Author: Vijay Pathak | Last Updated: Sun 1 Sep 2024 11:48:47 AM
ਇਸ ਲੇਖ਼ ‘2025 ਮੁੰਡਨ ਮਹੂਰਤ’ ਵਿੱਚ ਤੁਹਾਨੂੰ ਸਾਲ 2025 ਵਿੱਚ ਮੁੰਡਨ ਸੰਸਕਾਰ ਲਈ ਮਹੂਰਤਾਂ ਬਾਰੇ ਦੱਸਿਆ ਜਾਵੇਗਾ। ਹਿੰਦੂ ਧਰਮ ਦੀ ਨੀਂਹ ਵੈਦਿਕ ਅਤੇ ਸੰਸਕ੍ਰਿਤਿਕ ਸੰਸਕਾਰਾਂ ਉੱਤੇ ਅਧਾਰਿਤ ਹੁੰਦੀ ਹੈ। ਹਿੰਦੂ ਧਰਮ ਵਿੱਚ ਕੁੱਲ 16 ਸੰਸਕਾਰ ਦੱਸੇ ਗਏ ਹਨ। ਮੰਨਿਆ ਜਾਂਦਾ ਹੈ ਕਿ ਰਿਸ਼ੀਆਂ, ਮੁਨੀਆਂ ਅਤੇ ਸ਼ਾਸਤਰਾਂ ਦੇ ਅਨੁਸਾਰ ਵਿਅਕਤੀ ਦੇ ਜੀਵਨ ਨੂੰ ਉੱਚ ਅਤੇ ਸਫਲ ਬਣਾਉਣ ਵਿੱਚ ਇਹਨਾਂ ਸੰਸਕਾਰਾਂ ਦਾ ਖਾਸ ਮਹੱਤਵ ਹੁੰਦਾ ਹੈ। 16 ਸੰਸਕਾਰਾਂ ਵਿੱਚੋਂ ਅੱਠਵਾਂ ਸੰਸਕਾਰ ਹੁੰਦਾ ਹੈ, ਮੁੰਡਨ ਸੰਸਕਾਰ। ਇਸ ਨੂੰ ਬਹੁਤ ਸਾਰੇ ਮੌਕੇ ਚੂੜਾ ਕਰਮ ਸੰਸਕਾਰ ਵੀ ਕਿਹਾ ਜਾਂਦਾ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ ਕਹਿੰਦੇ ਹਨ ਕਿ ਇਹ ਸੰਸਕਾਰ ਪੁਰਾਣੇ ਜਨਮਾਂ ਦੇ ਕਰਜ਼ਿਆਂ ਤੋਂ ਮੁਕਤੀ ਪ੍ਰਾਪਤ ਕਰਨ ਦੇ ਲਈ ਸੰਤਾਨ ਦੇ ਵਾਲ਼ ਕਟਵਾ ਕੇ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸ਼ਾਸਤਰਾਂ ਦੇ ਅਨੁਸਾਰ ਗਰਭਾਵਸਥਾ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਨ ਦੇ ਲਈ ਵੀ ਮੁੰਡਨ ਸੰਸਕਾਰ ਬਹੁਤ ਹੀ ਜ਼ਰੂਰੀ ਹੁੰਦਾ ਹੈ। ਆਪਣੇ ਇਸ ਖ਼ਾਸ ਲੇਖ਼ ਵਿੱਚ ਅਸੀਂ ਤੁਹਾਨੂੰ ਸਾਲ 2025 ਵਿੱਚ ਮੁੰਡਨ ਸੰਸਕਾਰ ਲਈ ਮਹੂਰਤ ਦੀ ਜਾਣਕਾਰੀ ਪ੍ਰਦਾਨ ਕਰਾਂਗੇ। ਸਿਰਫ ਏਨਾ ਹੀ ਨਹੀਂ, ਆਪਣੇ ਇਸ ਖਾਸ ਲੇਖ ਦੁਆਰਾ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਮੁੰਡਨ ਮਹੂਰਤ ਦਾ ਕੀ ਮਹੱਤਵ ਹੁੰਦਾ ਹੈ, ਮੁੰਡਨ ਦੇ ਦੌਰਾਨ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਮੁੰਡਨ ਦੇ ਲਈ ਕਿਹੜੀ ਉਮਰ ਸਹੀ ਹੁੰਦੀ ਹੈ।
Read in English: 2025 Mundan Muhurat
