• Talk To Astrologers
  • Brihat Horoscope
  • Ask A Question
  • Child Report 2022
  • Raj Yoga Report
  • Career Counseling
Personalized
Horoscope

ਕੁੰਭ 2025 ਰਾਸ਼ੀਫਲ ਵਿੱਚ ਕੁੰਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ ਪੜ੍ਹੋ!

Author: Vijay Pathak | Last Updated: Wed 4 Sep 2024 11:15:38 PM

ਕੁੰਭ 2025 ਰਾਸ਼ੀਫਲ ਲੇਖ ਐਸਟ੍ਰੋਕੈਂਪ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਕੁੰਭ ਰਾਸ਼ੀਫਲ ਵਿੱਚ ਅਸੀਂ ਜਾਣਾਂਗੇ ਕਿ ਨਵੇਂ ਸਾਲ ਵਿੱਚ ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਕੀ ਭਵਿੱਖਬਾਣੀ ਕੀਤੀ ਗਈ ਹੈ। ਇਸ ਵਿੱਚ ਤੁਹਾਨੂੰ ਜਾਣਨ ਦਾ ਮੌਕਾ ਮਿਲੇਗਾ ਕਿ ਸਾਲ 2025 ਵਿੱਚ ਕੁੰਭ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆ ਸਕਦੇ ਹਨ। ਉਹਨਾਂ ਨਾਲ ਸਬੰਧਤ ਸਾਰੀ ਸਟੀਕ ਭਵਿੱਖਬਾਣੀ ਤੁਹਾਨੂੰ ਜਾਣਨ ਨੂੰ ਮਿਲੇਗੀ। ਇਹ ਭਵਿੱਖਫਲ ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਵੈਦਿਕ ਜੋਤਿਸ਼ ਉੱਤੇ ਅਧਾਰਿਤ ਗ੍ਰਹਾਂ-ਨਕਸ਼ੱਤਰਾਂ ਦੀ ਚਾਲ, ਸਥਿਤੀ ਅਤੇ ਗ੍ਰਹਾਂ ਦੇ ਗੋਚਰ ਦੀ ਗਣਨਾ ਦੇ ਅਧਾਰ ਉੱਤੇ ਤਿਆਰ ਕੀਤਾ ਗਿਆ ਹੈ। ਆਓ ਚੱਲੋ ਹੁਣ ਜਾਣਕਾਰੀ ਪ੍ਰਾਪਤ ਕਰੀਏ ਕਿ ਨਵੇਂ ਸਾਲ ਵਿੱਚ ਕੁੰਭ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਓਣ ਦੀ ਸੰਭਾਵਨਾ ਰਹੇਗੀ ਅਤੇ ਉਹਨਾਂ ਨੂੰ ਕਿੱਥੇ-ਕਿੱਥੇ ਸਾਵਧਾਨੀ ਵਰਤਣੀ ਚਾਹੀਦੀ ਹੈ।

ਗੀ ਅਤੇ ਉਹਨਾਂ

ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਇਸ ਸਾਲ ਤੁਹਾਡੇ ਜੀਵਨ ਵਿੱਚ ਕਿਹੜੇ-ਕਿਹੜੇ ਪਰਿਵਰਤਨ ਆਓਣਗੇ, ਕਿਹੋ-ਜਿਹਾ ਰਹੇਗਾ ਤੁਹਾਡਾ ਨਿੱਜੀ ਜੀਵਨ ਅਤੇ ਕਿਹੋ-ਜਿਹਾ ਰਹੇਗਾ ਤੁਹਾਡਾ ਪੇਸ਼ੇਵਰ ਜੀਵਨ, ਚੱਲੋ ਆਓ ਹੁਣ ਵਿਸਥਾਰ ਨਾਲ ਐਸਟ੍ਰੋਕੈਂਪ ਦੇ ਲੇਖ ਕੁੰਭ 2025 ਰਾਸ਼ੀਫਲ ਤੋਂ ਇਹ ਸਾਰੀ ਜਾਣਕਾਰੀ ਪ੍ਰਾਪਤ ਕਰੀਏ ਅਤੇ ਜਾਣੀਏ ਕਿ ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਕਿਹੋ-ਜਿਹਾ ਸਾਬਤ ਹੋਵੇਗਾ।

