Author: Vijay Pathak | Last Updated: Wed 4 Sep 2024 11:18:16 PM
ਧਨੂੰ 2025 ਰਾਸ਼ੀਫਲ ਲੇਖ ਐਸਟ੍ਰੋਕੈਂਪ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਧਨੂੰ ਰਾਸ਼ੀਫਲ ਵਿੱਚ ਅਸੀਂ ਜਾਣਾਂਗੇ ਕਿ ਸਾਲ 2025 ਵਿੱਚ ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਕੀ ਭਵਿੱਖਬਾਣੀ ਕੀਤੀ ਗਈ ਹੈ। ਇਸ ਵਿੱਚ ਤੁਹਾਨੂੰ ਜਾਣਨ ਦਾ ਮੌਕਾ ਮਿਲੇਗਾ ਕਿ 2025 ਵਿੱਚ ਧਨੂੰ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆ ਸਕਦੇ ਹਨ। ਉਹਨਾਂ ਨਾਲ ਸਬੰਧਤ ਸਾਰੀ ਸਟੀਕ ਭਵਿੱਖਬਾਣੀ ਤੁਹਾਨੂੰ ਜਾਣਨ ਨੂੰ ਮਿਲੇਗੀ। ਇਹ ਭਵਿੱਖਫਲ 2025 ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਵੈਦਿਕ ਜੋਤਿਸ਼ ਉੱਤੇ ਅਧਾਰਿਤ ਗ੍ਰਹਾਂ-ਨਕਸ਼ੱਤਰਾਂ ਦੀ ਚਾਲ, ਸਥਿਤੀ ਅਤੇ ਗ੍ਰਹਾਂ ਦੇ ਗੋਚਰ ਦੀ ਗਣਨਾ ਦੇ ਅਧਾਰ ਉੱਤੇ ਤਿਆਰ ਕੀਤਾ ਗਿਆ ਹੈ। ਆਓ ਚੱਲੋ ਹੁਣ ਜਾਣਕਾਰੀ ਪ੍ਰਾਪਤ ਕਰੀਏ ਕਿ ਸਾਲ 2025 ਵਿੱਚ ਧਨੂੰ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਓਣ ਦੀ ਸੰਭਾਵਨਾ ਰਹੇਗੀ ਅਤੇ ਉਹਨਾਂ ਨੂੰ ਕਿੱਥੇ-ਕਿੱਥੇ ਸਾਵਧਾਨੀ ਵਰਤਣੀ ਚਾਹੀਦੀ ਹੈ।
ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਇਸ ਸਾਲ ਤੁਹਾਡੇ ਜੀਵਨ ਵਿੱਚ ਕਿਹੜੇ-ਕਿਹੜੇ ਪਰਿਵਰਤਨ ਆਓਣਗੇ, ਕਿਹੋ-ਜਿਹਾ ਰਹੇਗਾ ਤੁਹਾਡਾ ਨਿੱਜੀ ਜੀਵਨ ਅਤੇ ਕਿਹੋ-ਜਿਹਾ ਰਹੇਗਾ ਤੁਹਾਡਾ ਪੇਸ਼ੇਵਰ ਜੀਵਨ, ਚੱਲੋ ਆਓ ਹੁਣ ਵਿਸਥਾਰ ਨਾਲ ਐਸਟ੍ਰੋਕੈਂਪ ਦੇ ਲੇਖ ਧਨੂੰ 2025 ਰਾਸ਼ੀਫਲ ਤੋਂ ਇਹ ਸਾਰੀ ਜਾਣਕਾਰੀ ਪ੍ਰਾਪਤ ਕਰੀਏ ਅਤੇ ਜਾਣੀਏ ਕਿ ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਕਿਹੋ-ਜਿਹਾ ਸਾਬਤ ਹੋਵੇਗਾ।
Click here to read in English: Sagittarius 2025 Horoscope
