਿੱਚ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਕਿਹੋ-ਜਿਹੇ ਨਤੀਜੇ ਮਿਲਣਗੇ?

ਲੇਖ ਬ੍ਰਿਸ਼ਚਕ 2025 ਰਾਸ਼ੀਫਲ ਦੇ ਅਨੁਸਾਰ, ਪ੍ਰੇਮ ਦੇ ਸੰਦਰਭ ਵਿੱਚ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ ਬਿਹਤਰ ਨਤੀਜੇ ਮਿਲਣ ਦੀ ਸੰਭਾਵਨਾ ਹੈ। ਇਸ ਸਾਲ ਤੁਹਾਡਾ ਪ੍ਰੇਮ ਸਬੰਧ ਮਜ਼ਬੂਤ ਬਣੇਗਾ। 

3: ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੀ ਪਰੇਸ਼ਾਨੀ ਕਦੋਂ ਖਤਮ ਹੋਵੇਗੀ?

ਬ੍ਰਿਸ਼ਚਕ ਰਾਸ਼ੀ ਉੱਤੇ ਸਾੜ੍ਹਸਤੀ 28 ਜਨਵਰੀ 2041 ਤੋਂ 3 ਸਤੰਬਰ 2049 ਤੱਕ ਰਹੇਗੀ ਅਤੇ ਢਈਆ 29 ਅਪ੍ਰੈਲ 2022 ਤੋਂ 29 ਮਾਰਚ 2025 ਤੱਕ ਰਹੇਗੀ।

More from the section: Horoscope 3941
Buy Today
Gemstones
Get gemstones Best quality gemstones with assurance of AstroCAMP.com More
Yantras
Get yantras Take advantage of Yantra with assurance of AstroCAMP.com More
Navagrah Yantras
Get Navagrah Yantras Yantra to pacify planets and have a happy life .. get from AstroCAMP.com More
Rudraksha
Get rudraksha Best quality Rudraksh with assurance of AstroCAMP.com More
Today's Horoscope

Get your personalised horoscope based on your sign.

Select your Sign
Free Personalized Horoscope 2024
© Copyright 2024 AstroCAMP.com All Rights Reserved