Click here to read in English: Aquarius 2025 Horoscope

ਆਰਥਿਕ ਜੀਵਨ 

ਕੁੰਭ ਰਾਸ਼ੀਫਲ ਤੁਹਾਡੀ ਆਰਥਿਕ ਸਥਿਤੀ ਲਈ ਇਹ ਭਵਿੱਖਬਾਣੀ ਕਰਦਾ ਹੈ ਕਿ ਇਹ ਸਾਲ ਤੁਹਾਡੇ ਲਈ ਆਰਥਿਕ ਤੌਰ 'ਤੇ ਸ਼ੁਰੂਆਤ ਵਿੱਚ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹੇਗਾ। ਜਿੱਥੇ ਗਿਆਰ੍ਹਵੇਂ ਘਰ ਵਿੱਚ ਸੂਰਜ ਮਹਾਰਾਜ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਣਗੇ ਅਤੇ ਤੁਹਾਡੀ ਆਮਦਨ ਵਿੱਚ ਵਾਧਾ ਕਰਨਗੇ, ਓਥੇ ਦੂਜੇ ਘਰ ਵਿੱਚ ਰਾਹੂ ਅਤੇ ਛੇਵੇਂ ਘਰ ਵਿੱਚ ਬੈਠੇ ਮੰਗਲ ਮਹਾਰਾਜ ਤੁਹਾਡੀ ਆਰਥਿਕ ਸਥਿਤੀ ਨੂੰ ਕਮਜ਼ੋਰ ਕਰ ਸਕਦੇ ਹਨ ਅਤੇ ਤੁਹਾਡੇ ਖਰਚਿਆਂ ਵਿੱਚ ਵਾਧਾ ਕਰਕੇ ਤੁਹਾਡੇ ਲਈ ਧਨ ਇਕੱਠਾ ਕਰਨ ਵਿੱਚ ਮੁਸ਼ਕਲ ਪੈਦਾ ਕਰ ਸਕਦੇ ਹਨ। ਪਰ ਮਾਰਚ ਦੇ ਅੰਤ ਵਿੱਚ, ਸ਼ਨੀ ਮਹਾਰਾਜ ਤੁਹਾਡੇ ਦੂਜੇ ਘਰ ਵਿੱਚ ਆ ਜਾਣਗੇ, ਜਿਸ ਨਾਲ ਵਿਦੇਸ਼ੀ ਸਰੋਤਾਂ ਤੋਂ ਵੀ ਤੁਹਾਨੂੰ ਧਨ ਦੀ ਪ੍ਰਾਪਤੀ ਹੋਵੇਗੀ ਅਤੇ ਦੀਰਘਕਾਲੀ ਨਿਵੇਸ਼ ਤੋਂ ਵੀ ਤੁਹਾਨੂੰ ਧਨ ਮਿਲਣ ਦੀ ਸੰਭਾਵਨਾ ਬਣੇਗੀ। ਮਈ ਦੇ ਅੰਤ ਵਿੱਚ ਰਾਹੂ ਮਹਾਰਾਜ ਤੁਹਾਡੀ ਹੀ ਰਾਸ਼ੀ ਵਿੱਚ ਆ ਜਾਣਗੇ ਅਤੇ ਦੇਵ ਗੁਰੂ ਬ੍ਰਹਸਪਤੀ ਵੀ ਮਈ ਦੇ ਮੱਧ ਦੇ ਦੌਰਾਨ ਤੁਹਾਡੇ ਪੰਜਵੇਂ ਘਰ ਵਿੱਚ ਆ ਕੇ ਇਕਾਦਸ਼ ਘਰ ਨੂੰ ਪੂਰਣ ਦ੍ਰਿਸ਼ਟੀ ਨਾਲ ਵੇਖਣਗੇ। ਇਸ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਵਾਧਾ ਹੋਵੇਗਾ ਅਤੇ ਧਨ ਪ੍ਰਾਪਤੀ ਦੇ ਚੰਗੇ ਸੰਜੋਗ ਬਣਨਗੇ। ਵਪਾਰ ਤੋਂ ਧਨ ਲਾਭ ਦੀ ਪੂਰੀ ਸੰਭਾਵਨਾ ਬਣ ਸਕਦੀ ਹੈ। ਨੌਕਰੀ ਕਰਨ ਵਾਲੇ ਜਾਤਕਾਂ ਨੂੰ ਸਖ਼ਤ ਕੋਸ਼ਿਸ਼ਾਂ ਤੋਂ ਬਾਅਦ ਆਰਥਿਕ ਲਾਭ ਹੋਣ ਦੀ ਸੰਭਾਵਨਾ ਰਹੇਗੀ। ਜੇਕਰ ਤੁਸੀਂ ਸ਼ੇਅਰ ਬਜ਼ਾਰ ਵਿੱਚ ਧਨ ਲਗਾਉਣਾ ਚਾਹੁੰਦੇ ਹੋ, ਤਾਂ ਇਸ ਕੰਮ ਨੂੰ ਬਹੁਤ ਸਾਵਧਾਨੀ ਨਾਲ ਕਰਨਾ ਪਵੇਗਾ।

हिंदी में पढ़ें: कुम्भ 2025 राशिफल

ਸਿਹਤ 

ਕੁੰਭ ਰਾਸ਼ੀਫਲ ਦੇ ਅਨੁਸਾਰ, ਇਹ ਸਾਲ ਸਿਹਤ ਦੇ ਨਜ਼ਰੀਏ ਤੋਂ ਮਿਲੇ-ਜੁਲੇ ਨਤੀਜੇ ਲਿਆਉਣ ਵਾਲਾ ਰਹੇਗਾ। ਰਾਸ਼ੀ ਦੇ ਸੁਆਮੀ ਸ਼ਨੀ ਮਹਾਰਾਜ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੀ ਹੀ ਰਾਸ਼ੀ ਵਿੱਚ ਰਹਿਣਗੇ, ਜਿਸ ਨਾਲ ਸਿਹਤ ਨੂੰ ਠੀਕ ਬਣਾ ਕੇ ਰੱਖਣ ਵਿੱਚ ਮੱਦਦ ਮਿਲੇਗੀ, ਪਰ ਅੱਠਵੇਂ ਘਰ ਵਿੱਚ ਕੇਤੂ, ਛੇਵੇਂ ਘਰ ਵਿੱਚ ਮੰਗਲ ਮਹਾਰਾਜ ਅਤੇ ਦੂਜੇ ਘਰ ਵਿੱਚ ਰਾਹੂ ਮਹਾਰਾਜ ਦੀ ਮੌਜੂਦਗੀ ਸਿਹਤ ਸਬੰਧੀ ਸਮੱਸਿਆਵਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦੀ ਰਹੇਗੀ, ਜਿਸ ਨਾਲ ਤੁਸੀਂ ਕਿਸੇ ਨਾ ਕਿਸੇ ਸਮੱਸਿਆ ਵਿੱਚ ਘਿਰੇ ਰਹੋਗੇ। ਕੁੰਭ 2025 ਰਾਸ਼ੀਫਲ ਦੇ ਅਨੁਸਾਰ, ਸਾਲ ਦੇ ਮੱਧ ਦੇ ਦੌਰਾਨ ਸਥਿਤੀ ਵਿੱਚ ਪਰਿਵਰਤਨ ਆਵੇਗਾ, ਕਿਉਂਕਿ ਉਸ ਸਮੇਂ ਤੱਕ ਸ਼ਨੀ ਮਹਾਰਾਜ ਦੂਜੇ ਘਰ ਵਿੱਚ ਅਤੇ ਰਾਹੂ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਆ ਚੁੱਕੇ ਹੋਣਗੇ ਅਤੇ ਬ੍ਰਹਸਪਤੀ ਮਹਾਰਾਜ ਪੰਜਵੇਂ ਘਰ ਵਿੱਚ ਚਲੇ ਜਾਣਗੇ। ਬ੍ਰਹਸਪਤੀ ਮਹਾਰਾਜ ਦੀ ਦ੍ਰਿਸ਼ਟੀ ਤੁਹਾਡੀ ਰਾਸ਼ੀ 'ਤੇ ਹੋਣ ਨਾਲ ਕੁਝ ਹੱਦ ਤੱਕ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਕਮੀ ਆਵੇਗੀ, ਪਰ ਤੁਹਾਨੂੰ ਆਪਣੀ ਸਿਹਤ ਲਈ ਆਪਣੇ ਸਕਾਰਾਤਮਕ ਵਿਚਾਰਾਂ ਦੇ ਨਾਲ ਲਗਾਤਾਰ ਸਮਾਂ ਕੱਢਣਾ ਪਵੇਗਾ, ਤਾਂ ਹੀ ਤੁਸੀਂ ਚੁਸਤ ਅਤੇ ਤੰਦਰੁਸਤ ਰਹਿ ਸਕੋਗੇ। ਤੁਹਾਨੂੰ ਕੁਝ ਨਵੀਆਂ ਆਦਤਾਂ ਅਪਨਾਓਣੀਆਂ ਪੈਣਗੀਆਂ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਵੀ ਸੁਧਾਰ ਕਰਨਾ ਪਵੇਗਾ।

ਕੀ ਤੁਹਾਡੀ ਕੁੰਡਲੀ ਵਿੱਚ ਹੈ ਸ਼ੁਭ ਯੋਗ? ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ

ਕਰੀਅਰ 

ਕੁੰਭ 2025 ਰਾਸ਼ੀਫਲ ਦੇ ਅਨੁਸਾਰ, ਤੁਹਾਡੇ ਕਰੀਅਰ ਲਈ ਇਹ ਸਾਲ ਬਹੁਤ ਹੱਦ ਤੱਕ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਨੌਕਰੀ ਕਰਨ ਵਾਲੇ ਜਾਤਕਾਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਚੰਗੇ ਨਤੀਜੇ ਮਿਲਣਗੇ। ਤੁਸੀਂ ਆਪਣੀ ਮਿਹਨਤ ਨਾਲ ਆਪਣੇ ਵਿਰੋਧੀਆਂ ਨੂੰ ਹਰਾਓਗੇ, ਉਨ੍ਹਾਂ 'ਤੇ ਜਿੱਤ ਹਾਸਲ ਕਰੋਗੇ ਅਤੇ ਤੁਹਾਡੇ ਮਕਸਦ ਪੂਰੇ ਹੋਣਗੇ। ਤੁਸੀਂ ਆਪਣੇ ਕਾਰਜ ਖੇਤਰ ਵਿੱਚ ਆਪਣੀ ਚੰਗੀ ਸਾਖ ਬਣਾਉਣ ਵਿੱਚ ਸਫਲ ਰਹੋਗੇ, ਕਿਉਂਕਿ ਤੁਸੀਂ ਬਹੁਤ ਮਿਹਨਤ ਕਰੋਗੇ ਅਤੇ ਤੁਹਾਨੂੰ ਆਪਣੀ ਮਿਹਨਤ ਦੇ ਨਤੀਜੇ ਵੀ ਚੰਗੇ ਮਿਲਣਗੇ। ਸਾਲ ਦੀ ਸ਼ੁਰੂਆਤ ਵਿੱਚ ਸੂਰਜ ਮਹਾਰਾਜ ਦੀ ਕ੍ਰਿਪਾ ਨਾਲ ਤੁਹਾਡੇ ਸੀਨੀਅਰ ਅਧਿਕਾਰੀ ਵੀ ਤੁਹਾਡੇ ਨਾਲ ਖੁਸ਼ ਰਹਿਣਗੇ। ਸਰਕਾਰੀ ਖੇਤਰ ਵਿੱਚ ਕੰਮ ਕਰਨ ਵਾਲੇ ਜਾਤਕਾਂ ਨੂੰ ਵਿਸ਼ੇਸ਼ ਲਾਭ ਮਿਲ ਸਕਦਾ ਹੈ। ਵਪਾਰ ਕਰਨ ਵਾਲੇ ਜਾਤਕਾਂ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਵਪਾਰ ਦੇ ਜਰੀਏ ਚੰਗਾ ਧਨ ਲਾਭ ਹੋ ਸਕਦਾ ਹੈ। ਵਪਾਰ ਵਿੱਚ ਤਰੱਕੀ ਹੋਵੇਗੀ। ਸਾਲ ਦੀ ਸ਼ੁਰੂਆਤ ਕੁਝ ਹਲਕੀ ਜ਼ਰੂਰ ਰਹੇਗੀ, ਪਰ ਸਾਲ ਦੇ ਮੱਧ ਤੋਂ ਬਾਅਦ ਵਪਾਰ ਵਿੱਚ ਤੇਜ਼ੀ ਆਓਣ ਦੇ ਯੋਗ ਬਣਨਗੇ। ਪਰ ਕਾਰੋਬਾਰੀ ਸਾਂਝੇਦਾਰ ਦੇ ਨਾਲ ਤੁਹਾਨੂੰ ਆਪਣੇ ਰਿਸ਼ਤਿਆਂ ਨੂੰ ਸੁਧਾਰਨਾ ਪਵੇਗਾ, ਤਾਂ ਹੀ ਕਾਰੋਬਾਰ ਵਿੱਚ ਸਫਲਤਾ ਪ੍ਰਾਪਤ ਹੋ ਸਕੇਗੀ। ਤੁਹਾਡੇ ਲਈ ਜੁਲਾਈ ਤੋਂ ਨਵੰਬਰ ਤੱਕ ਦਾ ਸਮਾਂ ਖਾਸ ਤੌਰ 'ਤੇ ਮਹੱਤਵਪੂਰਣ ਰਹੇਗਾ।