ਮੁੰਡਨ ਸੰਸਕਾਰ ਦੇ ਮਹੂਰਤਾਂ ਬਾਰੇ ਜਾਣਨ ਤੋਂ ਪਹਿਲਾਂ ਅੱਗੇ ਵਧਦੇ ਹਾਂ ਅਤੇ ਪਹਿਲਾਂ ਮੁੰਡਨ ਸੰਸਕਾਰ ਦੇ ਮਹੱਤਵ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਕਿਹਾ ਜਾਂਦਾ ਹੈ ਕਿ ਮੁੰਡਨ ਸੰਸਕਾਰ ਕਰਵਾਓਣ ਨਾਲ ਬੱਚੇ ਦਾ ਮਾਨਸਿਕ ਵਿਕਾਸ ਹੁੰਦਾ ਹੈ। ਅਸਲ ਵਿੱਚ ਗਰਭ ਵਿੱਚ ਬੱਚੇ ਦੇ ਸਿਰ ਉੱਤੇ ਜੋ ਵਾਲ਼ ਆਓਂਦੇ ਹਨ, ਉਹਨਾਂ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਮੁੰਡਨ ਸੰਸਕਾਰ ਦੇ ਮਾਧਿਅਮ ਤੋਂ ਬੱਚੇ ਦੇ ਵਾਲ਼ਾਂ ਨੂੰ ਕੱਟਿਆ ਜਾਂਦਾ ਹੈ ਅਤੇ ਪਵਿੱਤਰ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਮੁੰਡਨ ਸੰਸਕਾਰ ਕਰਨ ਨਾਲ ਬੱਚੇ ਦੀ ਲੰਬੀ ਉਮਰ ਸੁਨਿਸ਼ਚਿਤ ਹੋ ਜਾਂਦੀ ਹੈ। ਗੱਲ ਕਰੀਏ ਕਿ ਮੁੰਡਨ ਸੰਸਕਾਰ ਜਨਮ ਤੋਂ ਕਿੰਨੇ ਸਮੇਂ ਬਾਅਦ ਕਰਵਾਉਣਾ ਚਾਹੀਦਾ ਹੈ। ਇਸ ਲੇਖ਼ ‘2025 ਮੁੰਡਨ ਮਹੂਰਤ’ ਦੇ ਅਨੁਸਾਰ, ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਸਾਲ ਦੇ ਅੰਤ ਜਾਂ ਫੇਰ ਤੀਜੇ, ਪੰਜਵੇਂ ਜਾਂ ਸੱਤਵੇਂ ਸਾਲ ਵਿੱਚ ਮੁੰਡਨ ਕਰਵਾਓਣਾ ਸਭ ਤੋਂ ਵਧੀਆ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਵੈਦਿਕ ਪੰਚਾਂਗ ਵਿੱਚ ਮੁੰਡਨ ਸੰਸਕਾਰ ਦੇ ਲਈ ਕੁਝ ਵਿਸ਼ੇਸ਼ ਮਹੂਰਤ ਦੱਸੇ ਜਾਂਦੇ ਹਨ। ਇਹ ਮਹੂਰਤ ਮੁੱਖ ਰੂਪ ਤੋਂ ਨਕਸ਼ੱਤਰ, ਤਿਥੀ ਆਦਿ ਉੱਤੇ ਅਧਾਰਿਤ ਹੁੰਦੇ ਹਨ, ਜਿਵੇਂ ਕਿ:
हिंदी में पढ़े: 2025 मुंडन मुहूर्त
ਦੁਨੀਆਂ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਤਿਥੀ: ਮੁੰਡਨ ਸੰਸਕਾਰ ਦੇ ਲਈ ਦੂਜ, ਤੀਜ, ਪੰਚਮੀ, ਸੱਤਿਓਂ, ਇਕਾਦਸ਼ੀ ਅਤੇ ਤੇਰਸ ਤਿਥੀਆਂ ਨੂੰ ਸਭ ਤੋਂ ਜ਼ਿਆਦਾ ਸ਼ੁਭ ਮੰਨਿਆ ਗਿਆ ਹੈ।
ਨਕਸ਼ੱਤਰ: ਨਕਸ਼ੱਤਰਾਂ ਬਾਰੇ ਗੱਲ ਕਰੀਏ ਤਾਂ ਅਸ਼ਵਨੀ ਨਕਸ਼ੱਤਰ, ਮ੍ਰਿਗਸ਼ਿਰਾ ਨਕਸ਼ੱਤਰ, ਪੁਸ਼ਯ ਨਕਸ਼ੱਤਰ, ਹਸਤ ਨਕਸ਼ੱਤਰ, ਪੁਨਰਵਸੁ ਨਕਸ਼ੱਤਰ, ਚਿੱਤਰਾ ਨਕਸ਼ੱਤਰ, ਸਵਾਤੀ ਨਕਸ਼ੱਤਰ, ਜਯੇਸ਼ਠਾ ਨਕਸ਼ੱਤਰ, ਸ਼੍ਰਵਣ ਨਕਸ਼ੱਤਰ, ਧਨਿਸ਼ਠਾ ਨਕਸ਼ੱਤਰ ਅਤੇ ਸ਼ਤਭਿਸ਼ਾ ਨਕਸ਼ੱਤਰ ਵਿੱਚ ਵੀ ਜੇਕਰ ਮੁੰਡਨ ਸੰਸਕਾਰ ਕੀਤਾ ਜਾਵੇ ਤਾਂ ਇਸ ਨਾਲ ਸੰਤਾਨ ਨੂੰ ਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ।