ਧਨੂੰ ਰਾਸ਼ੀਫਲ ਤੁਹਾਡੇ ਲਈ ਆਰਥਿਕ ਰੂਪ ਤੋਂ ਇਹ ਭਵਿੱਖਬਾਣੀ ਕਰ ਰਿਹਾ ਹੈ ਕਿ ਇਹ ਸਾਲ ਤੁਹਾਡੇ ਲਈ ਅਨੁਕੂਲ ਰਹਿਣ ਦੀ ਸੰਭਾਵਨਾ ਦਿਖ ਰਹੀ ਹੈ। ਸਾਲ ਦੀ ਸ਼ੁਰੂਆਤ ਕੁਝ ਕਮਜ਼ੋਰ ਜ਼ਰੂਰ ਰਹੇਗੀ, ਕਿਉਂਕਿ ਸਾਲ ਦੀ ਸ਼ੁਰੂਆਤ ਵਿੱਚ ਮੰਗਲ ਮਹਾਰਾਜ ਅੱਠਵੇਂ ਘਰ ਵਿੱਚ, ਬ੍ਰਹਸਪਤੀ ਮਹਾਰਾਜ ਛੇਵੇਂ ਘਰ ਵਿੱਚ ਅਤੇ ਬੁੱਧ ਮਹਾਰਾਜ ਬਾਰ੍ਹਵੇਂ ਘਰ ਵਿੱਚ ਹੋਣਗੇ, ਜੋ ਤੁਹਾਡੇ ਖਰਚਿਆਂ ਨੂੰ ਵਧਾਉਣਗੇ ਅਤੇ ਤੁਹਾਡੀ ਆਰਥਿਕ ਸਥਿਤੀ ਉੱਤੇ ਬਰਾਬਰ ਦਬਾਅ ਪਾਉਣਗੇ। ਪਰ ਮਾਰਚ ਦੇ ਮਹੀਨੇ ਤੱਕ ਸ਼ਨੀ ਮਹਾਰਾਜ ਤੀਜੇ ਘਰ ਵਿੱਚ ਬਿਰਾਜਮਾਨ ਰਹਿਣਗੇ ਅਤੇ ਉਹਨਾਂ ਦੀ ਦਸ਼ਮ ਦ੍ਰਿਸ਼ਟੀ ਤੁਹਾਡੇ ਬਾਰ੍ਹਵੇਂ ਘਰ ਉੱਤੇ ਹੋਣ ਨਾਲ ਖਰਚਿਆਂ ਵਿੱਚ ਕਮੀ ਆਵੇਗੀ। ਦੇਵ ਗੁਰੂ ਬ੍ਰਹਸਪਤੀ ਮਈ ਦੇ ਮਹੀਨੇ ਵਿੱਚ ਤੁਹਾਡੇ ਸੱਤਵੇਂ ਘਰ ਵਿੱਚ ਆ ਜਾਣਗੇ ਅਤੇ ਮਈ ਤੋਂ ਲੈ ਕੇ ਅਕਤੂਬਰ ਤੱਕ ਉਥੋਂ ਤੁਹਾਡੇ ਇਕਾਦਸ਼ ਘਰ ਉੱਤੇ ਵੀ ਅਤੇ ਤੁਹਾਡੀ ਰਾਸ਼ੀ ਉੱਤੇ ਵੀ ਪ੍ਰਭਾਵ ਪਾਉਣਗੇ, ਜਿਸ ਨਾਲ ਤੁਹਾਡੀਆਂ ਆਰਥਿਕ ਖਮਤਾਵਾਂ ਵਧਣਗੀਆਂ ਅਤੇ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ। ਤੁਸੀਂ ਆਰਥਿਕ ਰੂਪ ਤੋਂ ਖੁਸ਼ਹਾਲ ਹੋ ਜਾਓਗੇ, ਖਰਚਿਆਂ ਵਿੱਚ ਕਮੀ ਆਵੇਗੀ। ਮੰਗਲ ਮਹਾਰਾਜ ਸਾਲ ਦੇ ਮੱਧ ਤੱਕ ਤੁਹਾਨੂੰ ਚੰਗੇ ਨਤੀਜੇ ਦੇਣਾ ਸ਼ੁਰੂ ਕਰ ਦੇਣਗੇ ਅਤੇ ਮਈ ਦੇ ਮਹੀਨੇ ਤੋਂ ਰਾਹੂ ਤੁਹਾਡੇ ਤੀਜੇ ਘਰ ਵਿੱਚ ਆ ਜਾਣਗੇ ਅਤੇ ਕੇਤੂ ਨੌਵੇਂ ਘਰ ਵਿੱਚ ਆ ਜਾਣਗੇ, ਜਿਸ ਨਾਲ ਯਾਤਰਾਵਾਂ ਉੱਤੇ ਤਾਂ ਪੈਸਾ ਖਰਚ ਹੋਵੇਗਾ, ਪਰ ਤੁਹਾਡੀ ਆਰਥਿਕ ਸਥਿਤੀ ਤੁਹਾਡੇ ਕਾਬੂ ਵਿੱਚ ਰਹੇਗੀ। ਅਕਤੂਬਰ ਤੋਂ ਦਸੰਬਰ ਦੇ ਵਿਚਕਾਰ ਕੁਝ ਚੁਣੌਤੀਆਂ ਹੋ ਸਕਦੀਆਂ ਹਨ। ਉਸ ਤੋਂ ਬਾਅਦ ਦਾ ਸਮਾਂ ਯਾਨੀ ਕਿ ਦਸੰਬਰ ਦਾ ਮਹੀਨਾ ਵੀ ਆਰਥਿਕ ਰੂਪ ਤੋਂ ਮਜ਼ਬੂਤੀ ਲੈ ਕੇ ਆਵੇਗਾ।