ਪੜ੍ਹਾਈ 

ਕੁੰਭ ਰਾਸ਼ੀ ਦੇ ਵਿਦਿਆਰਥੀ ਵਰਗ ਲਈ ਇਹ ਸਾਲ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿ ਸਕਦਾ ਹੈ, ਪਰ ਸਾਲ ਦਾ ਦੂਜਾ ਭਾਗ ਪਹਿਲੇ ਭਾਗ ਦੀ ਤੁਲਨਾ ਵਿੱਚ ਅਨੁਕੂਲ ਰਹੇਗਾ। ਸਾਲ ਦੀ ਸ਼ੁਰੂਆਤ ਵਿੱਚ ਤੁਹਾਡੀ ਇਕਾਗਰਤਾ ਵਿੱਚ ਕਮੀ ਆਵੇਗੀ। ਤੁਹਾਨੂੰ ਵਾਰ-ਵਾਰ ਪੜ੍ਹਾਈ ਵੱਲ ਧਿਆਨ ਦੇਣਾ ਪਵੇਗਾ, ਜਿਸ ਨਾਲ ਤੁਹਾਨੂੰ ਪਰੇਸ਼ਾਨੀ ਵੀ ਹੋ ਸਕਦੀ ਹੈ ਅਤੇ ਉਮੀਦ ਅਨੁਸਾਰ ਨਤੀਜੇ ਨਾ ਮਿਲਣ ਕਾਰਨ ਮਨ ਵਿੱਚ ਨਿਰਾਸ਼ਾ ਵੀ ਹੋ ਸਕਦੀ ਹੈ। ਪਰ ਕੁੰਭ ਰਾਸ਼ੀਫਲ ਦੇ ਅਨੁਸਾਰ ਜਦੋਂ ਮਈ ਦੇ ਮੱਧ ਦੇ ਦੌਰਾਨ ਬ੍ਰਹਸਪਤੀ ਮਹਾਰਾਜ ਤੁਹਾਡੇ ਪੰਜਵੇਂ ਘਰ ਵਿੱਚ ਆ ਜਾਣਗੇ ਅਤੇ ਉੱਥੋਂ ਤੁਹਾਡੇ ਨੌਵੇਂ ਘਰ ਨੂੰ ਵੀ ਦੇਖਣਗੇ ਤਾਂ ਤੁਹਾਨੂੰ ਪੜ੍ਹਾਈ ਵਿੱਚ ਮਨਚਾਹੇ ਨਤੀਜੇ ਮਿਲਣਗੇ। ਤੁਸੀਂ ਚੰਗਾ ਪ੍ਰਦਰਸ਼ਨ ਕਰਨ ਵਿੱਚ ਸਫਲ ਰਹੋਗੇ, ਜਿਸ ਨਾਲ ਪੜ੍ਹਾਈ ਵਿੱਚ ਚੰਗੇ ਨਤੀਜੇ ਮਿਲਣਗੇ, ਨਾਲ ਹੀ ਉੱਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਲਈ ਵੀ ਇਹ ਸਮਾਂ ਬਹੁਤ ਅਨੁਕੂਲ ਰਹੇਗਾ ਅਤੇ ਉਨ੍ਹਾਂ ਨੂੰ ਮਨਪਸੰਦ ਵਿਸ਼ੇ ਪੜ੍ਹਨ ਦਾ ਮੌਕਾ ਮਿਲੇਗਾ ਅਤੇ ਮਨਪਸੰਦ ਯੂਨੀਵਰਸਿਟੀ ਵਿੱਚ ਦਾਖਲਾ ਵੀ ਮਿਲ ਸਕਦਾ ਹੈ। ਕੁੰਭ 2025 ਰਾਸ਼ੀਫਲ ਦੇ ਅਨੁਸਾਰ, ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਜਾਤਕਾਂ ਲਈ ਸਾਲ ਦਾ ਪਹਿਲਾ ਅੱਧ ਜ਼ਿਆਦਾ ਅਨੁਕੂਲ ਰਹੇਗਾ। ਉਸ ਸਮੇਂ ਤੁਹਾਨੂੰ ਸਫਲਤਾ ਹਾਸਲ ਕਰਨ ਦੀ ਮਜ਼ਬੂਤ ਸੰਭਾਵਨਾ ਬਣੇਗੀ। ਜੇਕਰ ਤੁਸੀਂ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਅਜੇ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਪਰਿਵਾਰਕ ਜੀਵਨ