ਮਹੀਨਾ: ਮਹੀਨੇ ਬਾਰੇ ਗੱਲ ਕਰੀਏ ਤਾਂ ਮੁੰਡਨ ਸੰਸਕਾਰ ਦੇ ਲਈ ਆਸ਼ਾੜ ਮਹੀਨਾ, ਮਾਘ ਮਹੀਨਾ, ਫੱਗਣ ਦਾ ਮਹੀਨਾ ਸਭ ਤੋਂ ਜ਼ਿਆਦਾ ਸ਼ੁਭ ਮੰਨੇ ਗਏ ਹਨ।
ਵਾਰ: ਦਿਨ ਬਾਰੇ ਗੱਲ ਕਰੀਏ ਤਾਂ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਦਾ ਦਿਨ ਮੁੰਡਨ ਦੇ ਲਈ ਬਹੁਤ ਸ਼ੁਭ ਹੁੰਦਾ ਹੈ। ਹਾਲਾਂਕਿ ਕੰਨਿਆਵਾਂ ਦੇ ਮੁੰਡਨ ਸ਼ੁੱਕਰਵਾਰ ਦੇ ਦਿਨ ਨਹੀਂ ਕਰਵਾਓਣੇ ਚਾਹੀਦੇ।
ਅਸ਼ੁਭ ਮਹੀਨੇ: ਚੇਤ ਦਾ ਮਹੀਨਾ, ਵੈਸਾਖ ਦਾ ਮਹੀਨਾ ਅਤੇ ਜੇਠ ਦਾ ਮਹੀਨਾ ਮੁੰਡਨ ਸੰਸਕਾਰ ਦੇ ਲਈ ਸ਼ੁਭ ਨਹੀਂ ਮੰਨੇ ਗਏ ਹਨ।
ਸ਼ਾਸਤਰਾਂ ਦੇ ਜਾਣਕਾਰ ਮੰਨਦੇ ਹਨ ਕਿ ਜੇਕਰ ਇਹਨਾਂ ਤਿਥੀਆਂ ਅਤੇ ਨਕਸ਼ੱਤਰਾਂ ਵਿੱਚ ਮੁੰਡਨ ਨਾ ਕਰਵਾਇਆ ਜਾਵੇ ਜਾਂ ਫੇਰ ਮੁੰਡਨ ਸੰਸਕਾਰ ਨੂੰ ਅਣਦੇਖਾ ਕਰਕੇ ਕਦੇ ਵੀ ਵਾਲ਼ ਕਟਵਾ ਲਏ ਜਾਣ, ਤਾਂ ਇਹ ਗਲਤ ਹੁੰਦਾ ਹੈ। ਇਸ ਲੇਖ਼ ‘2025 ਮੁੰਡਨ ਮਹੂਰਤ’ ਦੇ ਅਨੁਸਾਰ, ਅਜਿਹਾ ਕਰਨ ਨਾਲ ਬੱਚੇ ਦਾ ਮਾਨਸਿਕ ਵਿਕਾਸ ਰੁਕ ਸਕਦਾ ਹੈ।
ਸ਼ਾਸਤਰਾਂ ਵਿੱਚ ਮੁੰਡਨ ਸੰਸਕਾਰ ਨੂੰ ਖਾਸ ਮਹੱਤਵਪੂਰਣ ਮੰਨਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਗਰਭ ਦੇ ਵਾਲ਼ਾਂ ਦਾ ਵਿਸਰਜਨ ਕਰਨ ਨਾਲ ਬੱਚੇ ਨੂੰ ਆਪਣੇ ਪਿਛਲੇ ਜਨਮ ਦੇ ਸ਼ਰਾਪਾਂ ਤੋਂ ਮੁਕਤੀ ਮਿਲਦੀ ਹੈ। ਇਸ ਤੋਂ ਇਲਾਵਾ ਜਦੋਂ ਬੱਚਾ ਗਰਭ ਵਿੱਚ ਹੁੰਦਾ ਹੈ ਤਾਂ ਉਸ ਦੇ ਸਿਰ ਉੱਤੇ ਕੁਝ ਵਾਲ਼ ਹੁੰਦੇ ਹਨ, ਜਿਨਾਂ ਵਿੱਚ ਬਹੁਤ ਸਾਰੇ ਕੀਟਾਣੂ ਅਤੇ ਬੈਕਟੀਰੀਆ ਲੱਗ ਜਾਂਦੇ ਹਨ। ਮੁੰਡਨ ਕਰਵਾਓਣ ਨਾਲ ਇਹ ਕੀਟਾਣੂ ਅਤੇ ਬੈਕਟੀਰੀਆ ਦੂਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਜਦੋਂ ਮੁੰਡਨ ਕਰਵਾਇਆ ਜਾਂਦਾ ਹੈ, ਤਾਂ ਧੁੱਪ ਸਿੱਧਾ ਬੱਚੇ ਦੇ ਸਿਰ ਦੇ ਮਾਧਿਅਮ ਤੋਂ ਬੱਚੇ ਦੇ ਸਰੀਰ ਵਿੱਚ ਜਾਂਦੀ ਹੈ, ਜਿਸ ਨਾਲ ਬੱਚੇ ਨੂੰ ਉਚਿਤ ਮਾਤਰਾ ਵਿੱਚ ਵਿਟਾਮਿਨ ਡੀ ਪ੍ਰਾਪਤ ਹੁੰਦਾ ਹੈ ਅਤੇ ਵਿਟਾਮਿਨ ਡੀ ਦੀ ਮਦੱਦ ਨਾਲ ਬੱਚਾ ਸਹੀ ਰੂਪ ਨਾਲ ਵਿਕਸਿਤ ਹੁੰਦਾ ਹੈ। ਇਸ ਨਾਲ ਬੱਚੇ ਦਾ ਬਲ, ਤੇਜ ਅਤੇ ਰੋਗ ਪ੍ਰਤੀਰੋਧਕ ਖਮਤਾ ਵੀ ਵਧਦੀ ਹੈ ਅਤੇ ਇਹਨਾਂ ਸਭ ਗੱਲਾਂ ਦੇ ਕਾਰਣ ਹੀ ਮੁੰਡਨ ਸੰਸਕਾਰ ਦਾ ਸਨਾਤਨ ਧਰਮ ਵਿੱਚ ਖਾਸ ਮਹੱਤਵ ਮੰਨਿਆ ਜਾਂਦਾ ਹੈ।
