Author: Vijay Pathak | Last Updated: Fri 2 Aug 2024 2:09:44 PM
ਕੰਨਿਆ 2025 ਰਾਸ਼ੀਫਲ ਲੇਖ ਐਸਟ੍ਰੋਕੈਂਪ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਕੰਨਿਆ ਰਾਸ਼ੀਫਲ ਵਿੱਚ ਅਸੀਂ ਜਾਣਾਂਗੇ ਕਿ ਨਵੇਂ ਸਾਲ ਵਿੱਚ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਕੀ ਭਵਿੱਖਬਾਣੀ ਕੀਤੀ ਗਈ ਹੈ। ਇਸ ਵਿੱਚ ਤੁਹਾਨੂੰ ਜਾਣਨ ਦਾ ਮੌਕਾ ਮਿਲੇਗਾ ਕਿ ਨਵੇਂ ਸਾਲ ਵਿੱਚ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆ ਸਕਦੇ ਹਨ। ਉਹਨਾਂ ਨਾਲ ਸਬੰਧਤ ਸਾਰੀ ਸਟੀਕ ਭਵਿੱਖਬਾਣੀ ਤੁਹਾਨੂੰ ਜਾਣਨ ਨੂੰ ਮਿਲੇਗੀ। ਇਹ ਭਵਿੱਖਫਲ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਵੈਦਿਕ ਜੋਤਿਸ਼ ਉੱਤੇ ਅਧਾਰਿਤ ਗ੍ਰਹਾਂ-ਨਕਸ਼ੱਤਰਾਂ ਦੀ ਚਾਲ, ਸਥਿਤੀ ਅਤੇ ਗ੍ਰਹਾਂ ਦੇ ਗੋਚਰ ਦੀ ਗਣਨਾ ਦੇ ਅਧਾਰ ਉੱਤੇ ਤਿਆਰ ਕੀਤਾ ਗਿਆ ਹੈ। ਆਓ ਚੱਲੋ ਹੁਣ ਜਾਣਕਾਰੀ ਪ੍ਰਾਪਤ ਕਰੀਏ ਕਿ ਨਵੇਂ ਸਾਲ ਵਿੱਚ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਓਣ ਦੀ ਸੰਭਾਵਨਾ ਰਹੇਗੀ ਅਤੇ ਉਹਨਾਂ ਨੂੰ ਕਿੱਥੇ-ਕਿੱਥੇ ਸਾਵਧਾਨੀ ਵਰਤਣੀ ਚਾਹੀਦੀ ਹੈ।
ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਇਸ ਸਾਲ ਤੁਹਾਡੇ ਜੀਵਨ ਵਿੱਚ ਕਿਹੜੇ-ਕਿਹੜੇ ਪਰਿਵਰਤਨ ਆਓਣਗੇ, ਕਿਹੋ-ਜਿਹਾ ਰਹੇਗਾ ਤੁਹਾਡਾ ਨਿੱਜੀ ਜੀਵਨ ਅਤੇ ਕਿਹੋ-ਜਿਹਾ ਰਹੇਗਾ ਤੁਹਾਡਾ ਪੇਸ਼ੇਵਰ ਜੀਵਨ, ਚੱਲੋ ਆਓ ਹੁਣ ਵਿਸਥਾਰ ਨਾਲ ਐਸਟ੍ਰੋਕੈਂਪ ਦੇ ਲੇਖ ਕੰਨਿਆ 2025 ਰਾਸ਼ੀਫਲ ਤੋਂ ਇਹ ਸਾਰੀ ਜਾਣਕਾਰੀ ਪ੍ਰਾਪਤ ਕਰੀਏ ਅਤੇ ਜਾਣੀਏ ਕਿ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਕਿਹੋ-ਜਿਹਾ ਸਾਬਤ ਹੋਵੇਗਾ।
Click here to read in English: Virgo 2025 Horoscope