ਕੁੰਭ 2025 ਰਾਸ਼ੀਫਲ ਦੇ ਅਨੁਸਾਰ, ਸਾਲ 2025 ਦੀ ਸ਼ੁਰੂਆਤ ਤੁਹਾਡੇ ਪਰਿਵਾਰਕ ਜੀਵਨ ਦੇ ਲਈ ਅਨੁਕੂਲ ਰਹੇਗੀ। ਚੌਥੇ ਘਰ ਵਿੱਚ ਬ੍ਰਹਸਪਤੀ ਮਹਾਰਾਜ ਅਤੇ ਦਸਵੇਂ ਘਰ ਵਿੱਚ ਬੁੱਧ ਮਹਾਰਾਜ ਸਾਲ ਦੀ ਸ਼ੁਰੂਆਤ ਵਿੱਚ ਮੌਜੂਦ ਰਹਿਣਗੇ, ਜੋ ਪਰਿਵਾਰਕ ਗਤੀਵਿਧੀਆਂ ਨੂੰ ਅਨੁਕੂਲ ਬਣਾਉਣਗੇ। ਪਰਿਵਾਰ ਦੇ ਮੈਂਬਰਾਂ ਵਿਚਕਾਰ ਆਪਸੀ ਤਾਲਮੇਲ ਦੇਖਣ ਨੂੰ ਮਿਲੇਗਾ। ਪਰਿਵਾਰ ਵਿੱਚ ਵੱਡਿਆਂ ਦੀ ਇੱਜ਼ਤ ਹੋਵੇਗੀ, ਛੋਟਿਆਂ ਨਾਲ ਪਿਆਰ ਅਤੇ ਸਨੇਹ ਨਾਲ ਗੱਲ ਹੋਵੇਗੀ ਅਤੇ ਉਨ੍ਹਾਂ ਦਾ ਧਿਆਨ ਰੱਖਿਆ ਜਾਵੇਗਾ, ਜਿਸ ਨਾਲ ਪਰਿਵਾਰ ਦਾ ਮਾਹੌਲ ਬਹੁਤ ਚੰਗਾ ਰਹੇਗਾ। ਦੂਜੇ ਘਰ ਵਿੱਚ ਰਾਹੂ ਮਹਾਰਾਜ ਦੀ ਮੌਜੂਦਗੀ ਸਾਲ ਦੀ ਸ਼ੁਰੂਆਤ ਵਿੱਚ ਹੋਣ ਨਾਲ ਕਦੇ-ਕਦੇ ਉਤਾਰ-ਚੜ੍ਹਾਅ ਦੀ ਸਥਿਤੀ ਆਵੇਗੀ, ਪਰ ਤੁਸੀਂ ਹੌਲ਼ੀ-ਹੌਲ਼ੀ ਸੰਭਾਲ ਲਓਗੇ। ਮਾਰਚ ਦੇ ਮਹੀਨੇ ਵਿੱਚ ਸ਼ਨੀ ਮਹਾਰਾਜ ਦੂਜੇ ਘਰ ਵਿੱਚ ਆ ਕੇ ਪਰਿਵਾਰਕ ਮਾਮਲਿਆਂ ਵਿੱਚ ਲੜਾਈ-ਝਗੜੇ ਦਾ ਕਾਰਨ ਬਣਨਗੇ, ਕਿਉਂਕਿ ਉਸ ਸਮੇਂ ਤੱਕ ਰਾਹੂ ਮਹਾਰਾਜ ਵੀ ਉੱਥੇ ਹੀ ਬੈਠੇ ਰਹਿਣਗੇ। ਉਸ ਤੋਂ ਬਾਅਦ ਹੌਲ਼ੀ-ਹੌਲ਼ੀ ਰਾਹੂ ਮਹਾਰਾਜ ਮਈ ਦੇ ਮਹੀਨੇ ਵਿੱਚ ਤੁਹਾਡੀ ਹੀ ਰਾਸ਼ੀ ਵਿੱਚ ਆ ਜਾਣਗੇ ਅਤੇ ਲਗਭੱਗ ਇਸੇ ਸਮੇਂ ਮਈ ਦੇ ਮਹੀਨੇ ਵਿੱਚ ਹੀ ਬ੍ਰਹਸਪਤੀ ਮਹਾਰਾਜ ਪੰਜਵੇਂ ਘਰ ਵਿੱਚ ਆ ਕੇ ਤੁਹਾਡੀ ਰਾਸ਼ੀ ਨੂੰ ਦੇਖਣਗੇ, ਤਾਂ ਤੁਹਾਨੂੰ ਸਹੀ ਅਤੇ ਗਲਤ ਦਾ ਫੈਸਲਾ ਲੈਣ ਵਿੱਚ ਥੋੜ੍ਹੀ ਸਹੂਲਤ ਹੋਵੇਗੀ। ਰਾਹੂ ਮਹਾਰਾਜ ਕਦੇ-ਕਦੇ ਮਨ ਭਟਕਾਓਣਗੇ, ਪਰ ਬ੍ਰਹਸਪਤੀ ਮਹਾਰਾਜ ਤੁਹਾਨੂੰ ਸੰਭਾਲ ਲੈਣਗੇ, ਜਿਸ ਨਾਲ ਪਰਿਵਾਰਕ ਪਿਆਰ ਤੁਹਾਡੇ ਨਾਲ ਬਣਿਆ ਰਹੇਗਾ। ਭੈਣ-ਭਰਾ ਨਾਲ ਸਾਲ ਦੀ ਸ਼ੁਰੂਆਤ ਵਿੱਚ ਮਧੁਰ ਰਿਸ਼ਤੇ ਬਣਾ ਕੇ ਰੱਖਣ ਵੱਲ ਧਿਆਨ ਦੇਣ ਦੀ ਲੋੜ ਹੋਵੇਗੀ।