ਆਓ ਹੁਣ ਅੱਗੇ ਵਧਦੇ ਹਾਂ ਅਤੇ ਪਤਾ ਕਰਦੇ ਹਾਂ ਕਿ ਸਾਲ 2025 ਵਿੱਚ ਮੁੰਡਨ ਦੇ ਮਹੂਰਤ ਜਾਂ ਚੂੜਾਕਰਣ ਸੰਸਕਾਰ ਦੇ ਲਈ ਮਹੂਰਤ ਕਦੋਂ-ਕਦੋਂ ਹੋਣਗੇ। ਹੇਠਾਂ ਦਿੱਤੇ ਗਏ ਚਾਰਟ ਵਿੱਚ ਇਸ ਲੇਖ਼ ‘2025 ਮੁੰਡਨ ਮਹੂਰਤ’ ਦੇ ਅਨੁਸਾਰ, ਸਾਲ 2025 ਵਿੱਚ ਮੁੰਡਨ ਸੰਸਕਾਰ ਲਈ ਮਹੂਰਤਾਂ ਦੇ ਸਭ ਸ਼ੁਭ ਦਿਨ ਦੱਸੇ ਗਏ ਹਨ। ਇਹ ਸਭ ਤਿਥੀਆਂ ਹਿੰਦੂ ਕੈਲੰਡਰ ਉੱਤੇ ਅਧਾਰਿਤ ਹਨ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਜਨਵਰੀ ਵਿੱਚ ਮੁੰਡਨ ਮਹੂਰਤ |
|
ਦਿਨ |
ਸਮਾਂ |
2 ਜਨਵਰੀ |
07:45-10:18 11:46-16:42 |
4 ਜਨਵਰੀ |
07:46-11:38 13:03-18:48 |
8 ਜਨਵਰੀ |
16:18-18:33 |
11 ਜਨਵਰੀ |
14:11-16:06 |
15 ਜਨਵਰੀ |
07:46-12:20 |
20 ਜਨਵਰੀ |
07:45-09:08 |
22 ਜਨਵਰੀ |
07:45-10:27 11:52-17:38 |
25 ਜਨਵਰੀ |
07:44-11:40 13:16-19:46 |
30 ਜਨਵਰੀ |
17:06-19:03 |
31 ਜਨਵਰੀ |
07:41-09:52 11:17-17:02 |
ਫਰਵਰੀ ਵਿੱਚ ਮੁੰਡਨ ਮਹੂਰਤ |
|
ਦਿਨ |
ਸਮਾਂ |
8 ਫਰਵਰੀ |
07:36-09:20 |
10 ਫਰਵਰੀ |
07:38-09:13 10:38-18:30 |
17 ਫਰਵਰੀ |
08:45-13:41 15:55-18:16 |
19 ਫਰਵਰੀ |
07:27-08:37 |
20 ਫਰਵਰੀ |
15:44-18:04 |
21 ਫਰਵਰੀ |
07:25-09:54 11:29-18:00 |
22 ਫਰਵਰੀ |
07:24-09:50 11:26-17:56 |
26 ਫਰਵਰੀ |
08:10-13:05 |
27 ਫਰਵਰੀ |
07:19-08:06 |
ਮਾਰਚ ਵਿੱਚ ਮੁੰਡਨ ਮਹੂਰਤ |
|
ਦਿਨ |
ਸਮਾਂ |
2 ਮਾਰਚ |
10:54-17:25 |
15 ਮਾਰਚ |
16:34-18:51 |
16 ਮਾਰਚ |
07:01-11:55 14:09-18:47 |
20 ਮਾਰਚ |
06:56-08:08 09:43-16:14 |
27 ਮਾਰਚ |
07:41-13:26 15:46-20:20 |
31 ਮਾਰਚ |
07:25-09:00 10:56-15:31 |
ਅਪ੍ਰੈਲ ਵਿੱਚ ਮੁੰਡਨ ਮਹੂਰਤ |
|
ਦਿਨ |
ਸਮਾਂ |
5 ਅਪ੍ਰੈਲ |
08:40-12:51 15:11-19:45 |
14 ਅਪ੍ਰੈਲ |
10:01-12:15 14:36-19:09 |
17 ਅਪ੍ਰੈਲ |
16:41-18:57 |
18 ਅਪ੍ਰੈਲ |
07:49-09:45 |
21 ਅਪ੍ਰੈਲ |
14:08-18:42 |
24 ਅਪ੍ਰੈਲ |
07:26-11:36 |
26 ਅਪ੍ਰੈਲ |
07:18-09:13 |
ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਈ ਵਿੱਚ ਮੁੰਡਨ ਮਹੂਰਤ |
|
ਦਿਨ |
ਸਮਾਂ |
1 ਮਈ |
13:29-15:46 |
3 ਮਈ |
08:46-13:21 15:38-19:59 |
4 ਮਈ |
06:46-08:42 |
10 ਮਈ |
06:23-08:18 10:33-19:46 |
14 ਮਈ |
07:03-12:38 14:55-19:31 |
15 ਮਈ |
07:31-12:34 |
21 ਮਈ |
07:35-09:50 12:10-19:03 |
23 ਮਈ |
16:36-18:55 |
25 ਮਈ |
07:19-11:54 |
28 ਮਈ |
09:22-18:36 |
31 ਮਈ |
06:56-11:31 13:48-18:24 |
ਜੂਨ ਵਿੱਚ ਮੁੰਡਨ ਮਹੂਰਤ |
|
ਦਿਨ |
ਸਮਾਂ |
5 ਜੂਨ |
08:51-15:45 |
6 ਜੂਨ |
08:47-15:41 |
8 ਜੂਨ |
10:59-13:17 |
15 ਜੂਨ |
17:25-19:44 |
16 ਜੂਨ |
08:08-17:21 |
20 ਜੂਨ |
05:55-10:12 12:29-19:24 |
21 ਜੂਨ |
10:08-12:26 14:42-18:25 |
26 ਜੂਨ |
14:22-16:42 |
27 ਜੂਨ |
07:24-09:45 12:02-18:56 |
ਜੁਲਾਈ ਵਿੱਚ ਮੁੰਡਨ ਮਹੂਰਤ |
|
ਦਿਨ |
ਸਮਾਂ |
2 ਜੁਲਾਈ |
11:42-13:59 |
3 ਜੁਲਾਈ |
07:01-13:55 |
5 ਜੁਲਾਈ |
09:13-16:06 |
12 ਜੁਲਾਈ |
07:06-13:19 15:39-20:01 |
13 ਜੁਲਾਈ |
07:22-13:15 |
17 ਜੁਲਾਈ |
10:43-17:38 |
18 ਜੁਲਾਈ |
07:17-10:39 12:56-19:38 |
31 ਜੁਲਾਈ |
07:31-14:24 16:43-18:47 |
ਅਗਸਤ ਵਿੱਚ ਮੁੰਡਨ ਮਹੂਰਤ |
|