ਜੇਕਰ ਆਰਥਿਕ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਕੰਨਿਆ ਰਾਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਆਮਦਨ ਅਤੇ ਖਰਚਿਆਂ ਵਿਚਕਾਰ ਸੰਤੁਲਨ ਬਣਾਓਣ ਨਾਲ ਹੋਵੇਗੀ। ਸਾਲ ਦੀ ਸ਼ੁਰੂਆਤ ਵਿੱਚ ਜਿੱਥੇ ਮੰਗਲ ਮਹਾਰਾਜ ਇਕਾਦਸ਼ ਘਰ ਵਿੱਚ ਅਤੇ ਬ੍ਰਹਸਪਤੀ ਮਹਾਰਾਜ ਨੌਵੇਂ ਘਰ ਵਿੱਚ ਬੈਠ ਕੇ ਤੁਹਾਡੀ ਆਮਦਨ ਨੂੰ ਵਧਾ ਰਹੇ ਹੋਣਗੇ, ਉਥੇ ਹੀ ਸ਼ਨੀ ਮਹਾਰਾਜ ਸ਼ੁੱਕਰ ਮਹਾਰਾਜ ਦੇ ਨਾਲ ਛੇਵੇਂ ਘਰ ਵਿੱਚ ਬੈਠ ਕੇ ਤੁਹਾਡੇ ਖਰਚਿਆਂ ਨੂੰ ਵਧਾਓਣ ਵੱਲ ਇਸ਼ਾਰਾ ਕਰ ਰਹੇ ਹੋਣਗੇ। ਅਜਿਹੇ ਵਿੱਚ ਆਮਦਨ ਅਤੇ ਖਰਚੇ ਦੇ ਵਿਚਕਾਰ ਸੰਤੁਲਨ ਬਣਾਓਣਾ ਤੁਹਾਡੇ ਲਈ ਜ਼ਰੂਰੀ ਹੋ ਜਾਵੇਗਾ। ਜਦੋਂ ਮਈ ਦੇ ਮਹੀਨੇ ਵਿੱਚ ਬ੍ਰਹਸਪਤੀ ਮਹਾਰਾਜ ਦਸਵੇਂ ਘਰ ਵਿੱਚ ਆ ਕੇ ਦੂਜੇ ਘਰ ਨੂੰ ਦੇਖਣਗੇ, ਤਾਂ ਤੁਹਾਡੇ ਬੈਂਕ-ਬੈਲੇਂਸ ਵਿੱਚ ਵਾਧਾ ਹੋਵੇਗਾ। ਪਰ ਮਈ ਦੇ ਮਹੀਨੇ ਵਿੱਚ ਹੀ ਕੇਤੂ ਮਹਾਰਾਜ ਤੁਹਾਡੇ ਬਾਰ੍ਹਵੇਂ ਘਰ ਵਿੱਚ ਆ ਜਾਣਗੇ, ਜੋ ਗੈਰਜ਼ਰੂਰੀ ਖਰਚੇ ਕਰਨ ਵਿੱਚ ਤੁਹਾਡੇ ਪੈਸੇ ਨੂੰ ਖਰਾਬ ਕਰਨਗੇ। ਅਜਿਹੀ ਸਥਿਤੀ ਵਿੱਚ ਤੁਹਾਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ, ਨਹੀਂ ਤਾਂ ਧਨ ਸਬੰਧੀ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਅਚਾਨਕ ਅਣਕਿਆਸੇ ਖਰਚਿਆਂ ਨੂੰ ਛੱਡ ਦਈਏ ਤਾਂ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਦਿਖ ਰਹੀ ਹੈ। ਇਸ ਤਰ੍ਹਾਂ ਅਜਿਹਾ ਕਿਹਾ ਜਾ ਸਕਦਾ ਹੈ ਕਿ ਤੁਹਾਡੀ ਆਰਥਿਕ ਸਥਿਤੀ ਚੰਗੀ ਹੀ ਰਹੇਗੀ।
हिंदी में पढ़ें: कन्या 2025 राशिफल
