• Talk To Astrologers
  • Brihat Horoscope
  • Ask A Question
  • Child Report 2022
  • Raj Yoga Report
  • Career Counseling
Personalized
Horoscope

ਮਿਥੁਨ 2025 ਰਾਸ਼ੀਫਲ ਵਿੱਚ ਮਿਥੁਨ ਰਾਸ਼ੀ ਦਾ ਸਾਲ 2025 ਦਾ ਭਵਿੱਖਫ਼ਲ ਪੜ੍ਹੋ!

Author: Vijay Pathak | Last Updated: Fri 2 Aug 2024 1:45:18 PM

ਮਿਥੁਨ 2025 ਰਾਸ਼ੀਫਲ ਲੇਖ ਐਸਟ੍ਰੋਕੈਂਪ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਮਿਥੁਨ ਰਾਸ਼ੀਫਲ ਵਿੱਚ ਅਸੀਂ ਜਾਣਾਂਗੇ ਕਿ ਸਾਲ 2025 ਵਿੱਚ ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਕੀ ਭਵਿੱਖਬਾਣੀ ਕੀਤੀ ਗਈ ਹੈ। ਜੇਕਰ ਤੁਸੀਂ ਵੀ ਮਿਥੁਨ ਰਾਸ਼ੀ ਵਿੱਚ ਜੰਮੇ ਹੋ ਅਤੇ ਜਾਣਨਾ ਚਾਹੁੰਦੇ ਹੋ ਕਿ ਸਾਲ 2025 ਵਿੱਚ ਤੁਹਾਡੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਓਣਗੇ, ਤੁਹਾਡੇ ਨਿੱਜੀ ਸਬੰਧਾਂ ਉੱਤੇ ਗ੍ਰਹਾਂ ਦੀ ਚਾਲ ਦਾ ਕੀ ਪ੍ਰਭਾਵ ਪਵੇਗਾ, ਤੁਹਾਡੀ ਵਿੱਤੀ ਸਥਿਰਤਾ ਅਤੇ ਕਰੀਅਰ ਵਿੱਚ ਕੀ ਸਥਿਤੀ ਰਹੇਗੀ, ਤਾਰਿਆਂ ਦੀ ਚਾਲ ਤੁਹਾਡੇ ਪੱਖ ਵਿੱਚ ਰਹੇਗੀ ਜਾਂ ਤੁਹਾਡੀ ਸਿਹਤ ਨੂੰ ਖਰਾਬ ਕਰੇਗੀ, ਤੁਹਾਡੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਉਤਾਰ-ਚੜ੍ਹਾਅ ਆਓਣਗੇ, ਇਹਨਾਂ ਸਭ ਪ੍ਰਸ਼ਨਾਂ ਦੇ ਜਵਾਬ ਤੁਹਾਨੂੰ ਮਿਥੁਨ ਰਾਸ਼ੀਫਲ ਵਿੱਚ ਪ੍ਰਦਾਨ ਕੀਤੇ ਜਾ ਰਹੇ ਹਨ। ਆਪਣੀ ਰਾਸ਼ੀ ਨਾਲ ਸਬੰਧਤ ਇਸ ਭਵਿੱਖਫਲ ਨੂੰ ਜਾਣਨ ਦੇ ਲਈ ਇਸ ਲੇਖ ਨੂੰ ਅੰਤ ਤੱਕ ਜ਼ਰੂਰ ਪੜ੍ਹੋ।

ਮਿਥੁਨ 2025 ਰਾਸ਼ੀਫਲ

ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਜੀਵਨ ਦੇ ਸਭ ਮਹੱਤਵਪੂਰਣ ਪਹਿਲੂਆਂ ਨੂੰ ਛੂਹਣ ਵਾਲੇ ਇਸ ਮਹੱਤਵਪੂਰਣ ਭਵਿੱਖਫਲ ਨੂੰ ਵਿਸਥਾਰ ਸਹਿਤ ਜਾਣਨ ਦੇ ਲਈ ਆਓ ਅੱਗੇ ਵਧੀਏ ਅਤੇ ਐਸਟ੍ਰੋਕੈਂਪ ਦਾ ਮਿਥੁਨ 2025 ਰਾਸ਼ੀਫਲ ਪੜ੍ਹੀਏ ਅਤੇ ਜਾਣੀਏ ਕਿ ਇਹ ਸਾਲ ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਕਿਹੋ-ਜਿਹਾ ਰਹੇਗਾ।