ਸ਼ਾਦੀਸ਼ੁਦਾ ਜੀਵਨ 

ਕੁੰਭ ਰਾਸ਼ੀਫਲ ਦੇ ਅਨੁਸਾਰ, ਜੇਕਰ ਸ਼ਾਦੀਸ਼ੁਦਾ ਜਾਤਕਾਂ ਦੀ ਗੱਲ ਕੀਤੀ ਜਾਵੇ ਤਾਂ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਔਸਤ ਰਹੇਗੀ। ਸ਼ਨੀ ਅਤੇ ਸ਼ੁੱਕਰ ਦੋਵਾਂ ਦੀ ਦ੍ਰਿਸ਼ਟੀ ਤੁਹਾਡੇ ਸੱਤਵੇਂ ਘਰ 'ਤੇ ਰਹੇਗੀ, ਜਿਸ ਨਾਲ ਇੱਕ ਪਾਸੇ ਤੁਹਾਡੇ ਰਿਸ਼ਤੇ ਵਿੱਚ ਕੁਝ ਉਤਾਰ-ਚੜ੍ਹਾਅ ਆਓਂਦੇ ਰਹਿਣਗੇ, ਆਪਸੀ ਸਾਂਝ ਵਿੱਚ ਕੁਝ ਕਮੀ ਆ ਸਕਦੀ ਹੈ। ਪਰ ਸ਼ੁੱਕਰ ਮਹਾਰਾਜ ਦੀ ਕਿਰਪਾ ਨਾਲ ਰਿਸ਼ਤੇ ਵਿੱਚ ਪ੍ਰੇਮ ਅਤੇ ਰੋਮਾਂਸ ਵਧੇਗਾ। ਕੁੰਭ 2025 ਰਾਸ਼ੀਫਲ ਦੇ ਅਨੁਸਾਰ, ਤੁਸੀਂ ਆਪਣੇ ਜੀਵਨ ਸਾਥੀ ਨਾਲ ਹੋਰ ਨਜ਼ਦੀਕੀ ਮਹਿਸੂਸ ਕਰੋਗੇ ਅਤੇ ਉਸ ਦੇ ਨੇੜੇ ਰਹਿਣਾ ਪਸੰਦ ਕਰੋਗੇ। ਇੱਕ ਦੂਜੇ ਦਾ ਚੰਗਾ ਪੱਖ ਨਜ਼ਰ ਆਵੇਗਾ, ਜਿਸ ਨਾਲ ਤੁਹਾਡੇ ਰਿਸ਼ਤੇ ਵਿੱਚ ਖੂਬਸੂਰਤੀ ਆਵੇਗੀ। ਉਸ ਤੋਂ ਬਾਅਦ, ਜਦੋਂ ਮਈ ਦੇ ਮਹੀਨੇ ਵਿੱਚ ਕੇਤੂ ਮਹਾਰਾਜ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰਨਗੇ ਅਤੇ ਤੁਹਾਡੀ ਰਾਸ਼ੀ ਵਿੱਚ ਰਾਹੂ ਦਾ ਪ੍ਰਵੇਸ਼ ਹੋਵੇਗਾ, ਤਾਂ ਸਥਿਤੀ ਵਿਗੜ ਸਕਦੀ ਹੈ, ਕਿਉਂਕਿ ਆਪਸੀ ਤਾਲਮੇਲ ਨਾ ਹੋਣ ਦੇ ਕਾਰਨ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਕਮੀ ਆ ਸਕਦੀ ਹੈ, ਜਿਸ ਨਾਲ ਰਿਸ਼ਤੇ ਵਿੱਚ ਸਮੱਸਿਆਵਾਂ ਵਧ ਸਕਦੀਆਂ ਹਨ। ਇਸ ਤਰ੍ਹਾਂ ਦੀ ਸਥਿਤੀ ਵਿੱਚ ਤੁਹਾਨੂੰ ਆਪਣੇ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ ਅਤੇ ਆਪਣੇ ਜੀਵਨ ਸਾਥੀ ਦੀ ਸਿਹਤ, ਸੋਚ, ਸਮਝ ਅਤੇ ਚੰਗੇ-ਬੁਰੇ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂ ਹੀ ਤੁਸੀਂ ਆਪਣੇ ਰਿਸ਼ਤੇ ਨੂੰ ਚੰਗੇ ਤਰੀਕੇ ਨਾਲ ਚਲਾ ਸਕਦੇ ਹੋ। ਇਸ ਸਾਲ ਦੇ ਅੰਤ ਵਿੱਚ ਤੁਹਾਡਾ ਸੰਤਾਨ ਪ੍ਰਾਪਤੀ ਦਾ ਸੁਪਨਾ ਪੂਰਾ ਹੋ ਸਕਦਾ ਹੈ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ

ਪ੍ਰੇਮ ਜੀਵਨ 

ਕੁੰਭ ਰਾਸ਼ੀਫਲ ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਆਪਣੇ ਪ੍ਰੇਮ ਜੀਵਨ ਵਿੱਚ ਮਿਲੇ-ਜੁਲੇ ਨਤੀਜੇ ਮਿਲਣਗੇ, ਕਿਉਂਕਿ ਸੂਰਜ ਮਹਾਰਾਜ ਦੀ ਦ੍ਰਿਸ਼ਟੀ ਤੁਹਾਡੇ ਪੰਜਵੇਂ ਘਰ 'ਤੇ ਰਹੇਗੀ ਅਤੇ ਛੇਵੇਂ ਘਰ ਵਿੱਚ ਨੀਚ ਰਾਸ਼ੀਗਤ ਮੰਗਲ ਦੇ ਕਾਰਨ, ਤੁਹਾਡਾ ਪ੍ਰੇਮੀ ਕੌੜੇ ਬੋਲ ਬੋਲੇਗਾ, ਕੁਝ ਗੁੱਸੇ ਦੇ ਕਾਰਨ ਅਜਿਹੀਆਂ ਗੱਲਾਂ ਕਹੀਆਂ ਜਾਣਗੀਆਂ, ਜੋ ਤੁਹਾਨੂੰ ਚੰਗੀਆਂ ਨਹੀਂ ਲੱਗਣਗੀਆਂ ਅਤੇ ਇਸ ਨਾਲ ਤੁਹਾਡੇ ਵਿਚਕਾਰ ਲੜਾਈ-ਝਗੜੇ ਦੀ ਨੌਬਤ ਆ ਸਕਦੀ ਹੈ। ਕੁੰਭ 2025 ਰਾਸ਼ੀਫਲ ਦੇ ਅਨੁਸਾਰ, ਜੇਕਰ ਤੁਸੀਂ ਆਪਣੇ ਪ੍ਰੇਮੀ ਨਾਲ ਰਿਸ਼ਤਾ ਕਾਇਮ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹੀ ਥੋੜ੍ਹੀ ਸ਼ਾਂਤੀ ਅਤੇ ਧੀਰਜ ਨਾਲ ਕੰਮ ਲੈਣਾ ਪਵੇਗਾ, ਕਿਉਂਕਿ ਮਹੀਨੇ ਦੇ ਅੰਤ ਵਿੱਚ, ਇਸ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ। ਬ੍ਰਹਸਪਤੀ ਮਹਾਰਾਜ ਮਈ ਦੇ ਮਹੀਨੇ ਵਿੱਚ ਪੰਜਵੇਂ ਘਰ ਵਿੱਚ ਆ ਕੇ ਤੁਹਾਡੇ ਪ੍ਰੇਮੀ ਨੂੰ ਚੰਗੀ ਸੋਚ ਅਤੇ ਸਮਝ ਪ੍ਰਦਾਨ ਕਰਨਗੇ, ਜਿਸ ਨਾਲ ਤੁਸੀਂ ਮਿਲ ਕੇ ਸਹੀ ਫੈਸਲੇ ਲਵੋਗੇ। ਇੱਕ-ਦੂਜੇ ਦੇ ਪ੍ਰਤੀ ਭਰੋਸਾ ਮਹਿਸੂਸ ਹੋਵੇਗਾ, ਜੋ ਤੁਹਾਡੇ ਰਿਸ਼ਤੇ ਲਈ ਬਹੁਤ ਜ਼ਰੂਰੀ ਹੋਵੇਗਾ ਅਤੇ ਇਸ ਦੇ ਆਧਾਰ 'ਤੇ ਤੁਸੀਂ ਪੂਰਾ ਸਾਲ ਆਪਣੇ ਪ੍ਰੇਮ ਜੀਵਨ ਨੂੰ ਸੰਭਾਲ ਸਕੋਗੇ ਅਤੇ ਉਸ ਵਿੱਚ ਪਰਿਪੱਕਤਾ ਮਹਿਸੂਸ ਕਰ ਸਕੋਗੇ।