हिंदी में पढ़ें: धनु 2025 राशिफल
ਧਨੂੰ ਰਾਸ਼ੀਫਲ ਦੇ ਅਨੁਸਾਰ ਇਹ ਸਾਲ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਵਾਲਾ ਹੈ। ਸਾਲ ਦੀ ਸ਼ੁਰੂਆਤ ਵਿੱਚ ਰਾਸ਼ੀ ਸੁਆਮੀ ਦੇਵ ਗੁਰੂ ਬ੍ਰਹਸਪਤੀ ਛੇਵੇਂ ਘਰ ਵਿੱਚ ਬਿਰਾਜਮਾਨ ਰਹਿਣਗੇ। ਇਹ ਤੁਹਾਡੇ ਲਈ ਅਨੁਕੂਲ ਸਥਿਤੀ ਨਹੀਂ ਹੈ। ਇਸ ਤੋਂ ਇਲਾਵਾ ਮੰਗਲ ਮਹਾਰਾਜ ਵੀ ਆਪਣੀ ਨੀਚ ਰਾਸ਼ੀ ਕਰਕ ਵਿੱਚ ਅੱਠਵੇਂ ਘਰ ਵਿੱਚ ਸਾਲ ਦੀ ਸ਼ੁਰੂਆਤ ਵਿੱਚ ਰਹਿਣਗੇ, ਜਿਸ ਨਾਲ ਕਿਸੇ ਤਰ੍ਹਾਂ ਦੀ ਚੋਟ, ਐਕਸੀਡੈਂਟ ਜਾਂ ਕੋਈ ਘਟਨਾ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਰਾਹੂ ਅਤੇ ਕੇਤੂ ਕ੍ਰਮਵਾਰ ਚੌਥੇ ਅਤੇ ਦਸਵੇਂ ਘਰ ਵਿੱਚ ਰਹਿਣਗੇ। ਇਹ ਸਭ ਗ੍ਰਹਿ ਸਥਿਤੀਆਂ ਤੁਹਾਡੀ ਸਿਹਤ ਨੂੰ ਲਗਾਤਾਰ ਖਰਾਬ ਕਰਨਗੀਆਂ। ਇਸ ਲਈ ਤੁਹਾਨੂੰ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਦੇ ਪ੍ਰਤੀ ਸਾਵਧਾਨੀ ਵਰਤਣੀ ਪਵੇਗੀ, ਨਹੀਂ ਤਾਂ ਤੁਹਾਨੂੰ ਪੇਟ ਨਾਲ ਜੁੜੇ ਰੋਗ, ਵੱਡੀ ਆਂਦਰ ਨਾਲ ਜੁੜੀਆਂ ਸਮੱਸਿਆਵਾਂ, ਪਾਚਣ ਸ਼ਕਤੀ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਧਨੂੰ 2025 ਰਾਸ਼ੀਫਲ ਦੇ ਅਨੁਸਾਰ, ਮਈ ਦੇ ਮਹੀਨੇ ਵਿੱਚ ਜਦੋਂ ਰਾਸ਼ੀ ਸੁਆਮੀ ਬ੍ਰਹਸਪਤੀ ਮਹਾਰਾਜ ਸੱਤਵੇਂ ਘਰ ਵਿੱਚ ਆ ਕੇ ਤੁਹਾਡੀ ਰਾਸ਼ੀ ਨੂੰ ਪੂਰਣ ਸਪਤਮ ਦ੍ਰਿਸ਼ਟੀ ਨਾਲ ਦੇਖਣਗੇ, ਤਾਂ ਉਸ ਨਾਲ ਤੁਹਾਡੀਆਂ ਸਭ ਬਿਮਾਰੀਆਂ ਵਿੱਚ ਕਮੀ ਆਵੇਗੀ ਅਤੇ ਚੱਲੀਆਂ ਆ ਰਹੀਆਂ ਪੁਰਾਣੀਆਂ ਸਮੱਸਿਆਵਾਂ ਵਿੱਚ ਵੀ ਕਮੀ ਆਵੇਗੀ।
ਕੀ ਤੁਹਾਡੀ ਕੁੰਡਲੀ ਵਿੱਚ ਹੈ ਸ਼ੁਭ ਯੋਗ? ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ
ਧਨੂੰ ਰਾਸ਼ੀਫਲ ਦੇ ਅਨੁਸਾਰ ਜੇਕਰ ਤੁਹਾਡੇ ਕਰੀਅਰ ਦੇ ਬਾਰੇ ਗੱਲ ਕਰੀਏ ਤਾਂ ਨੌਕਰੀ ਕਰਨ ਵਾਲੇ ਜਾਤਕਾਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਦਸਵੇਂ ਘਰ ਦੇ ਸੁਆਮੀ ਬੁੱਧ ਮਹਾਰਾਜ ਬਾਰ੍ਹਵੇਂ ਘਰ ਵਿੱਚ ਰਹਿਣਗੇ, ਜੋ ਇਹ ਦੱਸਦੇ ਹਨ ਕਿ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਕਾਫੀ ਭੱਜ-ਦੌੜ ਕਰਨੀ ਪਵੇਗੀ ਅਤੇ ਕੇਤੂ ਮਹਾਰਾਜ ਦੇ ਦਸਵੇਂ ਘਰ ਵਿੱਚ ਹੋਣ ਨਾਲ ਕਾਰਜ ਖੇਤਰ ਵਿੱਚ ਤੁਹਾਡਾ ਮਨ ਘੱਟ ਹੀ ਲੱਗੇਗਾ, ਜਿਸ ਕਾਰਨ ਕਾਰਜਾਂ ਵਿੱਚ ਗੜਬੜ ਹੋਣ ਦੀ ਸੰਭਾਵਨਾ ਬਣੀ ਰਹੇਗੀ। ਤੁਹਾਨੂੰ ਆਪਣੇ ਕੰਮ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਸਾਲ ਦੇ ਮੱਧ ਵਿੱਚ ਸਥਿਤੀ ਬਦਲੇਗੀ, ਜਦੋਂ ਸ਼ਨੀ ਮਹਾਰਾਜ ਚੌਥੇ ਘਰ ਵਿੱਚ ਬੈਠ ਕੇ ਦਸਵੇਂ ਘਰ ਉੱਤੇ ਪੂਰਣ ਦ੍ਰਿਸ਼ਟੀ ਸੁੱਟਣਗੇ ਅਤੇ ਤੁਹਾਡੇ ਤੋਂ ਮਿਹਨਤ ਕਰਵਾਉਣਗੇ। ਕਾਰੋਬਾਰ ਕਰਨ ਵਾਲੇ ਜਾਤਕਾਂ ਦੇ ਲਈ ਵੀ ਸਾਲ ਦੀ ਸ਼ੁਰੂਆਤ ਕਮਜ਼ੋਰ ਹੈ, ਪਰ ਵਿਦੇਸ਼ੀ ਸੰਪਰਕਾਂ ਨਾਲ ਤੁਹਾਨੂੰ ਕਾਰੋਬਾਰ ਵਿੱਚ ਸਫਲਤਾ ਮਿਲ ਸਕਦੀ ਹੈ। ਮਈ ਦੇ ਮਹੀਨੇ ਤੋਂ ਜਦੋਂ ਬ੍ਰਹਸਪਤੀ ਮਹਾਰਾਜ ਅਕਤੂਬਰ ਤੱਕ ਤੁਹਾਡੇ ਸੱਤਵੇਂ ਘਰ ਵਿੱਚ ਰਹਿਣਗੇ ਤਾਂ ਤੁਹਾਡੀ ਕਾਰੋਬਾਰੀ ਗਤੀਵਿਧੀਆਂ ਵਿੱਚ ਵਾਧਾ ਕਰਨਗੇ। ਉਦੋਂ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਲਾਭ ਹੋਵੇਗਾ ਅਤੇ ਨਿੱਤ ਨਵੇਂ ਲਾਭ ਪ੍ਰਾਪਤੀ ਦੇ ਯੋਗ ਵੀ ਬਣਨਗੇ। ਤੁਹਾਨੂੰ ਕਿਸੇ ਅਨੁਭਵੀ ਵਿਅਕਤੀ ਦਾ ਸਹਿਯੋਗ ਮਿਲੇਗਾ, ਜਿਸ ਨਾਲ ਵਪਾਰ ਖੂਬ ਤਰੱਕੀ ਕਰੇਗਾ।
ਧਨੂੰ ਰਾਸ਼ੀ ਦੇ ਵਿਦਿਆਰਥੀ ਵਰਗ ਬਾਰੇ ਗੱਲ ਕੀਤੀ ਜਾਵੇ ਤਾਂ ਸਾਲ ਦੀ ਸ਼ੁਰੂਆਤ ਕੁਝ ਮੁਸ਼ਕਿਲ ਰਹੇਗੀ। ਪੰਚਮ ਘਰ ਦੇ ਸੁਆਮੀ ਮੰਗਲ ਮਹਾਰਾਜ ਅੱਠਵੇਂ ਘਰ ਵਿੱਚ ਨੀਚ ਰਾਸ਼ੀ ਦਾ ਹੋ ਕੇ ਬੈਠਣਗੇ, ਜਿਸ ਨਾਲ ਪੜ੍ਹਾਈ ਵਿੱਚ ਰੁਕਾਵਟਾਂ ਆਉਣਗੀਆਂ ਅਤੇ ਸਿਹਤ ਵਿੱਚ ਵੀ ਪਰੇਸ਼ਾਨੀ ਹੋਵੇਗੀ। ਧਨੂੰ 2025 ਰਾਸ਼ੀਫਲ ਦੇ ਅਨੁਸਾਰ, ਸਾਲ ਦਾ ਦੂਜਾ ਅੱਧ ਤੁਹਾਡੀ ਪੜ੍ਹਾਈ ਦੇ ਲਈ ਅਨੁਕੂਲ ਰਹਿਣ ਦੀ ਚੰਗੀ ਸੰਭਾਵਨਾ ਦਿਖ ਰਹੀ ਹੈ। ਪ੍ਰਤਿਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅਪ੍ਰੈਲ ਤੋਂ ਅਗਸਤ ਦੇ ਵਿਚਕਾਰ ਦਾ ਸਮਾਂ ਜ਼ਿਆਦਾ ਲਾਭਦਾਇਕ ਰਹਿ ਸਕਦਾ ਹੈ। ਇਸ ਦੌਰਾਨ ਤੁਹਾਡੀ ਕਿਤੇ ਸਿਲੈਕਸ਼ਨ ਵੀ ਹੋ ਸਕਦੀ ਹੈ। ਉੱਚ ਵਿਦਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਨੂੰ ਸਾਲ ਦੀ ਸ਼ੁਰੂਆਤ ਅਤੇ ਸਾਲ ਦੇ ਮੱਧ ਵਿੱਚ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ ਅਤੇ ਤੁਹਾਡੇ ਮਨ ਪਸੰਦ ਵਿਸ਼ਿਆਂ ਨੂੰ ਪੜ੍ਹਨ ਦਾ ਮੌਕਾ ਵੀ ਤੁਹਾਨੂੰ ਮਿਲੇਗਾ। ਜੇਕਰ ਤੁਸੀਂ ਉੱਚ ਵਿੱਦਿਆ ਲਈ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਸਾਲ ਦੇ ਮੱਧ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਸਾਲ ਪੜ੍ਹਾਈ ਵਿੱਚ ਤੁਹਾਡੀ ਸਥਿਤੀ ਮਜ਼ਬੂਤ ਹੋਵੇਗੀ ਅਤੇ ਤੁਸੀਂ ਸਖਤ ਮਿਹਨਤ ਕਰੋਗੇ।
ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਧਨੂੰ ਰਾਸ਼ੀਫਲ ਦੇ ਅਨੁਸਾਰ ਨਵਾਂ ਸਾਲ ਤੁਹਾਡੇ ਪਰਿਵਾਰਕ ਜੀਵਨ ਦੇ ਲਈ ਮਿਲੇ-ਜੁਲੇ ਨਤੀਜੇ ਲੈ ਕੇ ਆਵੇਗਾ। ਸਾਲ ਦੀ ਸ਼ੁਰੂਆਤ ਵਿੱਚ ਚੌਥੇ ਘਰ ਵਿੱਚ ਰਾਹੂ ਅਤੇ ਦਸਵੇਂ ਘਰ ਵਿੱਚ ਕੇਤੂ ਪਰਿਵਾਰਕ ਜੀਵਨ ਵਿੱਚ ਉਤਾਰ-ਚੜ੍ਹਾਅ ਬਣਾ ਕੇ ਰੱਖਣਗੇ। ਚੌਥੇ ਘਰ ਦੇ ਸੁਆਮੀ ਬ੍ਰਹਸਪਤੀ ਮਹਾਰਾਜ ਦਾ ਛੇਵੇਂ ਘਰ ਵਿੱਚ ਹੋਣਾ ਇਹ ਦੱਸਦਾ ਹੈ ਕਿ ਸਾਲ ਦੀ ਸ਼ੁਰੂਆਤ ਵਿੱਚ ਮਾਤਾ ਜੀ ਨੂੰ ਸਿਹਤ ਸਬੰਧੀ ਕੁਝ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਇਸ ਲਈ ਉਹਨਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦੇ ਪ੍ਰਤੀ ਸਾਵਧਾਨੀ ਰੱਖਣੀ ਪਵੇਗੀ। ਸਾਲ ਦੇ ਮੱਧ ਵਿੱਚ ਰਾਹੂ ਮਹਾਰਾਜ ਤੀਜੇ ਘਰ ਵਿੱਚ ਜਾਣਗੇ ਅਤੇ ਕੇਤੂ ਮਹਾਰਾਜ ਨੌਵੇਂ ਘਰ ਵਿੱਚ ਆ ਜਾਣਗੇ ਅਤੇ ਸ਼ਨੀ ਮਹਾਰਾਜ ਮਾਰਚ ਦੇ ਅੰਤ ਵਿੱਚ ਚੌਥੇ ਘਰ ਵਿੱਚ ਆ ਕੇ ਦਸਵੇਂ ਘਰ ਨੂੰ ਦੇਖਣਗੇ, ਜਿਸ ਨਾਲ ਪਰਿਵਾਰਕ ਜੀਵਨ ਵਿੱਚ ਕੁਝ ਸਮੱਸਿਆਵਾਂ ਵਿੱਚ ਕਮੀ ਤਾਂ ਆਵੇਗੀ, ਪਰ ਮਾਤਾ-ਪਿਤਾ ਦੀ ਸਿਹਤ ਵੱਲ ਤੁਹਾਨੂੰ ਧਿਆਨ ਦੇਣਾ ਪਵੇਗਾ। ਭੈਣਾਂ-ਭਰਾਵਾਂ ਨਾਲ ਸਬੰਧ ਮਜ਼ਬੂਤ ਰਹਿਣਗੇ। ਪਰ ਉਹਨਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਨਾਂ ਵੱਲ ਤੁਹਾਨੂੰ ਧਿਆਨ ਦੇਣਾ ਪਵੇਗਾ ਅਤੇ ਉਹਨਾਂ ਦੀ ਮੱਦਦ ਕਰਨ ਲਈ ਤਿਆਰ ਰਹਿਣਾ ਪਵੇਗਾ। ਉੰਝ ਇਸ ਸਾਲ ਤੁਹਾਨੂੰ ਭੈਣਾਂ-ਭਰਾਵਾਂ ਵੱਲੋਂ ਸੁੱਖ ਮਿਲੇਗਾ ਅਤੇ ਤੁਹਾਡਾ ਉਹਨਾਂ ਨਾਲ ਪਿਆਰ ਵੀ ਵਧੇਗਾ।
ਧਨੂੰ ਰਾਸ਼ੀਫਲ ਦੇ ਅਨੁਸਾਰ ਜੇਕਰ ਸ਼ਾਦੀਸ਼ੁਦਾ ਜਾਤਕਾਂ ਬਾਰੇ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਕੁਝ ਕਮਜ਼ੋਰ ਰਹੇਗੀ। ਸੂਰਜ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਬੈਠ ਕੇ ਸੱਤਵੇਂ ਘਰ ਉੱਤੇ ਪੂਰਣ ਦ੍ਰਿਸ਼ਟੀ ਸੁੱਟਣਗੇ। ਉੱਧਰ ਸੱਤਵੇਂ ਘਰ ਦੇ ਸੁਆਮੀ ਬੁੱਧ ਮਹਾਰਾਜ 12ਵੇਂ ਘਰ ਵਿੱਚ ਹੋਣਗੇ ਅਤੇ ਮੰਗਲ ਮਹਾਰਾਜ ਨੀਚ ਰਾਸ਼ੀ ਦੇ ਹੋ ਕੇ ਅੱਠਵੇਂ ਘਰ ਵਿੱਚ ਹੋਣਗੇ, ਜਿਸ ਨਾਲ ਇਹ ਸਮਾਂ ਸ਼ਾਦੀਸ਼ੁਦਾ ਸਬੰਧਾਂ ਦੇ ਲਈ ਅਨੁਕੂਲ ਨਹੀਂ ਕਿਹਾ ਜਾ ਸਕਦਾ। ਇਸ ਦੌਰਾਨ ਤੁਹਾਡੇ ਦੋਵਾਂ ਦੇ ਵਿਚਕਾਰ ਸ਼ਾਦੀ ਵਿਵਾਹਕ ਸ਼ਾਦੀਸ਼ੁਦਾ ਜੀਵਨ ਸਬੰਧੀ ਮੁਸ਼ਕਿਲਾਂ ਵਧਣਗੀਆਂ। ਆਪਸ ਵਿੱਚ ਵਿਚਾਰਾਂ ਦਾ ਮਤਭੇਦ ਹੋਵੇਗਾ, ਲੜਾਈ ਝਗੜਾ ਹੋ ਸਕਦਾ ਹੈ ਅਤੇ ਜੀਵਨ ਸਾਥੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਪਰ ਧਨੂੰ 2025 ਰਾਸ਼ੀਫਲ ਦੇ ਅਨੁਸਾਰ, ਜਿਵੇਂ ਹੀ ਮਈ ਦੇ ਮਹੀਨੇ ਵਿੱਚ ਦੇਵ ਗੁਰੂ ਬ੍ਰਹਸਪਤੀ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰਨਗੇ ਅਤੇ ਉਦੋਂ ਤੱਕ ਬੁੱਧ ਮਹਾਰਾਜ ਅਤੇ ਮੰਗਲ ਮਹਾਰਾਜ ਜੀ ਆਪਣੇ-ਆਪਣੇ ਘਰਾਂ ਤੋਂ ਨਿੱਕਲ ਚੁੱਕੇ ਹੋਣਗੇ ਤਾਂ ਇਸ ਸਥਿਤੀ ਵਿੱਚ ਹੌਲ਼ੀ-ਹੌਲ਼ੀ ਸੁਧਾਰ ਆਉਣ ਲੱਗੇਗਾ। ਤੁਹਾਨੂੰ ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਉਹ ਹੋਰ ਕੰਮਾਂ ਵਿੱਚ ਤੁਹਾਡੀ ਮੱਦਦ ਕਰਨਗੇ ਅਤੇ ਤੁਹਾਡੇ ਵਿਚਕਾਰ ਚੰਗਾ ਸਬੰਧ ਦੇਖਣ ਨੂੰ ਮਿਲੇਗਾ। ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਹਾਡਾ ਜੀਵਨ ਸਾਥੀ ਅਸਲ ਵਿੱਚ ਤੁਹਾਡੇ ਲਈ ਖਾਸ ਹੈ। ਉਸ ਦੇ ਨਾਲ ਚੰਗੀਆਂ ਯਾਤਰਾਵਾਂ ਕਰਨ ਅਤੇ ਧਾਰਮਿਕ ਸਥਾਨਾਂ ਉੱਤੇ ਜਾਣ ਦਾ ਮੌਕਾ ਮਿਲੇਗਾ, ਜਿਸ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ
ਧਨੂੰ ਰਾਸ਼ੀਫਲ ਭਵਿੱਖਬਾਣੀ ਕਰਦਾ ਹੈ ਕਿ ਤੁਹਾਡੇ ਪ੍ਰੇਮ ਸਬੰਧਾਂ ਦੇ ਲਈ ਸਾਲ ਦੀ ਸ਼ੁਰੂਆਤ ਕਾਫੀ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਪੰਜਵੇਂ ਘਰ ਦਾ ਸੁਆਮੀ ਮੰਗਲ ਮਹਾਰਾਜ ਸਾਲ ਦੀ ਸ਼ੁਰੂਆਤ ਵਿੱਚ ਆਪਣੀ ਨੀਚ ਰਾਸ਼ੀ ਕਰਕ ਵਿੱਚ ਅੱਠਵੇਂ ਘਰ ਵਿੱਚ ਹੋਵੇਗਾ ਅਤੇ ਪੰਜਵੇਂ ਘਰ ਉੱਤੇ ਸ਼ਨੀ ਮਹਾਰਾਜ ਦੀ ਤੀਜੀ ਦ੍ਰਿਸ਼ਟੀ ਹੋਵੇਗੀ, ਜੋ ਕਿਸੇ ਵੀ ਲਿਹਾਜ਼ ਨਾਲ ਅਨੁਕੂਲ ਨਹੀਂ ਕਹੀ ਜਾ ਸਕਦੀ। ਇਹ ਸਮਾਂ ਬਹੁਤ ਮੁਸ਼ਕਿਲ ਨਾਲ ਆਪਣੇ ਰਿਸ਼ਤੇ ਨੂੰ ਸੰਭਾਲਣ ਦਾ ਹੋਵੇਗਾ, ਕਿਉਂਕਿ ਜੇਕਰ ਇਸ ਦੌਰਾਨ ਤੁਸੀਂ ਆਪਣੇ ਰਿਸ਼ਤੇ ਨੂੰ ਨਾ ਸੰਭਾਲ ਸਕੇ ਤਾਂ ਫੇਰ ਰਿਸ਼ਤਾ ਟੁੱਟ ਕੇ ਬਿਖਰ ਵੀ ਸਕਦਾ ਹੈ। ਹਾਲਾਂਕਿ ਧਨੂੰ 2025 ਰਾਸ਼ੀਫਲ ਦੇ ਅਨੁਸਾਰ, ਜਨਵਰੀ ਦੇ ਤੀਜੇ ਹਫਤੇ ਤੋਂ ਅਪ੍ਰੈਲ ਦੇ ਦੌਰਾਨ ਮੰਗਲ ਮਹਾਰਾਜ ਵੱਕਰੀ ਸਥਿਤੀ ਵਿੱਚ ਸੱਤਵੇਂ ਘਰ ਵਿੱਚ ਆਉਣਗੇ, ਜੋ ਇਹ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਪ੍ਰੇਮੀ ਦੇ ਨਾਲ ਪ੍ਰੇਮ ਵਿਆਹ ਬਾਰੇ ਗੱਲਬਾਤ ਕਰ ਸਕਦੇ ਹੋ ਅਤੇ ਉਸ ਵਿੱਚ ਤੁਹਾਨੂੰ ਸਫਲਤਾ ਵੀ ਮਿਲ ਸਕਦੀ ਹੈ। ਇਸ ਤੋਂ ਬਾਅਦ ਅਪ੍ਰੈਲ ਤੋਂ ਜੂਨ ਦੇ ਵਿਚਕਾਰ ਦਾ ਸਮਾਂ ਵੀ ਮੁਸ਼ਕਿਲ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਉਸ ਤੋਂ ਬਾਅਦ ਸਥਿਤੀ ਬਦਲੇਗੀ ਅਤੇ ਤੁਸੀਂ ਆਪਣੇ ਰਿਸ਼ਤੇ ਵਿੱਚ ਚੰਗਾ ਸਮਾਂ ਮਹਿਸੂਸ ਕਰੋਗੇ। ਉਦੋਂ ਤੱਕ ਤੁਹਾਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ ਅਤੇ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ। ਅਜਿਹੇ ਹੀ ਹੋਰ ਲੇਖ ਪੜ੍ਹਨ ਦੇ ਲਈ ਐਸਟ੍ਰੋਕੈਂਪ ਨਾਲ਼ ਬਣੇ ਰਹੋ।
ਧੰਨਵਾਦ !
1. ਸਾਲ 2025 ਵਿੱਚ ਧਨੂੰ ਰਾਸ਼ੀ ਦੇ ਜਾਤਕਾਂ ਦੀ ਕਿਸਮਤ ਵਿੱਚ ਕੀ ਲਿਖਿਆ ਹੋਇਆ ਹੈ?
ਸਾਲ 2025 ਵਿੱਚ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਜੀਵਨ ਦੇ ਵੱਖ-ਵੱਖ ਮੋਰਚਿਆਂ ਉੱਤੇ ਮਿਲੇ-ਜੁਲੇ ਨਤੀਜੇ ਹਾਸਲ ਹੋਣਗੇ।
2. ਧਨੂੰ ਰਾਸ਼ੀਫਲ 2025 ਦੇ ਅਨੁਸਾਰ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਸਫਲਤਾ ਕਦੋਂ ਮਿਲੇਗੀ?
ਧਨੂੰ 2025 ਰਾਸ਼ੀਫਲ ਦੇ ਅਨੁਸਾਰ, ਮਈ ਦੇ ਮਹੀਨੇ ਤੋਂ ਜਦੋਂ ਬ੍ਰਹਸਪਤੀ ਮਹਾਰਾਜ ਅਕਤੂਬਰ ਤੱਕ ਤੁਹਾਡੇ ਸੱਤਵੇਂ ਘਰ ਵਿੱਚ ਰਹਿਣਗੇ, ਤਾਂ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਕੰਮ ਅਤੇ ਕਾਰੋਬਾਰ ਵਿੱਚ ਸਫਲਤਾ ਮਿਲਣ ਦੇ ਯੋਗ ਬਣਨਗੇ।
3. 2025 ਵਿੱਚ ਧਨੂੰ ਰਾਸ਼ੀ ਦੇ ਜਾਤਕਾਂ ਦੀ ਸਿਹਤ ਕਿਹੋ-ਜਿਹੀ ਰਹੇਗੀ?
ਸਾਲ 2025 ਵਿੱਚ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਸਿਹਤ ਦੇ ਮੋਰਚੇ ਉੱਤੇ ਉਤਾਰ-ਚੜ੍ਹਾਅ ਦੇਖਣ ਨੂੰ ਮਿਲਣਗੇ। ਇਸ ਸਾਲ ਤੁਹਾਨੂੰ ਸੱਟ ਲੱਗਣ ਅਤੇ ਐਕਸੀਡੈਂਟ ਦਾ ਖਤਰਾ ਵੀ ਬਣਿਆ ਹੋਇਆ ਹੈ।
Get your personalised horoscope based on your sign.