Click here to read in English: Gemini 2025 Horoscope

ਆਰਥਿਕ ਜੀਵਨ 

ਜੇਕਰ ਆਰਥਿਕ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਮਿਥੁਨ ਰਾਸ਼ੀਫਲ ਇਹ ਭਵਿੱਖਬਾਣੀ ਕਰਦਾ ਹੈ ਕਿ ਇਹ ਸਾਲ ਤੁਹਾਡੇ ਲਈ ਮਿਲੇ-ਜੁਲੇ ਨਤੀਜੇ ਲੈ ਕੇ ਆਵੇਗਾ। ਸਾਲ ਦੀ ਸ਼ੁਰੂਆਤ ਵਿੱਚ ਗੁਰੂ ਦੇਵ ਬ੍ਰਹਸਪਤੀ ਮਹਾਰਾਜ ਤੁਹਾਡੀ ਰਾਸ਼ੀ ਤੋਂ ਬਾਰ੍ਹਵੇਂ ਘਰ ਵਿੱਚ ਬਿਰਾਜਮਾਨ ਹੋ ਕੇ ਤੁਹਾਡੇ ਖਰਚਿਆਂ ਨੂੰ ਵਧਾਓਣਗੇ। ਭਾਵੇਂ ਚੰਗੇ ਅਤੇ ਧਾਰਮਿਕ ਕਾਰਜਾਂ ਉੱਤੇ ਹੀ ਹੋਣ, ਪਰ ਖਰਚੇ ਹੋਣਗੇ। ਮੰਗਲ ਮਹਾਰਾਜ ਦੂਜੇ ਘਰ ਵਿੱਚ ਸਥਿਤ ਹੋ ਕੇ ਆਮਦਨ ਵਿੱਚ ਵਾਧਾ ਕਰੇਗਾ ਅਤੇ ਸ਼ਨੀ ਮਹਾਰਾਜ ਨੌਵੇਂ ਘਰ ਤੋਂ ਇਕਾਦਸ਼ ਘਰ ‘ਤੇ ਦ੍ਰਿਸ਼ਟੀ ਸੁੱਟੇਗਾ, ਜਿਸ ਨਾਲ ਤੁਹਾਡੀ ਆਮਦਨ ਦੇ ਸਾਧਨਾਂ ਵਿੱਚ ਵਾਧਾ ਹੋਵੇਗਾ। ਪਰ ਮਾਰਚ ਦੇ ਮਹੀਨੇ ਵਿੱਚ ਸ਼ਨੀ ਮਹਾਰਾਜ ਦਸਵੇਂ ਘਰ ਵਿੱਚ ਆ ਕੇ ਬਾਰ੍ਹਵੇਂ ਘਰ ਨੂੰ ਦੇਖੇਗਾ, ਜਿਸ ਨਾਲ ਤੁਹਾਡੇ ਖਰਚਿਆਂ ਵਿੱਚ ਕੁਝ ਕਮੀ ਆਵੇਗੀ ਅਤੇ ਬ੍ਰਹਸਪਤੀ ਮਹਾਰਾਜ ਮਈ ਦੇ ਮਹੀਨੇ ਵਿੱਚ ਹੀ ਤੁਹਾਡੇ ਪਹਿਲੇ ਘਰ ਵਿੱਚ ਆ ਜਾਣਗੇ। ਇਹ ਸਮਾਂ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਾਲਾ ਹੋਵੇਗਾ ਅਤੇ ਹੌਲ਼ੀ-ਹੌਲ਼ੀ ਸਾਲ 2025 ਤੁਹਾਨੂੰ ਆਰਥਿਕ ਲਾਭ ਪ੍ਰਦਾਨ ਕਰੇਗਾ। ਲੇਖ ਮਿਥੁਨ 2025 ਰਾਸ਼ੀਫਲ ਦੇ ਅਨੁਸਾਰ, ਰਾਹੂ ਦੇ ਨੌਵੇਂ ਘਰ ਵਿੱਚ ਆਓਣ ਨਾਲ ਲੰਬੀਆਂ ਯਾਤਰਾਵਾਂ ਦੀ ਸੰਭਾਵਨਾ ਬਣੇਗੀ, ਜਿਨਾਂ ਵਿੱਚ ਖਰਚਾ ਹੋਵੇਗਾ। ਪਰ ਇਸ ਨਾਲ ਤੁਹਾਨੂੰ ਸੁੱਖ ਦੀ ਪ੍ਰਾਪਤੀ ਵੀ ਹੋਵੇਗੀ ਅਤੇ ਤੁਸੀਂ ਖੁਸ਼ ਰਹੋਗੇ।