ਕੰਨਿਆ ਰਾਸ਼ੀਫਲ ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਵਿੱਚ ਤੁਹਾਡੀ ਰਾਸ਼ੀ ਵਿੱਚ ਕੇਤੂ ਮਹਾਰਾਜ ਅਤੇ ਸੱਤਵੇਂ ਘਰ ਵਿੱਚ ਰਾਹੂ ਮਹਾਰਾਜ ਬਿਰਾਜਮਾਨ ਰਹਿਣਗੇ ਅਤੇ ਸ਼ੁੱਕਰ ਮਹਾਰਾਜ ਅਤੇ ਸ਼ਨੀ ਮਹਾਰਾਜ ਤੁਹਾਡੇ ਛੇਵੇਂ ਘਰ ਵਿੱਚ ਰਹਿਣਗੇ। ਲੇਖ ਕੰਨਿਆ 2025 ਰਾਸ਼ੀਫਲ ਦੇ ਅਨੁਸਾਰ, ਇਹ ਸਭ ਗ੍ਰਹਿ ਸਥਿਤੀਆਂ ਤੁਹਾਡੀ ਸਿਹਤ ਨੂੰ ਕਮਜ਼ੋਰ ਬਣਾਓਣ ਦਾ ਕੰਮ ਕਰਨਗੀਆਂ, ਜਿਸ ਨਾਲ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਜਾਂ ਅੱਖਾਂ ਅਤੇ ਪੈਰਾਂ ਨਾਲ ਸਬੰਧਤ ਸਮੱਸਿਆਵਾਂ ਦੀ ਪਰੇਸ਼ਾਨੀ ਹੋ ਸਕਦੀ ਹੈ। ਪਰ ਚੰਗੀ ਗੱਲ ਇਹ ਹੋਵੇਗੀ ਕਿ ਪੰਚਮ ਦ੍ਰਿਸ਼ਟੀ ਨਾਲ ਨੌਵੇਂ ਘਰ ਵਿੱਚ ਬੈਠ ਕੇ ਗੁਰੂ ਮਹਾਰਾਜ ਤੁਹਾਡੀ ਰਾਸ਼ੀ ਨੂੰ ਦੇਖਣਗੇ, ਅਤੇ ਇਹਨਾਂ ਸਭ ਸਮੱਸਿਆਵਾਂ ਤੋਂ ਬਾਹਰ ਨਿੱਕਲਣ ਵਿੱਚ ਤੁਹਾਡੀ ਮੱਦਦ ਕਰਨਗੇ। ਸਾਲ ਦੇ ਦੂਜੇ ਅੱਧ ਵਿੱਚ ਰਾਹੂ ਮਹਾਰਾਜ ਛੇਵੇਂ ਘਰ ਵਿੱਚ ਜਾਣਗੇ ਅਤੇ ਸ਼ਨੀ ਮਹਾਰਾਜ ਸੱਤਵੇਂ ਘਰ ਵਿੱਚ ਅਤੇ ਬ੍ਰਹਸਪਤੀ ਮਹਾਰਾਜ ਦਸਵੇਂ ਘਰ ਵਿੱਚ ਆ ਜਾਣਗੇ ਅਤੇ ਜੁਲਾਈ ਦੇ ਮਹੀਨੇ ਵਿੱਚ ਮੰਗਲ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਹੀ ਹੋਣਗੇ। ਇਸ ਦੌਰਾਨ ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪਵੇਗਾ। ਜੁਲਾਈ ਤੋਂ ਬਾਅਦ ਹੌਲ਼ੀ-ਹੌਲ਼ੀ ਸਿਹਤ ਵਿੱਚ ਸੁਧਾਰ ਦੀ ਸੰਭਾਵਨਾ ਬਣੇਗੀ।
ਕੀ ਤੁਹਾਡੀ ਕੁੰਡਲੀ ਵਿੱਚ ਹੈ ਸ਼ੁਭ ਯੋਗ? ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ
ਕੰਨਿਆ ਰਾਸ਼ੀਫਲ ਦੇ ਅਨੁਸਾਰ ਜੇਕਰ ਤੁਹਾਡੇ ਕਰੀਅਰ ਬਾਰੇ ਗੱਲ ਕੀਤੀ ਜਾਵੇ ਤਾਂ ਸਾਲ ਦੀ ਸ਼ੁਰੂਆਤ ਵਿੱਚ ਸੂਰਜ ਮਹਾਰਾਜ ਚੌਥੇ ਘਰ ਵਿੱਚ ਬੈਠ ਕੇ ਦਸਵੇਂ ਘਰ ਨੂੰ ਦੇਖਣਗੇ ਅਤੇ ਸ਼ੁੱਕਰ ਅਤੇ ਸ਼ਨੀ ਮਹਾਰਾਜ ਛੇਵੇਂ ਘਰ ਵਿੱਚ ਹੋਣਗੇ, ਜਿਸ ਨਾਲ ਨੌਕਰੀ ਵਿੱਚ ਚੱਲ ਰਹੀਆਂ ਸਮੱਸਿਆਵਾਂ ਵਿਚ ਕਮੀ ਆਵੇਗੀ। ਤੁਹਾਨੂੰ ਸਰਕਾਰੀ ਖੇਤਰ ਤੋਂ ਲਾਭ ਮਿਲਣ ਦੀ ਸੰਭਾਵਨਾ ਬਣੇਗੀ। ਸੀਨੀਅਰ ਅਧਿਕਾਰੀਆਂ ਨਾਲ ਤੁਹਾਡੀ ਨਜ਼ਦੀਕੀ ਵਧੇਗੀ ਅਤੇ ਤੁਹਾਡੇ ਨਾਲ ਕੰਮ ਕਰਨ ਵਾਲੇ ਸਹਿਕਰਮੀ ਵੀ ਬੁੱਧ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਪੱਖ ਵਿੱਚ ਰਹਿਣਗੇ। ਇਸ ਨਾਲ ਤੁਹਾਨੂੰ ਚੰਗਾ ਪ੍ਰਦਰਸ਼ਨ ਕਰਨ ਵਿੱਚ ਕਾਮਯਾਬੀ ਮਿਲੇਗੀ। ਸਾਲ ਦੇ ਦੂਜੇ ਅੱਧ ਵਿੱਚ ਦਸਵੇਂ ਘਰ ਵਿੱਚ ਬ੍ਰਹਸਪਤੀ ਮਹਾਰਾਜ ਦੇ ਬਿਰਾਜਮਾਨ ਹੋ ਜਾਣ ਨਾਲ ਸਥਿਤੀ ਹੋਰ ਬਿਹਤਰ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਪਰ ਤੁਹਾਨੂੰ ਜ਼ਿਆਦਾ ਆਤਮਵਿਸ਼ਵਾਸ ਦਾ ਸ਼ਿਕਾਰ ਹੋਣ ਤੋਂ ਬਚਣਾ ਪਵੇਗਾ। ਜਿੱਥੋਂ ਤੱਕ ਕਾਰੋਬਾਰ ਕਰਨ ਵਾਲੇ ਜਾਤਕਾਂ ਦੀ ਗੱਲ ਹੈ ਤਾਂ ਤੁਸੀਂ ਗੱਲ ਬਣਾ ਕੇ ਆਪਣਾ ਕੰਮ ਕਢਵਾ ਹੀ ਲਓਗੇ। ਸਾਲ ਦੇ ਦੂਜੇ ਅੱਧ ਵਿੱਚ ਜਦੋਂ ਸ਼ਨੀ ਸੱਤਵੇਂ ਘਰ ਵਿੱਚ ਹੋਵੇਗਾ, ਉਸ ਦੌਰਾਨ ਤੁਹਾਨੂੰ ਦੀਰਘਕਾਲੀ ਲਾਭਾਂ ਨੂੰ ਅਤੇ ਆਪਣੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਰੋਬਾਰੀ ਸੰਪਰਕ ਵਧਾਓਣੇ ਚਾਹੀਦੇ ਹਨ ਅਤੇ ਉਸ ਦੇ ਅਨੁਸਾਰ ਅੱਗੇ ਵਧਣ ਨਾਲ ਤੁਹਾਨੂੰ ਲਾਭ ਹੋਵੇਗਾ।
ਕੰਨਿਆ ਰਾਸ਼ੀਫਲ ਦੇ ਅਨੁਸਾਰ ਜੇਕਰ ਕੰਨਿਆ ਰਾਸ਼ੀ ਦੇ ਵਿਦਿਆਰਥੀ ਵਰਗ ਬਾਰੇ ਗੱਲ ਕਰੀਏ ਤਾਂ ਮੰਗਲ ਮਹਾਰਾਜ ਸਾਲ ਦੀ ਸ਼ੁਰੂਆਤ ਵਿੱਚ ਇਕਾਦਸ਼ ਘਰ ਤੋਂ ਪੰਜਵੇਂ ਘਰ ‘ਤੇ ਪੂਰਣ ਦ੍ਰਿਸ਼ਟੀ ਪਵੇਗਾ ਅਤੇ ਜਨਵਰੀ ਦੇ ਦੂਜੇ ਅੱਧ ਵਿੱਚ ਸੂਰਜ ਮਹਾਰਾਜ ਪੰਜਵੇਂ ਘਰ ਵਿੱਚ ਆ ਜਾਣਗੇ, ਜਿਸ ਨਾਲ ਪੜ੍ਹਾਈ ਦੇ ਖੇਤਰ ਵਿੱਚ ਤੁਹਾਡਾ ਮਨ ਤਾਂ ਲੱਗੇਗਾ, ਪਰ ਕੁਝ ਸਮੱਸਿਆਵਾਂ ਵੀ ਆਓਣਗੀਆਂ ਅਤੇ ਤੁਹਾਨੂੰ ਇਕਾਗਰਤਾ ਵਿੱਚ ਕਮੀ ਮਹਿਸੂਸ ਹੋਵੇਗੀ। ਤੁਹਾਨੂੰ ਇਹਨਾਂ ਵੱਲ ਧਿਆਨ ਦੇਣਾ ਪਵੇਗਾ। ਹਾਲਾਂਕਿ ਲੇਖ ਕੰਨਿਆ 2025 ਰਾਸ਼ੀਫਲ ਦੇ ਅਨੁਸਾਰ, ਮਾਰਚ ਦੇ ਅੰਤ ਤੋਂ ਪਹਿਲਾਂ ਸ਼ਨੀ ਮਹਾਰਾਜ ਛੇਵੇਂ ਘਰ ਵਿੱਚ ਰਹਿ ਕੇ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਚੰਗੀ ਸਫਲਤਾ ਦਿਲਵਾਓਣ ਵਿੱਚ ਮੱਦਦਗਾਰ ਬਣੇਗਾ ਅਤੇ ਇਕਾਦਸ਼ ਘਰ ਦਾ ਮੰਗਲ ਅਤੇ ਨੌਵੇਂ ਘਰ ਦੇ ਗੁਰੂ ਵੀ ਇਸ ਵਿੱਚ ਤੁਹਾਡੀ ਮੱਦਦ ਕਰਨਗੇ। ਇਸ ਤੋਂ ਬਾਅਦ ਮਈ ਦੇ ਮਹੀਨੇ ਵਿੱਚ ਰਾਹੂ ਮਹਾਰਾਜ ਛੇਵੇਂ ਘਰ ਵਿੱਚ ਆ ਕੇ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਸਫਲਤਾ ਦੀ ਸੰਭਾਵਨਾ ਬਣਾਵੇਗਾ। ਤੁਹਾਨੂੰ ਬਹੁਤ ਸਖਤ ਮਿਹਨਤ ਕਰਨੀ ਪਵੇਗੀ। ਉੱਚ ਵਿੱਦਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਕੁਝ ਮੁਸ਼ਕਿਲ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸਾਲ ਦਾ ਦੂਜਾ ਭਾਗ ਅਨੁਕੂਲ ਰਹਿਣ ਦੀ ਸੰਭਾਵਨਾ ਹੈ।
ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਕੰਨਿਆ ਰਾਸ਼ੀਫਲ ਦੇ ਅਨੁਸਾਰ ਨਵਾਂ ਸਾਲ ਤੁਹਾਡੇ ਪਰਿਵਾਰਕ ਜੀਵਨ ਦੇ ਲਈ ਚੰਗਾ ਰਹਿਣ ਦੀ ਸੰਭਾਵਨਾ ਹੈ। ਸਾਲ ਦੀ ਸ਼ੁਰੂਆਤ ਵਿੱਚ ਸੂਰਜ ਮਹਾਰਾਜ ਚੌਥੇ ਘਰ ਵਿੱਚ ਰਹਿਣਗੇ, ਜਿਸ ਨਾਲ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਇਕਾਦਸ਼ ਘਰ ਵਿੱਚ ਬੈਠਾ ਮੰਗਲ ਮਹਾਰਾਜ ਵੀ ਦੂਜੇ ਘਰ ਨੂੰ ਚੌਥੀ ਦ੍ਰਿਸ਼ਟੀ ਨਾਲ ਦੇਖੇਗਾ, ਜਿਸ ਨਾਲ ਪਰਿਵਾਰ ਦੇ ਲੋਕਾਂ ਦੀ ਆਪਸ ਵਿੱਚ ਕਹਾਸੁਣੀ ਹੋਣ ਅਤੇ ਗਰਮ ਮਿਜਾਜੀ ਦੇ ਕਾਰਨ ਸਮੱਸਿਆ ਹੋਣ ਦੀ ਸੰਭਾਵਨਾ ਹੈ। ਪਰ ਜਿਵੇਂ ਹੀ ਮਈ ਦੇ ਮਹੀਨੇ ਵਿੱਚ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਦਸਵੇਂ ਘਰ ਵਿੱਚ ਆ ਜਾਣਗੇ ਅਤੇ ਚੌਥੇ ਘਰ ਅਤੇ ਦੂਜੇ ਘਰ ਉੱਤੇ ਪੂਰਣ ਦ੍ਰਿਸ਼ਟੀ ਸੁੱਟਣਗੇ, ਤਾਂ ਤੁਹਾਡੇ ਪਰਿਵਾਰਕ ਜੀਵਨ ਵਿੱਚ ਖੁਸ਼ੀਆਂ ਆ ਜਾਣਗੀਆਂ। ਆਪਸੀ ਸਬੰਧ ਮਧੁਰ ਬਣਨਗੇ ਅਤੇ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋਵੇਗਾ। ਤੁਸੀਂ ਉਹਨਾਂ ਦਾ ਮਾਣ-ਸਨਮਾਨ ਕਰੋਗੇ ਅਤੇ ਉਹਨਾਂ ਤੋਂ ਤੁਹਾਨੂੰ ਪ੍ਰੇਮ-ਪਿਆਰ ਵੀ ਪ੍ਰਾਪਤ ਹੋਵੇਗਾ। ਲੇਖ ਕੰਨਿਆ 2025 ਰਾਸ਼ੀਫਲ ਦੇ ਅਨੁਸਾਰ, ਸ਼ਨੀ ਮਹਾਰਾਜ ਮਾਰਚ ਦੇ ਅੰਤ ਤੋਂ ਸੱਤਵੇਂ ਘਰ ਵਿੱਚ ਆ ਕੇ ਦਸਵੀਂ ਦ੍ਰਿਸ਼ਟੀ ਨਾਲ ਤੁਹਾਡੇ ਚੌਥੇ ਘਰ ਅਤੇ ਤੀਜੀ ਦ੍ਰਿਸ਼ਟੀ ਨਾਲ ਨੌਵੇਂ ਘਰ ਨੂੰ ਦੇਖਣਗੇ, ਜਿਸ ਨਾਲ ਮਾਤਾ ਅਤੇ ਪਿਤਾ ਦੀ ਸਿਹਤ ਵਿੱਚ ਕੁਝ ਗਿਰਾਵਟ ਆ ਸਕਦੀ ਹੈ। ਪਰ ਤੁਸੀਂ ਆਪਣੇ ਰੁਝਾਨ ਦੇ ਕਾਰਨ ਪਰਿਵਾਰ ਨੂੰ ਘੱਟ ਸਮਾਂ ਹੀ ਦੇ ਸਕੋਗੇ। ਇਸ ਵੱਲ ਤੁਹਾਨੂੰ ਧਿਆਨ ਦੇਣਾ ਪਵੇਗਾ ਤਾਂ ਕਿ ਕੋਈ ਸਮੱਸਿਆ ਪੈਦਾ ਨਾ ਹੋਵੇ ਅਤੇ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਦਾ ਪ੍ਰੇਮ-ਪਿਆਰ ਮਿਲਦਾ ਰਹੇ।
ਕੰਨਿਆ ਰਾਸ਼ੀਫਲ ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਵਿੱਚ ਤੁਹਾਡੀ ਰਾਸ਼ੀ ਵਿੱਚ ਕੇਤੂ ਮਹਾਰਾਜ ਅਤੇ ਸੱਤਵੇਂ ਘਰ ਵਿੱਚ ਰਾਹੂ ਮਹਾਰਾਜ ਬਿਰਾਜਮਾਨ ਹੋਣਗੇ, ਜੋ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਗਲਤਫਹਿਮੀਆਂ ਪੈਦਾ ਕਰਵਾ ਸਕਦੇ ਹਨ, ਜਿਸ ਨਾਲ ਬਿਨਾਂ ਕਾਰਨ ਦੇ ਲੜਾਈ-ਝਗੜਾ ਅਤੇ ਵਾਦ-ਵਿਵਾਦ ਦੀ ਸਥਿਤੀ ਪੈਦਾ ਹੋ ਸਕਦੀ ਹੈ। ਹਾਲਾਂਕਿ ਬ੍ਰਹਸਪਤੀ ਮਹਾਰਾਜ ਦੀ ਪੰਜਵੀਂ ਦ੍ਰਿਸ਼ਟੀ ਤੁਹਾਡੀ ਰਾਸ਼ੀ ਉੱਤੇ ਹੋਣ ਨਾਲ ਤੁਸੀਂ ਆਪਣੀ ਬੁੱਧੀ ਅਤੇ ਗਿਆਨ ਦਾ ਇਸਤੇਮਾਲ ਕਰਕੇ ਸਮੱਸਿਆਵਾਂ ਨੂੰ ਸੁਲਝਾਓਣ ਵਿੱਚ ਸਫਲ ਹੋਵੋਗੇ ਅਤੇ ਸ਼ਾਦੀਸ਼ੁਦਾ ਜੀਵਨ ਨੂੰ ਉੱਤਮ ਬਣਾਓਗੇ। ਇਸ ਤੋਂ ਬਾਅਦ ਰਾਹੂ ਤਾਂ ਮਈ ਵਿੱਚ ਛੇਵੇਂ ਘਰ ਵਿੱਚ ਚਲਾ ਜਾਵੇਗਾ, ਪਰ ਮਾਰਚ ਵਿੱਚ ਸ਼ਨੀ ਮਹਾਰਾਜ ਸੱਤਵੇਂ ਘਰ ਵਿੱਚ ਆ ਜਾਵੇਗਾ। ਲੇਖ ਕੰਨਿਆ 2025 ਰਾਸ਼ੀਫਲ ਦੇ ਅਨੁਸਾਰ, ਇਹ ਸ਼ਨੀ ਦੇਵ ਜਿੱਥੇ ਇੱਕ ਪਾਸੇ ਸਥਿਤੀਆਂ ਨੂੰ ਕੁਝ ਚੰਗਾ ਬਣਾਵੇਗਾ, ਉੱਥੇ ਹੀ ਤੁਹਾਡੇ ਜੀਵਨ ਸਾਥੀ ਨੂੰ ਜ਼ਿਆਦਾ ਸਪਸ਼ਟਵਾਦੀ ਬਣਾ ਦੇਵੇਗਾ। ਉਸ ਦਾ ਵਿਵਹਾਰ ਕੁਝ ਰੁੱਖਾ ਅਤੇ ਕੌੜਾ ਮਹਿਸੂਸ ਹੋ ਸਕਦਾ ਹੈ। ਪਰ ਉਹ ਦਿਲ ਤੋਂ ਸਾਫ ਹੋਵੇਗਾ। ਇਸ ਲਈ ਇਸ ਸਮੇਂ ਦੇ ਦੌਰਾਨ ਉਸ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸੁਣੋ, ਸਮਝੋ ਅਤੇ ਮਾਨਤਾ ਦਿਓ ਅਤੇ ਜੇਕਰ ਕੋਈ ਅਸਹਿਮਤੀ ਹੋਵੇ ਤਾਂ ਵਿਚਾਰ-ਵਟਾਂਦਰੇ ਨਾਲ ਹੱਲ ਕਰੋ। ਇਸ ਨਾਲ ਤੁਹਾਡਾ ਸ਼ਾਦੀਸ਼ੁਦਾ ਜੀਵਨ ਖੁਸ਼ੀ ਨਾਲ਼ ਅੱਗੇ ਵਧਦਾ ਰਹੇਗਾ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ
ਕੰਨਿਆ ਰਾਸ਼ੀਫਲ ਤੁਹਾਡੇ ਪ੍ਰੇਮ ਜੀਵਨ ਦੇ ਲਈ ਭਵਿੱਖਬਾਣੀ ਕਰਦਾ ਹੈ ਕਿ ਪ੍ਰੇਮ ਸਬੰਧਾਂ ਵਿੱਚ ਸਾਲ ਦੀ ਸ਼ੁਰੂਆਤ ਵਿੱਚ ਤਣਾਅ ਦੀ ਸਥਿਤੀ ਰਹੇਗੀ, ਕਿਉਂਕਿ ਮੰਗਲ ਦੀ ਪੂਰਣ ਸਪਤਮ ਦ੍ਰਿਸ਼ਟੀ ਤੁਹਾਡੇ ਪੰਜਵੇਂ ਘਰ ‘ਤੇ ਹੋਵੇਗੀ। ਜਨਵਰੀ ਦੇ ਦੂਜੇ ਅੱਧ ਵਿੱਚ ਸੂਰਜ ਵੀ ਪੰਜਵੇਂ ਘਰ ਵਿੱਚ ਆ ਜਾਵੇਗਾ। ਇਸ ਨਾਲ ਆਪਸ ਵਿੱਚ ਈਗੋ ਦੇ ਟਕਰਾਅ ਅਤੇ ਲੜਾਈ-ਝਗੜੇ ਦੀ ਸਥਿਤੀ ਬਣ ਸਕਦੀ ਹੈ। ਇਸ ਦੌਰਾਨ ਤੁਹਾਡਾ ਰਿਸ਼ਤਾ ਟੁੱਟ ਵੀ ਸਕਦਾ ਹੈ। ਇਸ ਲਈ ਤੁਹਾਨੂੰ ਬਹੁਤ ਸਾਵਧਾਨੀ ਰੱਖਣੀ ਪਵੇਗੀ। ਹਾਲਾਂਕਿ ਚੰਗੀ ਗੱਲ ਇਹ ਹੋਵੇਗੀ ਕਿ ਬ੍ਰਹਸਪਤੀ ਮਹਾਰਾਜ ਦੀ ਅੰਮ੍ਰਿਤ ਸਮਾਨ ਦ੍ਰਿਸ਼ਟੀ ਤੁਹਾਡੇ ਪ੍ਰੇਮ ਦੀ ਰੱਖਿਆ ਕਰਨ ਵਿੱਚ ਕਾਮਯਾਬ ਹੋ ਸਕਦੀ ਹੈ। ਪਰ ਤੁਹਾਨੂੰ ਥੋੜਾ ਜਿਹਾ ਧੀਰਜ ਰੱਖਣਾ ਪਵੇਗਾ ਅਤੇ ਹਰ ਗੱਲ ਨੂੰ ਜਲਦਬਾਜ਼ੀ ਵਿੱਚ ਨਾ ਕਹਿ ਕੇ ਸ਼ਾਂਤੀ ਨਾਲ ਕੰਮ ਕਰਨਾ ਪਵੇਗਾ। ਮਾਰਚ ਦੇ ਮਹੀਨੇ ਤੋਂ ਸ਼ਨੀ ਮਹਾਰਾਜ, ਜੋ ਕਿ ਤੁਹਾਡੇ ਪੰਜਵੇਂ ਘਰ ਦਾ ਸੁਆਮੀ ਵੀ ਹੈ, ਸੱਤਵੇਂ ਘਰ ਵਿੱਚ ਚਲਾ ਜਾਵੇਗਾ। ਇਸ ਸਮੇਂ ਦੇ ਦੌਰਾਨ ਤੁਸੀਂ ਆਪਣੇ ਪ੍ਰੇਮੀ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੰਨੇ ਜਾ ਸਕਦੇ ਹੋ। ਤੁਹਾਡਾ ਪ੍ਰੇਮ ਵਿਆਹ ਵੀ ਹੋ ਸਕਦਾ ਹੈ। ਇਹ ਸਾਲ ਤੁਹਾਡੇ ਪ੍ਰੇਮ ਦੀ ਪ੍ਰੀਖਿਆ ਲਵੇਗਾ, ਪਰ ਤੁਹਾਨੂੰ ਸਫਲਤਾ ਵੀ ਪ੍ਰਦਾਨ ਕਰੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ। ਅਜਿਹੇ ਹੀ ਹੋਰ ਲੇਖ ਪੜ੍ਹਨ ਦੇ ਲਈ ਐਸਟ੍ਰੋਕੈਂਪ ਨਾਲ਼ ਬਣੇ ਰਹੋ।
ਧੰਨਵਾਦ !
1: ਸਾਲ 2025 ਵਿੱਚ ਕੰਨਿਆ ਰਾਸ਼ੀ ਦਾ ਭਵਿੱਖ ਕੀ ਹੈ?
ਸਾਲ 2025 ਵਿੱਚ ਕੰਨਿਆ ਰਾਸ਼ੀ ਦੇ ਜਾਤਕਾਂ ਉੱਤੇ ਸੂਰਜ ਅਤੇ ਮੰਗਲ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ, ਜਿਸ ਨਾਲ ਤੁਸੀਂ ਆਪਣੇ ਕਰੀਅਰ ਵਿੱਚ ਬਿਹਤਰ ਪ੍ਰਦਰਸ਼ਨ ਕਰੋਗੇ, ਨੌਕਰੀ ਵਿੱਚ ਸਫਲਤਾ ਪ੍ਰਾਪਤ ਕਰੋਗੇ ਅਤੇ ਤੁਹਾਨੂੰ ਤਰੱਕੀ ਵੀ ਮਿਲੇਗੀ।
2: ਕੰਨਿਆ ਰਾਸ਼ੀ ਦਾ ਸ਼ੁਭ ਦਿਨ ਕਿਹੜਾ ਹੁੰਦਾ ਹੈ?
ਹਫਤੇ ਵਿੱਚ ਦੋ ਦਿਨ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਬਹੁਤ ਸ਼ੁਭ ਮੰਨੇ ਗਏ ਹਨ ਅਤੇ ਉਹ ਹਨ ਸ਼ਨੀਵਾਰ ਅਤੇ ਸ਼ੁੱਕਰਵਾਰ ਦੇ ਦਿਨ। ਮੰਗਲਵਾਰ ਦਾ ਦਿਨ ਇਹਨਾਂ ਲਈ ਅਸ਼ੁਭ ਸਾਬਿਤ ਹੋ ਸਕਦਾ ਹੈ।
3: ਕੀ ਸਾਲ 2025 ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਚੰਗਾ ਸਾਲ ਸਾਬਤ ਹੋਵੇਗਾ?
ਸਾਲ 2025 ਕੰਨਿਆ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਸਕਾਰਾਤਮਕ ਊਰਜਾ ਅਤੇ ਸ਼ਕਤੀ ਲੈ ਕੇ ਆਵੇਗਾ। ਤੁਸੀਂ ਆਪਣੇ ਕੰਮ ਨੂੰ ਉਤਸ਼ਾਹ ਅਤੇ ਖੁਸ਼ੀਆਂ ਦੇ ਨਾਲ ਪੂਰਾ ਕਰੋਗੇ। ਇਸ ਸਾਲ ਤੁਸੀਂ ਅਧਿਆਤਮਕ ਗਤੀਵਿਧੀਆਂ ਵਿੱਚ ਵੀ ਸ਼ਾਮਿਲ ਹੋਵੋਗੇ।
4: ਕੀ ਕੰਨਿਆ ਰਾਸ਼ੀ ਵਾਲੇ ਸਾਲ 2025 ਵਿੱਚ ਪਿਆਰ ਵਿੱਚ ਭਾਗਸ਼ਾਲੀ ਸਾਬਿਤ ਹੋਣਗੇ?
ਪ੍ਰੇਮ ਜੀਵਨ ਅਤੇ ਸ਼ਾਦੀਸ਼ੁਦਾ ਜੀਵਨ ਦੇ ਸੰਦਰਭ ਵਿੱਚ ਸਾਲ 2025 ਕੰਨਿਆ ਜਾਤਕਾਂ ਦੇ ਲਈ ਇੱਕ ਸਕਾਰਾਤਮਕ ਸਾਲ ਸਾਬਤ ਹੋਵੇਗਾ। ਤੁਸੀਂ ਆਪਸੀ ਸਮਝ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਓਗੇ।
Get your personalised horoscope based on your sign.