ਦਿਨ |
ਸਮਾਂ |
3 ਅਗਸਤ |
11:53-16:31 |
4 ਅਗਸਤ |
09:33-16:27 |
10 ਅਗਸਤ |
16:03-18:07 |
11 ਅਗਸਤ |
06:48-13:41 |
13 ਅਗਸਤ |
11:13-15:52 17:56-19:38 |
14 ਅਗਸਤ |
08:53-17:52 |
20 ਅਗਸਤ |
15:24-18:43 |
21 ਅਗਸਤ |
08:26-15:20 |
27 ਅਗਸਤ |
17:00-18:43 |
28 ਅਗਸਤ |
06:28-12:34 14:53-18:27 |
30 ਅਗਸਤ |
16:49-18:31 |
31 ਅਗਸਤ |
16:45-18:27 |
ਸਤੰਬਰ ਵਿੱਚ ਮੁੰਡਨ ਮਹੂਰਤ |
|
ਦਿਨ |
ਸਮਾਂ |
5 ਸਤੰਬਰ |
07:27-09:43 12:03-18:07 |
24 ਸਤੰਬਰ |
06:41-10:48 13:06-18:20 |
27 ਸਤੰਬਰ |
07:36-12:55 |
28 ਸਤੰਬਰ |
16:37-18:04 |
ਅਕਤੂਬਰ ਵਿੱਚ ਮੁੰਡਨ ਮਹੂਰਤ |
|
ਦਿਨ |
ਸਮਾਂ |
2 ਅਕਤੂਬਰ |
10:16-16:21 17:49-19:14 |
5 ਅਕਤੂਬਰ |
07:45-10:05 |
8 ਅਕਤੂਬਰ |
07:33-14:15 15:58-18:50 |
11 ਅਕਤੂਬਰ |
17:13-18:38 |
12 ਅਕਤੂਬਰ |
07:18-09:37 11:56-15:42 |
13 ਅਕਤੂਬਰ |
13:56-17:05 |
15 ਅਕਤੂਬਰ |
07:06-11:44 |
20 ਅਕਤੂਬਰ |
09:06-15:10 |
24 ਅਕਤੂਬਰ |
07:10-11:08 13:12-17:47 |
26 ਅਕਤੂਬਰ |
07:15-11:01 |
30 ਅਕਤੂਬਰ |
08:26-10:45 |
31 ਅਕਤੂਬਰ |
10:41-15:55 17:20-18:55 |
ਸ਼ਨੀ ਰਿਪੋਰਟ ਤੋਂ ਜਾਣੋ ਆਪਣੇ ਜੀਵਨ ‘ਤੇ ਸ਼ਨੀ ਦਾ ਪ੍ਰਭਾਵ ਅਤੇ ਉਪਾਅ
ਨਵੰਬਰ ਵਿੱਚ ਮੁੰਡਨ ਮਹੂਰਤ |
|
ਦਿਨ |
ਸਮਾਂ |
1 ਨਵੰਬਰ |
07:04-08:18 10:37-15:51 17:16-18:50 |
3 ਨਵੰਬਰ |
15:43-17:08 |
10 ਨਵੰਬਰ |
10:02-16:40 |
17 ਨਵੰਬਰ |
07:16-13:20 14:48-18:28 |
21 ਨਵੰਬਰ |
17:32-19:28 |
22 ਨਵੰਬਰ |
07:20-09:14 11:18-15:53 |
27 ਨਵੰਬਰ |
07:24-12:41 14:08-19:04 |
28 ਨਵੰਬਰ |
15:29-19:00 |
ਦਸੰਬਰ ਵਿੱਚ ਮੁੰਡਨ ਮਹੂਰਤ |
|
ਦਿਨ |
ਸਮਾਂ |
1 ਦਸੰਬਰ |
07:28-08:39 |