हिंदी में पढ़ें: मिथुन 2025 राशिफल

ਸਿਹਤ 

ਇਹ ਸਾਲ ਮਿਥੁਨ ਰਾਸ਼ੀ ਵਾਲਿਆਂ ਦੀ ਸਿਹਤ ਦੇ ਲਈ ਸ਼ੁਰੂਆਤ ਵਿੱਚ ਕੁਝ ਕਮਜ਼ੋਰ ਰਹੇਗਾ, ਕਿਉਂਕਿ ਰਾਸ਼ੀ ਸੁਆਮੀ ਬੁੱਧ ਦੀ ਛੇਵੇਂ ਘਰ ਵਿੱਚ ਮੌਜੂਦਗੀ ਹੋਣ ਨਾਲ ਸਿਹਤ ਸਬੰਧੀ ਸਮੱਸਿਆਵਾਂ ਵੱਧ ਸਕਦੀਆਂ ਹਨ। ਉਸ ਤੋਂ ਬਾਅਦ ਸੱਤਵੇਂ ਅਤੇ ਅੱਠਵੇਂ ਘਰ ਵਿੱਚ ਵੀ ਬੁੱਧ ਦਾ ਗੋਚਰ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਕਮਜ਼ੋਰ ਰਹੇਗਾ। ਨਾਲ ਹੀ ਦੂਜੇ ਘਰ ਵਿੱਚ ਮੰਗਲ ਮਹਾਰਾਜ ਅਤੇ ਬਾਰ੍ਹਵੇਂ ਘਰ ਵਿੱਚ ਬ੍ਰਹਸਪਤੀ ਮਹਾਰਾਜ ਦੇ ਮੌਜੂਦ ਹੋਣ ਨਾਲ ਸਿਹਤ ਸਬੰਧੀ ਸਮੱਸਿਆਵਾਂ ਤੁਹਾਨੂੰ ਆਪਣੀ ਪਕੜ ਵਿੱਚ ਲੈ ਸਕਦੀਆਂ ਹਨ। ਇਸ ਲਈ ਥੋੜੀ ਸਾਵਧਾਨੀ ਜ਼ਰੂਰ ਰੱਖੋ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਸ਼ਨੀ ਮਹਾਰਾਜ ਮਾਰਚ ਦੇ ਅੰਤ ਵਿੱਚ ਦਸਵੇਂ ਘਰ ਵਿੱਚ ਆ ਜਾਵੇਗਾ ਅਤੇ ਬ੍ਰਹਸਪਤੀ ਮਹਾਰਾਜ ਤੁਹਾਡੇ ਪਹਿਲੇ ਘਰ ਵਿੱਚ ਆ ਜਾਵੇਗਾ, ਜਿਸ ਨਾਲ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਕਮੀ ਆਵੇਗੀ। ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਚਰਬੀ ਵਾਲ਼ਾ ਭੋਜਨ ਖਾਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਮੋਟਾਪੇ ਦੀ ਸਮੱਸਿਆ ਵਧ ਸਕਦੀ ਹੈ ਅਤੇ ਤੁਸੀਂ ਡਾਇਬਿਟੀਜ਼ ਵਰਗੀ ਸਮੱਸਿਆ ਦਾ ਸ਼ਿਕਾਰ ਵੀ ਹੋ ਸਕਦੇ ਹੋ। ਤੁਹਾਨੂੰ ਆਪਣੀ ਰੂਟੀਨ ਨੂੰ ਠੀਕ ਰੱਖਣਾ ਚਾਹੀਦਾ ਹੈ ਅਤੇ ਤੰਦਰੁਸਤ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਕੀ ਤੁਹਾਡੀ ਕੁੰਡਲੀ ਵਿੱਚ ਹੈ ਸ਼ੁਭ ਯੋਗ? ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ

ਕਰੀਅਰ 

ਜੇਕਰ ਤੁਹਾਡੇ ਕਰੀਅਰ ਬਾਰੇ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਵਿੱਚ ਰਾਹੂ ਮਹਾਰਾਜ ਦਸਵੇਂ ਘਰ ਵਿੱਚ ਸਥਿਤ ਹੋਣਗੇ ਅਤੇ ਸੂਰਜ ਮਹਾਰਾਜ ਸੱਤਵੇਂ ਘਰ ਵਿੱਚ, ਜਿਸ ਨਾਲ ਵਪਾਰ ਦੇ ਖੇਤਰ ਵਿੱਚ ਚੰਗੀ ਸਫਲਤਾ ਮਿਲਣ ਦੀ ਸੰਭਾਵਨਾ ਬਣੇਗੀ। ਸੱਤਵੇਂ ਅਤੇ ਦਸਵੇਂ ਘਰ ਦੇ ਸੁਆਮੀ ਬ੍ਰਹਸਪਤੀ ਮਹਾਰਾਜ ਸਾਲ ਦੇ ਪਹਿਲੇ ਅੱਧ ਵਿੱਚ ਤੁਹਾਡੇ ਬਾਰ੍ਹਵੇਂ ਘਰ ਵਿੱਚ ਰਹਿਣਗੇ, ਜਿਸ ਨਾਲ ਵਿਦੇਸ਼ੀ ਵਪਾਰਕ ਸਬੰਧ ਮਜ਼ਬੂਤ ਹੋਣਗੇ ਅਤੇ ਇਸ ਨਾਲ ਤੁਹਾਡੇ ਵਿਦੇਸ਼ੀ ਵਪਾਰ ਵਿੱਚ ਸਫਲਤਾ ਦੀ ਸੰਭਾਵਨਾ ਬਣੇਗੀ। ਨੌਕਰੀ ਕਰਨ ਵਾਲੇ ਜਾਤਕਾਂ ਨੂੰ ਵੀ ਕੰਮ ਦੇ ਸਿਲਸਿਲੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਯਾਤਰਾ ਕਰਨੀ ਪੈ ਸਕਦੀ ਹੈ। ਵਿਦੇਸ਼ ਯਾਤਰਾ ਦੀ ਸੰਭਾਵਨਾ ਵੀ ਬਣ ਸਕਦੀ ਹੈ। ਉਸ ਤੋਂ ਬਾਅਦ ਸ਼ਨੀ ਮਹਾਰਾਜ ਤੁਹਾਡੇ ਦਸਵੇਂ ਘਰ ਵਿੱਚ ਆ ਜਾਣਗੇ, ਜਿਸ ਨਾਲ ਪੂਰਾ ਸਾਲ ਤੁਹਾਨੂੰ ਸਖਤ ਮਿਹਨਤ ਕਰਨ ਲਈ ਤਿਆਰ ਰਹਿਣਾ ਪਵੇਗਾ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਜਿੰਨੀ ਮਿਹਨਤ ਤੁਸੀਂ ਕਰੋਗੇ, ਓਨੀ ਹੀ ਸਫਲਤਾ ਵੀ ਤੁਹਾਨੂੰ ਪ੍ਰਾਪਤ ਹੋਵੇਗੀ। ਫੇਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਾਲ ਤੁਹਾਨੂੰ ਸਖਤ ਮਿਹਨਤ ਕਰਨ ਲਈ ਤਿਆਰ ਰਹਿਣਾ ਪਵੇਗਾ। ਲੇਖ ਮਿਥੁਨ 2025 ਰਾਸ਼ੀਫਲ ਦੇ ਅਨੁਸਾਰ, ਬ੍ਰਹਸਪਤੀ ਮਹਾਰਾਜ ਪਹਿਲੇ ਘਰ ਵਿੱਚ ਬੈਠ ਕੇ ਕਾਰਜਾਂ ਵਿੱਚ ਸਫਲਤਾ ਪ੍ਰਦਾਨ ਕਰਦੇ ਰਹਿਣਗੇ।

ਪੜ੍ਹਾਈ 

ਮਿਥੁਨ ਰਾਸ਼ੀ ਦੇ ਵਿਦਿਆਰਥੀ ਵਰਗ ਦੀ ਪੜ੍ਹਾਈ ਬਾਰੇ ਗੱਲ ਕੀਤੀ ਜਾਵੇ, ਤਾਂ ਮਿਥੁਨ ਰਾਸ਼ੀਫਲ ਦੇ ਅਨੁਸਾਰ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਅਨੁਕੂਲ ਰਹੇਗੀ। ਤੁਹਾਡੀ ਉੱਚ ਵਿੱਦਿਆ ਵਿੱਚ ਉੱਚ ਸਫਲਤਾ ਮਿਲਣ ਦੀ ਸੰਭਾਵਨਾ ਬਣ ਰਹੀ ਹੈ। ਤੁਸੀਂ ਜਿੱਥੇ ਵੀ ਪੜ੍ਹਾਈ ਕਰ ਰਹੇ ਹੋ, ਉਥੇ ਤੁਹਾਡਾ ਪ੍ਰਦਰਸ਼ਨ ਕਾਬਲ-ਏ-ਤਾਰੀਫ ਹੋਵੇਗਾ। ਸਧਾਰਣ ਵਿਦਿਆਰਥੀਆਂ ਨੂੰ ਵੀ ਆਪਣੀ-ਆਪਣੀ ਮਿਹਨਤ ਦੇ ਅਨੁਸਾਰ ਅਨੁਕੂਲ ਨਤੀਜੇ ਮਿਲਣਗੇ। ਹਾਲਾਂਕਿ ਸਾਲ ਦੀ ਸ਼ੁਰੂਆਤ ਵਿੱਚ ਮੰਗਲ ਮਹਾਰਾਜ ਦੀ ਦ੍ਰਿਸ਼ਟੀ ਪੰਜਵੇਂ ਘਰ ਉੱਤੇ ਹੋਣ ਨਾਲ ਕਦੇ-ਕਦਾਈਂ ਕੁਝ ਰੁਕਾਵਟਾਂ ਵੀ ਆ ਸਕਦੀਆਂ ਹਨ। ਇਸ ਤੋਂ ਬਾਅਦ ਜਦੋਂ ਮਈ ਦੇ ਮਹੀਨੇ ਵਿੱਚ ਦੇਵ ਗੁਰੂ ਬ੍ਰਹਸਪਤੀ ਤੁਹਾਡੀ ਹੀ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ, ਤਾਂ ਉਥੋਂ ਤੁਹਾਡੇ ਪੰਜਵੇਂ, ਸੱਤਵੇਂ ਅਤੇ ਨੌਵੇਂ ਘਰ ਨੂੰ ਦੇਖਣਗੇ, ਜਿਸ ਨਾਲ ਪੜ੍ਹਾਈ ਦੇ ਖੇਤਰ ਨਾਲ ਜੁੜੀਆਂ ਸਭ ਸਮੱਸਿਆਵਾਂ ਦੂਰ ਹੋ ਜਾਣਗੀਆਂ ਅਤੇ ਤੁਸੀਂ ਇੱਕ ਕੁਸ਼ਲ ਵਿਦਿਆਰਥੀ ਦੇ ਰੂਪ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੋਗੇ। ਤੁਹਾਨੂੰ ਪੜ੍ਹਾਈ ਦੇ ਹਰ ਖੇਤਰ ਵਿੱਚ ਸਫਲਤਾ ਮਿਲੇਗੀ। ਤੁਸੀਂ ਕੁਝ ਨਵਾਂ ਵੀ ਪੜ੍ਹਨਾ ਪਸੰਦ ਕਰੋਗੇ। ਇਸ ਦੇ ਨਾਲ ਹੀ ਤੁਹਾਨੂੰ ਗੁਰੂਆਂ ਦਾ ਮਾਰਗਦਰਸ਼ਨ ਵੀ ਮਿਲੇਗਾ, ਜਿਸ ਨਾਲ ਤੁਸੀਂ ਸਫਲਤਾ ਪ੍ਰਾਪਤ ਕਰਨ ਦੇ ਰਸਤੇ ਉੱਤੇ ਅੱਗੇ ਵਧੋਗੇ।

ਪਰਿਵਾਰਕ ਜੀਵਨ

 ਮਿਥੁਨ ਰਾਸ਼ੀਫਲ ਦੇ ਅਨੁਸਾਰ, ਨਵਾਂ ਸਾਲ ਤੁਹਾਡੇ ਪਰਿਵਾਰਕ ਜੀਵਨ ਦੇ ਲਈ ਸ਼ੁਰੂਆਤ ਵਿੱਚ ਮੁਸ਼ਕਿਲ ਰਹੇਗਾ। ਚੌਥੇ ਘਰ ਵਿੱਚ ਕੇਤੂ ਅਤੇ ਦਸਵੇਂ ਘਰ ਵਿੱਚ ਰਾਹੂ ਮਹਾਰਾਜ ਦੇ ਮੌਜੂਦ ਹੋਣ ਦੇ ਕਾਰਨ ਪਰਿਵਾਰ ਦਾ ਸੁੱਖ ਘੱਟ ਮਿਲੇਗਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਆਪਸ ਵਿੱਚ ਅਸ਼ਾਂਤੀ ਅਤੇ ਅਸੰਤੁਲਨ ਦੀ ਭਾਵਨਾ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਇਹੀ ਨਹੀਂ, ਸਾਲ ਦੀ ਸ਼ੁਰੂਆਤ ਵਿੱਚ ਮੰਗਲ ਮਹਾਰਾਜ ਵੀ ਤੁਹਾਡੇ ਦੂਜੇ ਘਰ ਵਿੱਚ ਕਰਕ ਰਾਸ਼ੀ ਵਿੱਚ ਹੋਣਗੇ, ਜੋ ਉਨਾਂ ਦੇ ਲਈ ਨੀਚ ਰਾਸ਼ੀ ਹੈ। ਅਜਿਹੇ ਵਿੱਚ ਕੌੜੇ ਬੋਲ ਅਤੇ ਗਲਤ ਬਿਆਨਬਾਜ਼ੀ ਦੇ ਕਾਰਨ ਆਪਸ ਵਿੱਚ ਤਣਾਅ ਅਤੇ ਟਕਰਾਅ ਦੀ ਸਥਿਤੀ ਬਣ ਸਕਦੀ ਹੈ। ਹਾਲਾਂਕਿ ਮਈ ਦੇ ਮੱਧ ਵਿੱਚ ਜਦੋਂ ਰਾਹੂ ਮਹਾਰਾਜ ਤੁਹਾਡੇ ਨੌਵੇਂ ਘਰ ਵਿੱਚ ਅਤੇ ਕੇਤੂ ਮਹਾਰਾਜ ਤੁਹਾਡੇ ਤੀਜੇ ਘਰ ਵਿੱਚ ਚਲੇ ਜਾਣਗੇ, ਤਾਂ ਇਹਨਾਂ ਹਾਲਾਤਾਂ ਵਿੱਚ ਕੁਝ ਸੁਧਾਰ ਹੋਵੇਗਾ। ਲੇਖ ਮਿਥੁਨ 2025 ਰਾਸ਼ੀਫਲ ਦੇ ਅਨੁਸਾਰ, ਪਰਿਵਾਰ ਦਾ ਮਾਹੌਲ ਸ਼ਾਂਤੀਪੂਰਣ ਬਣੇਗਾ। ਭੈਣਾਂ-ਭਰਾਵਾਂ ਨਾਲ ਤੁਹਾਡੇ ਸਬੰਧ ਹੌਲ਼ੀ-ਹੌਲ਼ੀ ਮਧੁਰ ਬਣਨਗੇ। ਹਾਲਾਂਕਿ ਉਹਨਾਂ ਨੂੰ ਕੁਝ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਉਹਨਾਂ ਦੀ ਮੱਦਦ ਕਰਨੀ ਚਾਹੀਦੀ ਹੈ। ਇਸ ਸਾਲ ਖਾਸ ਤੌਰ ‘ਤੇ ਪਿਤਾ ਜੀ ਦੀ ਸਿਹਤ ਦਾ ਧਿਆਨ ਜ਼ਰੂਰ ਰੱਖੋ।

ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸ਼ਾਦੀਸ਼ੁਦਾ ਜੀਵਨ

ਮਿਥੁਨ ਰਾਸ਼ੀਫਲ ਦੱਸਦਾ ਹੈ ਕਿ ਜੇਕਰ ਤੁਸੀਂ ਇੱਕ ਸ਼ਾਦੀਸ਼ੁਦਾ ਜਾਤਕ ਹੋ, ਤਾਂ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਕੁਝ ਕਮਜ਼ੋਰ ਰਹੇਗੀ, ਕਿਉਂਕਿ ਸੱਤਵੇਂ ਘਰ ਵਿੱਚ ਸੂਰਜ ਮਹਾਰਾਜ ਤੁਹਾਡੇ ਜੀਵਨ ਸਾਥੀ ਦੇ ਮਨ ਵਿੱਚ ਈਗੋ ਦੀ ਭਾਵਨਾ ਨੂੰ ਵਧਾਓਣਗੇ, ਜਿਸ ਨਾਲ਼ ਤੁਹਾਡੇ ਦੋਹਾਂ ਦੇ ਵਿਚਕਾਰ ਤਣਾਅ ਅਤੇ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ। ਪਰ ਫਰਵਰੀ ਤੋਂ ਬਾਅਦ ਹੌਲ਼ੀ-ਹੌਲ਼ੀ ਸਥਿਤੀ ਵਿੱਚ ਸੁਧਾਰ ਆਵੇਗਾ। ਤੁਹਾਨੂੰ ਵੀ ਕੌੜੇ ਬੋਲ ਬੋਲਣ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਸਥਿਤੀ ਦਿਨ-ਪ੍ਰਤੀਦਿਨ ਖਰਾਬ ਹੋ ਸਕਦੀ ਹੈ। ਸੱਤਵੇਂ ਘਰ ਦੇ ਸੁਆਮੀ ਦੇਵ ਗੁਰੂ ਬ੍ਰਹਸਪਤੀ ਸਾਲ ਦੀ ਸ਼ੁਰੂਆਤ ਵਿੱਚ ਬਾਰ੍ਹਵੇਂ ਘਰ ਵਿੱਚ ਰਹਿਣਗੇ, ਜਿਸ ਨਾਲ ਜੀਵਨ ਸਾਥੀ ਦੇ ਨਾਲ ਧਾਰਮਿਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਅਤੇ ਧਾਰਮਿਕ ਯਾਤਰਾਵਾਂ ਦੇ ਲਈ ਜਾਣ ਦੀ ਸੰਭਾਵਨਾ ਬਣੇਗੀ। ਲੇਖ ਮਿਥੁਨ 2025 ਰਾਸ਼ੀਫਲ ਦੇ ਅਨੁਸਾਰ, ਉਸ ਤੋਂ ਬਾਅਦ ਜਦੋਂ ਦੇਵ ਗੁਰੂ ਬ੍ਰਹਸਪਤੀ ਮਈ ਦੇ ਮਹੀਨੇ ਵਿੱਚ ਤੁਹਾਡੀ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ, ਤਾਂ ਉਥੋਂ ਤੁਹਾਡੇ ਸੱਤਵੇਂ ਘਰ ਨੂੰ ਦੇਖਣਗੇ, ਜਿਸ ਨਾਲ ਸ਼ਾਦੀਸ਼ੁਦਾ ਸਬੰਧਾਂ ਵਿੱਚ ਗਹਿਰਾਈ ਅਤੇ ਪ੍ਰੇਮ ਦੀ ਭਾਵਨਾ ਵਧੇਗੀ। ਰਿਸ਼ਤੇ ਮਧੁਰ ਬਣਨਗੇ, ਆਪਸੀ ਤਾਲਮੇਲ ਬਿਹਤਰ ਹੋਵੇਗਾ ਅਤੇ ਤੁਹਾਨੂੰ ਸੰਤਾਨ ਸਬੰਧੀ ਸੂਚਨਾਵਾਂ ਵੀ ਮਿਲ ਸਕਦੀਆਂ ਹਨ, ਜੋ ਤੁਹਾਡੇ ਲਈ ਖੁਸ਼ੀਆਂ ਭਰੀਆਂ ਸਾਬਤ ਹੋਣਗੀਆਂ। ਇਸ ਤਰ੍ਹਾਂ ਇਹ ਸਾਲ ਆਪਣੇ ਦੂਜੇ ਅੱਧ ਵਿੱਚ ਤੁਹਾਨੂੰ ਸ਼ਾਦੀਸ਼ੁਦਾ ਜੀਵਨ ਵਿੱਚ ਸੰਤੁਸ਼ਟੀ ਪ੍ਰਦਾਨ ਕਰੇਗਾ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ

ਪ੍ਰੇਮ ਜੀਵਨ

ਮਿਥੁਨ ਰਾਸ਼ੀਫਲ ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਭਵਿੱਖਬਾਣੀ ਕਰਦਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਤੁਹਾਡੇ ਪ੍ਰੇਮ ਸਬੰਧਾਂ ਦੇ ਲਈ ਅਨੁਕੂਲ ਰਹੇਗੀ। ਪੰਜਵੇਂ ਘਰ ਦੇ ਸੁਆਮੀ ਸ਼ੁੱਕਰ ਮਹਾਰਾਜ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਨੌਵੇਂ ਘਰ ਵਿੱਚ ਰਹਿਣਗੇ, ਜਿਸ ਨਾਲ਼ ਪਿਆਰ ਦਿਨ-ਪ੍ਰਤੀਦਿਨ ਵਧੇਗਾ। ਤੁਹਾਡੇ ਦੋਵਾਂ ਦੇ ਵਿਚਕਾਰ ਰੋਮਾਂਸ ਵਧੇਗਾ। ਤੁਸੀਂ ਆਪਣੇ ਪ੍ਰੇਮੀ ਨੂੰ ਨਾਲ਼ ਲੈ ਕੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਖੂਬਸੂਰਤ ਸਥਾਨਾਂ ਦੀ ਸੈਰ ਲਈ ਜਾਓਗੇ ਅਤੇ ਇੱਕ-ਦੂਜੇ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਓਗੇ। ਇਸ ਤੋਂ ਬਾਅਦ ਮਈ ਦੇ ਮਹੀਨੇ ਵਿੱਚ ਜਦੋਂ ਬ੍ਰਹਸਪਤੀ ਮਹਾਰਾਜ ਤੁਹਾਡੀ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ ਅਤੇ ਉਥੋਂ ਤੁਹਾਡੇ ਪੰਜਵੇਂ ਘਰ ਨੂੰ ਵੇਖਣਗੇ, ਤਾਂ ਤੁਹਾਡਾ ਆਪਸੀ ਪ੍ਰੇਮ ਵਧੇਗਾ, ਇੱਕ-ਦੂਜੇ ਉੱਤੇ ਵਿਸ਼ਵਾਸ ਵਧੇਗਾ, ਸਮਰਪਣ ਵਧੇਗਾ ਅਤੇ ਤੁਸੀਂ ਇੱਕ-ਦੂਜੇ ਨੂੰ ਜ਼ਿਆਦਾ ਮਹੱਤਵ ਦਿਓਗੇ ਅਤੇ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਬਣੋਗੇ। ਲੇਖ ਮਿਥੁਨ 2025 ਰਾਸ਼ੀਫਲ ਦੇ ਅਨੁਸਾਰ, ਇਸ ਸਾਲ ਤੁਹਾਡੇ ਪ੍ਰੇਮ ਵਿਆਹ ਦੀ ਸੰਭਾਵਨਾ ਬਣ ਸਕਦੀ ਹੈ। ਇਸ ਲਈ ਤੁਸੀਂ ਜਿਸ ਦੇ ਨਾਲ ਪ੍ਰੇਮ ਕਰਦੇ ਹੋ, ਉਸ ਨੂੰ ਪ੍ਰੇਮ ਦਾ ਪ੍ਰਸਤਾਵ ਦਿਓਗੇ, ਤਾਂ ਤੁਹਾਡੇ ਵਿਆਹ ਦਾ ਰਸਤਾ ਸਾਫ ਹੋ ਜਾਵੇਗਾ ਅਤੇ ਤੁਸੀਂ ਖੁਸ਼ੀ-ਖੁਸ਼ੀ ਆਪਣੇ ਪ੍ਰੇਮੀ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੰਨੇ ਜਾ ਸਕਦੇ ਹੋ।