ਉਪਾਅ

  • ਤੁਹਾਨੂੰ ਸ਼ਨੀਵਾਰ ਦੇ ਦਿਨ ਸ਼੍ਰੀ ਸ਼ਨੀ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ।
  • ਹਰ ਸ਼ਨੀਵਾਰ ਨੂੰ ਸਰ੍ਹੋਂ ਦੇ ਤੇਲ ਜਾਂ ਤਿਲ ਦੇ ਤੇਲ ਦਾ ਦੀਵਾ ਜਗਾ ਕੇ ਬਜਰੰਗ ਬਾਣ ਦਾ ਪਾਠ ਕਰਨਾ ਚਾਹੀਦਾ ਹੈ।
  • ਸ਼ੁਕਲ ਪੱਖ ਦੇ ਸ਼ੁੱਕਰਵਾਰ ਨੂੰ ਆਪਣੀ ਅਨਾਮਿਕਾ ਉਂਗਲ ਵਿੱਚ ਉੱਤਮ ਗੁਣਵੱਤਾ ਵਾਲ਼ਾ ਹੀਰਾ ਜਾਂ ਓਪਲ ਰਤਨ ਪਹਿਨਣਾ ਤੁਹਾਡੇ ਲਈ ਲਾਭਕਾਰੀ ਰਹੇਗਾ। 
  • ਮੰਗਲਵਾਰ ਦੇ ਦਿਨ ਹਨੂੰਮਾਨ ਜੀ ਦੇ ਮੰਦਿਰ ਜਾ ਕੇ ਗੁੜ ਅਤੇ ਛੋਲਿਆਂ ਦਾ ਪ੍ਰਸਾਦ ਵੰਡਣਾ ਚਾਹੀਦਾ ਹੈ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ। ਅਜਿਹੇ ਹੀ ਹੋਰ ਲੇਖ ਪੜ੍ਹਨ ਦੇ ਲਈ ਐਸਟ੍ਰੋਕੈਂਪ ਨਾਲ਼ ਬਣੇ ਰਹੋ। 

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ 

1. 2025 ਵਿੱਚ ਕੁੰਭ ਰਾਸ਼ੀ ਦੇ ਲੋਕਾਂ ਦਾ ਕੀ ਹਾਲ ਹੋਵੇਗਾ?

ਸਾਲ 2025 ਕਰੀਅਰ ਦੇ ਲਿਹਾਜ਼ ਤੋਂ ਅਨੁਕੂਲ ਰਹੇਗਾ। ਤੁਸੀਂ ਆਪਣੇ ਵਿਰੋਧੀਆਂ ਨੂੰ ਹਰਾਉਣ ਵਿੱਚ ਸਫਲ ਹੋਵੋਗੇ।

2. ਸਾਲ 2025 ਵਿੱਚ ਕੁੰਭ ਰਾਸ਼ੀ ਵਾਲਿਆਂ ਦੀ ਸਿਹਤ ਕਿਹੋ-ਜਿਹੀ ਰਹੇਗੀ?

ਕੁੰਭ 2025 ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਸਿਹਤ ਦੇ ਸੰਦਰਭ ਤੋਂ ਮਿਲੇ-ਜੁਲੇ ਨਤੀਜੇ ਹਾਸਲ ਹੋਣਗੇ। ਤੁਹਾਨੂੰ ਕੁਝ ਨਵੀਆਂ ਆਦਤਾਂ ਅਪਨਾਓਣੀਆਂ ਪੈਣਗੀਆਂ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਵੀ ਸੁਧਾਰ ਕਰਨਾ ਪਵੇਗਾ।

3. ਕੁੰਭ ਰਾਸ਼ੀ ਦਾ ਸੁਆਮੀ ਕੌਣ ਹੈ?

ਕੁੰਭ ਰਾਸ਼ੀ ਦਾ ਸੁਆਮੀ ਸ਼ਨੀ ਹੈ।

4. ਕੁੰਭ ਰਾਸ਼ੀ ਦੇ ਜਾਤਕਾਂ ਦੀ ਸ਼ਨੀ ਸਾੜ੍ਹਸਤੀ ਕਦੋਂ ਖਤਮ ਹੋਵੇਗੀ?

ਕੁੰਭ ਰਾਸ਼ੀ ਵਾਲਿਆਂ ਉੱਤੇ ਸ਼ਨੀ ਦੀ ਸਾੜ੍ਹਸਤੀ 24 ਜਨਵਰੀ 2022 ਨੂੰ ਸ਼ੁਰੂ ਹੋਈ ਸੀ ਅਤੇ 3 ਜੂਨ 2027 ਨੂੰ ਖਤਮ ਹੋਵੇਗੀ।

More from the section: Horoscope 4088
Buy Today
Gemstones
Get gemstones Best quality gemstones with assurance of AstroCAMP.com More
Yantras
Get yantras Take advantage of Yantra with assurance of AstroCAMP.com More
Navagrah Yantras
Get Navagrah Yantras Yantra to pacify planets and have a happy life .. get from AstroCAMP.com More
Rudraksha
Get rudraksha Best quality Rudraksh with assurance of AstroCAMP.com More
Today's Horoscope

Get your personalised horoscope based on your sign.

Select your Sign
Free Personalized Horoscope 2024
© Copyright 2024 AstroCAMP.com All Rights Reserved