6 ਦਸੰਬਰ |
08:19-10:23 |
7 ਦਸੰਬਰ |
08:15-10:19 |
13 ਦਸੰਬਰ |
07:36-11:38 13:06-18:01 |
15 ਦਸੰਬਰ |
07:44-12:58 14:23-20:08 |
17 ਦਸੰਬਰ |
17:46-20:00 |
18 ਦਸੰਬਰ |
17:42-19:56 |
24 ਦਸੰਬਰ |
13:47-17:18 |
25 ਦਸੰਬਰ |
07:43-12:18 13:43-15:19 |
28 ਦਸੰਬਰ |
10:39-13:32 |
29 ਦਸੰਬਰ |
12:03-15:03 16:58-19:13 |
ਅਸਲ ਵਿੱਚ ਭਾਰਤੀ ਪਰੰਪਰਾ ਵਿੱਚ ਮੁੰਡਨ ਸੰਸਕਾਰ ਨੂੰ ਬਹੁਤ ਜ਼ਿਆਦਾ ਮਹੱਤਵਪੂਰਣ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ 84 ਲੱਖ ਜੂਨਾਂ ਤੋਂ ਬਾਅਦ ਮਾਨਵ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਅਜਿਹੇ ਵਿੱਚ ਹਰ ਇਨਸਾਨ ਆਪਣੇ ਪਿਛਲੇ ਜਨਮ ਦੇ ਪਾਪਾਂ ਨੂੰ ਹਟਾਉਣ ਦੇ ਲਈ ਮੁੰਡਨ ਸੰਸਕਾਰ ਨੂੰ ਮਹੱਤਵਪੂਰਣ ਮੰਨਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਉਸ ਦੇ ਸਿਰ ਤੇ ਵਾਲ਼ ਉਤਾਰਨ ਨੂੰ ਮੁੰਡਨ ਸੰਸਕਾਰ ਕਹਿੰਦੇ ਹਨ। ਇਸ ਲੇਖ਼ ‘2025 ਮੁੰਡਨ ਮਹੂਰਤ’ ਦੇ ਅਨੁਸਾਰ, ਇਸ ਸੰਸਕਾਰ ਨਾਲ ਗਰਭ ਅਵਸਥਾ ਦੇ ਦੌਰਾਨ ਬੱਚਿਆਂ ਦੇ ਵਾਲ਼ਾਂ ਵਿੱਚ ਆਓਣ ਵਾਲੀਆਂ ਅਸ਼ੁੱਧੀਆਂ ਦੂਰ ਹੁੰਦੀਆਂ ਹਨ। ਮੁੰਡਨ ਸੰਸਕਾਰ ਨੂੰ ਬਹੁਤ ਸਥਾਨਾਂ ਉੱਤੇ ਚੂੜਾਕਰਣ ਜਾਂ ਚੂੜਾਕਰਮ ਸੰਸਕਾਰ ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਜਨਮ ਲੈਣ ਤੋਂ ਬਾਅਦ ਬੱਚੇ ਦੇ ਪਹਿਲੀ ਵਾਰ ਵਾਲ਼ ਉਤਾਰੇ ਜਾਂਦੇ ਹਨ।
ਯਜੁਰਵੇਦ ਵਿੱਚ ਮੁੰਡਨ ਸੰਸਕਾਰ ਦੇ ਬਾਰੇ ਵਿੱਚ ਕਿਹਾ ਗਿਆ ਹੈ ਕਿ ਮੁੰਡਨ ਸੰਸਕਾਰ ਸੰਤਾਨ ਦੀ ਉਮਰ, ਸਿਹਤ, ਤੇਜ, ਬਲ ਵਿੱਚ ਵਾਧਾ ਅਤੇ ਗਰਭ ਅਵਸਥਾ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਨ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਮੁੰਡਨ ਸੰਸਕਾਰ ਪੂਰਾ ਕਰਨ ਤੋਂ ਬਾਅਦ ਜਦੋਂ ਬੱਚੇ ਦੇ ਦੰਦ ਨਿੱਕਲ਼ਦੇ ਹਨ, ਤਾਂ ਉਸ ਨੂੰ ਜ਼ਿਆਦਾ ਦਰਦ ਜਾਂ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮੁੰਡਨ ਸਸਕਾਰ ਨਾਲ ਬੱਚਿਆਂ ਦੇ ਸਰੀਰ ਦਾ ਤਾਪਮਾਨ ਵੀ ਠੀਕ ਰਹਿੰਦਾ ਹੈ। ਅਜਿਹਾ ਕਰਨ ਨਾਲ ਉਹਨਾਂ ਦਾ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਸਰੀਰਕ ਅਤੇ ਸਿਹਤ ਸਬੰਧੀ ਪਰੇਸ਼ਾਨੀ ਨਹੀਂ ਹੁੰਦੀ। ਵਾਲ਼ ਉਤਾਰਨ ਤੋਂ ਬਾਅਦ ਬੱਚੇ ਦੇ ਸਿਰ ਉੱਤੇ ਧੁੱਪ ਪੈਂਦੀ ਹੈ, ਜਿਸ ਨਾਲ ਬੱਚਿਆਂ ਨੂੰ ਉਚਿਤ ਮਾਤਰਾ ਵਿੱਚ ਵਿਟਾਮਿਨ ਡੀ ਪ੍ਰਾਪਤ ਹੁੰਦਾ ਹੈ, ਜਿਸ ਨਾਲ ਕੋਸ਼ਿਕਾਵਾਂ ਵਿੱਚ ਖੂਨ ਦਾ ਪ੍ਰਵਾਹ ਆਸਾਨੀ ਨਾਲ ਹੁੰਦਾ ਹੈ।
ਉੰਝ ਤਾਂ ਆਮ ਤੌਰ ‘ਤੇ ਲੋਕ ਆਪਣੇ ਘਰ ਜਾਂ ਨਜ਼ਦੀਕ ਦੇ ਕਿਸੇ ਮੰਦਰ ਵਿੱਚ ਹੀ ਜਾ ਕੇ ਮੁੰਡਨ ਸੰਸਕਾਰ ਕਰਵਾਉਣਾ ਉਚਿਤ ਸਮਝਦੇ ਹਨ। ਪਰ ਜੇਕਰ ਤੁਸੀਂ ਚਾਹੋ ਤਾਂ ਗੰਗਾ ਕਿਨਾਰੇ, ਕਿਸੇ ਦੁਰਗਾ ਮੰਦਰ ਵਿੱਚ ਜਾਂ ਫੇਰ ਦੱਖਣ ਭਾਰਤ ਦੇ ਤਿਰੁਪਤੀ ਬਾਲਾ ਜੀ ਮੰਦਰ ਵਿੱਚ ਇਹ ਸੰਸਕਾਰ ਕਰਵਾ ਸਕਦੇ ਹੋ। ਮੁੰਡਨ ਹੋ ਜਾਣ ਤੋਂ ਬਾਅਦ ਬੱਚਿਆਂ ਦੇ ਵਾਲ਼ਾਂ ਨੂੰ ਜਲ ਵਿੱਚ ਪ੍ਰਵਾਹਿਤ ਕਰ ਦਿੱਤਾ ਜਾਂਦਾ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ਼ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਫਰਵਰੀ 2025 ਵਿੱਚ ਮੁੰਡਨ ਕਦੋਂ ਕਰਵਾਈਏ?
ਇਸ ਲੇਖ਼ ‘2025 ਮੁੰਡਨ ਮਹੂਰਤ’ ਦੇ ਅਨੁਸਾਰ, ਫਰਵਰੀ 2025 ਦੀ 8 10, 17, 19, 20, 21, 22, 26 ਅਤੇ 27 ਤਰੀਕ ਨੂੰ ਮੁੰਡਨ ਕਰਵਾਇਆ ਜਾ ਸਕਦਾ ਹੈ।
2. ਮਈ 2025 ਵਿੱਚ ਮੁੰਡਨ ਦਾ ਮਹੂਰਤ ਕਦੋਂ ਹੈ?
ਇਸ ਸਾਲ ਮਈ ਵਿੱਚ ਮੁੰਡਨ ਸੰਸਕਾਰ ਦੇ ਲਈ 11 ਮਹੂਰਤ ਉਪਲਬਧ ਹਨ।
3. ਮੁੰਡਨ ਸੰਸਕਾਰ ਜ਼ਰੂਰੀ ਕਿਓਂ ਹੈ?
ਮੁੰਡਨ ਕਰਵਾਓਣ ਨਾਲ਼ ਬੱਚੇ ਨੂੰ ਆਪਣੇ ਪਿਛਲੇ ਜਨਮ ਦੇ ਪਾਪਾਂ ਤੋਂ ਮੁਕਤੀ ਮਿਲਦੀ ਹੈ।
4. ਸਤੰਬਰ 2025 ਵਿੱਚ ਮੁੰਡਨ ਮਹੂਰਤ ਕਦੋਂ ਹੈ?
ਸਤੰਬਰ 2025 ਵਿੱਚ 5, 24, 27 ਅਤੇ 28 ਤਰੀਕ ਨੂੰ ਮੁੰਡਨ ਕਰਵਾਇਆ ਜਾ ਸਕਦਾ ਹੈ।
Get your personalised horoscope based on your sign.