ਉਪਾਅ

  •  ਤੁਹਾਨੂੰ ਬੁੱਧਵਾਰ ਦੇ ਦਿਨ ਗਊ ਮਾਤਾ ਨੂੰ ਸਾਬਤ ਮੂੰਗੀ ਦੀ ਦਾਲ਼ ਆਪਣੇ ਦੋਹਾਂ ਹੱਥਾਂ ਨਾਲ ਖਿਲਾਓਣੀ ਚਾਹੀਦੀ ਹੈ। 
  • ਚੰਗੀ ਗੁਣਵੱਤਾ ਦਾ ਪੰਨਾ ਰਤਨ ਚਾਂਦੀ ਦੀ ਅੰਗੂਠੀ ਵਿੱਚ ਜੜਵਾ ਕੇ ਆਪਣੀ ਕਨਿਸ਼ਠਾ ਉੰਗਲ ਵਿੱਚ ਬੁੱਧਵਾਰ ਦੇ ਦਿਨ ਧਾਰਣ ਕਰਨ ਨਾਲ ਲਾਭ ਹੋਵੇਗਾ। 
  • ਸ਼ਨੀਵਾਰ ਦੇ ਦਿਨ ਦਿਵਿਯਾਂਗ ਲੋਕਾਂ ਨੂੰ ਭੋਜਨ ਕਰਵਾਓਣ ਨਾਲ ਤੁਹਾਡੇ ਕਾਰਜਾਂ ਵਿੱਚ ਆ ਰਹੀਆਂ ਸਭ ਰੁਕਾਵਟਾਂ ਦੂਰ ਹੋਣਗੀਆਂ ਅਤੇ ਸਫਲਤਾ ਮਿਲੇਗੀ। 
  • ਸ਼ੁੱਕਰਵਾਰ ਦੇ ਦਿਨ ਮਾਤਾ ਮਹਾਂਲਕਸ਼ਮੀ ਦੇ ਮੰਦਰ ਵਿੱਚ ਲਾਲ ਗੁੜਹਲ ਦੇ ਫੁੱਲ ਚੜ੍ਹਾਓਣ ਨਾਲ ਆਰਥਿਕ ਸਮ੍ਰਿੱਧੀ ਵਧੇਗੀ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ। ਅਜਿਹੇ ਹੀ ਹੋਰ ਲੇਖ ਪੜ੍ਹਨ ਦੇ ਲਈ ਐਸਟ੍ਰੋਕੈਂਪ ਨਾਲ਼ ਬਣੇ ਰਹੋ। 

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸਾਲ 2025 ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਕਿਹੋ-ਜਿਹਾ ਰਹੇਗਾ?

ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਸਾਲ 2025 ਵਿੱਚ ਜੀਵਨ ਦੇ ਵੱਖ-ਵੱਖ ਮੋਰਚਿਆਂ ਉੱਤੇ ਅਨੁਕੂਲ ਨਤੀਜੇ ਮਿਲਣ ਦੀ ਸੰਭਾਵਨਾ ਹੈ। 

2. ਸਾਲ 2025 ਵਿੱਚ ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਕਿਹੜਾ ਮਹੀਨਾ ਸ਼ੁਭ ਰਹੇਗਾ?

ਮਾਰਚ ਦਾ ਮਹੀਨਾ ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਕਈ ਪੱਖਾਂ ਤੋਂ ਅਨੁਕੂਲ ਰਹਿ ਸਕਦਾ ਹੈ।

3. 2025 ਰਾਸ਼ੀਫਲ ਦੇ ਅਨੁਸਾਰ ਮਿਥੁਨ ਰਾਸ਼ੀ ਦੇ ਜਾਤਕਾਂ ਦੀ ਸਿਹਤ ਕਿਹੋ-ਜਿਹੀ ਰਹੇਗੀ?

ਸਿਹਤ ਦੇ ਸੰਦਰਭ ਵਿੱਚ ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਸਾਲ 2025 ਵਿੱਚ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋਣਗੇ। 

More from the section: Horoscope 3936
Buy Today
Gemstones
Get gemstones Best quality gemstones with assurance of AstroCAMP.com More
Yantras
Get yantras Take advantage of Yantra with assurance of AstroCAMP.com More
Navagrah Yantras
Get Navagrah Yantras Yantra to pacify planets and have a happy life .. get from AstroCAMP.com More
Rudraksha
Get rudraksha Best quality Rudraksh with assurance of AstroCAMP.com More
Today's Horoscope

Get your personalised horoscope based on your sign.

Select your Sign
Free Personalized Horoscope 2025
© Copyright 2025 AstroCAMP.com All Rights Reserved